Rukha de labh essay in punjabi language.
Answers
ਉੱਤਰ- ਦਿੱਤਾ ਗਿਆ ਪ੍ਸ਼ਨ 'ਲੇਖ ਰਚਨਾ' ਦਾ ਹੈ।
ਪ੍ਸ਼ਨ- 'ਰੁੱਖ ਦੇ ਲਾਭ' 'ਤੇ ਲੇਖ ਲਿਖੋ।
ਉੱਤਰ -
ਰੁੱਖ ਦੇ ਲਾਭ
1. ਭੂਮਿਕਾ- ਰੁੱਖ ਸਾਡੇ ਜੀਵਨ ਦਾ ਉਹ ਅਨਮੋਲ ਤੋਹਫ਼ਾ ਹੈ ਜੋ ਸਾਨੂੰ ਕੁਦਰਤ ਤੋਂ ਮਿਲਿਆ ਹੈ। ਰੁੱਖ ਬਿਨਾਂ ਕਿਸੇ ਭੇਦ-ਭਾਵ ਦੇ ਮਨੁੱਖ ਤੇ ਪਸ਼ੂ-ਪੰਛੀ ਲਈ ਹਰ ਰੁੱਤ ਵਿੱਚ ਬਾਹਾਂ ਪਸਾਰ ਕੇ ਖੜੇ ਰਹਿੰਦੇ ਹਨ। ਰੁੱਖ ਸਾਨੂੰ ਛਾਂ, ਫਲ, ਆਸਰਾ ਦਿੰਦੇ ਹਨ।
2. ਰੁੱਖ ਤੇ ਲੋਕ-ਮਾਨਸਿਕਤਾ- ਰੁੱਖ ਕਈ ਪ੍ਰਕਾਰ ਦੇ ਹੁੰਦੇ ਹਨ: ਤੁਲਸੀ, ਨਿੰਮ, ਪਿੱਪਲ, ਬੋਹੜ ਆਦਿ। ਰੁੱਖਾਂ ਨੂੰ ਪੁਰਾਤਨ ਸਮੇਂ ਤੋਂ ਉਨ੍ਹਾਂ ਦੀ ਪਵਿੱਤਰਤਾ ਕਾਰਨ ਪੂਜਿਆ ਜਾਂਦਾ ਹੈ। ਲੋਕਾਂ ਦੀ ਰੁੱਖਾਂ ਨਾਲ ਸਨਮਾਨ ਤੇ ਸਤਿਕਾਰ ਦੀ ਭਾਵਨਾਵਾਂ ਜੁੜੀ ਹੋਈ ਹੈ। ਰੁੱਖਾਂ ਦੇ ਕਈ ਗੁਣ ਹੁੰਦੇ ਹਨ ਜਿਵੇਂ - ਨਿੰਮ ਤੇ ਤੁਲਸੀ ਵਿੱਚ ਖਜ਼ਾਨੇ ਦੇ ਗੁਣ ਹੁੰਦੇ ਹਨ ਤੇ ਬੋਹੜ ਦੀ ਲੱਕੜ ਹਵਨ ਵਿੱਚ ਕੰਮ ਆਉਂਦੀ ਹੈ।
3. ਰੁੱਖਾਂ ਦੇ ਲਾਭ- ਰੁੱਖਾਂ ਦੇ ਕਈ ਲਾਭ ਹੁੰਦੇ ਹਨ ਜਿਵੇਂ- ਰੁੱਖ ਸਾਨੂੰ ਜੀਓਣ ਲਈ ਆਕਸੀਜਨ ਦਿੰਦੇ ਹਨ। ਉਹ ਪਸ਼ੂ-ਪੰਛੀ ਨੂੰ ਰਹਿਣ ਲਈ ਆਸਰਾ ਦਿੰਦੇ ਹਨ। ਉਹ ਸਭ ਨੂੰ ਫਲ, ਫੁਲ, ਠੰਡੀ ਛਾਂ ਦਿੰਦੇ ਹਨ। ਉਹ ਸਾਡੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ। ਰੁੱਖ ਮੀਂਹ ਲਿਆਉਣ ਵਿੱਚ ਵੀ ਸਹਾਈ ਹੁੰਦੇ ਹਨ।
4. ਰੁੱਖਾਂ 'ਤੇ ਕਹਿਰ- ਅੱਜ ਦੇ ਸਮੇਂ ਵਿੱਚ ਜੰਗਲਾਂ ਦੀ ਕਟਾਈ ਕਾਰਨ ਬਹੁਤ ਜ਼ਿਆਦਾ ਪ੍ਰਦੂਸ਼ਣ ਹੋਇਆ ਪਿਆ ਹੈ। ਇਸਦੇ ਬਹੁਤ ਸਾਰੇ ਕਾਰਨ ਹਨ ਜਿਵੇਂ - ਫਰਨੀਚਰ ਦੀ ਲੱਕੜ ਲਈ ਰੁੱਖ ਕੱਟੇ ਜਾ ਰਹੇ ਹਨ। ਕਿਸਾਨ ਆਪਣੀਆਂ ਫ਼ਸਲਾਂ ਨੂੰ ਸੜਕ ਦੇ ਕਿਨਾਰਿਆਂ 'ਤੇ ਸਾੜ ਦਿੰਦੇ ਹਨ, ਜਿਸ ਕਾਰਨ ਸੜਕ 'ਤੇ ਲੱਗੇ ਹੋਰ ਪੌਦੇ ਵੀ ਸੜ ਜਾਂਦੇ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਤੇ ਰੁੱਖ ਲਗਾ ਕੇ ਉਨ੍ਹਾਂ ਨੂੰ ਬਚਾਉਣਾ ਚਾਹੀਦਾ ਹੈ।
5. ਸਾਰ- ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਸਾਨੂੰ ਉਨ੍ਹਾਂ ਦੀ ਵੀ ਉਸੇ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਆਪਣਾ ਧਿਆਨ ਰੱਖਦੇ ਹਾਂ। ਰੁੱਖ ਮਨੁੱਖ ਦੇ ਸਭ ਤੋਂ ਚੰਗੇ ਦੋਸਤ ਹੁੰਦੇ ਹਨ। ਸਾਨੂੰ ਰੁੱਖ ਲਗਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਸਾਨੂੰ ਵਾਤਾਵਰਨ ਦਿਵਸ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਕਿਸੇ ਨੇ ਸਹੀ ਕਿਹਾ -
''ਇੱਕ ਰੁੱਖ, ਸੌ ਸੁੱਖ।''