CBSE BOARD X, asked by lakshaygoel965, 1 year ago

Saar of gum ne rasoi vicho poem class 10 punjabi
urgently needed....

Answers

Answered by sanjeevnar6
224

ਇਹ ਕਵਿਤਾ ਵਿਚ ਕਵੀ ਕਸ਼ਮੀਰ ਨੀਰ ਨੇ ਪੰਜਾਬੀ ਸੱਭਿਆਚਾਰ ਦੇ ਬਦਲਦੇ ਰੂਪ ਨੂੰ ਪੇਸ਼ ਕੀਤਾ ਹੈ। ਕਵੀ ਦਾ ਕਹਿਣਾ ਹੈ ਕਿ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ। ਇਸ ਵਿਚ ੳੁਸਨੇ ਪੰਜਾਬੀਆ ਦੇ ਪਹਿਰਾਵੇ, ਵਸਤਾਂ ਅਤੇ ਅੰਗ-ਸੰਗ ਰਹਿਣ ਵਾਲੇ ਜਾਨਵਰਾਂ ਦੀ ਹੌਂਦ ਖਤਮ ਹੋਣ ਉੱਪਰ ਆਪਣਾ ਦੁੱਖ ਪ੍ਰਗਟ ਕੀਤਾ ਹੈ। ਕਵੀ ਨੇ ਪੰਜਾਬੀਆ ਵਲੋਂ ਪੱਛਮੀ ਸੱਭਿਆਚਾਰ ਦੀ ਨਕਲ ਨੂੰ ਜਿੰਮੇਵਾਰ ਠਹਿਰਾਇਆ ਹੈ। ਹੁਣ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਤੋਂ ਜਿਆਦਾ ਅੰਗਰੇਜ਼ੀ ਭਾਸ਼ਾ ਸਮਝ ਅਾਉਂਦੀ ਹੈ।  ਸਖਤ ਗਰਮੀ ਦੇ ਵਿੱਚ ਜੀਅ ਤੋੜ ਮਿਹਨਤ ਕਰਨ ਵਾਲੇ ਪੰਜਾਬੀ ਅੱਜ ਏ.ਸੀ ਦੇ ਆਦੀ ਹੋ ਚੁੱਕੇ ਹਨ। ਪੰਜਾਬੀ ਘਰਾਂ ਦੀ ਨੁਹਾਰ ਬਿਲਕੁਲ ਹੀ ਬਦਲ ਚੁੱਕੀ ਹੈ। ਲੋਕ ਪੱਛਮੀ ਸੱਭਿਆਚਾਰ ਦੀ ਨਕਲ ਕਰਕੇ ਆਪਣੇ ਪੰਜਾਬ ਦੇ ਸੱਭਿਆਚਾਰ ਦੀ ਪਛਾਣ ਗੁਆ ਰਹੇ ਹਨ।

Answered by pardepnirmanpardeepn
16

Answer:

gum ne raesoi vicho gajal da kandari bhav lekho sankap vich lekho 10 punjabi

Similar questions