India Languages, asked by asmeetbuttar88088, 11 months ago

saka sirhind essay in punjabi language?​

Answers

Answered by dikshapawadia
3

Explanation:

grandsons, who accompanied her, to a Brahmin. He with sweet words took them to his house and induced them to put faith in him. When the Guru’s mother went to sleep, he stole her money, which she carried in a saddlebag and buried it. He then went to her and told her that there were several thieves prowling about the neighbourhood, and she must be careful of her valuables. He said he gave her this information so that she might not afterwards blame him. He almost immediately afterwards informed her that her saddlebag was missing. As no one had entered the house but the lady’s party and the Brahmin, she interrogated them latter on the subject.

      He pretended to be furious at suspicion having been directed against him and said that it was the result of doing good and of entertaining homeless wayfarers and out laws. He had saved the Guru’s mother and children from death and in the return they made him for his trouble and hospitality, was to charge him with theft as if he were a vulgar malefactor. Then saying that he could not trust her and her children, he ordered them to leave his house. The Brahmin with loud cries proceeded to the Chaudhri or chief civil official of Kheri and informed him that Guru’s mother and sons had just come to his house and both he and Chaudhri would obtain a large reward for delivering them to the imperial authorities.

      The Brahmin and the Chaudhri went to the next highest official, a Ranghar(

Answered by dualadmire
0

Answer:

Explanation:

ਸਿੱਖ ਇਤਿਹਾਸ ਕੁਰਬਾਨੀਆਂ ਦੀ ਮਿਸਾਲ ਹੈ। ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਸਿੱਖ ਧਰਮ ਸ਼ਹੀਦਾਂ ਦੇ ਲਹੂ ਭਿੱਜੇ ਇਤਿਹਾਸ ਦੀ ਲੰਬੀ ਗਾਥਾ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਵੀ ਇਸੇ ਸ਼ਹੀਦੀ ਮਾਲਾ ਦੇ ਅਹਿਮ ਮਣਕੇ ਹਨ, ਜਿਨ੍ਹਾਂ ਦੀ ਮਿਸਾਲ ਸੰਸਾਰ ਵਿਚ ਕਿਧਰੇ ਨਹੀਂ ਮਿਲਦੀ। ਸਭ ਤੋਂ ਪਹਿਲਾਂ ਸਿੱਖ ਸਾਹਿਤ ਵਿਚ ਚਾਰ ਸਾਹਿਬਜ਼ਾਦਿਆਂ ਸਬੰਧੀ ਇਤਿਹਾਸਿਕ ਪੱਖ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੇ ਖ਼ਤ 'ਜ਼ਫ਼ਰਨਾਮਾ' ਵਿੱਚੋਂ ਮਿਲਦਾ ਹੈ :

ਚਿਹਾ ਸ਼ੁਦ ਕਿ ਚੂੰ ਬੱਚਗਾ ਕਸ਼ਤਹ ਚਾਰ,

ਕੀ ਬਾਕੀ ਬਮਾਂਦਸਤ ਪੇਚੀਦਹ ਮਾਰ।।

ਗੁਰੂ ਸਾਹਿਬ ਲਿਖਦੇ ਹਨ ਕਿ 'ਐ ਔਰੰਗਜ਼ੇਬ, ਤੂੰ ਮੇਰੇ ਚਾਰ ਪੁੱਤਰ ਖ਼ਤਮ ਕਰ ਦਿੱਤੇ ਹਨ ਪਰ ਤੂੰ ਯਾਦ ਰੱਖ ਕੇ ਤੇਰੀ ਜ਼ੁਲਮੀ ਸਲਤਨਤ ਨੂੰ ਖ਼ਤਮ ਕਰਨ ਵਾਲਾ ਕੁੰਡਲਾਂ ਵਾਲਾ ਨਾਗ ਹਾਲੇ ਬਾਕੀ ਹੈ, ਜੋ ਤੇਰੀ ਸਲਤਨਤ ਨੂੰ ਖ਼ਤਮ ਕਰ ਕੇ ਹੀ ਦਮ ਲਵੇਗਾ। ਦਸਮ ਪਿਤਾ ਦੇ ਪਰਿਵਾਰ ਦੀ ਸ਼ਹੀਦੀ ਗਾਥਾ ਦੀ ਮਿਸਾਲ ਪੂਰੇ ਸੰਸਾਰ ਵਿਚ ਕਿਤੇ ਨਹੀਂ ਮਿਲਦੀ, ਜਿੱਥੇ ਕਿਸੇ ਨੇ ਦੂਜੇ ਦੇ ਧਰਮ ਦੀ ਰੱਖਿਆ ਖ਼ਾਤਰ ਬਲੀਦਾਨ ਦਿੱਤਾ ਹੋਵੇ। ਗੁਰੂ ਪਿਤਾ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਾਹਿਬ ਇਸ ਦੀ ਲਾਸਾਨੀ ਮਿਸਾਲ ਹਨ, ਜਿਹੜਾ ਗੁਰੂ ਪੂਰੀ ਕੌਮ ਨੂੰ ਇਹ ਸੰਦੇਸ਼ ਦਿੰਦਾ ਹੋਵੇ :

ਭੈ ਕਾਹੂ ਕੋ ਦੇਤ ਨਹਿ ਨਹਿ ਭੈ

ਮਾਨਤ ਆਨ।।

ਭਾਵ, ਮੇਰੇ ਸਿੱਖ ਨਾ ਹੀ ਕਿਸੇ ਨੂੰ ਡਰਾਉਂਦੇ ਹਨ ਤੇ ਨਾ ਹੀ ਕਿਸੇ ਤੋਂ ਡਰਦੇ ਹਨ, ਫਿਰ ਉਨ੍ਹਾਂ ਦੇ ਪੋਤਰੇ ਜ਼ੁਲਮ ਅੱਗੇ ਕਿੰਜ ਝੁਕ ਸਕਦੇ ਸਨ। ਜਿਸ ਪੁੱਤਰ ਨੇ ਨਿੱਕੀ ਉਮਰੇ ਆਪਣੇ ਪਿਤਾ ਨੂੰ ਇਹ ਕਹਿ ਕੇ ਮਜ਼ਲੂਮਾਂ ਦੀ ਮਦਦ ਲਈ ਤੋਰਿਆ ਕਿ 'ਤੁਹਾਡੇ ਤੋਂ ਮਹਾਨ ਮਨੁੱਖ ਕੁਰਬਾਨੀ ਲਈ ਹੋਰ ਕੋਈ ਨਹੀਂ', ਉਸ ਗੁਰੂ ਗੋਬਿੰਦ ਸਿੰਘ ਦੇ ਲਾਲ ਔਰੰਗਜ਼ੇਬ ਦੀ ਪਾਪੀ ਹਕੂਮਤ ਅੱਗੇ ਹਿੱਕ ਤਾਣ ਕੇ ਖੜ੍ਹ ਗਏ। ਸਾਕਾ ਸਰਹਿੰਦ ਇਕ ਅਜਿਹੀ ਘਟਨਾ ਹੈ ਜਿਸ ਨੇ ਸਿੱਖਾਂ 'ਤੇ ਹੀ ਨਹੀਂ ਬਲਕਿ ਪੂਰੇ ਜਗਤ 'ਤੇ ਡੂੰਘੀ ਛਾਪ ਛੱਡੀ ਹੈ।

ਦਸਮੇਸ਼ ਪਿਤਾ ਦੇ ਲਾਲਾਂ ਦੀ ਅਦੁੱਤੀ ਸ਼ਹਾਦਤ ਦਾ ਇਤਿਹਾਸ ਵਿਚ ਸਭ ਤੋਂ ਉੱਭਰਵਾਂ ਸਥਾਨ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਘਟਨਾ ਨੂੰ ਲੜੀਵਾਰ ਵੇਖੀਏ ਤਾਂ ਪਿਛੋਕੜ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਜਦੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਇਆ ਗਿਆ ਤਾਂ ਉਨ੍ਹਾਂ ਦੀ ਉਮਰ ਨੌਂ ਸਾਲ ਤੋਂ ਵੀ ਘੱਟ ਸੀ। 'ਹਿੰਦ ਦੀ ਚਾਦਰ' ਕਹਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ। 22 ਵਰ੍ਹਿਆਂ ਦੀ ਉਮਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੀ ਪਹਿਲੀ ਜੰਗ ਲੜੀ ਤੇ ਪਹਾੜੀ ਰਾਜਿਆਂ ਨੂੰ ਲੱਕ ਤੋੜਵੀਂ ਹਾਰ ਦਿੱਤੀ। ਫਿਰ ਸੰਨ 1699 ਵਿਚ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਦਸਮੇਸ਼ ਪਿਤਾ ਨੇ ਸਿੱਖਾਂ ਵਿਚ ਨਵੀਂ ਰੂਹ ਫੂਕੀ। ਖ਼ਾਲਸੇ ਦੇ ਜਨਮ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ ਤੇ ਸਮੁੱਚੇ ਭਾਰਤ ਨੂੰ ਨਵੀਂ ਦਿਸ਼ਾ ਦਿੱਤੀ।

                                                               #SPJ3

Similar questions