Shaheed Bhagat Singh and paragraph for class Punjabi
Answers
Answer:
: ਭਗਤ ਸਿੰਘ ਦਾ ਜਨਮ 1907 ਈ: ਨੂੰ ਚੱਕ ਨੰਬਰ ਪੰਜ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ । ਆਪ ਦੇ ਪਿਤਾ ਦਾ ਨਾਮ ਸ. ਕਿਸ਼ਨ ਸਿੰਘ ਸੀ। ਦੇਸ਼ ਭਗਤੀ ਦੀ ਗੁੜ੍ਹਤੀ ਆਪ ਨੂੰ | ਆਪਣੇ ਪਰਿਵਾਰ ‘ਚੋਂ ਹੀ ਮਿਲੀ । ਜਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਦੇ ਕਾਰਨ ਤੇ ਲਾਲਾ ਲਾਜਪਤ ਰਾਇ ਤੇ ਹੋਏ ਲਾਠੀਚਾਰਜ ਕਾਰਨ ਉਹ ਅੰਗਰੇਜ਼ ਸਰਕਾਰ ਤੋਂ ਬਾਗੀ ਹੋ ਗਏ । 1925 ਈ: ਵਿੱਚ ਉਨ੍ਹਾਂ ਨੇ ‘ਨੌਜਵਾਨ ਭਾਰਤ ਸਭਾ’ ਬਣਾਈ ਤੇ ਅੰਗੇਰਜ਼ ਸਰਕਾਰ ਦੇ ਵਿਰੁੱਧ ਘੋਲ ਸ਼ੁਰੂ ਕਰ ਦਿੱਤਾ।
ਲਾਲਾ ਲਾਜਪਤ ਰਾਇ ਦੀ ਮੌਤ ‘ਤੇ ਭਗਤ ਸਿੰਘ ਨੇ ਬਦਲਾ ਲੈਣ ਦੀ ਕਸਮ ਖਾਧੀ ਸੀ । ਇਸ ਹਿਸਾਬ ਨਾਲ ਉਹ ਮਿ: ਸਕਾਟ ਨੂੰ ਮਾਰਨਾ ਚਾਹੁੰਦੇ ਸਨ । ਪਰ ਐਨ ਉਸ ਵਕਤ ਮਿਸਟਰ ਸਾਂਡਰਸ ਮੋਟਰ ਸਾਈਕਲ ਤੇ ਨਿਕਲਿਆ । ਰਾਜਗੁਰੂ ਤੇ ਭਗਤ ਸਿੰਘ ਨੇ ਗੋਲੀਆਂ ਦੀ ਵਾਛੜ ਕਰ ਕੇ ਉਸ ਨੂੰ ਮਾਰ ਦਿੱਤਾ ।
ਸੰਨ 1929 ਵਿਚ ਆਪ ਨੇ ਅਸੈਂਬਲੀ ਵਿਚ ਬੰਬ ਸੁਟਿਆ ਜਿਸ ਕਾਰਨ ਬੀ.ਕੇ. ਦੱਤ ਤੇ ਭਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੇਲ੍ਹ ਵਿਚ ਭੈੜੇ ਖਾਣੇ ਤੇ ਜੇਲ੍ਹ ਕਰਮਚਾਰੀਆਂ ਦੇ ਭੈੜੇ ਸਲੂਕ ਕਾਰਨ ਆਪ ਨੇ ਇਕ ਲੰਬੀ ਭੁੱਖ ਹੜਤਾਲ ਕਰ ਦਿੱਤੀ । ਮੁਕੱਦਮੇ ਸਮੇਂ ਭਗਤ ਸਿੰਘ ਤੇ ਉਸ ਦੇ ਸਾਥੀ ਬਹੁਤ ਨਿਡਰ ਰਹੇ । ਉਹ ਤਾਂ ਇਹੋ ਕਹਿ ਰਹੇ ਸਨ –
ਸਰ ਫਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ ।
ਦੇਖਨਾ ਹੈ ਜ਼ੋਰ ਕਿਤਨਾ, ਬਾਜ਼ੂਏ ਕਾਤਿਲ ਮੇਂ ਹੈ ॥
ਇਉਂ ਉਹ ਭਾਰਤ ਦੀ ਆਜ਼ਾਦੀ ਲਈ ਪੂਰੀ ਤਰ੍ਹਾਂ ਲੋਕਾਂ ਵਿਚ ਜੋਸ਼ ਭਰ ਰਹੇ ਸਨ। ਸੰਨ 1930 ਵਿਚ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਸਾਰੇ ਦੇਸ਼ ਵਿਚ ਹਾਹਾਕਾਰ ਮੱਚ ਗਈ ।
ਪਰ ਅੰਗਰੇਜ਼ਾਂ ਨੇ ਹਮੇਸ਼ਾ ਇਹੋ ਸੋਚਿਆ ਕਿ ਐਸੇ ਬਾਗੀ ਜਲਦੀ ਖਤਮ ਹੋ ਜਾਣੇ ਚਾਹੀਦੇ ਹਨ । ਸੋ 1931 ਈ: ਵਿਚ ਮਾਰਚ ਦੇ ਮਹੀਨੇ ਤਿੰਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ । ਇਨ੍ਹਾਂ ਤਿੰਨਾਂ ਸਾਥੀਆਂ ਨੇ ਹੱਸ ਹੱਸ ਕੇ ਮੌਤ ਕਬੂਲ ਕਰ ਲਈ । ਇਹੋ ਜਿਹੇ ਮਹਾਨ ਸਪੂਤਾਂ ਤੇ ਇਤਿਹਾਸ ਨੂੰ ਮਾਣ ਹੈ।
ਨਿਬੰਧ ਨੰਬਰ : 02
ਸ਼ਹੀਦ ਭਗਤ ਸਿੰਘ
Shaheed Bhagat Singh
ਰੂਪ-ਰੇਖਾ ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ, ਜਨਮ ਤੇ ਵਿਰਸਾ, ਦੇਸ਼ ਭਗਤੀ ਦੀ ਲਗਨ, ਨੈਸ਼ਨਲ ਕਾਲਜ ਲਾਹੌਰ ਵਿੱਚ, ਸਾਂਡਰਸ ਨੂੰ ਮਾਰਨਾ, ਅਸੈਂਬਲੀ ਵਿੱਚ ਬੰਬ ਤੇ ਕੈਦ, ਫਾਂਸੀ, ਅਜ਼ਾਦੀ ਦੀ ਲਹਿਰ ਦਾ ਹੋਰ ਤੇਜ਼ ਹੋਣਾ, ਸਾਰ-ਅੰਸ਼|
ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ- ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ ਤੇ ਰਾਣਾ ਪ੍ਰਤਾਪ ਵਰਗਿਆਂ ਦੀ ਦੇਸ਼ ਭਗਤੀ ਦੇ ਕਾਰਨਾਮਿਆਂ ਨੂੰ ਕੌਣ ਭੁਲਾ ਸਕਦਾ ਹੈ ?ਜਦੋਂ ਦੇਸ਼ ਅੰਗਰੇਜ਼ੀ ਰਾਜ ਦੇ ਅਧੀਨ ਸੀ ਤਾਂ ਦੇਸ਼ ਭਗਤਾਂ ਨੇ ਦੇਸ਼ ਦੀ ਅਜ਼ਾਦੀ ਲਈ ਇੱਕ ਲੰਮਾ ਘੋਲ ਕੀਤਾ। ਸ: ਭਗਤ ਸਿੰਘ ਵੀ ਉਹਨਾਂ ਸਿਰਲੱਥ ਘੁਲਾਟੀਆਂ ਵਿੱਚੋਂ ਇੱਕ ਸੀ।
ਜਨਮ ਤੇ ਵਿਰਸਾ- ਭਗਤ ਸਿੰਘ ਦਾ ਜਨਮ 27 ਸਤੰਬਰ, 1907 ਈਸਵੀ ਨੂੰ ਚੱਕ ਨੰਬਰ 105, ਜ਼ਿਲਾ ਲਾਇਲਪੁਰ ਵਿੱਚ ਹੋਇਆ। ਸ: ਭਗਤ ਸਿੰਘ ਦੇ ਪਿਤਾ ਦਾ ਜਨਮ ਕਿਸ਼ਨ ਸਿੰਘ ਸੀ, ਜੋ ਕਿ ਕਾਂਗਰਸ ਦਾ ਉੱਘਾ ਲੀਡਰ ਸੀ। ਉਸ ਦੀ ਮਾਤਾ ਦਾ ਨਾਮ ਵਿੱਦਿਆਵਤੀ ਸੀ। ਖਟਕੜ ਕਲਾਂ (ਜ਼ਿਲਾ ਜਲੰਧਰ) ਉਸ ਦਾ ਜੱਦੀ ਪਿੰਡ ਸੀ। ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਪਾਸ ਕਰਕੇ ਉਹ ਡੀ. ਏ. ਵੀ ਸਕੂਲ ਲਾਹੌਰ ਵਿੱਚ ਦਾਖਲ ਹੋਇਆ।
ਦੇਸ਼ ਭਗਤੀ ਦੀ ਲਗਨ- ਬਚਪਨ ਵਿੱਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਮਨ ਤੇ ਬਹੁਤ ਅਸਰ ਪਾਇਆ। ‘ਪਗੜੀ ਸੰਭਾਲ ਓ ਜੱਟਾ । ਲਹਿਰ ਦਾ ਪ੍ਰਸਿੱਧ ਆਗੂ ਸ: ਅਜੀਤ ਸਿੰਘ ਜਲਾਵਤਨ ਉਸ ਦਾ ਚਾਚਾ ਸੀ।
ਨੈਸ਼ਨਲ ਕਾਲਜ ਲਾਹੌਰ ਵਿੱਚ ਇੱਕ ਪਾਸੇ ਗੁਰਦੁਆਰਾ ਲਹਿਰ ਤੇ ਦੂਜੇ ਪਾਸੇ ਗਾਂਧੀ ਜੀ ਦੀ ਨਾ-ਮਿਲਵਰਤਨ ਲਹਿਰ ਚਲ ਪਈ।ਉਸ ਸਮੇਂ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਦਾ ਸੀ। ਉੱਥੇ ਹੀ ਉਸ ਦਾ ਮੇਲ ਸੁਖਦੇਵ ਨਾਲ। – ਹੋਇਆ। 1925 ਵਿੱਚ ਸ: ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਤੇ ਧਨਵੰਤੀ ਆਦਿ ਨੇ ‘ਨੌਜਵਾਨ ਭਾਰਤ ਸਭਾ’ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ।
this is a paragraph of shaheed Bhagat singh