Short essay on guru nanak dev ji in punjabi
Answers
Explanation:
Guru Nanak Dev Ji Essay in Punjabi LanguageGuru Nanak Dev Ji
ਸ਼੍ਰੀ ਗੁਰੂ ਨਾਨਕ ਦੇਵ ਜੀ ਸਿਖਾਂ ਦੇ ਪਹਿਲੇ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਇ ਭੋਇ ਕੀ ਤਲਵੰਡੀ ਵਿਚ ਹੋਇਆ ਸੀ ਜੋ ਅੱਜ ਕਲ ਪਾਕਿਸਤਾਨ ਵਿਚ ਹੈ। ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੋ ਪਿੰਡ ਦੇ ਪਟਵਾਰੀ ਸਨ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਬੀਬੀ ਨਾਨਕੀ ਜੋ ਗੁਰੂ ਨਾਨਕ ਦੇਵ ਜੀ ਦੀ ਭੈਣ ਸੀ।
ਗੁਰੂ ਨਾਨਕ ਦੇਵ ਜੀ (Guru Nanak Dev Ji) ਬਚਪਨ ਤੋਂ ਹੀ ਬੜੇ ਹੀ ਨਿਮਰ ਅਤੇ ਸ਼ਾਂਤ ਸੁਭਾਅ ਦੇ ਮਾਲਿਕ ਸਨ। ਬਹੁਤ ਸਾਰੇ ਵਿਦਵਾਨ ਗੁਰੂ ਜੀ ਦੀ ਬੁੱਧੀ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਇੱਕ ਬਾਰ ਮਹਿਤਾ ਕਾਲੂ ਨੇ ਗੁਰੂ ਜੀ ਨੂੰ 20 ਰੁਪਏ ਦਿੱਤੇ ਅਤੇ ਸੌਦਾ ਲਿਉਣ ਲਈ ਕਿਹਾ ਰਸਤੇ ਵਿਚ ਗੁਰੂ ਜੀ ਨੂੰ ਸਾਧੂ ਮਿਲੇ ਜੋ ਕਈ ਦਿਨਾਂ ਤੋਂ ਭੁੱਖੇ ਸਨ ਗੁਰੂ ਜੀ ਨੂੰ ਉਨ੍ਹਾਂ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਅਤੇ ਗੁਰੂ ਜੀ ਨੇ ਉਨ੍ਹਾਂ 20 ਰੁਪਇਆਂ ਦਾ ਸਾਧੂਆਂ ਨੂੰ ਭੋਜਨ ਕਰਾ ਦਿੱਤਾ। ਜੋ ਸੱਚੇ ਸੌਦੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਵਾਨ ਹੋਣ ਤੇ ਆਪ ਦਾ ਮਨ ਸੰਸਾਰਿਕ ਕੰਮਾਂ ਵਿਚ ਨਹੀਂ ਲੱਗਾ। ਮਹਿਤਾ ਕਾਲੂ ਨੇ ਆਪ ਨੂੰ ਘਰੇਲੂ ਕੰਮਾਂ ਵਿਚ ਖਿੱਚਣ ਲਈ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਕਰ ਦਿੱਤਾ।
ਵਿਆਹ ਤੋਂ ਬਾਅਦ ਵੀ ਆਪ ਜੀ ਦਾ ਮਨ ਸੰਸਾਰਿਕ ਕੰਮਾਂ ਵਿਚ ਨਹੀਂ ਲੱਗਿਆ । ਅੰਤ ਮਹਿਤਾ ਕਾਲੂ ਨੇ ਆਪ ਨੂੰ ਆਪ ਦੀ ਭੈਣ ਬੀਬੀ ਨਾਨਕੀ ਕੋਲ ਭੇਜ ਦਿੱਤਾ। ਜਿਥੇ ਆਪ ਨੂੰ ਮੋਦੀਖਾਨੇ ਵਿਚ ਨੌਕਰੀ ਮਿਲ ਗਈ। ਜਿਥੇ ਗੁਰੂ ਜੀ ਬਿਨਾਂ ਮੁੱਲ ਦੇ ਸੌਦਾ ਦੇ ਦਿੰਦੇ ਸਨ। ਇਕ ਵਾਰ ਗੁਰੂ ਜੀ ਇਕ ਆਦਮੀ ਨੂੰ ਆਟਾ ਦੇਣ ਲੱਗੇ ਤਾਂ 12 ਤਕ ਤਾਂ ਸੰਖਿਆ ਠੀਕ ਰੱਖੀ ਅਤੇ 13 ਤੇ ਪਹੁੰਚਤੇ ਹੀ ਤੇਰਾ -ਤੇਰਾ ਕਹਿ ਕੇ ਸਾਰਾ ਆਟਾ ਤੋਲ ਦਿੱਤਾ। ਇਸਦੀ ਸ਼ਿਕਾਇਤ ਲੋਦੀ ਤਕ ਗਈ ਤਾਂ ਜਾਂਚ ਵਿਚ ਹਿਸਾਬ -ਕਿਤਾਬ ਬਿਲਕੁਲ ਠੀਕ ਸੀ।
ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਇਹਨਾਂ ਉਦਾਸੀਆਂ ਵਿਚ ਗੁਰੂ ਜੀ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਾਸਤੇ ਪਾਇਆ। ਇਸ ਦੌਰਾਨ ਆਪਣੇ 1512 ਵਿਚ ਕਰਤਾਰਪੁਰ ਵਸਾਇਆ। ਗੁਰੂ ਜੀ ਬਹੁਤ ਨਿਡਰ ਸਨ 1521 ਵਿਚ ਬਾਬਰ ਦੁਅਰਾ ਭਾਰਤ ਤੇ ਕੀਤੇ ਹਮਲੇ ਦਾ ਸਖ਼ਤ ਵਿਰੋਧ ਕੀਤਾ ਅਤੇ ਇਸਦੀ ਨਿੰਦਾ ਕੀਤੀ।
ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਕਰਤਾਰਪੁਰ ਵਿਚ ਵਸਾਇਆ ਇਥੇ ਹੀ ਭਾਈ ਲਹਿਣਾ ਜੀ ਨੂੰ ਆਪਣੀ ਗੱਦੀ ਦਾ ਵਾਰਿਸ਼ ਚੁਣਿਆ। ਅੰਤ 22 ਸਤੰਬਰ 1539 ਵਿਚ ਆਪ ਜਯੋਤੀ -ਜੋਤ ਸਮਾ ਗਏ।