Short speech on ਮਹਿੰਗਾਈ ਦੀ ਸਮੱਸਿਆ
Answers
ਇਕ ਦੇਸ਼ ਵਿੱਚ ਕਈ ਸੰਕਟ - ਅੱਜ ਕੱਲ੍ਹ ਸਾਡਾ ਦੇਸ਼ ਜਿਨ੍ਹਾਂ ਸੰਕਟ ਵਿੱਚੋਂ ਲੰਘ ਰਿਹਾ ਹੈ ਉਨ੍ਹਾਂ ਵਿੱਚ ਵਧਦੀ ਮਹਿੰਗਾਈ ਦੀ ਸਮੱਸਿਆ ਤੋਂ ਦੁਖਦਾਈ ਹੈ । ਬਾਜ਼ਾਰ ਵਿਚ ਸਭ ਚੀਜ਼ਾਂ ਨੂੰ ਜਿਵੇਂ ਅੱਗ ਲੱਗੀ ਹੋਈ ਹੈ।ਰੋਜ਼ਾਨਾ ਲੋੜ ਦੀਆਂ ਸਭ ਵਸਤਾਂ ਦੀਆਂ ਕੀਮਤਾਂ ਅਕਾਸ਼ ਨੂੰ ਛੂਹ ਰਹੀਆਂ ਹਨ।ਆਟਾ ਦਾਲਾਂ ਤੇ ਸਬਜ਼ੀਆਂ ਦਾ ਤੇਲ ਤੇ ਬਨਸਪਤੀ ਘਿਓ ਕੋਈ ਚੀਜ਼ ਹੱਥ ਨਹੀਂ ਲਗਾਉਣ ਦਿੰਦੇ ।ਪਿਛਲੇ ਦਸਾਂ ਸਾਲਾਂ ਵਿੱਚ ਕਈ ਚੀਜ਼ਾਂ ਦੀਆਂ ਕੀਮਤਾਂ ਤਾਂ ਦਸ ਗੁਣਾ ਵਧ ਗਈਆਂ ਹਨ।ਇੰਝ ਜਾਪਦਾ ਹੈ ਕਿ ਜਿਵੇਂ ਭਾਰਤ ਵਿੱਚ ਇੱਕ ਰੁਪਏ ਦੀ ਕੀਮਤ ਕੇਵਲ ਇਕ ਪੈਸੇ ਦੇ ਸਮਾਨ ।ਇਸ ਲੋਕ ਤੋੜ ਮਹਿੰਗਾਈ ਨੇ ਗਰੀਬ ਤੇ ਮੱਧ ਸ਼੍ਰੇਣੀ ਦੇ ਲੋਕਾਂ ਦਾ ਕਚੂੰਮਰ ਹੀ ਕੱਢ ਦਿੱਤਾ ਹੈ । ਸਰਕਾਰੀ ਮੁਲਾਜਮ ਤਾਂ ਕੁਝ ਆਪਣੀ ਵਿੱਤ ਅਨੁਸਾਰ ਵਧੀਆ ਤੋਂ ਕੁਝ ਵੱਧ ਦੀ ਮਹਿੰਗਾਈ ਭੱਤੇ ਨਾਲ ਆਈ ਚਲਾਈ ਜਾਂਦੇ ਹਨ।ਸੰਗਠਿਤ ਖੇਤਰ ਦੇ ਮਜ਼ਦੂਰ ਵੀ ਹੜਤਾਲਾਂ ਆਦਿ ਦਾ ਦਬਾਅ ਪਾ ਕੇ ਦੂਰੀਆਂ ਵਿੱਚ ਵਾਧਾ ਕਰ ਲੈਂਦੇ ਹਨ। ਭਾਰਦਵਾਜ ਦੀ ਗੱਲ ਇਹ ਹੈ ਕਿ ਉਹ ਉਤਪਾਦਕਤਾ ਵਿੱਚ ਰਤਾ ਵੀ ਵਾਧਾ ਨਹੀਂ ਕਰਦੇ। ਸਾਡੇ ਦੇਸ਼ ਵਿੱਚ ਕਰੋੜਾਂ ਲੋਕ ਬੇਕਾਰ ਹਨ । ਕਰੋੜਾਂ ਅਜਿਹੇ ਹਨ ਜਿਨ੍ਹਾਂ ਨੂੰ ਕੁਝ ਦਿਨ ਕੰਮ ਮਿਲਦਾ ਹੈ ਅਤੇ ਕੁਝ ਦਿਨ ਵੇਲੇ ਕੱਟਣੇ ਪੈਂਦੇ ਹਨ। ਮਜ਼ਦੂਰਾਂ ਦੀ ਤਾਂ ਇਹ ਹਾਲਤ ਹੈ ਕਿ ਜੇ ਉਨ੍ਹਾਂ ਦੀ ਦਿਹਾੜੀ ਅੱਗ 300 ਰੁਪਏ ਹੈ ਤਾਂ ਠੇਕੇਦਾਰ ਉਸ ਨੂੰ ਕੰਮ ਦੇਣ ਕਾਰਨ ਪੇ ਕਮੀਸ਼ਨ ਅਤੇ 250 ਮਜ਼ਦੂਰ ਦੇ ਹੱਥ ਫੜਾਉਂਦਾ ਹੈ। ਮਜਦੂਰ ਵਰਗ ਦਾ ਜੀਵਨ ਇਸ ਵਧਦੀ ਮਹਿੰਗਾਈ ਨਾਲ ਨਰਕ ਤੋਂ ਵੀ ਭੈੜਾ ਹੈ ਕਹਿਰ ਢਾਹੁਣ ਵਾਲੀ ਗੱਲ ਇਹ ਹੈ ਕਿ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਤੇ ਇਨ੍ਹਾਂ ਦੇ ਸਥਿਰ ਹੋਣ ਦਾ ਕੋਈ ਚਿੰਨ੍ਹ ਵੀ ਨਜ਼ਰ ਨਹੀਂ ਆ ਰਿਹਾ ।
ਰਿਕਾਰਡ ਤੋੜ ਮਹਿੰਗਾਈ - ਕਿਹਾ ਜਾਂਦਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਵਿਚ ਕੀਮਤਾਂ ਦਾ ਵਧਣਾ ਜ਼ਰੂਰੀ ਹੈ ਅਤੇ ਇਹ ਕਿਸੇ ਹੱਦ ਤੱਕ ਦੇਸ਼ ਦੀ ਆਰਥਿਕ ਉੱਨਤੀ ਦਾ ਵਿਸ਼ਾ ਹਨ। ਕਾਰਨ ਇਹ ਹੈ ਕਿ ਸਰਕਾਰ ਆਰਥਿਕ ਵਿਕਾਸ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਆਮਦਨ ਤੋਂ ਵੱਧ ਖਰਚ ਕਰਦੀ ਹੈ ਇਸ ਨਾਲ ਲੋਕਾਂ ਦੀ ਆਮਦਨ ਵਧ ਕੇ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਕਰਦੀ ਹੈ। ਮੰਗ ਵਧਣ ਨਾਲ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ। ਪਰ ਮਹਿੰਗਾਈ ਦੀ ਵੀ ਕੋਈ ਹੱਦ ਹੁੰਦੀ ਹੈ ਅਤੇ ਜੇ ਹਾਲਤ ਇਸੇ ਤਰ੍ਹਾਂ ਰਹੀ ਤਾਂ ਸਾਡੇ ਸ਼ਾਸਕਾਂ ਨੂੰ ਮਹਿੰਗਾਈ ਨੂੰ ਨੱਥ ਪਾਉਣ ਤੇ ਕੀਮਤਾਂ ਨੂੰ ਸਥਿਰ ਕਰਨ ਦਾ ਜਤਨ ਕੀਤਾ ਜਾਵੇਗਾ । ਸਾਡੀ ਆਰਥਿਕਤਾ ਤੇ ਰਾਜਨੀਤਿਕ ਹਸਤੀ ਡਾਵਾਂਡੋਲ ਹੋ ਕੇ ਇਸ ਦੇਸ਼ ਵਿੱਚ ਅਰਾਜਕਤਾ ਦੇ ਰਾਮ ਰੌਲੇ ਦੀ ਹਾਲਤ ਪੈਦਾ ਹੋਣ ਦੀ ਵੀ ਸੰਭਾਵਨਾ ਹੋ ਸਕਦੀ ਹੈ ਜੇਕਰ ਮਹਿੰਗਾਈ ਇੰਜ ਹੀ ਵਧਦੀ ਰਹੀ ।
ਮਹਿੰਗਾਈ ਦੇ ਕਾਰਨ - ਕੀਮਤਾਂ ਵਧਣ ਦੇ ਕਈ ਕਾਰਨ ਹਨ ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਚੀਜ਼ਾਂ ਦੀ ਮੰਗ ਦੇ ਟਾਕਰੇ ਵਿੱਚ ਇਨ੍ਹਾਂ ਦੀ ਉਤਪਤੀ ਬਹੁਤ ਘੱਟ ਹੈ।ਦੂਜੇ ਸ਼ਬਦਾਂ ਵਿਚ ਜਿੰਨੀ ਮਾਤਰਾ ਵਿੱਚ ਲੋਕਾਂ ਨੂੰ ਵੱਖ ਵੱਖ ਚੀਜਾਂ ਦੀ ਲੋੜ ਹੈ ਉਨ੍ਹਾਂ ਉਪਲਬਧ ਨਹੀਂ ਹਨ। ਦੂਸਰਾ ਸਾਡੀ ਵਸੋਂ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਇਸ ਦੇ ਵਧਣ ਨਾਲ ਲੋਕਾਂ ਦੀਆਂ ਜ਼ਰੂਰਤਾਂ ਦੀ ਮੰਗ ਵੀ ਵੱਧਦੀ ਹੈ। ਪਰ ਉਨੀ ਤੇਜ਼ੀ ਨਾਲ ਚੀਜ਼ਾਂ ਦੀ ਉਪਜ ਵਿੱਚ ਵਾਧਾ ਨਹੀਂ ਹੋ ਰਿਹਾ ਅਤੇ ਸਪਸ਼ਟ ਹੈ ਕਿ ਜੇ ਕੋਈ ਚੀਜ਼ ਘੱਟ ਹੋਵੇਗੀ ਉਸ ਦੇ ਖ਼ਰੀਦਦਾਰ ਵਧੇਰੇ ਹੋਣਗੇ । ਮਾਂਗ ਵਧੇਰੇ ਹੋਣ ਕਰਕੇ ਉਸ ਦੀ ਕੀਮਤ ਵਧਾ ਦਿੱਤੀ ਜਾਂਦੀ ਹੈ।
ਮਹਿੰਗਾਈ ਕੰਟ੍ਰੋਲ ਕਰਨ ਦੇ ਉਪਰਾਲੇ - ਮਹਿੰਗਾਈ ਰੋਕਣ ਦੇ ਤਿੰਨ ਉਪਰਾਲੇ ਕਰਨੇ ਹਨ ਅਤੇ ਕਰਨੇ ਜ਼ਰੂਰੀ ਹਨ - ਪਹਿਲਾਂ ਤਾਂ ਅਬਾਦੀ ਨੂੰ ਸੀਮਿਤ ਰੱਖਣਾ । ਦੂਜਾ ਚੀਜ਼ਾਂ ਦੀ ਉਪਜ ਵਿੱਚ ਵਾਧਾ ਕੀਤਾ ਜਾਵੇ । ਜੇ ਚੀਜ਼ਾਂ ਦੀ ਸਾਡੇ ਦੇਸ਼ ਵਿੱਚ ਘਾਹ ਤੇ ਹੈ ਤਾਂ ਉਸ ਨੂੰ ਬਾਹਰਲੇ ਦੇਸ ਤੋਂ ਮੰਗਵਾ ਕੇ ਜਰੂਰਤ ਨੂੰ ਪੂਰਾ ਕੀਤਾ ਜਾਵੇ । ਤੀਜਾ ਚੀਜ਼ਾਂ ਦੀ ਖਪਤ ਨੂੰ ਘਟਾਇਆ ਜਾਵੇ ਪਰ ਹੁੰਦਾ ਅਸਲ ਵਿੱਚ ਇਹ ਹੈ ਕਿ ਜਿਸ ਚੀਜ਼ ਦੀ ਘਾਟ ਹੁੰਦੀ ਹੈ ਲੋਕਾਂ ਦਾ ਧਿਆਨ ਉਸ ਚੀਜ਼ ਦਾ ਹੁੰਦਾ ਹੈ ।
ਸਾਰ- ਅੰਸ਼ - ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਤਪਾਦਨ ਦੇ ਵਿਗੜੇ ਢਾਂਚੇ ਨੂੰ ਠੀਕ ਕਰੇ । ਸਧਾਰਨ ਉਪਭੋਗ ਦੀਆਂ ਚੀਜਾਂ ਦੀ ਥਾਂ ਤੇ ਵਿਲਾਸ ਪੂਰਨ ਚੀਜਾਂ ਵਧੇਰੇ ਬਣਨ ਲੱਗ ਪਈਆਂ ਹਨ ਕਿਉਂਕਿ ਇਸ ਵਿਚ ਕਾਰਖ਼ਾਨੇ ਦੇ ਮਾਲਕਾਂ ਨੂੰ ਵਧੇਰੇ ਲਾਭ ਹੁੰਦਾ ਹੈ ਅਤੇ ਇਸ ਤਰ੍ਹਾਂ ਦੀ ਕਮੀ ਦੇ ਕਾਰਨ ਉਹਨਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ। ਇਸ ਦੇ ਨਾਲ ਨਾਲ ਮਹਿੰਗਾਈ ਦੀ ਬੀਮਾਰੀ ਇੰਨੀ ਭਿਆਨਕ ਹੋ ਗਈ ਹੈ ਕਿ ਜਦ ਤਕ ਸਰਕਾਰ ਸਾਰੇ ਪੱਖਾਂ ਵਿੱਚ ਸਖ਼ਤ ਤੇ ਇਨਕਲਾਬੀ ਕਦਮ ਚੁੱਕੇਗੀ, ਇਸ ਨੂੰ ਠੱਲ ਨਹੀਂ ਪਾਵੇਗੀ ।