Geography, asked by Aviral69891, 1 year ago

speech in Punjabi on computer

Answers

Answered by Anonymous
3

\huge{\underline{\underline{\bf{\orange{Answer:}}}}}

ਕੰਪਿਊਟਰ ਦੀ ਮਹੱਤਤਾ

ਅੱਜ ਇੱਕੀਵੀਂ ਸਦੀ ਵਿੱਚ ਅਨੇਕਾਂ ਨਵੀਨ ਕਾਵਾਂ ਸਾਡੇ ਸਾਹਮਣੇ ਆ ਰਹੀਆਂ ਹਨ। ਇਹ ਮਨੁੱਖੀ ਮਿਹਨਤ, ਹਿੰਮਤ ਤੇ ਲਗਨ ਦਾ ਹੀ ਸਿੱਟਾ ਹੈ। ਕੰਪਿਊਟਰ ਵਿਗਿਆਨ ਦੀ ਇੱਕ ਬਹੁਤ ਹੀ ਮਹੱਤਵਪੂਰਨ ਕਾਢ ਹੈ। ਇਹ ਇਕ ਅਜਿਹਾ ਜਤਰ ਹੈ ਜਿਸ ਦੀ ਸਹਾਇਤਾ ਨਾਲ ਮਿੰਟਾਂ-ਸਕਿੰਟਾਂ ਵਿੱਚ ਹੀ ਵੱਡੇ-ਵੱਡੇ ਸਵਾਲ ਹੱਲ ਕੀਤੇ ਜਾ ਸਕਦੇ ਹਨ। ਇਹ ਸਮੇਂ ਦੀ ਬਚਤ ਦਾ ਇਕ ਵਧੀਆ ਸਾਧਨ ਹੈ। ਅੱਜ ਹਰ ਥਾਂ ਜਿਵੇਂ ਬੈਂਕਾਂ, ਰੇਲਵੇ, ਹਵਾਈ ਸਫ਼ਰ, ਸਕੂਲਾਂ, ਦਫ਼ਤਰਾਂ ਆਦਿ ਸਭਨੀ ਥਾਈ ਕਪਿਊਟਰ ਬਿਨਾਂ ਗੁਜ਼ਾਰਾ ਨਹੀਂ । ਕੰਪਿਉਟਰ ਮਨੁੱਖ ਦੁਆਰਾ ਬਣਾਇਆ ਇੱਕ ਦਿਮਾਗੀ ਜੰਤਰ ਹੈ ਜੋ ਗਣਿਤ ਸੰਬੰਧੀ ਸਖ਼ਤ ਤੇ ਅੱਖੀਆਂ

ਗੁੰਝਲਾਂ ਨੂੰ ਅਸਾਨੀ ਨਾਲ ਖੋਲ੍ਹ ਦਿੰਦਾ ਹੈ।ਗਿਣਤੀ ਵਿੱਚ ਕੰਪਿਊਟਰ ਕਦੇ ਗਲਤੀ ਨਹੀਂ ਖਾਂਦਾ। ਕੰਪਿਊਟਰ ਦਾ ਮੁੱਖ ਜੰਤਰ ਗਣਕ ਪਟਲ' (ਕੀ-ਬੋਰਡ) ਹੈ, ਜਿਸ ਦਾ ਨਿਰਮਾਣ ਬਹੁਤ ਸਮੇਂ ਪਹਿਲਾਂ ਹੋਇਆ ਸੀ। ਅੱਜ ਦੇ ਜਟਿਲ ਕੰਪਿਊਟਰ ਦੇ ਬਣਨ ਦਾ ਸਿਹਰਾ ਅਮਰੀਕਾ ਦੇ ਹਾਵਰਡ ਏਕਨ ਨੂੰ ਜਾਂਦਾ ਹੈ ਭਾਵੇਂ ਕਿ ਇਸ ਦਾ ਪਿਤਾ ਚਾਰਲਸ ਬੈਬੇਜ ਨੂੰ ਮੰਨਿਆ ਜਾਂਦਾ ਹੈ। ਹੁਣ ਕੰਪਿਊਟਰ

ਜਗਤ ਵਿੱਚ ਨਿੱਤ ਨਵੇਂ-ਨਵੇਂ ਸੁਧਾਰ ਹੋ ਰਹੇ ਹਨ। ਕੰਪਿਊਟਰ ਇੱਕ ਅਜਿਹੀ ਮਸ਼ੀਨ ਹੈ ਜਿਸ ਵਿੱਚ ਸੂਚਨਾਵਾਂ ਇਕੱਠੀਆਂ ਕਰਨ ਲਈ ਇਸ ਵਿੱਚ ਵੱਖਰੀ ਭਾਸ਼ਾ ਤੋਂ ਸੰਕੇਤ ਭਰ ਜਾਂਦੇ ਹਨ। ਇਸ ਦੇ ਮੁੱਖ ਪੰਜ ਅੰਗ ਹੁੰਦੇ ਹਨ। ਜਿਵੇਂ- ਅੰਤਰਕ ਜੰਤਰ, ਯਾਦ ਜੰਤਰ, ਨਿਯੰਤਰਕ ਜੰਤਰ ਅੰਕ ਗਣਿਤ ਯੂਨਿਟ ਅਤੇ ਬਾਹਰੀ ਜੰਤਰ। ਇਹ ਸਾਰੇ ਆਪੋ ਆਪਣੀ ਭੂਮਿਕਾ ਨਿਭਾਉਂਦੇ ਹਨ | ਅੱਜ ਹਰੇਕ ਕੰਮ-ਧੰਦੇ ਵਿੱਚ ਕੰਪਿਊਟਰ ਦੀ ਮਦਦ ਲਈ ਜਾ ਰਹੀ ਹੈ। ਤਕਨੀਕੀ ਸੰਸਥਾਨਾਂ, ਵੱਡੀ ਤੋਂ ਵੱਡੀ ਗਿਣਤੀ ਕਰਨ ਲਈ, ਉਤਪਾਦਨਾਂ ਦਾ ਲੇਖਾ-ਜੋਖਾ ਉਤਪਾਦਨ ਸੰਬੰਧੀ ਅਨੁਮਾਨ, ਮਸ਼ੀਨਾਂ ਦੇ ਸਹੀ-ਗ਼ਲਤ ਹੋਣ ਦੀ ਪਰੀਖਿਆ, ਪਰੀਖਿਆ ਸੰਬੰਧੀ ਭੇਜੇ ਰੋਲ ਨੰਬਰ ਨਤੀਜਿਆਂ ਦੀ ਜਾਣਕਾਰੀ, ਜੋੜਨਾ ਘਟਾਉਣਾ ਤੇ ਵੰਡਣਾ, ਪੁਲਾੜ ਯਾਤਰਾ ਦੀ ਜਾਣਕਾਰੀ, ਮੌਸਮ ਸੰਬੰਧੀ ਸੂਚਨਾ, ਡਾਕਟਰੀ ਅਤੇ ਅਖ਼ਬਾਰੀ ਦੁਨੀਆ ਵਿੱਚ ਕੰਪਿਊਟਰ ਸਭ ਤੋਂ ਵਧੇਰੇ ਉਪਯੋਗੀ ਜਤਰ ਹੈ। ਇਸ ਦੇ ਕਾਰਨ ਹਰ ਖੇਤਰ ਵਿੱਚ ਵਿਕਾਸ ਦੀ ਦਰ ਹਜ਼ਾਰਾਂ ਗੁਣਾ ਵਧ ਗਈ ਹੈ। ਡਿਜ਼ਾਈਨ ਦੇ ਖੇਤਰ ਵਿੱਚ ਤਾਂ ਇਸ ਨੇ ਵੱਡੀ ਕਾਂਤੀ ਲੈ ਆਂਦੀ ਹੈ। ਭਵਿੱਖ ਵਿੱਚ ਇਸ ਦਾ ਪ੍ਰਯੋਗ ਹੋਰ ਵੀ ਵਧੇਰੇ ਲਾਭਦਾਇਕ ਸਿੱਧ ਹੋਵੇਗਾ। ਇਹ ਜੰਤਰ ਤਾਂ ਕਾਲਪਨਕ ਗੱਲਾਂ ਨੂੰ ਸਾਕਾਰ ਬਣਾਉਣ ਦੀ ਪ੍ਰਤਿਭਾ ਰਖਦਾ ਹੈ। ਹੁਣ ਇਸ ਤੋਂ ਬਿਨਾਂ ਇੱਕ ਪਲ ਗੁਜ਼ਾਰਾ ਨਹੀਂ ਹੈ। ਨੌਜਵਾਨਾਂ ਨੂੰ ਲਾਭ- ਕੰਪਿਊਟਰ ਨੇ ਨੌਜਵਾਨ ਪੀੜੀ ਨੂੰ ਕਾਫ਼ੀ ਹੱਦ ਤੱਕ ਰੁਜ਼ਗਾਰ ਪ੍ਰਦਾਨ ਕੀਤਾ ਹੈ। ਅਨੇਕਾਂ ਨੌਜਵਾਨ ਇਸ ਦੀ ਸਿਖਲਾਈ ਲੈ ਕੇ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਨੂੰ ਜਾ ਰਹੇ ਹਨ ਕਿਉਂਕਿ ਉੱਥੇ ਕੰਪਿਊਟਰ ਇੰਜੀਨੀਅਰਾਂ ਦੀ ਬਹੁਤ ਮੰਗ ਹੈ। ਭਾਰਤ ਵਿੱਚ ਬੰਗਲੌਰ, ਨੋਇਡਾ, ਗੁੜਗਾਓ, ਮੁਹਾਲੀ ਅਤੇ ਹੈਦਰਾਬਾਦ ਤਾਂ ਆਈ. ਟੀ. ਦੇ ਵੱਡੇ ਕੇਂਦਰ ਬਣ ਚੁੱਕੇ ਹਨ। ਕੰਪਿਊਟਰ ਨੇ ਜਿੱਥੇ ਸਾਡੀ ਸਮੁੱਚੀ ਜੀਵਨ ਜਾਚ ਵਿੱਚ ਬਹੁਤ ਹੀ ਉਸਾਰੂ ਭੂਮਿਕਾ ਨਿਭਾਈ ਹੈ ਉੱਥੇ ਇਸ ਦੀ ਵਰਤੋਂ ਦੇ ਨੁਕਸਾਨ ਵੀ ਹਨ। ਮਾੜੀ ਸੋਚ ਨਾਲ ਇਸ ਦੀ ਗਲਤ ਵਰਤੋਂ ਸੰਭਵ ਹੈ। ਇੰਟਰਨੈੱਟ ਰਾਹੀਂ ਦੂਸਰਿਆਂ ਦੀਆਂ ਸੂਚਨਾਵਾਂ ਨੂੰ ਚੁਰਾ ਲੈਣਾ ਇੱਕ ਬਹੁਤ ਵੱਡੀ ਸਮੱਸਿਆ ਹੈ। ਇਸੇ ਤਰ੍ਹਾਂ ਵਾਇਰਸ ਦੀ ਸਮੱਸਿਆ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ ਜੋ , ਪਲਾਂ ਵਿੱਚ ਹੀ ਮਨੁੱਖੀ ਜ਼ਿੰਦਗੀ ਦੀ ਰਫ਼ਤਾਰ ਵੀ ਰੋਕਣ ਦੀ ਸਮਰੱਥਾ ਰੱਖਦੀ ਹੈ। ਇਸ ਲਈ ਇਸ ਦੀ ਵਰਤੋਂ ਪਤੀ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਕੰਪਿਊਟਰ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਹੁਣ ਇਸ ਬਿਨਾ ਕੋਈ ਕੰਮ ਨਹੀਂ ਹੋ ਸਕਦਾ ਹੈ ਇਸ ਲਈ ਸਭਲਾ ਆ ਵਿੱਚ ਇਸ ਦੀ ਸਿਖਲਾਈ ਲਾਜ਼ਮੀ ਹੋ ਗਈ ਹੈ। ਸਾਨੂੰ ਇਸ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ। ਆਉਣ ਵਾਲ ਸਮੇਂ ਵਿੱਚ ਜਿਨ੍ਹਾਂ ਨੂੰ ਕੰਪਿਊਟਰ ਦੀ ਜਾਣਕਾਰੀ ਨਹੀਂ ਹੋਵੇਗੀ, ਉਹ ਬਹੁਤ ਪੱਛੜ ਜਾਣਗੇ।

Similar questions