English, asked by sardarni0, 1 year ago

Speech on fashion in punjabi language at least in 200 words

Answers

Answered by hitesh448
1

Answer:

ਜਾਣ-ਪਛਾਣ-ਅੱਜ-ਕਲ੍ਹ ਸਾਰੇ ਸੰਸਾਰ ਵਿਚ ਫ਼ੈਸ਼ਨਾਂ ਦਾ ਜ਼ੋਰ ਹੈ ਅਤੇ ਸਾਡੇ ਵਿਚੋਂ ਬਹੁਤ ਸਾਰੇ ਬੜੇ ਚਾ ਨਾਲ ਫੈਸ਼ਨ ਗੁਲਾਮ ਬਣਦੇ ਹਨ। ਦਿਨੋ-ਦਿਨ ਨਵੇਂ-ਨਵੇਂ ਫ਼ੈਸ਼ਨ ਦੇਖਣ ਵਿਚ ਆਉਂਦੇ ਹਨ | ਥਾਂ-ਥਾਂ ਫੈਸ਼ਨ-ਸ਼ ਇਕ ਚੈਨਲ ਸਾਰਾ ਦਿਨ ਦੁਨੀਆਂ ਭਰ ਦੇ ਫੈਸ਼ਨ ਹੀ ਵਿਖਾਉਂਦਾ ਰਹਿੰਦਾ ਹੈ | ਥਾਂ-ਥਾਂ ਫ਼ੈਸ਼ਨ ਦੇ ਕੋਰਸ ਖੁਲ਼ ਰਹੇ ਹਨ । ਕਰਕੇ ਵਾਧੇ ਦੀ ਚਾਲ ਸਮੇਂ ਨਾਲੋਂ ਵੀ ਵਧੇਰੇ ਤੇਜ ਹੈ ਅਤੇ ਇਨਾਂ ਦਾ ਹਰ ਪ੍ਰਕਾਰ ਦੇ ਲੋਕਾਂ ਵਿਚ ਜ਼ੋਰ ਹੈ । ਇਹ ਜੰਗਲ ਨੂੰ ਵਾਰੀ ਚਾਰੇ ਪਾਸੇ ਫੈਲ ਜਾਂਦੇ ਹਨ । ਪੱਛਮੀ ਦੁਨੀਆਂ ਫ਼ੈਸ਼ਨਾਂ ਦਾ ਘਰ ਹੈ ਅਤੇ ਇਨ੍ਹਾਂ ਵਿਚ ਇੰਨੀ ਤੇਜ਼ੀ ਨਾਲ ਨਵੀਨ ਹ ਕਿ ਕੋਈ ਕਹਿ ਨਹੀਂ ਸਕਦਾ ਕਿ ਅਗਲਾ ਫ਼ੈਸ਼ਨ ਕੀ ਹੋਵੇਗਾ । ਭਾਰਤੀ ਲੋਕ ਪੱਛਮੀ ਲੋਕਾਂ ਦੀ ਨਕਲ ਕਰਨ ਵਿਚ ਨਾ ਤੇ ਬੁਸ਼ ਅਨੁਭਵ ਕਰਦੇ ਹਨ । ਇਸੇ ਕਰਕੇ ਅਸੀਂ ਫੈਸ਼ਨਾਂ ਵਿਚ ਅੰਨੇਵਾਹ ਪੱਛਮ ਦੀ ਨਕਲ ਕਰ ਰਹੇ ਹਾਂ ।ਇਸ ਅਮੀਰ ਲੋਕਾਂ ਦਾ ਕਹਿਣਾ ਹੀ ਕੀ ਗ਼ਰੀਬ ਵੀ ਇਨ੍ਹਾਂ ਤੋਂ ਬਚੇ ਹੋਏ ਨਹੀਂ ।

ਫਸ਼ਨ ਦੀ ਵਰਤੋਂ-ਫੈਸ਼ਨ ਕਰਨ ਤੋਂ ਭਾਵ ਆਪਣੀ ਸੁੰਦਰਤਾ ਤੇ ਨਜ਼ਾਕਤ ਵਿਚ ਵਾਧਾ ਕਰਨਾ ਹੈ । ਪਰ ਇਕ ਮਨੁੱਖ ਖ਼ੁਸ਼ਾਮਦ ਨੂੰ ਪਸੰਦ ਕਰਦਾ ਹੈ ਅਤੇ ਉਹ ਇਹ ਨਹੀਂ ਚਾਹੁੰਦਾ ਕਿ ਉਸ ਨੂੰ ਆਲੇ-ਦੁਆਲੇ ਵਿਚ ਸਿੱਧਾ-ਸਾਦਾ ਸਮਝਿਆ ਜਾਵੇ । ਉਹ ਆਪਣੇ ਆਪ ਨੂੰ ਕੱਪੜਿਆਂ ਤੇ ਫ਼ੈਸ਼ਨਾਂ ਦੀਆਂ ਹੋਰ ਚੀਜ਼ਾਂ ਨਾਲ ਸਜਾ ਕੇ ਆਲੇ-ਦੁਆਲੇ ਵਿਚ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ । ਉਸ ਦੇ ਮਨ ਵਿਚ ਇਹ ਹੀਣਤਾ-ਭਾਵ ਰਹਿੰਦਾ ਹੈ ਕਿ ਜੇਕਰ ਉਸ ਨੇ ਚੰਗੇ ਤੇ ਨਵੀਨਤਮ ਫ਼ੈਸ਼ਨ ਅਨੁਸਾਰ ਕੱਪੜੇ ਨਾ ਪਾਏ ਹੋਣਗੇ, ਤਾਂ ਉਸ ਨੂੰ ਘਟੀਆ ਤੇ ਸਾਧਾਰਨ ਸਮਝਿਆ ਜਾਵੇਗਾ | ਉਹ ਆਪਣੇ ਆਪ ਨੂੰ ਦੂਜਿਆਂ ਦੇ ਮੁਕਾਬਲੇ ਵਿਚ ਵਿਸ਼ੇਸ਼ ਬਣਾ ਕੇ ਪੇਸ਼ ਕਰਨਾ ਚਾਹੁੰਦਾ ਹੈ ਤੇ ਇਸ ਲਈ ਉਹ ਫ਼ੈਸ਼ਨ ਦਾ ਆਸਰਾ ਲੈਂਦਾ ਹੈ ।

ਦਰਜ਼ੀਆਂ ਅਤੇ ਸਨਅੱਤਕਾਰਾਂ ਦਾ ਰੋਲ-ਫ਼ੈਸ਼ਨ ਨੂੰ ਵਧਾਉਣ ਵਿਚ ਦਰਜ਼ੀ ਅਤੇ ਸ਼ਿੰਗਾਰ ਦੀਆਂ ਚੀਜ਼ਾਂ ਬਣਾਉਣ ਵਾਲੇ ਸਨਅੱਤਕਾਰ ਵੀ ਜ਼ਿੰਮੇਵਾਰ ਹਨ ਕਿਉਂਕਿ ਉਹ ਨਿਤ ਨਵੇਂ ਫ਼ੈਸ਼ਨਾਂ ਦੀ ਕਾਢ ਕੱਢ ਕੇ ਤੇ ਉਨ੍ਹਾਂ ਨੂੰ ਪ੍ਰਚੱਲਤ ਕਰ ਕੇ ਹੀ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ । ਇਸ ਆਧਾਰ ‘ਤੇ ਵਰਤਮਾਨ ਆਦਮੀਆਂ ਤੇ ਤੀਵੀਆਂ ਨੂੰ ‘ਦਰਜ਼ੀਆਂ ਦੇ ਬਣਾਏ’ ਆਖਣਾ ਗ਼ਲਤ ਨਹੀਂ । ਇਨ੍ਹਾਂ ਦੀਆਂ ਦੁਕਾਨਾਂ ਵਰਤਮਾਨ ਮਨੁੱਖਾਂ ਲਈ ਮੰਦਰਾਂ ਦੇ ਬਰਾਬਰ ਹਨ, ਜਿੱਥੋਂ ਉਹ ਮਨ-ਮਰਜ਼ੀ ਦੀ ਕਾਟ, ਡਿਜ਼ਾਈਨ ਤੇ ਰੰਗ ਦੇ ਸੂਟ ਪ੍ਰਾਪਤ ਕਰ ਲੈਂਦੇ ਹਨ।

ਫ਼ਿਲਮਾਂ ਦਾ ਪ੍ਰਭਾਵ-ਸਾਡੇ ਨੌਜਵਾਨ ਮੁੰਡੇ ਤੇ ਕੁੜੀਆਂ ਫ਼ਿਲਮਾਂ ਦੇ ਪ੍ਰਭਾਵ ਤੋਂ ਵੀ ਫ਼ੈਸ਼ਨ ਲੈਂਦੇ ਹਨ । ਜਦੋਂ ਉਹ ਫ਼ਿਲਮ ਦੇਖਣ ਜਾਂਦੇ ਹਨ, ਤਾਂ ਉਹ ਐਕਟਰਾਂ ਤੇ ਐਕਟੈਸਾਂ ਦੇ ਪਹਿਰਾਵਿਆਂ ਦੀ ਬੜੀ ਸੂਖ਼ਮਤਾ ਨਾਲ ਨਕਲ ਕਰਦੇ ਹਨ । ਇਸ ਪ੍ਰਕਾਰ ਅੱਖਾਂ ਨੂੰ ਪ੍ਰਭਾਵਿਤ ਕਰਨ ਵਾਲੀ ਫ਼ਿਲਮ ਤੋਂ ਤੁਰਿਆ ਫੈਸ਼ਨ ਬਾਜ਼ਾਰਾਂ ਵਿਚ ਹੋਰਨਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਫਿਰ ਫ਼ੈਸ਼ਨ ਪ੍ਰਚੱਲਤ ਹੋ ਜਾਂਦਾ ਹੈ । ਫ਼ੈਸ਼ਨ ਪ੍ਰਚੱਲਤ ਕਰਨ ਵਿਚ ਟੈਲੀਵਿਯਨ ਉੱਤੇ ਦਿਖਾਏ ਜਾਂਦੇ ਫ਼ੈਸ਼ਨ-ਸ਼ੋਆਂ ਦਾ ਵੀ ਭਾਰੀ ਹਿੱਸਾ ਹੈ |

ਫ਼ੈਸ਼ਨ ਦਾ ਫੈਲਣਾ-ਫ਼ੈਸ਼ਨ ਸਾਡੀ ਬਾਹਰਲੀ ਸੁੰਦਰਤਾ ਤੇ ਨਜ਼ਾਕਤ ਵਿਚ ਵਾਧਾ ਕਰਦੇ ਹਨ । ਇਸ ਨਾਲ ਅਸੀਂ ਆਪਣੇ ਵਿਚ ਵਿਸ਼ੇਸ਼ਤਾ ਅਤੇ ਨਵੀਨਤਾ ਪੈਦਾ ਕਰਦੇ ਹਾਂ, ਪਰ ਫ਼ੈਸ਼ਨ ਕੇਵਲ ਸਾਡੇ ਸਰੀਰਕ ਪਹਿਰਾਵੇ ਜਾਂ ਸਜਾਵਟ ਤਕ ਹੀ ਸੀਮਿਤ ਨਹੀਂ, ਸਗੋਂ ਇਨ੍ਹਾਂ ਦਾ ਹਮਲਾ ਸਾਡੇ ਡਰਾਇੰਗ ਰੂਮਾਂ ਤੇ ਹੋਰ ਅੱਗੇ ਤਕ ਹੋਇਆ ਹੈ । ਜਦੋਂ ਕੋਈ ਮਨੁੱਖ ਕਿਸੇ ਫ਼ੈਸ਼ਨ ਨੂੰ ਅਪਣਾਉਂਦਾ ਹੈ ਤਾਂ ਉਸ ਦੇ ਦੋਸਤ-ਮਿੱਤਰ, ਗੁਆਂਢੀ ਜਾਂ ਉਸ ਨੂੰ ਦੂਰੋਂ-ਨੇੜਿਓਂ ਦੇਖਣ ਵਾਲੇ ਸਭ ਉਹ ਫ਼ੈਸ਼ਨ ਨੂੰ ਅਪਣਾ ਲੈਂਦੇ ਹਨ ਤੇ ਇਸ ਤਰ੍ਹਾਂ ਹਰ ਪਾਸੇ ਇਕ ਭੇਡ-ਚਾਲ ਜਿਹੀ ਤੁਰ ਪੈਂਦੀ ਹੈ ।

ਫ਼ੈਸ਼ਨ ਦਾ ਵਿਦਿਆਰਥੀ ਵਰਗ ਉੱਤੇ ਹਮਲਾ-ਅੱਜ-ਕਲ ਫੈਸ਼ਨ ਦਾ ਜ਼ੋਰ ਸਭ ਤੋਂ ਜ਼ਿਆਦਾ ਹੈ ਅਤੇ ਇਸ ਦਾ ਸਭ ਤੋਂ ਕੇ ਹਮਲਾ ਵਿਦਿਆਰਥੀ ਵਰਗ ਉੱਤੇ ਹੋਇਆ ਹੈ | ਵਿਦਿਆਰਥੀ ਆਪਣੇ ਮਾਪਿਆਂ ਦਾ ਮੁਸ਼ਕਲ ਨਾਲ ਕਮਾਇਆ ਧਨ,ਕੀਮਤੀ ਸਮਾਂ ਅਤੇ ਸ਼ਕਤੀ ਨੂੰ ਚੰਗਾ ਪਹਿਰਾਵਾ ਪਹਿਨਣ ਅਤੇ ਆਪਣੇ ਆਪ ਨੂੰ ਸਜਾਉਣ ‘ਤੇ ਖਰਚ ਕਰਦੇ ਹਨ ਤੇ । ਅਰਾਂ ਉਹ ਆਪਣੇ ਸੋਹਣੇ, ਚੁਸਤ ਤੇ ਫੁਰਤੀਲੇ ਹੋਣ ਦਾ ਪ੍ਰਭਾਵ ਪਾਉਣਾ ਚਾਹੁੰਦੇ ਹਨ । ਇਸ ਦਾ ਸਿੱਟਾ ਇਹ ਹੁੰਦਾ ਹੈ ਪਰ ਆਪਣੀ ਪੜਾਈ ਵਲ ਇੰਨਾ ਧਿਆਨ ਨਹੀਂ ਦਿੰਦੇ, ਜਿੰਨਾ ਦੇਣਾ ਚਾਹੀਦਾ ਹੈ | ਕਾਲਜਾਂ ਦੇ ਮੁੰਡੇ ਤੇ ਕੁੜੀਆਂ ਇਕ-ਦੂਜ ਧੇਰੇ ਕੀਮਤੀ, ਸੋਹਣੇ ਤੇ ਫੈਸ਼ਨ ਵਿਚ ਨਵੀਨ ਕੱਪੜੇ ਪਾਉਣ ਦਾ ਮੁਕਾਬਲਾ ਕਰਨ ਵਿਚ ਲੱਗੇ ਰਹਿੰਦੇ ਹਨ । ਉਹ ਇਸ ਗ ਦੇ ਕੱਪੜੇ ਪਾਉਂਦੇ ਹਨ ਕਿ ਜੇਕਰ ਉਹ ਸੜਕ ‘ਤੇ ਤਿਕ ਕੇ ਡਿਗ ਪੈਣ ਤਾਂ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ ।ਉਹ ਸਰਦੀਆਂ ਵਿਚ ਵੀ ਗਾਗਲ ਲਾਉਂਦੇ ਹਨ ਤੇ ਕਈ ਵਾਰ ਰਾਤ ਨੂੰ ਵੀ ਨਹੀਂ ਹੁੰਦੇ, ਤਾਂ ਜੋ ਉਹ ਸੁੰਦਰ ਤੇ ਚੁਸਤ ਦਿਖਾਈ ਦੇਣ | ਬਹੁਤ ਸਾਰੇ ਵਿਦਿਆਰਥੀਆਂ ਦੀ ਹਾਲਤ ਤਾਂ ਇਹ ਹੁੰਦੀ ਹੈ ਕਿ ਉਨ੍ਹਾਂ ਦੀ ਜੇਬ ਵਿਚ ਲਿਖਣ ਲਈ ਪੈਂਨ ਤਾਂ ਨਹੀਂ ਹੁੰਦਾ, ਪਰ ਸ਼ੀਸ਼ਾ ਤੇ ਕੰਘੀ ਜ਼ਰੂਰ ਹੁੰਦੇ ਹਨ । ਕਈ ਮੁੰਡੇ ਆਪਣੇ ਵਾਲ ਕੁੜੀਆਂ ਵਾਂਗ ਕਟਾਉਂਦੇ ਤੇ ਸੈਂਟ ਕਰਵਾਉਂਦੇ ਹਨ । ਮੈਂ ਇਕ ਫੈਸ਼ਨੇਬਲ ਮੁੰਡੇ ਨੂੰ ਜਾਣਦਾ ਹਾਂ, ਜਿਸ ਦਾ ਰੰਗ ਤਾਂ ਬਹੁਤ ਕਾਲਾ ਹੈ, ਪਰ ਉਹ ਇਹ ਆਖਣ ਵਿਚ ਬੜੀ ਸ਼ੇਖੀ ਸਮਝਦਾ ਹੈ ਕਿ ਮੈਂ ਹਰ ਰੋਜ਼ ਛੇ ਸਾਬਣ ਮਲ ਕੇ ਨਹਾਉਂਦਾ ਹਾਂ । ਉਸ ਨੇ ਸਿਰ ਉੱਤੇ ਪਟੇ ਰੱਖੇ ਹੋਏ ਹਨ । ਅਜਿਹੇ ਵਿਦਿਆਰਥੀ ਭਿੰਨ-ਭਿੰਨ ਫ਼ੈਸ਼ਨਾਂ ਦੇ ਸੂਟ ਤੇ ਜੁੱਤੀਆਂ ਰੱਖਦੇ ਹਨ ਤੇ ਆਪਣੀ ਦਾੜੀ ਤੇ ਮੁੱਛਾਂ ਨੂੰ ਵੀ ਕਿਸੇ ਨਵੇਂ ਫ਼ੈਸ਼ਨ ਵਿਚ ਢਾਲ ਕੇ ਕਟਵਾਉਂਦੇ ਹਨ |

Similar questions