CBSE BOARD X, asked by soniakalsi9914189909, 10 months ago

speech on internet in punjabi

Answers

Answered by zarina01596
2

Answer:

ਜਾਣ-ਪਛਾਣ-ਇੰਟਰਨੈੱਟ ਉਸ ਵਿਵਸਥਾ ਦਾ ਨਾਂ ਹੈ, ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰ ਇਕ ਦੂਜੇ ਨਾਲ ਜੁੜੇ ਹੋਏ ਤੇ ਉਹ ਇਕ ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇਕ ਦੂਜੇ ਵਿਚ ਮੌਜਦ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ । ਇਸ ਵਿਚ ਇਕ ਤਰ੍ਹਾਂ ਉਹ ਫਾਈਬਰ ਆਪਟਿਕ ਫੋਨ-ਲਾਈਨਾਂ ਸੈਟੇਲਾਈਟ ਸੰਬੰਧਾਂ ਤੇ ਹੋਰਨਾਂ ਮਾਧਿਅਮਾਂ ਦੁਆਰਾ ਆਪਸ ਵਿਚ ਗੱਲਾਂ ਕਰਦੇ ਹਨ । ਇਹ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਥਾਂ ਬਠ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਜਾਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਾਂ । ਇਹ ਸਾਧਨਾ ਦਾ ਇਕ ਅਜਿਹਾ ਸਮੁੰਦਰ ਹੈ, ਜਿਹੜਾ ਇੰਤਜ਼ਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰਿੜਕੋ ਤੇ ਇਸ ਵਿਚੋਂ ਚੌਦਾਂ ਨਹੀਂ ਅਣਗਣਤ ਰਤਨ ਕੱਢੇ । ਇਸ ਵਿਚ ਵਣਜ-ਵਪਾਰ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ । ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨਪ੍ਰਦਾਨ ਕਰਨ ਵਾਲੇ ਕਿੱਤਾਕਾਰਾਂ ਲਈ ਇਕ ਬਹੁਮੁੱਲੀ ਤੇ ਅਣਮੁੱਕ ਖਾਣ ਹੈ । ਇਸ ਵਿਚ ਮੌਜੂਦ ਸੈਂਕੜੇ ਅਜਿਹੀਆਂ ਲਾਇਬਰੇਰੀਆਂ ਅਤੇ ਆਰਕਾਈਵਾਂ ਤੁਹਾਡੀਆਂ ਉਂਗਲਾਂ ਦੇ ਪੋਟਿਆਂ ਉੱਤੇ ਖੁੱਲ੍ਹ ਜਾਂਦੀਆਂ ਹਨ । ਵਿਦਵਾਨਾਂ ਲਈ ਇਸ ਵਿਚ ਸੋਧ-ਪੱਤਰਾਂ ਲਈ ਖੋਜ ਤੇ ਵਪਾਰੀਆਂ ਲਈ ਵਪਾਰ ਕਰਨ ਦੇ ਅਨੇਕਾਂ ਬਹੁਮੁੱਲੇ ਸੋਮੇ ਮੌਜੂਦ ਹਨ । ਇਸਦੇ ਨਾਲ ਹੀ ਇਸ ਵਿਚ ਉਹ ਸ਼ੈਤਾਨੀ ਸਾਮੱਗਰੀ ਤੇ ਪਾਤਰ ਵੀ ਛਿਪੇ ਹੋਏ ਹਨ, ਜਿਹੜੇ ਆਪਣੀ ਵਿਨਾਸ਼ਕਾਰੀ ਭੂਮਿਕਾ ਅਦਾ ਕਰਨ ਲਈ ਤਿਆਰ ਰਹਿੰਦੇ ਹਨ । ਜੇਕਰ ਹੋਰ ਕੁੱਝ ਨਹੀਂ, ਤਾਂ ਇੰਟਰਨੈੱਟ ਸਮੇਂ ਦਾ ਨਾਸ਼ ਕਰਨ ਵਾਲਾ ਤਾਂ ਜ਼ਰੂਰ ਹੀ ਮੰਨਿਆ ਜਾਂਦਾ ਹੈ । ਇਸਦੇ ਬਾਵਜੂਦ ਵੀ ਇਹ ਭਵਿੱਖ ਦੀ ਅਜਿਹੀ ਤਕਨਾਲੋਜੀ ਹੈ, ਜਿਹੜੀ ਸਾਡੀ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਨਿਸਚੇ ਹੀ ਤੇਜ਼, ਸੁਚੇਤ ਤੇ ਖੂਬਸੂਰਤ ਬਣਾਏਗੀ ।

ਇੰਟਰਨੈੱਟ ਕੀ ਹੈ ?-ਇੰਟਰਨੈੱਟ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ, ‘ਇਹ ਇਕ ਡਾਟਾ ਸੰਚਾਰ ਸਿਸਟਮ ਹੈ, ਜਿਹੜਾ ਕਿ ਵੱਖ-ਵੱਖ ਥਾਂਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿਚ ਜੋੜ ਕੇ ਉਨ੍ਹਾਂ ਦਾ ਇਕ ਨੈੱਟਵਰਕ ਤਿਆਰ ਕਰਦਾ ਹੈ । ਇਹ ਨੈੱਟਵਰਕ ਲੋਕਲ ਖੇਤਰ (LAN), ਚੌੜੇ ਖੇਤਰ (WAN) ਜਾਂ ਸੰਸਾਰ ਵਿਆਪੀ (WWW) ਹੋ ਸਕਦਾ ਹੈ । ਸਰਲ ਰੂਪ ਨੈੱਟਵਰਕ ਲਈ ਘੱਟੋ-ਘੱਟ ਦੋ ਕੰਪਿਊਟਰਾਂ ਦੀ ਜ਼ਰੂਰਤ ਹੈ, ਜਿਹੜੇ ਕਿ ਇਕ ਤਾਰ ਨਾਲ ਆਪਸ ਵਿਚ ਜੁੜ ਕੇ ਸੂਚਨਾ ਦਾ ਆਦਾਨ-ਪ੍ਰਦਾਨ ਕਰਦੇ ਹਨ । ਪਰੰਤੂ ਇਸਦਾ ਗੁੰਝਲਦਾਰ ਰੂਪ ਇੰਟਰਨੈੱਟ ਕਹਾਉਂਦਾ ਹੈ, ਜਿਸਦਾ ਪਸਾਰ ਵਿਸ਼ਵ-ਵਿਆਪੀ ਹੁੰਦਾ ਹੈ ।

ਇੰਟਰਨੈੱਟ ਦੀ ਪਹਿਲੀ ਪੀੜੀ-ਆਰੰਭ ਵਿਚ ਇੰਟਰਨੈੱਟ ਦੀ ਵਰਤੋਂ ਬਹੁਤ ਗੁਪਤ ਰੂਪ ਵਿਚ ਕੀਤੀ ਜਾਂਦੀ ਹੈ ਅਤੇ ਇਹ ਸਿਸਟਮ ਮੁੱਖ ਤੌਰ ‘ਤੇ ਸਰਕਾਰੀ ਸੰਸਥਾਵਾਂ ਵਿੱਦਿਅਕ ਸੰਸਥਾਵਾਂ ਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਸੀ । ਇਸ ਦੀ ਮੁੱਢਲੀ ਵਰਤੋਂ ਇਲੈੱਕਵਾਨਿਕ ਮੇਲ (E-mail) ਲਈ ਵੀ ਕੀਤੀ ਜਾਂਦੀ ਹੈ । ਇਸ ਤਰ੍ਹਾਂ ਇਸ ਦੀ ਨਿੱਜੀ ਜਾਂ ਵਣਜ-ਵਪਾਰ ਲਈ ਵਰਤੋਂ ਉੱਤੇ ਰੋਕਾਂ ਲੱਗੀਆਂ ਹੋਈਆਂ ਹਨ । ਇਸ ਨੂੰ ਇੰਟਰਨੈੱਟ ਦੀ ਪਹਿਲੀ ਪੀੜੀ ਕਿਹਾ ਜਾ ਹੈ |

ਦੂਜੀ ਪੀੜੀ ਦਾ ਇੰਟਰਨੇਟ-ਦੂਜੀ ਪੀੜੀ ਦੇ ਇੰਟਰਨੇਟ ਦਾ ਆਰੰਭ ਬੀਤੀ ਸਾਡੀ ਦੇ  ਅੰਤਮ ਦਹਾਕੇ ਦੇ ਸ਼ੁਰੂ ਵਿਚ ਹੋਇਆ, ਅਜੇ ਵੀ ਖੁੱਲ੍ਹ ਨਹੀਂ ਸੀ। ਕੁੱਝ ਸਮੇਂ ਵਿਚ ਹੀ ਅਮਰੀਕਾ ਵਿਚ ਬਹੁਤ ਸਾਰੀਆਂ ਕੰਪਿਉਟਰ ਸੰਚਾਰ-ਸੇਵਾ ਸੰਸਥਾਵਾਂ ਨੇ ਇੰਟਰਨੈੱਟ ਨਾਲ ਸੰਬੰਧ ਜੋੜਿਆ ਗਿਆ ਕਰੋੜਾਂ ਨਾਨ-ਤਕਨੀਕੀ ਲੋਕਾਂ ਨੂੰ ਪਹਿਲੀ ਵਾਰੀ ਇੰਟਰਨੈੱਟ ਉੱਤੇ ਸੰਚਾਰ ਦਾ ਥਰਥਰਾਹਟ ਭਰਿਆ ਮਜ਼ਾਂ ਪ੍ਰਾਪਤ ਹੋਇਆ ਇਸ ਸਮੇਂ ਇੰਟਰਨੈੱਟ ਨੂੰ ਵਪਾਰਕ ਸੰਸਥਾਵਾਂ ਲਈ ਖੋਲ ਦਿੱਤਾ ਗਿਆ, ਜਿਸ ਨਾਲ ਇਹ ਪੂਰੀ ਤਰ੍ਹਾਂ ਆਮ ਲੋਕਾਂ ਤਕ ਨ ਗਿਆ । ਇਸ ਲਈ ਸਾਨੂੰ ਕੰਪਿਊਟਰ, ਮੋਡਮ, ਟੈਲੀਫ਼ੋਨ ਲਾਈਨ, ਸੰਚਾਰ ਸਾਫ਼ਟ ਵੇਅਰ ਤੇ ਇੰਟਰਨੈੱਟ ਸੇਵਾ ਦੇਣ ਵਾਲ ਸੰਸਥਾ ਤੋਂ ਪ੍ਰਾਪਤ ਅਕਾਉਂਟ ਨੰਬਰ ਦੀ ਜ਼ਰੂਰਤ ਪੈਂਦੀ ਹੈ । ਇੰਟਰਨੈੱਟ ਅਕਾਉਂਟ ਨੰਬਰ ਅਸੀਂ ਕਿਸੇ ਵੀ ਇੰਟਰਨੈੱਟ ਸੇ ਪ੍ਰਦਾਨ ਕਰਨ ਵਾਲੀ ਸੰਸਥਾ ਤੋਂ ਨਿਸਚਿਤ ਘੰਟਿਆਂ ਲਈ ਮਿੱਥੀ ਹੋਈ ਰਕਮ ਦੇ ਕੇ ਪ੍ਰਾਪਤ ਕਰ ਸਕਦੇ ਹਾਂ । ਇਸਦੇ ਨਾਲ ਹੀ ਉਹ ਯੂਸਰ ਨੇਮ (User name) ਦੀ ਮਨਜੂਰੀ ਵੀ ਦਿੰਦੀ ਹੈ । ਇੰਟਰਨੈੱਟ ਅਕਾਊਂਟ ਤੇ ਯੂਸਰ ਨੇਮ ਪ੍ਰਾਪਤ ਕਰਨ ਮਗਰੋਂ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਦਾ ਮਾਹਿਰ ਸਾਡੇ ਕੰਪਿਊਟਰ ਨੂੰ ਆਪਣੀ ਸੰਸਥਾ ਨਾਲ ਜੋੜ ਦਿੰਦਾ ਹੈ । ਇਸ ਪਿੱਛੋਂ ਅਸੀਂ ਆਪਣੇ ਕੰਪਿਊਟਰ ਅਤੇ ਮੋਡਮ ਨੂੰ ਚਾਲ ਕਰ ਕੇ ਕੰਪਿਊਟਰ ਸਕਰੀਨ ਉੱਤੇ ਇੰਟਰਨੈੱਟ ਸੇਵਾ ਦੇਣ ਵਾਲੀ ਸੰਸਥਾ ਦੇ ਨਾਂ ਨੂੰ ਮਾਊਥ ਨਾਲ ਕਲਿਕ ਕਰ ਕੇ ਉਸ ਨਾਲ ਸੰਬੰਧ ਸਥਾਪਿਤ ਕਰ ਲੈਂਦੇ ਹਾਂ । ਫਿਰ ਅਸੀਂ ਆਪਣਾ ਯੂਸਰ ਤੇ ਕੋਡ ਨੰਬਰ, ਜੋ ਕਿ ਗੁਪਤ ਹੁੰਦਾ ਹੈ, ਨੂੰ ਫੀਡ ਕਰਨ ਮਗਰੋਂ ਇੰਟਰਨੈੱਟ ਨਾਲ ਜੁੜ ਜਾਂਦੇ ਹਾਂ । ਜੇਕਰ ਅਸੀਂ ਈ-ਮੇਲ ਭੇਜਣੀ ਜਾਂ ਦੇਖਣੀ ਹੋਵੇ, ਤਾਂ ਅਸੀਂ ਆਉਟ ਲੁਕ ਐਕਸਪ੍ਰੈਸ ਨੂੰ ਕਲਿਕ ਕਰ ਕੇ ਈ-ਮੇਲ ਭੇਜਦੇ ਜਾਂ ਪ੍ਰਾਪਤ ਕਰਦੇ ਹਾਂ, ਨਹੀਂ ਤਾਂ ਇੰਟਰਨੈੱਟ ਐਕਸਪਲੋਰਰ ਨੂੰ ਕਲਿਕ ਕਰਨ ਮਗਰੋਂ, ਜਿਹੜੀ ਜਾਂ ਜਿਸ ਕਿਸਮ ਦੀ ਸੂਚਨਾ ਪ੍ਰਾਪਤ ਕਰਨੀ ਹੋਵੇ, ਉਸ ਦੇ ਵੈੱਬਸਾਈਟ ਦਾ ਐਡਰੈੱਸ ਫੀਤ ਕਰਦੇ ਹਾਂ, ਜਿਸ ਨਾਲ ਸੰਬੰਧਿਤ ਵੈਬਸਾਈਟ ਖੁੱਲ੍ਹ ਜਾਂਦਾ ਹੈ ਤੇ ਅਸੀਂ ਉਸ ਤੋਂ ਲੋੜੀਂਦੀ ਸੂਚਨਾ ਪ੍ਰਾਪਤ ਕਰ ਲੈਂਦੇ ਹਾਂ । ਇੰਟਰਨੈੱਟ ਤੋਂ ਸੂਚਨਾ ਲੈਣ ਲਈ ਬਹੁਤ ਸਾਰੇ ਸਾਫ਼ਟ ਵੇਅਰ ਪ੍ਰੋਗਰਾਮ ਵਰਤੇ ਜਾਂਦੇ ਹਨ, ਜਿਵੇਂ ਗੌਫਰ WWW ਤੇ ਮੌਸੈਕ ਆਦਿ । ਇੰਟਰਨੈੱਟ ਨਾਲ ਜੁੜ ਕੇ ਅਸੀਂ Chat ਜਾਂ ਟੈਲੀਫ਼ੋਨ ਵੀ ਕਰਦੇ ਹਾਂ ਤੇ ਹੋਰ ਕੰਮ ਵੀ ਕਰ ਲੈਂਦੇ ਹਾਂ ।ਇੰਟਰਨੈੱਟ ਰਾਹੀਂ ਅਸੀਂ ਕਿਸੇ ਵੀ ਵੈੱਬਸਾਈਟ ਤੋਂ ਕੋਈ ਵੀ ਸੂਚਨਾ ਆਪਣੇ ਕੰਪਿਊਟਰ ਤੇ ਲਿਆ ਸਕਦੇ ਹਾਂ ਤੇ ਜਦੋਂ ਕੰਪਿਊਟਰ ਨੂੰ ਅਜਿਹਾ ਕੋਈ ਕੰਮ ਦੇ ਦਿੱਤਾ ਜਾਵੇ, ਤਾਂ ਉਹ ਉਸ ਤੋਂ ਇਲਾਵਾ ਹੋਰ ਕੰਮ ਕਰਦਾ ਹੋਇਆ ਜਾਂ ਸਾਡੇ ਸੁੱਤਿਆਂ ਵੀ ਉਹ ਕੰਮ ਕਰ ਦਿੰਦਾ ਹੈ । ਅਸੀਂ ਕੰਪਿਊਟਰ ਤੋਂ ਤੇਜ਼ੀ ਨਾਲ ਕੰਮ ਲੈਣਾ ਚਾਹੀਏ, ਤਾਂ ਉਸ ਵਿਚ ਅਜਿਹਾ ਪ੍ਰਬੰਧ ਵੀ ਹੁੰਦਾ ਹੈ ।

Similar questions