India Languages, asked by milan7688, 11 months ago

speech on topic nashe in punjabi​

Answers

Answered by aarush2618
34

ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦਾ ਦਿਨੋ-ਦਿਨ ਵਧਣਾ-ਭਾਰਤ ਖ਼ਾਸ ਕਰ ਪੰਜਾਬ ਦੇ ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ-ਦਿਨ ਵਧ ਰਹੀ ਹੈ । ਇਸ ਦਾ ਬਹੁਤਾ ਹਮਲਾ ਸਕੂਲਾਂ ਅਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿੰਦੇ ਨੌਜਵਾਨਾਂ ਉੱਪਰ ਹੋਇਆ ਹੈ । ਇਸ ਨਾਲ ਨੌਜਵਾਨ ਪੀੜੀ, ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਕੁਰਾਹੇ ਪੈ ਗਈ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਵਸਦੇ ਇਸਦੇ ਵਧੇਰੇ ਸ਼ਿਕਾਰ ਹਨ ਤੇ ਇਹ ਬਿਮਾਰੀ ਕੇਵਲ ਮੁੰਡਿਆਂ ਵਿਚ ਹੀ ਨਹੀਂ, ਸਗੋਂ ਕੁੜੀਆਂ ਵਿਚ ਵੀ ਆਪਣੇ ਪੈਰ , ਹੈ । ਨਸ਼ਿਆਂ ਦੀਆਂ ਆਦਤਾਂ ਵਿਚ ਫਸ ਕੇ ਨੌਜਵਾਨ ਕੇਵਲ ਆਪਣੇ ਭਵਿੱਖ ਨੂੰ ਹੀ ਤਬਾਹ ਨਹੀਂ ਕਰ ਰਹੇ, ਸਗੋਂ ਸਮੁੱਚੇ : ਕੌਮ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ । ਇਨ੍ਹਾਂ ਨਸ਼ਿਆਂ ਨੇ ਪੰਜਾਬ ਦੀ ਜੁਆਨੀ ਨੂੰ ਗਾਲ ਕੇ ਰੱਖ ਦਿੱਤਾ ਹੈ ਇਹੋ ਹੈ ਕਿ ਅੱਜ ਤੋਂ 5-6 ਸਾਲ ਪਹਿਲਾਂ ਹਰ ਪਿੰਡ ਵਿਚ ਕਬੱਡੀ ਦੀਆਂ ਦੋ-ਦੋ ਤਿੰਨ-ਤਿੰਨ ਟੀਮਾਂ ਹੁੰਦੀਆਂ ਸਨ, ਪਰੰਤੂ ਅੱਜ 1082 ਨੂੰ ਰਲਾ ਕੇ ਵੀ ਇਕ ਟੀਮ ਨਹੀਂ ਬਣਦੀ।

ਸੰਸਾਰ ਵਿਚ ਨਸ਼ਿਆਂ ਦਾ ਪਸਾਰ-ਇਕ ਅਨੁਮਾਨ ਅਨੁਸਾਰ ਸਾਰੇ ਸੰਸਾਰ ਵਿਚ ਇਸ ਸਮੇਂ 20 ਕਰੋੜ 50 ਲੱਖ ਲੋਕ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ । ਇਸ ਪੱਖ ਤੋਂ ਏਸ਼ਿਆਈ ਲੋਕ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ ਤੇ ਸਾਡਾ ਮੁਲਕ ਏਸ਼ਿਆ ਮੁਲਕਾਂ ਦੇ ਨਸ਼ੇਬਾਜ਼ਾਂ ਵਿਚੋਂ ਮੋਹਰਲੀ ਕਤਾਰ ਵਿਚ ਆਉਂਦਾ ਹੈ । ਇਕ ਰਿਪੋਰਟ ਮੁਤਾਬਕ ਭਾਰਤ ਵਿਚ 7 ਕਰੋੜ ਬੰਦੇ ਸ਼ਰਾਬ 9 ਲੱਖ ਚਰਸ, 27 ਲੱਖ ਚਰਸ, ਸਮੈਕ ਤੇ ਹੈਰੋਇਨ ਅਤੇ 20 ਲੱਖ ਲੋਕ ਹੋਰਨਾਂ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ | ਅਨੁਮਾਨ ਅਨੁਸਾਰ ਸਾਡੇ 80% ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ।

ਨੌਜਵਾਨ ਕਿਹੜੇ-ਕਿਹੜੇ ਨਸ਼ੇ ਵਰਤਦੇ ਹਨ-ਕਈ ਥਾਂਵਾਂ ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਉੱਥੇ ਸ਼ਰਾਬ, ਅਫ਼ੀਮ, ਚਰਸ, ਸਿਗਰਟ, ਭੰਗ, ਪੋਸਤ, ਸਲਫਾ, ਗਾਂਜਾ, ਕੋਕੀਨ, ਸਮੈਕ ਤੇ ਹੈਰੋਇਨ ਆਦਿ ਨਸ਼ਾ ਦੇਣ ਵਾਲੀਆਂ ਦਵਾਈਆਂ ਮਿਲੀਆਂ ਹਨ, ਜਿਨ੍ਹਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ । ਇਸ ਤੋਂ ਬਿਨਾਂ ਉਹ ਕਈ ਪ੍ਰਕਾਰ ਦੀਆਂ ਹੋਰ ਨਸ਼ੇਦਾਰ ਗੋਲੀਆਂ, ਨੀਂਦ ਲਿਆਉਣ ਵਾਲੀਆਂ ਗੋਲੀਆਂ ਤੇ ਸ਼ਰਾਬ ਦੀ ਵਰਤੋਂ ਵੀ ਕਰਦੇ ਹਨ । ਨਸ਼ਿਆਂ ਦੇ ਸੇਵਨ ਦੀ ਇਹ ਰੂਚੀ ਕੇਵਲ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਤਕ ਹੀ ਸੀਮਿਤ ਨਹੀਂ, ਸਗੋਂ ਨੌਕਰੀ-ਪੇਸ਼ਾ ਜਾਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਵਿਚ ਵੀ ਹੈ । ਉਹ ਆਪਣੇ ਫ਼ਿਕਰਾਂ, ਗ਼ਮਾਂ ਤੇ ਚਿੰਤਾਵਾਂ ਨੂੰ ਭੁਲਾਉਣ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ । ਸ਼ੁਰੂ-ਸ਼ੁਰੂ ਵਿਚ ਹੋਰਨਾਂ ਨਸ਼ਈਆਂ ਦੇ ਬਹਿਕਾਵੇ ਵਿਚ ਆ ਕੇ ਪਲ ਭਰ ਦੇ ਆਨੰਦ ਲਈ ਲਿਆ ਨਸ਼ਾ ਕੱਚੀ ਉਮਰ ਦੇ ਬੱਚਿਆਂ ਲਈ ਮੌਤ ਦਾ ਫ਼ਰਮਾਨ ਹੋ ਨਿਬੜਦਾ ਹੈ ।

ਨਸ਼ਾ-ਤੰਤਰ-ਨੌਜਵਾਨਾਂ ਵਿਚ ਨਸ਼ਿਆਂ ਦੇ ਪਸਾਰ ਦਾ ਮੁੱਖ ਕਾਰਨ ਪੈਸੇ ਦੀ ਹਵਸ ਦੇ ਸ਼ਿਕਾਰ ਸਮਾਜ ਵਿਰੋਧੀ ਅਨਸਰ ਹਨ, ਜਿਨ੍ਹਾਂ ਦਾ ਪੂਰੀ ਦੁਨੀਆਂ ਵਿਚ ਫੈਲਿਆ ਇਕ ਨੈੱਟਵਰਕ ਹੈ । ਬੇਸ਼ਕ ਹਰ ਤੀਜੇ ਦਿਨ ਕਰੋੜਾਂ ਰੁਪਏ ਦੀ ਹੈਰੋਇਨ ਫੜੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਹਨ, ਪਰ ਇਸਦੇ ਬਾਵਜੂਦ ਵੱਡੇ ਪੱਧਰ ਤੇ ਸਮਗਲਿੰਗ ਰਾਹੀਂ ਹੈਰੋਇਨ, ਚਰਸ, ਸਮੈਕ ਤੇ ਹੋਰ ਨਸ਼ੇ ਪੰਜਾਬ ਤੇ ਹੋਰ ਥਾਂਵਾਂ ਉੱਤੇ ਸਪਲਾਈ ਹੁੰਦੇ ਹਨ । ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਨਸ਼ਾ-ਤੰਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ, ਜਿਸ ਵਿਚ ਭ੍ਰਿਸ਼ਟ ਰਾਜਨੀਤਕ ਲੀਡਰ, ਪੁਲਿਸ ਤੇ ਖ਼ੁਫ਼ੀਆ ਮਹਿਕਮੇ ਦੇ ਭ੍ਰਿਸ਼ਟ ਅਫਸਰਾਂ ਤਕ ਸਭ ਭਾਈਵਾਲ ਹਨ । ਗਭਰੂਆਂ ਨੂੰ ਸਮੈਕ ਤੇ ਲਾਉਣ ਲਈ ਇਹ ਸਮਗਲਰ ਬਹੁ-ਕੌਮੀ ਕੰਪਨੀਆਂ ਵਾਂਗ ਕੰਮ ਕਰਦੇ ਹੋਏ ਆਪਣੇ ਨਵੇਂ ਸ਼ਿਕਾਰਾਂ ਨੂੰ ਚਾਰ ਪੁੜੀਆਂ ਪਿੱਛੇ ਪੰਜਵੀਂ ਮੁਫ਼ਤ ਦਿੰਦੇ ਹਨ ਤੇ ਫਿਰ ਉਨ੍ਹਾਂ ਰਾਹੀਂ ਹੀ ਸਬ-ਏਜੰਟ ਬਣਾ ਕੇ ਇਹ ਜ਼ਹਿਰ ਘਰਘਰ ਪੁਚਾਉਣ ਦਾ ਕਾਰੋਬਾਰ ਕੀਤਾ ਜਾਂਦਾ ਹੈ । ਇਸੇ ਕਾਰਨ ਚੋਣਾਂ ਵਿਚ ਵੀ ਨਸ਼ਿਆਂ ਦੀ ਖੁੱਲ੍ਹੀ ਵਰਤੋਂ ਹੁੰਦੀ ਹੈ । ਅਸਲ ਵਿਚ ਨਸ਼ਾ ਮਨੁੱਖ ਦੀ ਸੋਚਣ-ਵਿਚਾਰਨ ਦੀ ਸ਼ਕਤੀ ਖੋਹ ਲੈਂਦਾ ਹੈ ਤੇ ਵਰਤਮਾਨ ਸਿਆਸਤ ਦੇ ਚੌਧਰੀਆਂ ਨੂੰ ਅਜਿਹੇ ਲੋਕਾਂ ਦੀ ਹੀ ਜ਼ਰੂਰਤ ਹੈ, ਜਿਹੜੇ ਆਪਣੀ ਸੋਚ ਵਿਚਾਰ ਤੋਂ ਵਾਂਝੇ ਹੋਣ ਤੇ ਨਸ਼ੇ ਦੀਆਂ ਦੋ ਚਾਰ ਖੁਰਾਕਾਂ ਤੇ ਦੋ ਚਾਰ ਸੌ ਰੁਪਏ ਲੈ ਕੇ ਉਨ੍ਹਾਂ ਦੇ ਬਕਸੇ ਵਿਚ ਵੋਟ ਪਾਉਣ । ਇਸ ਤੋਂ ਇਲਾਵਾ ਹੇਠ ਲਿਖੇ ਕੁੱਝ ਹੋਰ ਕਾਰਨ ਵੀ ਹਨ, ਜੋ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਨਸ਼ੇ ਦੇ ਵਪਾਰੀਆਂ ਦੇ ਸ਼ਿਕਾਰ ਬਣਾਉਣ ਵਿਚ ਹਿੱਸਾ ਪਾ ਰਹੇ ਹਨ ।

Similar questions