story Ekta vich Bal hai Punjabi language
Answers
ਇੱਕ ਪਿੰਡ ਵਿੱਚ ਇੱਕ ਬਜ਼ੁਰਗ ਕਿਸਾਨ ਰਹਿੰਦਾ ਸੀ ਉਸ ਦੇ ਚਾਰ ਪੁੱਤਰ ਸਨ ਜੋ ਹਮੇਸ਼ਾ ਆਪਸ ਵਿਚ ਲੜਦੇ ਝਗੜਦੇ ਰਹਿੰਦੇ ਸਨ। ਕਿਸਾਨ ਆਪਣੇ ਪੁੱਤਰਾਂ ਨੂੰ ਬਹੁਤ ਸਮਝਾਉਂਦਾ ਪ੍ਰੰਤੂ ਉਨ੍ਹਾਂ ਦੇ ਕੰਨੀ ਜੂੰ ਨਹੀਂ ਸਰਕਦੀ ਸੀ। ਉਹ ਬਜ਼ੁਰਗ ਕਿਸਾਨ ਉਨ੍ਹਾਂ ਦਾ ਲੜਾਈ ਝਗੜਾ ਦੇਖ ਕਰ ਬਹੁਤ ਦੁੱਖੀ ਰਹਿੰਦਾ ਸੀ ਇੱਕ ਵਾਰ ਕਿਸਾਨ ਬਹੁਤ ਬਿਮਾਰ ਹੋ ਗਿਆ ਉਸਨੂੰ ਲੱਗਿਆ ਕਿ ਹੁਣ ਉਸਦਾ ਬਚਣਾ ਮੁਸ਼ਕਿਲ ਹੈ।
ਉਸ ਨੇ ਆਪਣੇ ਚਾਰਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਅਤੇ ਉਨ੍ਹਾਂ ਸਾਰਿਆਂ ਨੂੰ ਲੱਕੜੀਆਂ ਦਾ ਬੰਨ੍ਹਿਆ ਹੋਇਆ ਬੰਡਲ ਲੈ ਕੇ ਆਉਣ ਲਈ ਕਿਹਾ ਉਸਦੇ ਚਾਰੇ ਪੁੱਤਰ ਲੱਕੜੀਆਂ ਦਾ ਬੰਡਲ ਲੈ ਆਏ ਕਿਸਾਨ ਨੇ ਵਾਰੀ ਵਾਰੀ ਆਪਣੇ ਸਾਰੇ ਪੁੱਤਰਾਂ ਨੂੰ ਲੱਕੜੀ ਦਾ ਉਹ ਬੰਡਲ ਤੋੜਨ ਲਈ ਕਿਹਾ ਪ੍ਰੰਤੂ ਉਸ ਦਾ ਕੋਈ ਵੀ ਪੁੱਤਰ ਲੱਕੜੀ ਦੇ ਬੰਡਲ ਨੂੰ ਤੋੜ ਨਹੀਂ ਸਕਿਆ।
ਹੁਣ ਕਿਸਾਨ ਨੇ ਲੱਕੜੀ ਦੇ ਬੰਨੇ ਬੰਡਲ ਨੂੰ ਖੁੱਲ੍ਹਵਾਇਆ ਅਤੇ ਇੱਕ ਇੱਕ ਲੱਕੜੀ ਆਪਣੇ ਪੁੱਤਰਾਂ ਨੂੰ ਦਿੰਦੇ ਹੋਏ ਕਿਹਾ ਕਿ ਹੁਣ ਇਸ ਨੂੰ ਤੋੜੋ । ਕਿਸਾਨ ਦੇ ਚਾਰਾਂ ਪੁੱਤਰਾਂ ਨੇ ਦੇਖਦੇ ਹੀ ਦੇਖਦੇ ਬੜੀ ਆਸਾਨੀ ਨਾਲ ਲੱਕੜੀ ਦੇ ਬੰਡਲ ਵਿੱਚ ਮੌਜੂਦ ਕੱਲੀ ਕੱਲੀ ਲੱਕੜੀ ਨੂੰ ਤੋੜ ਦਿੱਤਾ। ਬਜ਼ੁਰਗ ਕਿਸਾਨ ਨੇ ਆਪਣੇ ਪੁੱਤਰਾਂ ਨੂੰ ਸਮਝਾਉਂਦੇ ਹੋਏ ਕਿਹਾ ਜੇਕਰ ਤੁਸੀਂ ਬੰਡਲ ਦੀ ਤਰ੍ਹਾਂ ਆਪਸ ਵਿੱਚ ਮਿਲਜੁਲ ਕਰ ਰਹੋਗੇ ਜਾਨੀ ਕਿ ਇਕੱਠੇ ਰਹੋਗੇ ਤੋਂ ਕੋਈ ਵੀ ਤੁਹਾਡਾ ਕੁਛ ਨਹੀਂ ਵਿਗਾੜ ਸਕੇਗਾ ਕਿੰਤੂ ਜੇਕਰ ਤੁਸੀਂ ਆਪਸ ਵਿੱਚ ਲੜਦੇ ਝਗੜਦੇ ਰਹੋਗੇ ਤਾਂ ਇਸ ਦਾ ਫਾਇਦਾ ਦੂਸਰੇ ਲੋਕ ਉਠਾ ਜਾਣਗੇ ਅਤੇ ਕੋਈ ਵੀ ਤੁਹਾਨੂੰ ਆਸਾਨੀ ਨਾਲ ਹਾਨੀ ਪਹੁੰਚਾ ਸਕਦਾ ਹੈ ਬਜ਼ੁਰਗ ਕਿਸਾਨ ਦੀ ਇਹ ਬਾਤ ਉਸ ਦੇ ਚਾਰਾਂ ਪੁੱਤਰਾਂ ਨੂੰ ਸਮਝ ਆ ਗਈ। ਉਸ ਤੋਂ ਬਾਅਦ ਚਾਰੋਂ ਭਰਾ ਆਪਸ ਵਿੱਚ ਮਿਲ ਜੁਲ ਕੇ ਰਹਿਣ ਲੱਗੇ।
ਸਿੱਖਿਆ : ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਏਕਤਾ ਵਿਚ ਹੀ ਬਲ ਹੈ।
Answer:
sorry this is not my language...
Explanation:
pls mark me as brain list