India Languages, asked by Diyakalra002, 1 year ago


 \color{red} \huge \star \: hello \: users \star
Write an essay on✍
➡️ ਮੇਰਾ ਪਸੰਦੀਦਾ ਤਿਉਹਾਰ in punjabi
____________________
Help me guysss....!Tomorrow is my exam!!!!!!!
❤❤❤❤❤❤❤❤❤


Diyakalra002: Ur intro plzz^_^
velly011: hii Diya
velly011: Haryana me sirsa se tu
Diyakalra002: Hii
Diyakalra002: :):)○k
velly011: are maind pucha hai
velly011: maine*
velly011: Haryana me kaha se ho
SWANANDJR18: hii I am. from pune maharashtra
vanshika3333: hiiii .... guyss

Answers

Answered by velly011
6
ਦਿਵਾਲੀ : ਦਿਵਾਲੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ ਜੋ ਕੱਤਕ ਮਹੀਨੇ ਦੀ ਅਮਾਵਸ ਨੂੰ ਲਕਸ਼ਮੀ ਪੂਜਨ ਦੇ ਰੂਪ ਵਿੱਚ ਦੀਵੇ ਬਾਲ ਕੇ ਮਨਾਇਆ ਜਾਂਦਾ ਹੈ । ਦਿਵਾਲੀ ਦੇ ਕੋਸ਼ਗਤ ਅਰਥ ਦੀਪਮਾਲਿਕਾ , ਦੀਪਾਵਲਿ ਜਾਂ ਦੀਵਿਆਂ ਦੀ ਕਤਾਰ ਆਦਿ ਲਏ ਜਾਂਦੇ ਹਨ ।

ਦਿਵਾਲੀ ਦਾ ਪ੍ਰਾਚੀਨ ਸੰਬੰਧ , ਰਾਮ ਚੰਦਰ ਦੇ ਬਨਵਾਸ ਤੋਂ ਅਯੁੱਧਿਆ ਪਰਤਣ ਦੇ ਸਮੇਂ ਨਾਲ ਜੋੜਿਆ ਜਾਂਦਾ ਹੈ । ਇਤਿਹਾਸਿਕ ਹਵਾਲਿਆਂ ਅਨੁਸਾਰ , ਮਰਯਾਦਾ ਪ੍ਰਸ਼ੋਤਮ ਰਾਮ ਚੰਦਰ ਨੂੰ ਜਦੋਂ ਮਤੇਈ ਮਾਂ ਕੇਕਈ ਦੇ ਕਹਿਣ `ਤੇ ਰਾਜਾ ਦਸਰਥ ਨੇ ਚੌਦਾਂ ਸਾਲ ਦਾ ਬਨਵਾਸ ਦਿੱਤਾ ਤਾਂ ਪਤਨੀ ਸੀਤਾ ਅਤੇ ਭਰਾ ਲਛਮਣ ਨਾਲ ਬਨਵਾਸ ਕੱਟਦਿਆਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ । ਬਨਵਾਸ ਦੌਰਾਨ ਇੱਕ ਸਮੇਂ ਰਾਵਣ ਦੀ ਭੈਣ ਸਰੂਪਨਖਾ ਰਾਮ ਚੰਦਰ ਦੀ ਸੂਰਤ `ਤੇ ਮੋਹਿਤ ਹੋ ਗਈ ਪਰ ਲਛਮਣ ਨੇ ਉਸ ਦਾ ਨੱਕ ਅਤੇ ਕੰਨ ਵੱਢ ਕੇ ਉਸ ਦੀ ਸ਼ਕਲ ਵਿਗਾੜ ਦਿੱਤੀ । ਇਸ ਬਦਲੇ ਦੀ ਭਾਵਨਾ ਕਾਰਨ ਸਰੂਪਨਖਾ ਨੇ ਆਪਣੇ ਭਰਾ ਰਾਵਣ ਨੂੰ ਸੀਤਾ ਦੀ ਸੁੰਦਰਤਾ ਦੱਸ ਕੇ ਉਕਸਾਇਆ । ਰਾਵਣ ਸਵੰਬਰ ਵਿੱਚ ਸੀਤਾ ਨੂੰ ਨਾ ਵਰ ਸਕਣ ਕਾਰਨ ਪਹਿਲਾਂ ਹੀ ਬਹੁਤ ਕ੍ਰੋਧਿਤ ਸੀ; ਇਸ ਲਈ ਰਾਵਣ ਨੇ ਛਲ ਕਰ ਕੇ ਸੀਤਾ ਨੂੰ ਚੁਰਾ ਲਿਆ । ਜਿਸ ਕਾਰਨ ਰਾਮ ਚੰਦਰ ਦੇ ਸਮਰਥਕਾਂ ਅਤੇ ਰਾਵਣ ਵਿੱਚ ਭਿਅੰਕਰ ਯੁੱਧ ਹੋਇਆ । ਆਖ਼ਰ ਨੂੰ ਰਾਵਣ ਦੀ ਹਾਰ ਅਤੇ ਰਾਮ ਚੰਦਰ ਦੀ ਜਿੱਤ ਹੋਈ । ਤਦ ਤੱਕ ਬਨਵਾਸ ਦਾ ਸਮਾਂ ਵੀ ਮੁੱਕ ਚੁੱਕਾ ਸੀ । ਬਹੁਤ ਵੱਡੇ ਬਲੀ ਰਾਵਣ ਦਾ ਸੰਘਾਰ ਕਰ ਕੇ ਸੀਤਾ ਅਤੇ ਲਛਮਣ ਸਮੇਤ ਜਦੋਂ ਰਾਮ ਚੰਦਰ ਅਯੁੱਧਿਆ ਪਰਤੇ ਤਾਂ ਪਰਜਾ ਨੇ ਦੀਵੇ ਜਗਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ । ਲੋਕ-ਮਨ ਅਨੁਸਾਰ ਇਹ ਇੱਕ ਤਰ੍ਹਾਂ ਬਲੀ ਦੇ ਹਨੇਰੇ ਉੱਤੇ ਨੇਕੀ ਦੇ ਚਾਨਣ ਦੀ ਜਿੱਤ ਸੀ । ਅਮਾਵਸ ਦੀ ਰਾਤ ਹੋਣ ਕਾਰਨ ਪਰਜਾ ਨੇ ਬੇ-ਗਿਣਤ ਦੀਵਿਆਂ ਦੇ ਚਾਨਣ ਦੇ ਪ੍ਰਤੀਕ ਰਾਹੀਂ ਹਨੇਰੇ ਦਾ ਅੰਤ ਹੋਣਾ ਸਥਾਪਿਤ ਕੀਤਾ ।..
..ਕੁਝ ਵਰ੍ਹੇ ਪਹਿਲਾਂ ਤੱਕ ਦਿਵਾਲੀ ਤੋਂ ਅਗਲੇ ਦਿਨ ਪਿੰਡਾਂ ਵਿੱਚ ਇੱਕ ਹੋਰ ਰਸਮ ਕੀਤੀ ਜਾਂਦੀ ਸੀ ਜਿਸ ਵਿੱਚ ਔਰਤਾਂ ਰਾਤ ਦੇ ਖਿਲਰੇ ਕੂੜੇ ਨੂੰ ਮੂੰਹ ਹਨੇਰੇ ਹੂੰਝ ਕੇ ਬੂਹੇ ਤੋਂ ਹਟਵੀਂ ( ਗਲੀ ਦੇ ਨੇੜੇ ) ਇੱਕ ਢੇਰੀ ਲਾ ਦਿਆ ਕਰਦੀਆਂ ਸਨ ਜਿਸ ਦੇ ਉੱਤੇ ਝਾੜੂ , ਪੱਖੀ ਅਤੇ ਕੋਈ ਰਾਂਗਲੀ ਲੀਰ ਰੱਖ ਕੇ ਆਟੇ ਦਾ ਚੂੰਗੜਾ ( ਦੀਵਾ ) ਜਗਾ ਦਿੱਤਾ ਜਾਂਦਾ ਸੀ । ਇਹ ਰਸਮ ਦਿਵਾਲੀ ਦੀ ਸਮਾਪਤੀ ਅਤੇ ਘਰ `ਚੋਂ ਦਲਿੱਦਰ ਕੱਢਣ ਦੀ ਸੂਚਕ ਮੰਨੀ ਜਾਂਦੀ ਸੀ ।

ਪੰਜਾਬ ਅਤੇ ਵਿਸ਼ੇਸ਼ਕਰ ਅੰਮ੍ਰਿਤਸਰ ਦੀ ਦਿਵਾਲੀ ਦਾ ਇੱਕ ਸੰਬੰਧ ਗੁਰੂ ਹਰਿਗੋਬਿੰਦ ਅਤੇ ਜਹਾਂਗੀਰ ਦੀ ਉਸ ਘਟਨਾ ਨਾਲ ਜੋੜਿਆ ਜਾਂਦਾ ਹੈ ਜਦੋਂ ਗੁਰੂ ਹਰਿਗੋਬਿੰਦ ਦੀ ਵਧਦੀ ਤਾਕਤ ਵੇਖ ਕੇ ਜਹਾਂਗੀਰ ਨੇ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ ਪਰ ਛੇਤੀ ਹੀ ਗ਼ਲਤੀ ਦਾ ਅਹਿਸਾਸ ਹੋਣ ਤੇ ਰਿਹਾਅ ਕਰਨ ਦਾ ਹੁਕਮ ਦਿੱਤਾ । ਪਰ ਗੁਰੂ ਸਾਹਿਬ ਨੇ ਇੱਕ ਸ਼ਰਤ `ਤੇ ਰਿਹਾਅ ਹੋਣਾ ਕਬੂਲ ਕੀਤਾ ਕਿ ਬਾਦਸ਼ਾਹ ਕਿਲ੍ਹੇ ਵਿੱਚ ਕੈਦ 52 ਰਾਜਿਆਂ ਨੂੰ ਵੀ ਰਿਹਾਅ ਕਰੇ । ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ 52 ਤਣੀਆਂ ਵਾਲਾ ਇੱਕ ਚੋਲਾ ਬਣਵਾਇਆ , ਜਿਸ ਦੀਆਂ ਤਣੀਆਂ ਫੜ ਕੇ 52 ਹਿੰਦੂ ਰਾਜੇ ਰਿਹਾਅ ਹੋਏ । ਗੁਰੂ ਸਾਹਿਬ ਦਿਵਾਲੀ ਵਾਲੇ ਦਿਨ ਅੰਮ੍ਰਿਤਸਰ ਪੁੱਜੇ; ਜਿਸ ਤੇ ਬਾਬਾ ਬੁੱਢਾ ਜੀ ਨੇ ਸਭ ਸਿੱਖ ਸੰਗਤਾਂ ਨੂੰ ਘਰਾਂ ਵਿੱਚ ਅਤੇ ਹਰਿਮੰਦਿਰ ਸਾਹਿਬ ਗੁਰਦੁਆਰੇ ਅਤੇ ਸਰੋਵਰ ਦੇ ਚੁਫ਼ੇਰੇ ਦੀਪਮਾਲਾ ਕਰਨ ਦਾ ਬਚਨ ਕੀਤਾ , ਤਦ ਤੋਂ ਸਿੱਖ ਸਮੁਦਾਇ ਵਿੱਚ ਵੀ ਇਹ ਤਿਉਹਾਰ ਹਰਮਨ ਪਿਆਰਾ ਹੋ ਗਿਆ ।

ਦਿਵਾਲੀ ਵਾਲੇ ਦਿਨ ਚੋਰ ਮਿੱਥ ਕੇ ਚੋਰੀ ਕਰਦੇ ਹਨ ਅਤੇ ਜੁਆਰੀ ਜੂਆ ਖੇਡਦੇ ਹਨ । ਲਕਸ਼ਮੀ ਨੂੰ ਧਨ ਦੀ ਦੇਵੀ ਸਮਝੇ ਜਾਣ ਕਰ ਕੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦਿਵਾਲੀ ਵਾਲੇ ਦਿਨ ਜੂਏ ਦੁਆਰਾ ਧਨ ਜਿੱਤਣ ਵਾਲਾ ਵਿਅਕਤੀ ਸਾਰਾ ਸਾਲ ਜੂਏ ਦੀ ਖੇਡ ਸਮੇਂ ਜੇਤੂ ਰਹੇਗਾ ਅਤੇ ਚੋਰੀ ਕਰਨ ਵਾਲਾ ਪਕੜਿਆ ਨਹੀਂ ਜਾਵੇਗਾ । ਆਤਸ਼ਬਾਜ਼ੀ ਚਲਾ ਕੇ ਖ਼ੁਸ਼ੀ ਅਤੇ ਮਿਠਿਆਈ ਦਾ ਵਟਾਂਦਰਾ ਕਰ ਕੇ ਭਾਈਚਾਰਕ ਸਾਂਝ ਪੀਡੀ ਕਰਨਾ ਇਸ ਤਿਉਹਾਰ ਦੀ ਵਿਸ਼ੇਸ਼ਤਾ ਹੈ ।
...
..Dhanvad Ji _/!\_

..

Diyakalra002: Nothing...
MissMishthiArora: status mera taip k lagaya h
MissMishthiArora: hai na?
velly011: ????
MissMishthiArora: sry... i was not talking to u..i was talking to diya
velly011: ohk
Similar questions