there is any keralites in this app
Answers
ਬੀਬੀ ਸ਼ਰਨ ਕੌਰ ਚਮਕੌਰ ਸਾਹਿਬ ਦੇ ਨੇੜੇ ਹੀ ਰਹਿੰਦੀ ਸੀ ਜਦੋਂ ਬੀਬੀ ਨੂੰ ਪਤਾ ਲੱਗਿਆ ਕਿ ਵੱਡੇ ਸ਼ਹਿਬਜਾਦੇ ਅਤੇ ਸਿੰਘ ਸ਼ਹੀਦ ਹੋ ਗਏ ਹਨ ਅਤੇ ਇਧਰ ਯੁੱਧ ਦੀ ਸਮਾਪਤੀ ਤੋਂ ਬਾਅਦ ਥੱਕ ਟੁੱਟ ਕੇ ਜਦ ਮੁਗਲ ਸੈਨਾ ਆਪਨੇ ਤੰਬੂਆਂ ਚ ਆਰਾਮ ਫਰਮਾਉਣ ਲੱਗੀ ਤਾਂ ਬੜੀ ਦਲੇਰੀ ਤੇ ਬਹਾਦਰੀ ਦਾ ਸਬੂਤ ਦਿੰਦਿਆਂ ਜੰਗ ਦੇ ਮੈਦਾਨ ਵਿਚ ਪੁੱਜ ਕੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਤਰ ਕਰਕੇ ਅੰਗੀਠਾ ਸੱਜਾਇਆ ਅਤੇ ਸ਼ਹੀਦਾਂ ਦਾ ਆਦਰ ਪੂ੍ਰਵਕ ਸੰਸਕਾਰ ਕਰਕੇ ਸ਼ਹੀਦਾਂ ਦੇ ਸਰੀਰਾਂ ਨੂੰ ਰੁਲਣ ਤੋਂ ਬਚਾ ਲਿਆ। ਇਸ ਅੰਗੀਠੇ ਵਾਲੀ ਥਾਂ ਉਤੇ ਅੱਜਕਲ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਮੌਜੂਦ ਹੈ। ਪੰਜਾਬ ਦੀ ਇਸ ਦਲੇਰ ਧੀ ਨੇ ਪਹਿਲਾਂ ਸੈਨਾ ਦੀਆਂ ਸਾਰੀਆਂ ਲਕੜਾਂ ਨੂੰ ਚੁੱਕ ਕੇ ਇੱਕ ਵੱਡੀ ਚਿੱਖਾ ਤਿਆਰ ਕੀਤੀ। ਅਤੇ ਉਸ ਚਿੱਖਾ ਤੇ ਇੱਕ ਇੱਕ ਕਰ ਕੇ ਸਾਰੇ ਸਿੰਘ ਸ਼ਹੀਦ ਅਦਬ ਤੇ ਮਰਿਆਦਾ ਨਾਲ ਟਿਕਾਏ ਤੇ ਫਿਰ ਆਪਣੇ ਹਥੀਂ ਸੰਸਕਾਰ ਲਈ ਲਾਂਬੂ ਲਾਇਆ ਲਾਂਬੂ ਦੀ ਅੱਗ ਬੜੀ ਪਰਚੰਡ ਸੀ ਮਾਂ ਦੀ ਦਲੇਰ ਧੀ ਤਲਵਾਰ ਮਿਆਂਨ ਵਿੱਚੋਂ ਬਾਹਰ ਖਿੱਚ ਕੇ ਚਿੱਖਾ ਦੀ ਰਾਖੀ ਕਰਦੀ ਖੜੀ ਸੀ ਕਿ ਮੁਗਲ ਸੈਨਾ ਨੂੰ ਪਤਾ ਲੱਗ ਗਿਆ । ਰੋਲਾ ਪੈਣ ਤੇ ਸਾਰੇ ਜਾਗ ਗਏ ਅਤੇ ਬੀਬੀ ਨੂੰ ਚੁਫੇਰਿਉਂ ਘੇਰਾ ਪਾ ਲਿਆ ਸਿੰਘਣੀ ਨੇ ਦਲੇਰੀ ਨਾਲ ਟਾਕਰਾ ਕੀਤਾ ਅਤੇ ਕੁੱਝ ਮੁਗਲ ਸੈਨਿਕ ਜਖਮੀ ਹੋਏ ਕੁਛ ਮਾਰੇ ਗਏ। ਆਖੀਰ ‘ਚ ਗੁਰੂ ਦੀ ਧੀ ਨੂੰ ਸਿਪਾਹੀਆਂ ਨੇ ਕਾਬੂ ਕਰ ਕੇ ਬਲਦੀ ਚਿਖਾ ‘ਚ ਸੁੱਟ ਕੇ ਸ਼ਹੀਦ ਕਰ ਦਿੱਤਾ।
ਬੀਬੀ ਸ਼ਰਨ ਕੋਰ ਦੀ ਮਹਾਨ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ।