CBSE BOARD XII, asked by chanchalbiala52, 3 months ago

ਸਾਡੇ ਸ਼ਹਿਰ ਦੀਆਂ ਲੋਕਲ ਬੱਸਾਂ
topic in punjabi language for +1 class​

Answers

Answered by rjasmeenkaur79
1

Explanation:

ਸਾਡੇ ਸ਼ਹਿਰ ਵਿਚ ਬਹੁਤ ਸਾਰੀਆ ਲੋਕਲ ਬੱਸਾਂ ਚਲਦੀਆਂ ਹਨ। ਇਨ੍ਹਾਂ ਦਾ ਪ੍ਰਬੰਧ ਸ਼ਹਿਰ ਦੀ ਮਿਊਂਸਿਪਲ ਕਾਰਪੋਰੇਸ਼ਨ ਦੇ ਹੱਥ ਹੈ। ਇਨ੍ਹਾਂ ਰਾਹੀਂ ਜਿੱਥੇ ਕਾਰਪੋਰੇਸ਼ਨ ਲੋਕ ਸੇਵਾ ਦੇ ਆਪਣੇ ਕਰਤੱਵ ਨੂੰ ਨਿਭਾਉਂਦੀ ਹੈ, ਉੱਥੇ ਬਹੁਤ ਸਾਰੀ ਆਮਦਨ ਵੀ ਪ੍ਰਾਪਤ ਕਰਦੀ ਹੈ।ਇਨਾ ਦਾ ਕੇਂਦਰੀ ਅੱਡਾ ਜਨਰਲ ਬੱਸ ਸਟੈਂਡ ਦਾ ਪਿਛਲਾ ਪਾਸਾ ਹੈ। ਇੱਥੋਂ ਲੋਕਲ ਬੱਸਾਂ ਜਿੱਥੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ, ਜਿਵੇਂ ਰੇਲਵੇ ਸਟੇਸ਼ਨ, ਮਾਡਲ-ਟਾਊਨ, ਗੁਰੂ ਤੇਗ਼ ਬਹਾਦਰ ਨਗਰ, ਬਸਤੀ ਸ਼ੇਖ, ਬਸਤੀ ਦਾਨਮੰਦਾ, ਬਸਤੀ ਬਾਵਾ ਖੇਲ, ਸ਼ਹੀਦ ਭਗਤ ਸਿੰਘ ਕਾਲੋਨੀ, ਪੀ. ਏ. ਪੀ., ਲੰਮਾ ਪਿੰਡ, ਗੜ੍ਹਾ ਤੇ ਅਰਬਨ ਅਸਟੇਟ ਆਦਿ ਵਲੋਂ ਚਲਦੀਆਂ ਹਨ, ਉੱਥੇ ਨੇੜੇ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ-ਫਗਵਾੜਾ, ਭੋਗਪੁਰ, ਕਰਤਾਰਪੁਰ, ਕਪੂਰਥਲਾ, ਛਾਉਣੀ, ਰਾਮਾਮੰਡੀ, ਪਰਾਗਪੁਰ, ਚਿੱਟੀ, ਮਿੱਠਾਪੁਰ, ਨਕੋਦਰ ਆਦਿ ਵੱਲ ਵੀ ਚਲਦੀਆਂ ਹਨ। ਹਰ ਲੋਕਲ ਬੱਸ ਉੱਪਰ ਉਸ ਦਾ ਨੰਬਰ ਹੁੰਦਾ ਹੈ, ਜੋ ਉਸ ਦੇ ਰੂਟ ਨੂੰ ਦਰਸਾਉਂਦਾ ਹੈ। ਸ਼ਹਿਰ ਦੀ ਲੋਕਲ ਬੱਸ ਸਵਾਰੀਆਂ ਨੂੰ ਜਿੱਥੇ ਥੋੜ੍ਹੀ-ਥੋੜ੍ਹੀ ਦੂਰ ਉੱਤੇ ਚੜ੍ਹਨ ਅਤੇ ਉਤਰਨ ਦੀ ਸਹੂਲਤ ਦਿੰਦੀ ਹੈ, ਉੱਥੇ ਇਸ ਦਾ ਕਿਰਾਇਆ ਰਿਕਸ਼ੇ, ਟਾਂਗੇ ਤੇ ਆਟੋ-ਰਿਕਸ਼ਾ ਆਦਿ ਦੇ ਮੁਕਾਬਲੇ ਬਹੁਤ ਘੱਟ ਹੈ, ਜਿਸ ਕਰਕੇ ਇਹ ਲੋਕਾਂ ਵਿਚ ਬਹੁਤ ਹੀ ਹਰਮਨ ਪਿਆਰੀ ਹੈ। ਲੋਕ ਥਾਂ-ਥਾਂ ਬਣੇ ਇਸ ਦੇ ਸਟਾਪਾ ਉੱਪਰ ਖੜ੍ਹੇ ਇਸ ਦੀ ਉਡੀਕ ਕਰਦੇ ਹਨ।ਉਤਰਨ ਵਾਲੀਆਂ ਸਵਾਰੀਆਂ ਤੇਜ਼ੀ ਨਾਲ ਅਗਲੇ ਦਰਵਾਜ਼ੇ ਥਾਣੀ ਉੱਤਰ ਜਾਂਦੀਆਂ ਹਨ ਤੇ ਚੜ੍ਹਨ ਵਾਲੀਆਂ ਪਿਛਲੇ ਦਰਵਾਜ਼ੇ ਥਾਣੀ ਚੜ੍ਹ ਜਾਂਦੀਆਂ ਹਨ। ਇਕ ਮਿੰਟ ਰੁਕਣ ਮਗਰੋਂ ਹੀ ਇਹ ਚਲ ਪੈਂਦੀ ਹੈ। ਕੰਡਕਟਰ ਤੇਜੀ ਨਾਲ ਟਿਕਟਾ ਕੱਟਦਾ ਹੈ। ਝੱਟ ਹੀ ਅਗਲਾ ਸਟਾਪ ਆ ਜਾਂਦਾ ਹੈ। ਲੋਕ ਤੇਜ਼ੀ ਨਾਲ ਉਤਰਦੇ ਤੇ ਚੜ੍ਹਦੇ ਹਨ। ਕਈਆਂ ਨੂੰ ਸੀਟ ਨਹੀਂ ਮਿਲਦੀ, ਉਹ ਖੜ੍ਹੇ ਹੋ ਜਾਂਦੇ ਹਨ। ਜਿਨ੍ਹਾਂ ਨੂੰ ਅੰਦਰ ਵੜਨਾ ਨਹੀਂ ਮਿਲਦਾ, ਉਹ ਦਰਵਾਜੇ ਨਾਲ ਹੀ ਲਮਕ ਜਾਂਦੇ ਹਨ।ਜਿਸ ਕਾਰਨ ਕਈ ਵਾਰੀ ਦੁਰਘਟਨਾਵਾਂ ਹੋ ਜਾਂਦੀਆਂ ਹਨ। ਆਮ ਕਰਕੇ ਸਾਡੇ ਸ਼ਹਿਰ ਦੀ ਹਰ ਬੱਸ ਅੰਦਰੋਂ ਗੰਦੀ ਹੁੰਦੀ ਹੈ ਤੇ ਉਸ ਦੇ ਸ਼ੀਸ਼ੇ ਟੁੱਟੇ ਹੋਏ ਹੁੰਦੇ ਹਨ। ਕਾਰਪੋਰੇਸ਼ਨ ਨੂੰ ਇਨ੍ਹਾਂ ਦੀ ਹਾਲਤ ਸੁਧਾਰਨ ਵਲ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਨੂੰ ਵੀ ਬੱਸ ਚੜ੍ਹਦਿਆਂ ਤੇ ਉਤਰਦਿਆਂ ਕਤਾਰ ਬਣਾਉਣੀ ਚਾਹੀਦੀ ਹੈ ਤੇ ਅੰਦਰ ਗੰਦ ਨਹੀਂ ਪਾਉਣਾ ਚਾਹੀਦਾ।

Similar questions