India Languages, asked by manveer445, 1 year ago

value of games in punjabi


SHUBHANKARnew1: what we have to write?!?!?

Answers

Answered by BrainlyQueen01
7
ਸਤ ਸ੍ਰੀ ਅਕਾਲ!

_______________________

ਲੇਖ: ਖੇਡਾਂ ਅਤੇ ਖੇਡਾਂ ਦਾ ਮੁੱਲ

_______________________

ਖੇਡਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੀਤ ਵਿੱਚ ਸਾਡੇ ਦੇਸ਼ ਵਿੱਚ ਖੇਡਾਂ ਨਾਲ ਕੋਈ ਮਹੱਤਵ ਨਹੀਂ ਜੁੜਿਆ ਹੋਇਆ ਸੀ. ਪਰ ਹੁਣ ਸਾਨੂੰ ਇਹ ਅਹਿਸਾਸ ਹੋਇਆ ਹੈ ਕਿ ਖੇਡ ਬਹੁਤ ਉਪਯੋਗੀ ਹਨ. ਇਸ ਲਈ, ਸਾਡੇ ਦੇਸ਼ ਦੇ ਹਰੇਕ ਵਿਦਿਅਕ ਸੰਸਥਾ ਖੇਡਾਂ ਲਈ ਪ੍ਰਦਾਨ ਕਰਦੀ ਹੈ. ਅਸਲ ਖੇਡਾਂ ਦੇ ਮਾਮਲੇ ਵਿਚ ਸਿੱਖਿਆ ਦਾ ਜ਼ਰੂਰੀ ਹਿੱਸਾ ਹਨ.

ਖੇਡਾਂ ਦਾ ਮੁੱਲ ਬਹੁਤ ਵਧੀਆ ਹੈ. ਚੰਗੀ ਸਿਹਤ ਦਾ ਆਨੰਦ ਲੈਣ ਲਈ ਸਾਨੂੰ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ.

ਖੇਡਾਂ ਸਰੀਰ ਅਤੇ ਮਨ ਦੇ ਵਿਕਾਸ ਲਈ ਜ਼ਰੂਰੀ ਹਨ. ਜੇ ਸਾਡੇ ਕੋਲ ਕੋਈ ਮਾੜੀ ਸਿਹਤ ਹੋਵੇ ਤਾਂ ਅਸੀਂ ਕੋਈ ਕੰਮ ਨਹੀਂ ਕਰ ਸਕਦੇ.

ਖੇਡਾਂ ਸਾਨੂੰ ਬਹੁਤ ਸਾਰੇ ਗੁਣ ਸਿਖਾਉਂਦੀਆਂ ਹਨ ਜਦੋਂ ਅਸੀਂ ਖੇਡਾਂ ਵਿਚ ਹਿੱਸਾ ਲੈਂਦੇ ਹਾਂ, ਸਾਨੂੰ ਕੁਝ ਨਿਯਮਾਂ ਨੂੰ ਪ੍ਰਾਪਤ ਕਰਨਾ ਹੁੰਦਾ ਹੈ. ਇਸ ਲਈ, ਖੇਡਾਂ ਸਾਨੂੰ ਅਨੁਸ਼ਾਸਨ ਸਿਖਾਉਂਦੀਆਂ ਹਨ ਜੋ ਵਿਹਾਰਕ ਜੀਵਨ ਵਿਚ ਬਹੁਤ ਲਾਭਦਾਇਕ ਹੁੰਦੀਆਂ ਹਨ.

ਖੇਡਾਂ ਨੇ ਸਾਨੂੰ ਸੰਜਮ ਦੀ ਵੀ ਸਿਖਲਾਈ ਦਿੱਤੀ ਹੈ. ਇੱਕ ਚੰਗਾ ਖਿਡਾਰੀ ਜਿੱਤ ਵਿੱਚ ਖੁਸ਼ ਨਹੀਂ ਹੁੰਦਾ. ਉਹ ਹਾਰਿਆ ਨਹੀਂ ਰਹਿੰਦਾ ਜਦੋਂ ਉਹ ਹਾਰ ਜਾਂਦਾ ਹੈ.

ਪਰ, ਕਦੇ-ਕਦੇ ਖੇਡਾਂ ਜ਼ਿੰਦਗੀ ਦਾ ਮੁੱਖ ਬਿੰਦੂ ਬਣ ਗਿਆ. ਜਦੋਂ ਵਿਦਿਆਰਥੀ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਮੁਖ ਉਦੇਸ਼ ਦਿੰਦੇ ਹਨ, ਤਾਂ ਉਹ ਆਪਣੇ ਕਰੀਅਰ ਨੂੰ ਤਬਾਹ ਕਰ ਦਿੰਦੇ ਹਨ. ਉਹਨਾਂ ਨੂੰ ਖੇਡਾਂ ਅਤੇ ਅਧਿਐਨਾਂ ਦੇ ਵਿਚਕਾਰ ਇੱਕ ਸੰਤੁਲਨ ਬਣਾਉਣਾ ਚਾਹੀਦਾ ਹੈ.

_______________________

ਸਵਾਲ ਲਈ ਧੰਨਵਾਦ!

☺️❤️☺️
Attachments:
Answered by kaurk5320
3

Answer:

plz follow me,like me and make me brilliant...

ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।[1]

‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।[2]

ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।

ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ ਜਾਂਦਾ ਹੈ।

ਪੰਜਾਬ ਦੇ ਵਾਸੀਆਂ ਵਿੱਚ ਮਨੋਰੰਜਨ ਦੇ ਵੱਖ-ਵੱਖ ਤਰ੍ਹਾਂ ਦੇ ਸਾਧਨ ਪ੍ਰਚਲਿੱਤ ਰਹੇ ਹਨ। ਇਹ ਵੱਖ-ਵੱਖ ਮਨੋਰੰਜਨ ਸਾਧਨਾਂ ਵਿੱਚ ਲੋਕ ਖੇਡਾਂ ਵਿਸ਼ੇਸ਼ ਮਹੱਤਾ ਦੀਆਂ ਧਾਰਣੀ ਹਨ। ਵੱਖ-ਵੱਖ ਖਿੱਤਿਆਂ ਦੀ ਤਰ੍ਹਾਂ ਪੰਜਾਬ ਅਤੇ ਜੰਮੂ ਕਸ਼ਮੀਰ ਦੀਆਂ ਵੀ ਕੁੱਝ ਸਥਾਨਕ ਖੇਡਾਂ ਹਨ। ਲੋਕ ਖੇਡਾਂ ਬੱਚਿਆਂ ਨਾਲ ਜੁੜੀਆ ਹੋਣ ਕਾਰਨ ਹੀ ਇਹ ਬੇਫ਼ਿਕਰੀ ਦਾ ਪ੍ਰਗਟਾਵਾ ਹਨ। ਲੋਕ ਖੇਡਾਂ ਦੇ ਸੰਬੰਧ ਵਿੱਚ ਇਹ ਕਥਨ ਵੀ ਕਾਫੀ ਸਾਰਥਕ ਦਿਖਾਈ ਦਿੰਦਾ ਹੈ ਕਿ ਮਨੁੱਖੀ ਖੇਡ ਰੁਚੀਆ ਦਾ ਆਧਾਰ ਵੀ ਉਹੋ ਹੈ ਜੋ ਜਾਨਵਰ ਖੇਡ ਰੁਚੀਆ ਦਾ ਹੈ। ਮਨੁੱਖ ਦੇ ਉਪਯੋਗੀ ਕਾਰਜਾਂ ਵਿਚੋਂ ਖੇਡ ਦਾ ਜਨਮ ਹੋਣਾ ਵੀ ਸਵੀਕਾਰਿਆ ਗਿਆ ਹੈ। ਇਸ ਕਥਨ ਨੂੰ ਵੀ ਪ੍ਰਵਾਨ ਕਰ ਲਿਆ ਗਿਆ ਹੈ ਕਿ ਤਕਨੀਕੀ ਹੁਨਰਾਂ ਦੀ ਪ੍ਰਾਪਤੀ ਦਾ ਮੁੱਢਲਾ ਰੂਪ, ਖੇਡ-ਖੇਡ ਵਿੱਚ ਹੀ ਪ੍ਰਾਪਤ ਹੁੰਦਾ ਰਿਹਾ ਹੈ।

ਖੇਡਾਂ ਜੀਵਨਦਾ ਖੇੜਾ ਹਨ। ਇਹ ਮਨੁੱਖ ਦੀ ਸਮੁੱਚੀ ਸ਼ਖ਼ਸ਼ੀਅਤ ਦੇ ਵਿਕਾਸ ਦੇ ਮੁੱਖ ਸੋਮਿਆਂ ਵਿਚੋਂ ਇੱਕ ਹਨ। ਖੇਡਾਂ ਦਾ ਮੁੱਖ ਟੀਚਾ ਮਨੁੱਖ ਦਾ ਪੂਰਨ ਵਿਕਾਸ ਕਰਦੇ ਹੋਏ ਸਿੱਖਿਆ, ਗਿਆਨ ਅਤੇ ਉੱਨਤੀ ਦੇ ਨਾਲ-ਨਾਲ ਭਰਪੂਰ ਮਨੋਰੰਜਨ ਦੇਣਾ ਹੈ। ਖੇਡਾਂ ਮਨੁੱਖ ਵਿੱਚ ਅਨੇਕਾਂ ਗੁਣ ਪੈਦਾ ਕਰਦੀਆਂ ਹਨ। ਖੇਡਣ ਨਾਲ ਕੇਵਲ ਮਨੋਰੰਜਨ ਹੀ ਨਹੀਂ ਹੁੰਦਾ ਸਗੋਂ ਇਸ ਨਾਲ ਸਿੱਖਿਆ ਵੀ ਮਿਲਦੀ ਹੈ ਅਤੇ ਸਮੇਂ ਦੀ ਪ੍ਰਭਾਵਸ਼ਾਲੀ ਵਰਤੋਂ ਵੀ ਹੁੰਦੀ ਹੈ। ਸਰੀਰਕ ਅਤੇ ਮਾਨਸਿਕ ਖੁਸ਼ੀ ਵੀ ਮਿਲਦੀ ਹੈ। ਖੇਡਾਂ ਮਨੁੱਖ ਨੂੰ ਉੱਨਤੀ ਦੇ ਰਾਹ ਤੇ ਪਾਉਂਦੀਆਂ ਹਨ ਅਤੇ ਸਾਰੀਆਂ ਨਾਲ ਪਿਆਰ ਅਤੇ ਮਿਲ ਕੇ ਰਹਿਣਾ ਸਿਖਾਉਂਦੀਆਂ ਹਨ।[3]

ਹਰ ਇੱਕ ਦੇਸ਼ ਦੀਆਂ ਆਪਣੀਆਂ ਖੇਡਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਉੱਥੋਂ ਦੀਆਂ ਖੇਡਾਂ ਆਖਦੇ ਹਨ। ਜਿਹੜੀਆਂ ਖੇਡਾਂ ਪਰਾਏ ਦੇਸ਼ ਦੀਆਂ ਅਪਣਾ ਲਈਆਂ ਜਾਂਦੀਆਂ ਹਨ ਉਨ੍ਹਾਂ ਨੂੰ ਬਦੇਸ਼ੀ ਖੇਡਾਂ ਆਖਦੇ ਹਨ। ਸਾਡੇ ਦੇਸ਼ ਵਿੱਚ ਪ੍ਰਚਲਿੱਤ ਕ੍ਰਿਕਟ, ਬਾਸਕਟ ਬਾਲ, ਫੁੱਟਬਾਲ, ਟੈਨਿਸ, ਬੋਕਸਿੰਗ ਅਤੇ ਬੈਡਮਿੰਟਨ ਆਦਿ ਸਭ ਬਦੇਸ਼ੀ ਖੇਡਾਂ ਹਨ।

ਖੇਡ ਮਨੋਰੰਜਨ ਦੀ ਮਹੱਤਤਾ ਨੂੰ ਸਮਝਣ ਵਾਲੇ ਲੋਕ-ਸਭਿਆਚਾਰਾਂ ਲਈ ਖੇਡ ਵਾਧੂ ਸਮਾਂ ਬਿਤਾਉਣ ਜਾਂ ਦਿਲ ਪਰਚਾਵੇ ਦਾ ਮਹਿਜ ਇੱਕ ਸਾਧਨ ਹੀ ਨਹੀਂ ਹੈ ਸਗੋਂ ਇਹ ਸਰੀਰਕ ਅਤੇ ਮਾਨਸਿਕ ਉਸਾਰ ਵਿੱਚ ਸੁਧਾਰ ਪੈਦਾ ਕਰਨ ਲਈ ਵੀ ਮਹੱਤਵਪੂਰਨ ਕਾਰਜ਼ ਹੈ। ਜਿਸ ਵਿੱਚ ਮਾਪੇ ਆਪਣੀ ਪਿਤਰੀ ਭੂਮਿਕਾ ਨਿਭਾਉਂਦੇ ਹਨ। ਇਸ ਲਈ ਜ਼ਰੂਰੀ ਹੈ ਕਿਸੇ ਸਭਿਆਚਾਰ ਦੇ ਉਸਾਰ ਲਈ; ਖੇਡ ਮਨੋਰੰਜਨ, ਅਤੇ ਮਾਪਿਆਂ ਦੇ ਅੰਤਰ ਸੰਬੰਧਾਂ ਨੂੰ ਵੀ ਸੰਖੇਪਤਾ ਵਿੱਚ ਸਮਝ ਲਿਆ ਜਾਵੇ।[4]

ਪੰਜਾਬੀ ਲੋਕ-ਖੇਡਾਂ ਦਾ ਭੰਡਾਰਾ ਭਰਪੂਰ ਹੈ। ਪੰਜਾਬ ਦੇ ਪਿੰਡਾਂ ਵਿੱਚ ਖੇਡੀਆਂ ਜਾਣ ਵਾਲੀਆਂ ਅਣਗਿਣਤ ਖੇਡਾਂ ਹਨ ਜਿਨ੍ਹਾਂ ਵਿੱਚ ਬਹੁਤ ਵੰਨ-ਸੁਵੰਨਤਾ ਮਿਲਦੀ ਹੈ। ਇਹ ਲੋਕ-ਖੇਡਾਂ ਸਰੀਰਕ ਬਲ ਵਾਲੀਆਂ ਵੀ ਹਨ ਅਤੇ ਮਾਨਸਿਕ ਖੇਡਾਂ, ਬੁੱਧੀ ਨੂੰ ਤੇਜ਼ ਕਰਨ ਵਾਲੀਆਂ ਵੀ ਬਹੁਤ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇਸ਼ ਵਿੱਚ ਹਰ ਉਮਰ ਦੇ ਪ੍ਰਾਣੀਆ ਲਈ ਉਨ੍ਹਾਂ ਦੇ ਬਲ, ਸੋਚ, ਪੱਧਰ ਅਤੇ ਸਮਰੱਥਾ ਅਨੁਸਾਰ ਖੇਡਾਂ ਮੌਜੂਦ ਹਨ। ਜਿੱਥੇ ਛੋਟੇ ਬੱਚੇ ਕੋਟਲਾ ਛਪਾਕੀ, ਪਿੱਠੂ, ਗੁੱਲੀ-ਡੰਡਾ ਆਦਿ ਖੇਡਾਂ ਨਾਲ ਮਨ ਪ੍ਰਸੰਨ ਕਰਦੇ ਹਨ ਉੱਥੇ ਜਵਾਨ ਗੱਭਰੂ, ਕਬੱਡੀ, ਕੁਸ਼ਤੀ, ਮੁਗਦਰ ਚੁੱਕਣਾ, ਮੂੰਗਲੀਆਂ ਫੇਰਨੀਆਂ ਆਦਿ ਖੇਡਾਂ ਨਾਲ ਆਪਣਾ ਸਰੀਰ ਬਲਵਾਨ ਅਤੇ ਚੁਸਤ ਰੱਖਦੇ ਹਨ। ਕੁੜੀਆਂ ਵੀ ਆਪਣੇ ਮਨੋਰੰਜਨ ਲਈ ਟਾਹਣਾ, ਖਿੱਦੋ, ਗੀਟੇ, ਸਟਾਪੂ, ਰੰਗ ਮੱਲਣ, ਛੂਹਣ-ਛੁਪਾਈ ਆਦਿ ਖੇਡਾਂ ਖੇਡਦੀਆਂ ਹਨ। ਹੋਰ ਤਾਂ ਹੋਰ ਵਡੇਰੀ ਉਮਰ ਵਾਲੇ ਵੀ ਬਾਰਾਂ ਟਾਹਣ, ਪਾਸਾ, ਚੌਪੜ ਅਤੇ ਸ਼ਤਰੰਜ ਆਦਿ ਖੇਡਾਂ ਨਾਲ ਜੀਅ ਪਰਚਾ ਕੇ ਆਪਣਾ ਵਿਹਲਾ ਸਮਾਂ ਵਾਹਵਾ ਸੁਆਦਲਾ ਬਣਾ ਲੈਂਦੇ ਹਨ।

ਲੋਕ-ਖੇਡਾਂ ਦੇ ਘੇਰੇ ਵਿੱਚ ਉਹੋ ਖੇਡਾਂ ਆਉਂਦੀਆਂ ਹਨ ਜਿਹੜੀਆਂ ਪੇਂਡੂ ਮਾਹੌਲ ਵਿੱਚ ਬਾਲ ਜਦੋ਼ ਚਾਹੁਣ ਆਸਾਨੀ ਨਾਲ ਖੇਡ ਸਕਦੇ ਹੋਣ। ਅਜਿਹੀਆਂ ਲੋਕ ਖੇਡਾਂ ਦੀ ਗਿਣਤੀ ਕਾਫ਼ੀ ਹੈ। ਸਭ ਤੋਂ ਵਿਸ਼ੇਸ਼ ਇਹਨਾਂ ਲੋਕ-ਖੇਡਾਂ ਦੇ ਨਿਯਮ ਮਿੱਥੇ ਤਾਂ ਜਾਂਦੇ ਹਨ ਪਰ ਪੂਰੀ ਤਰ੍ਹਾਂ ਨਿਭਾਏ ਨਹੀਂ ਜਾਂਦੇ। ਇਉਂ ਲੋਕ-ਖੇਡਾਂ ਇੱਕ ਤਰ੍ਹਾਂ ਬੇ-ਨਿਯਮੇ ਨਿਯਮਾਂ ਵਾਲੀਆਂ ਹਨ।

Explanation:-

Thanks for asking me questions...

Similar questions