ਕਿਸ ਭੂਮੀ ਵਿੱਚ ਪਾਣੀ ਲਾਉਂਦੇ ਸਾਰ ਹੀ ਜਜਬ ਹੋ ਜਾਂਦਾ ਹੈ। very shot answer please give me answer
Answers
Explanation:
ਪੰਜਾਬ ਸਰਕਾਰ ਵੱਲੋਂ ਭੂਮੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣ ਲਈ ਚਲਾਈ ਜਾ ਰਹੀ ਡਰਿੱਪ ਅਤੇ ਮਾਈਕਰੋ ਸਿੰਚਾਈ ਯੋਜਨਾ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਘੱਟ ਪਾਣੀ ਦੀ ਵਰਤੋਂ ਕਰਕੇ ਫਸਲਾਂ ਬੀਜਣ, ਸਬਜ਼ੀਆਂ ਦੀ ਕਾਸ਼ਤ ਕਰਨ ਅਤੇ ਬਾਗ ਲਗਾਉਣ ਵਾਲੇ ਜ਼ਿਮੀਂਦਾਰਾਂ ਲਈ ਚਲਾਈ ਇਸ ਸਕੀਮ ਤਹਿਤ ਪੰਜਾਬ ਸਰਕਾਰ ਨੇ 35 ਫੀਸਦੀ ਸਬਸਿਡੀ ਨੂੰ ਵਧਾ ਕੇ 80 ਤੋਂ ਲੈ ਕੇ 90 ਫੀਸਦੀ ਕਰ ਦਿੱਤਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲਾਭ ਉਠਾ ਸਕਣ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਭੂਮੀ ਅਤੇ ਜਲ ਸੰਭਾਲ ਸੰਗਰੂਰ ਮੰਡਲ ਵਲੋ ਡਰਿੱਪ/ਮਾਈਕਰੋ ਸਪਰਿੰਕਲਰ ਸਕੀਮ ਅਪਣਾਉਣ ਵਾਲੇ ਜ਼ਿਮੀਂਦਾਰਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਦ ਕਿ ਜ਼ਿਮੀਂਦਾਰ ਨੂੰ ਸਿਰਫ 20 ਫੀਸਦੀ ਰਾਸ਼ੀ ਦਾ ਹਿੱਸਾ ਆਪਣੇ ਕੋਲਂੋ ਪਾਉਣ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਛੋਟੇ ਜ਼ਿਮੀਂਦਾਰਾਂ, ਸੀਮਾਤ ਜ਼ਿਮੀਂਦਾਰ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਜ਼ਿਮੀਂਦਾਰਾਂ ਨੂੰ 90 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਕੋਲਂੋ ਸਿਰਫ 10 ਫੀਸਦੀ ਰਾਸ਼ੀ ਹੀ ਜਮਾਂ ਕਰਵਾਉਣੀ ਪੈਂਦੀ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿੱਤੀ ਸਾਲ 2015-16 ਦੌਰਾਨ ਭਾਰਤ ਸਰਕਾਰ ਦੇ 25 ਫੀਸਦੀ ਹਿੱਸੇ ਵਜੋਂ 15.25 ਲੱਖ ਰੁਪਏ ਪ੍ਰਾਪਤ ਹੋਏ ਜੋ ਕਿ 25 ਲਾਭਪਾਤਰੀਆਂ ਨੂੰ ਸਬਸਿਡੀ ਵਜਂੋ ਦਿੱਤੇ ਗਏ । ਉਨਾਂ ਦੱਸਿਆ ਕਿ ਵਿਭਾਗ ਦੀ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ (ਆਰ.ਕੇ.ਵੀ.ਵਾਈ ਸਕੀਮ) ਤਹਿਤ ਜੋ ਜ਼ਿਮੀਂਦਾਰ ਆਪਣੇ ਨਿੱਜੀ ਟਿਊਬਵੈਲਾਂ ਤੋਂ ਆਪਣੇ ਖੇਤਾਂ ''ਚ ਅੰਡਰ ਗਰਾÀੂਂਡ ਪਾਈਪਾਂ ਪਾਉਣੀਆਂ ਚਾਹੁੰਦੇ ਸਨ। ਉਸ ''ਤੇ ਆਉਣ ਵਾਲੇ ਖਰਚੇ ''ਤੇ 50 ਫੀਸਦੀ ਹਿੱਸਾ ਸਬਸਿਡੀ ਵਜੋਂ 4 ਜ਼ਿਮੀਂਦਾਰਾਂ ਨੂੰ ਸਾਲ 2015-16 ਦੌਰਾਨ ਦਿੱਤਾ ਗਿਆ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਖੇਤਾਂ ਦੀ ਸਿੰਚਾਈ ਕੱਚੇ ਖਾਲਾਂ ਦੀ ਬਜਾਏ ਜ਼ਮੀਨਦੋਜ਼ ਪਾਈਪਾਂ ਨਾਲ ਕੀਤੀ ਜਾਵੇ ਤਾਂ ਲਗਭਗ 15 ਤੋਂ 25 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਬਿਜਲੀ ਤੇ ਮਜ਼ਦੂਰੀ ਦਾ ਵੀ ਬਚਾਅ ਵੀ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਅੰਦਰ ਇਸ ਪ੍ਰਣਾਲੀ ਤਹਿਤ ਵੱਧ ਤੋਂ ਵੱਧ ਰਕਬਾ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸਾਂਝੇ ਜ਼ਮੀਨਦੋਜ਼ ਨਾਲੀਆਂ ਦੇ ਕੰਮਾਂ ਲਈ 90% ਸਬਸਿਡੀ ਸਰਕਾਰ ਵਲੋ ਦਿੱਤੀ ਜਾਂਦੀ ਹੈ ਅਤੇ 10 ਫੀਸਦੀ ਹਿੱਸਾ ਲਾਭਪਾਤਰੀ ਨੇ ਆਪਣੇ ਕੋਲੋਂ ਪਾਉਣਾ ਹੁੰਦਾ ਹੈ। ਇਸ ਯੋਜਨਾ ਅਧੀਨ ਸਾਂਝਾ ਜ਼ਮੀਨ ਦੋਜ਼ ਨਾਲੀਆਂ ਦੇ ਕੰਮ ਜੋ ਨਹਿਰੀ ਮੋਘਿਆਂ ਤੋਂ ਜ਼ਿਮੀਂਦਾਰਾਂ ਦੇ ਖੇਤਾਂ ''ਚ ਕੱਚੇ ਖਾਲੇ ਜਾਂਦੇ ਹਨ, ਉਨਾਂ ਦੀ ਥਾਂ ਅੰਡਰ ਗਰਾਊਂਡ ਪਾਈਪਾਂ ਪਾ ਕੇ ਸਾਰੇ ਦੂਰ-ਦੁਰਾਡੇ ਖੇਤਾਂ ਤੱਕ ਪੂਰੀ ਮਾਤਰਾ ''ਚ ਪਾਣੀ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 1910.31 ਲੱਖ ਰੁਪੈ ਖਰਚ ਕਰਕੇ 7134 ਲਾਭਪਾਤਰੀਆਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਗਿਆ ਹੈ।