India Languages, asked by preet5104, 9 months ago

Write 10 lines about national bird of india in punjabi

Answers

Answered by RadhikaParwal
0

Answer:

PeacockNational Bird Peacock

ਮੋਰ ਇੱਕ ਸੁੰਦਰ ਆਕਰਸ਼ਕ ਅਤੇ ਸ਼ਾਨਾਮੱਤਾ ਪੰਛੀ ਹੈ। ਵਰਖਾ ਦੀ ਰੁੱਤ ਵਿੱਚ ਸੰਘਣੇ ਬੱਦਲ ਛਾਉਣ ਉੱਤੇ ਜਦੋਂ ਇਹ ਪੰਛੀ ਆਪਣੇ ਪੰਖ ਫੈਲਾ ਕੇ ਨੱਚਦਾ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਸਨੇ ਕੋਈ ਹੀਰਿਆਂ ਜੜੀ ਸ਼ਾਹੀ ਪੁਸ਼ਾਕ ਪਹਿਨ ਲਈ ਹੋਵੇ। ਇਸ ਦੇ ਇਸੇ ਰੂਪ ਕਾਰਨ ਹੀ ਇਸਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ।

ਇਸ ਦੇ ਸਿਰ ਉੱਪਰ ਤਾਜ ਵਰਗੀ ਮਹਿਸੂਸ ਹੋਣ ਵਾਲੀ ਕਲਗੀ, ਇਸ ਦੇ ਪੰਛੀਆਂ ਦਾ ਰਾਜਾ ਹੋਣ ਬਾਰੇ ਭਾਰਤੀ ਲੋਕਾਂ ਦੀ ਅਨੁਭੁਤੀ ਦੀ ਪੁਸ਼ਟੀ ਕਰਦੀ ਜਾਪਦੀ ਹੈ। ਮੋਰ ਦੀ ਇਸ ਵਿਲੱਖਣ ਸੁੰਦਰਤਾ ਕਾਰਨ ਹੀ ਭਾਰਤ ਸਰਕਾਰ ਨੇ 26 ਜਨਵਰੀ 1963 ਨੂੰ ਇਸਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ।

ਭਾਰਤ ਦਾ ਰਾਸ਼ਟਰੀ ਪੰਛੀ ਹੋਣ ਦੇ ਨਾਲ ਨਾਲ ਇਹ ਭਾਰਤ ਦੇ ਗੁਆਂਢੀ ਦੇਸ਼ ਮਯਾਂਮਾਰ ਦਾ ਇਤਿਹਾਸਕ ਚਿੰਨ੍ਹ ਵੀ ਹੈ। ‘ਫੇਸਿਆਨਿਡਾਈ’ ਪਰਿਵਾਰ ਦੇ ਜੀਅ ਮੋਰ ਦਾ ਵਿਗਿਆਨਿਕ ਨਾਮ ‘ਪਾਵੋ ਕ੍ਰਿਸਟੇਟਸ’ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਨੂੰ ‘ਬਲੂ ਪਿਫਾਉਲ’ ਭਾਵ ਪੀਕਾਕ ਕਹਿੰਦੇ ਹਨ। ਸੰਸਕ੍ਰਿਤ ਭਾਸ਼ਾ ਵਿੱਚ ਇਸਨੂੰ ‘ਮਯੂਰ’ ਦੇ ਨਾਮ ਨਾਲ ਜਾਣੀਆਂ ਜਾਂਦਾ ਹੈ।

 

ਮੋਰ ਇੱਕ ਜੰਗਲੀ ਪੰਛੀ ਹੈ ਜਿਹੜਾ ਆਪਣਾ ਆਲ੍ਹਣਾ ਤਾਂ ਜ਼ਮੀਨ ਉੱਤੇ ਹੀ ਬਨਾਉਂਦਾ ਹੈ ਪਰ ਉਸ ਬਾਰੇ ਵਿਚਿੱਤਰ ਤਥ ਇਹ ਹੈ ਕਿ ਉਹ ਟਿਕਾਣਾ ਜਾਂ ਆਰਾਮ ਰੁੱਖਾਂ ਉੱਤੇ ਹੀ ਕਰਦਾ ਹੈ। ਇਹ ਇੱਕ ਸਥਲੀ ਅਤੇ ਚੋਗਾ ਦੇਣ ਵਾਲਾ ਜੀਵ ਹੈ। ਆਮ ਧਾਰਨਾ ਅਨੁਸਾਰ ਮੋਰ ਇੱਕ ਤੋਂ ਵੱਧ ਜੋੜੇ ਬਣਾਉਣ ਵਾਲਾ ਜੀਵ ਹੈ ਜਿਸ ਕਰ ਕੇ ਵਿਗਿਆਨੀ ਇਸਨੂੰ ਬਹੁ- ਵਿਵਾਹਿਤ ਸ਼੍ਰੇਣੀ ਦੇ ਅੰਤਰਗਤ ਰਖਦੇ ਹਨ। ਭਾਵੇਂ ਕਿ ਦਖਣ ਪੂਰਬੀ ਏਸ਼ੀਆ ਵਿਸ਼ੇਸ਼ ਤੌਰ ਤੇ ਜਾਵਾ ਦੇ ਹਰੇ ਪੰਖਾਂ ਵਾਲੇ ਮੋਰ ਅਸਲ ਵਿੱਚ ਇੱਕ ਪਤਨੀਵਰਤਾ ਜੀਵ ਹੀ ਹਨ। ਇਹ ਭਾਰਤੀ ਨੀਲੇ ਪੰਖਾਂ ਵਾਲੇ ਮੋਰਾਂ ਦੇ ਕਰੀਬੀ ਰਿਸ਼ਤੇਦਾਰ ਵੀ ਹਨ।

ਮੋਰ ਆਪਣੇ ਭੋਜਨ ਦੇ ਮਸਲੇ ਵਿੱਚ ਸਰਬ- ਆਹਾਰੀ ਸੁਭਾਉ ਦੇ ਧਾਰਨੀ ਹਨ। ਇਹ ਪੌਦਿਆਂ ਦੇ ਆਮ ਤੌਰ ਤੇ ਸਾਰੇ ਭਾਗ: ਫੁੱਲਾਂ ਦੀਆਂ ਪੰਖੜੀਆਂ, ਬੀਜਾਂ ਦੇ ਸਿਰੇ, ਕੀੜੇ ਮਕੌੜੇ, ਖੰਡ ਆਕਾਰੀ ਜੀਵਾਂ ਰੀਂਗਣ ਵਾਲੇ ਜੀਵਾਂ ਅਤੇ ਜਲਥਲੀ ਜੀਵਾਂ ਆਦਿ ਸਾਰਾ ਕੁਝ ਖਾ ਲੇਂਦੇ ਹਨ।

Explanation:

Answered by yash164279
0

ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ।

2. ਇਹ ਪੰਛੀ ਪੂਰੇ ਭਾਰਤ ਵਿਚ ਪਾਇਆ ਜਾਂਦਾ ਹੈ।

3. ਇਸ ਦੇ ਖੰਭ ਹਰੇ ਅਤੇ ਨੀਲੇ ਰੰਗ ਦੇ ਹੁੰਦੇ ਹਨ।

4. ਮੀਂਹ ਦੇ ਮੌਸਮ ਵਿਚ ਮੋਰ ਆਪਣੇ ਖੰਭਾਂ ਨੂੰ ਫੈਲਾ ਕੇ ਨੱਚਦਾ ਹੈ।

5. ਉਸ ਪੰਛੀ ਦੀ ਲੰਬਾਈ ਲਗਭਗ 1 ਮੀਟਰ ਤਕ ਹੁੰਦੀ ਹੈ।

6. ਇਸ ਦੇ ਸਿਰ ਤੇ ਕਲਗੀ ਲੱਗੀ ਹੁੰਦੀ ਹੈ ਜਿਸ ਨਾਲ ਇਹ ਬੜਾ ਹੀ ਸੁੰਦਰ ਦਿਖਾਈ ਦਿੰਦਾ ਹੈ।

7. ਮੋਰ ਨੂੰ ਝੁੰਡ ਵਿਚ ਰਹਿਣਾ ਪਸੰਦ ਹੁੰਦਾ ਹੈ ਪ੍ਰੰਤੂ ਇਕ ਝੁੰਡ ਵਿਚ 3 ਜਾ 4 ਮੋਰ ਹੀ ਸਕਦੇ ਹਨ।

8. ਮੋਰ ਮੋਰਨੀ ਨੂੰ ਆਕਰਸ਼ਿਤ ਕਰਨ ਲਈ ਨਾਚ ਕਰਦਾ ਹੈ।

9. ਮੋਰ ਦਾ ਭੋਜਨ ਕੀੜੇ ਮਕੌੜੇ ਹੁੰਦੇ ਹਨ ਇਸ ਲਈ ਇਸਨੂੰ ਕਿਸਾਨਾਂ ਦਾ ਚੰਗਾ ਦੋਸਤ ਵੀ ਸਮਝਿਆ ਜਾਂਦਾ ਹੈ ਜੋ ਕੇ ਫ਼ਸਲਾਂ ਤੇ ਪਨਪਣ ਵਾਲੇ ਕੀੜਿਆਂ ਨੂੰ ਖਾ ਜਾਂਦਾ ਹੈ।

10. ਮੋਰ ਦਾ ਜੀਵਨ ਕਾਲ 10 ਤੋਂ 25 ਸਾਲਾਂ ਦਾ ਹੁੰਦਾ ਹੈ।

SHARE THIS

Similar questions