Write an essay on punjab diyan khedan in punjabi language
Answers
ਇਸ ਖੇਡ ਵਿੱਚ 4-5 ਖਿਡਾਰੀ ਹੋਣੇ ਚਾਹੀਦੇ ਨੇ (ਜੇਕਰ ਵੱਧ ਵੀ ਹੋਣ ਤੇ ਕੋਈ ਗੱਲ ਨਹੀਂ)
ਕਿਸੇ ਟੁੱਟੇ ਹੋਏ ਮਿੱਟੀ ਦੇ ਬਰਤਨ ਦੀਆਂ ਠੀਕਰਾਂ ਨੂੰ (ਕਰੀਬ 7-8 ਹੁੰਦੀਆਂ ਸਨ) ਨੂੰ ਇੱਕ ਦੂਸਰੇ ਦੇ ਉਪਰ ਚਿਣ ਦਿੱਤਾ ਜਾਂਦਾ ਸੀ...
ਇੱਕ ਖਿਡਾਰੀ ਜਿਸ ਦੀ ਪਹਿਲੀ ਬਾਰੀ ਹੁੰਦੀ ਸੀ ਬਾਲ ਨਾਲ ਠੀਕਰਾਂ ਨੂੰ ਹਿੱਟ ਕਰਕੇ ਗਿਰਾਉਣ ਦੀ ਕੋਸ਼ਿਸ਼ ਕਰਦਾ ਹੈ
ਜੇਕਰ ਬਾਲ ਨਹੀਂ ਹਿੱਟ ਕਰਦੀ ਪਰ ਟੱਪਾ ਪੈਣ ਤੋਂ ਬਾਅਦ ਕੋਈ ਦੂਸਰਾ ਖਿਡਾਰੀ ਬਾਲ ਬੋਚ ਲਵੇ ਤਾਂ ਪਹਿਲਾ ਖਿਡਾਰੀ ਆਊਟ ਹੋ ਜਾਂਦਾ ਸੀ ਤੇ ਵਾਰੀ ਅਗਲੇ ਖਿਡਾਰੀ ਦੀ ਆ ਜਾਂਦੀ ਸੀ...ਜੇਕਰ ਬਾਲ ਹਿੱਟ ਕਰ ਜਾਵੇ ਤੇ ਠੀਕਰਾਂ ਖਿੱਲਰ ਜਾਣ ਤਾਂ ਹਿੱਟ ਕਾਰਨ ਵਾਲਾ ਖਿਡਾਰੀ ਜਲਦੀ ਨਾਲ ਠੀਕਰਾਂ ਨੂੰ ਦੁਬਾਰਾ ਚਿਣਦਾ ਸੀ....ਉਸੇ ਸਮੇਂ ਦੌਰਾਨ ਬਾਕੀ ਖਿਡਾਰੀ ਜਲਦੀ ਤੋਂ ਜਲਦੀ ਬਾਲ ਚੁੱਕ ਕੇ ਪਹਿਲੇ ਖਿਡਾਰੀ ਨੂੰ ਬਾਲ ਨਾਲ ਹਿੱਟ ਕਰਨ ਦੀ ਕੋਸ਼ਿਸ਼ ਕਰਦੇ ਸਨ...
ਜੇਕਰ ਠੀਕਰਾਂ ਪਹਿਲਾਂ ਚਿਣੀਆਂ ਜਾਣ ਤੇ ਪਹਿਲਾ ਖਿਡਾਰੀ ਬੋਲ ਕੇ ਕਹਿੰਦਾ ਸੀ "ਪਿੱਠੂ ਗਰਮ" ਤੇ ਫਿਰ ਤੋਂ ਵਾਰੀ ਲੈਂਦਾ ਸੀ...
ਜੇਕਰ ਠੀਕਰਾਂ ਚਿਣ ਹੋਣ ਤੋਂ ਪਹਿਲਾਂ ਦੂਜੇ ਖਿਡਾਰੀਆਂ ਨੇ ਪਹਿਲੇ ਖਿਡਾਰੀ ਨੂੰ ਹਿਟ ਕਰ ਦਿੱਤਾ ਤਾਂ ਵਾਰੀ ਅਗਲੇ ਖਿਡਾਰੀ ਦੀ...