wrjte an essay on "ਬੁਰੀ ਸੰਗਤ"please answer urgently needed !!!
Answers
Answer:
hope it's help you
Explanation:
nnn .......
ਇੱਕ ਅਮੀਰ ਆਦਮੀ ਦਾ ਪੁੱਤਰ ਬੁਰੀ ਸੰਗਤ ਵਿੱਚ ਪੈ ਗਿਆ। ਉਸਨੇ ਆਪਣੇ ਪੁੱਤਰ ਨੂੰ ਬਹੁਤ ਵਾਰ ਸਮਝਾਇਆ, ਪਰ ਉਸ ਉੱਤੇ ਕੋਈ ਅਸਰ ਨਾ ਹੋਇਆ | ਅੰਤ ਉਸਨੇ ਇੱਕ ਤਰੀਕਾ ਕੱਢ ਹੀ ਲਿਆ। ਉਸਨੇ ਬਜ਼ਾਰੋਂ ਵਧੀਆ ਸੇਬਾਂ ਦੀ ਇੱਕ ਟੋਕਰੀ ਮੰਗਵਾਈ ਅਤੇ ਨਾਲ ਹੀ ਇੱਕ ਗਲਿਆ-ਸੜਿਆ ਸੇਥ ਵੀ ਮੰਗਵਾ ਲਿਆ । ਉਸਨੇ ਆਪਣੇ ਪੁੱਤਰ ਨੂੰ ਆਖਿਆ ਕਿ ਉਹ ਗਲੇ-ਸੜੇ ਸੇਬ ਨੂੰ ਬਾਕੀ ਚੰਗੇ ਸੇਬਾਂ ਦੇ ਵਿਚਕਾਰ ਰੱਖ ਦੇਵੇ। ਪੁੱਤਰ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਫਿਰ ਪਿਤਾ ਦੇ ਆਖੇ ਅਨੁਸਾਰ ਉਸਨੇ ਉਹ ਟੋਕਰੀ ਅਲਮਾਰੀ ਵਿੱਚ ਰੱਖ ਦਿੱਤੀ। ਅਗਲੇ ਦਿਨ ਪਿਤਾ ਨੇ ਕਿਹਾ ਕਿ ਉਹ ਟੋਕਰੀ ਵਿੱਚੋਂ ਇੱਕ ਸੇਬ ਲਿਆਵੇ। ਪੁੱਤਰ ਨੇ ਅਲਮਾਰੀ ਖੋਲ੍ਹੀ। ਜਦੋਂ ਉਸਨੇ ਟੋਕਰੀ ਚੁੱਕੀ ਤਾਂ ਵੇਖਿਆ ਕਿ ਸਾਰੇ ਸੇਬ ਹੀ ਖ਼ਰਾਬ ਹੋ ਚੁੱਕੇ ਸਨ। ਪਿਤਾ ਨੇ ਉਸਨੂੰ ਸਮਝਾਉਂਦਿਆਂ ਆਖਿਆ ਕਿ ਇੱਕ ਖ਼ਰਾਬ ਸੇਬ ਨੇ ਸਾਰੇ ਚੰਗੇ ਸੇਬ ਖ਼ਰਾਬ ਕਰ ਦਿੱਤੇ ਹਨ। ਤੈਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਤੈਨੂੰ ਬੁਰੀ ਸੰਗਤ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਤੈਨੂੰ ਵੀ ਬੁਰਾ ਬਣਾ ਦੇਵੇਗੀ। ਪਿਤਾ ਦੀ ਸਿੱਖਿਆ ਪੁੱਤਰ ਦੇ ਮਨ ਉੱਤੇ ਅਸਰ ਕਰ ਗਈ ਅਤੇ ਉਸਨੇ ਤੁਰੰਤ ਬੁਰੀ ਸੰਗਤ ਦਾ ਤਿਆਗ ਕਰ ਦਿੱਤਾ।
ਸਿੱਖਿਆ :- ਬੁਰੀ ਸੰਗਤ ਨਾਲੋਂ ਇਕੱਲਾ ਭਲਾ ।