ਗਰਮੀ ਵਿੱਚ ਪੰਛੀਆਂ ਨੂੰ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ। ਲੇਖ ਲਿਖੋ। wrong answer should be reported as spam
Answers
Answer:
ਪੰਛੀਆਂ ਨੂੰ ਬਚਾਉਣ ਦੀ ਮੁਹਿੰਮ ਮਨੁੱਖਤਾ ਨਾਲ ਜੁੜੀ
ਸਾਨੂੰ ਪੰਛੀਆਂ ਦੀ ਸੁਰੱਖਿਆਂ ਦੇ ਹਿੱਤ 'ਚ ਨੀਮ, ਬਰਗਦ, ਸਹਿਤੂਤ, ਸੇਮਲ, ਗੂੰਗਲ, ਤੂਤ, ਜਾਮੁਨ, ਅੰਬ ਅਤੇ ਕਬਨਾਰ ਆਦਿ ਫਲਦਾਰ ਰੁੱਖ ਲਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਆਪਣੇ ਘਰਾਂ ਦੇ ਬਾਹਰ ਪੰਛੀਆਂ ਦੇ ਪੀਣ ਲਈ ਅਤੇ ਕਰੋਰਿਆਂ ਨੂੰ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ ਤੇ ਮੌਸਮ ਦੇ ਅਨੁਸਾਰ ਅੰਨ ਪਾਉਣਾ ਚਾਹੀਦਾ ਹੈ। ਪੰਛੀਆਂ ਨੂੰ ਬਚਾਉਣ ਦੀ ਮੁਹਿੰਮ ਪੰਛੀਆਂ ਦੇ ਹਿੱਤ ਵਿੱਚ ਮਨੁੱਖਤਾ ਨਾਲ ਜੁੜੀ ਹੋਈ ਹੈ।
ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਹਨ
ਇਸ ਸਬੰੰਧ 'ਚ ਯੁਵਾਂ ਆਗੂ ਅਸ਼ੀਸਪ੍ਰੀਤ ਸਾਈਆਂਵਾਲਾ, ਸਮਾਜ ਸੇਵੀ ਸ਼ਸੀ ਤਾਯਲ , ਡਾ.ਬਾਬਰ ਖਾਂ ਸ਼ੇਰ ਖਾਂ ਤੇ ਵਿਪਲ ਕੁਮਾਰ ਕੱਕੜ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਉਣੇ ਚਾਹੀਦੇ ਹਨ, ਜਿਸ 'ਚ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਉਹ ਸ਼ਹਿਰਾਂ ਅਤੇ ਪਿੰਡਾਂ ਦੀਆਂ ਵੱਖ-ਵੱਖ ਥਾਵਾਂ 'ਤੇ ਪੰਛੀਆਂ ਦੇ ਖਾਣ ਪੀਣ ਅਤੇ ਰਹਿਨ ਲਈ ਇਤਜ਼ਾਮ ਕਰਨ। ਮਨੁੱਖ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਛੀਆਂ ਦੇ ਨਾਲ ਵਾਤਾਵਰਨ ਨੂੰ ਬਚਾਉਣ ਦਾ ਕੰਮ ਕਰੇ। ਜ਼ਿਆਦਾ ਤੋਂ ਜ਼ਿਆਦਾ ਫਲਦਾਰ ਰੁੱਖ ਲਾਉਣ ਤਾਂ ਜੋ ਪੰਛੀ ਲੰਬਾ ਸਮਾਂ ਇਸ ਧਰਤੀ ਤੇ ਜੀਅ ਸਕਣ। ਯੁਵਾਂ ਆਗੂ ਅਸ਼ੀਸਪ੍ਰੀਤ ਸਾਈਆਂਵਾਲਾ ਨੇ ਕਿਹਾ ਕਿ ਉਨਾਂ ਆਪਣੇ ਰਹਿਨ ਬਸੇਰੇ ਵਿੱਚ ਪੰਛੀਆਂ ਦੇ ਰਹਿਨ ਲਈ ਆਲ੍ਹਣੇ ਬਣਾਏ ਹੋਏ ਹਨ ਤੇ ਵੱਖ ਵੱਖ ਤਰਾਂ ਦਾ ਅੰਨ ਰੋਜ਼ਾਨਾਂ ਪੰਛੀਆਂ ਨੂੰ ਪਾਉਂਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਪੰਛੀਆਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੱਗੇ ਵਧਾ ਕੇ ਆਪਣਾ ਪੰਛੀਆਂ ਪ੍ਰਤੀ ਬਣਦਾ ਫਰਜ਼ ਨਿਭਾਉਣ।