ਮੋਬਾਈਲ ਫੋਨ ਦੇ ਲਾਭ ਤੇ ਹਾਨਿਆ
Answers
ਮੋਬਾਇਲ ਫੋਨ ਇਸ ਸਦੀ ਦਾ ਬੇਮਿਸਾਲ ਚਮਤਕਾਰ ਹੈ। ਇਹ ਸਾਡੇ ਜੀਵਨ ਦਾ ਅਟੁੱਟ ਅੰਗ ਬਣ ਕੇ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਅਤੇ ਅੱਜ ਦੁਨੀਆ ''ਚ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਣ ਵਾਲਾ ਯੰਤਰ ਬਣ ਗਿਆ ਹੈ। ਇਹੋ ਨਹੀਂ, ਸਾਡੇ ਦੇਸ਼ ਦੀ ਜਿੰਨੀ ਆਬਾਦੀ ਹੈ, ਇਥੇ ਮੋਬਾਇਲ ਫੋਨਾਂ ਦੀ ਗਿਣਤੀ ਉਸ ਨਾਲੋਂ ਜ਼ਿਆਦਾ ਹੋ ਗਈ ਹੈ।
ਬਿਨਾਂ ਸ਼ੱਕ ਮੋਬਾਇਲ ਫੋਨ ਦੇ ਅਣਗਿਣਤ ਲਾਭ ਹਨ—ਐਮਰਜੈਂਸੀ ''ਚ ਡਾਕਟਰ ਅਤੇ ਪੁਲਸ ਬੁਲਾਉਣ, ਘਰੋਂ ਬਾਹਰ ਹੋਣ ''ਤੇ ਪਰਿਵਾਰ ਜਾਂ ਦਫਤਰ ਵਾਲਿਆਂ ਨਾਲ ਸੰਪਰਕ ਰੱਖਣ, ਕਿਸੇ ਨੂੰ ਫੌਰਨ ਅਹਿਮ ਸੰਦੇਸ਼ ਪਹੁੰਚਾਉਣ, ਕਿਸੇ ਦੁਰਘਟਨਾ ਦੀ ਫੋਟੋ ਖਿੱਚਣ ਵਰਗੇ ਅਣਗਿਣਤ ਲਾਭਾਂ ਦੇ ਨਾਲ-ਨਾਲ ਇਸ ਦੇ ਕੁਝ ਨੁਕਸਾਨ ਵੀ ਹਨ।
⠀⠀⠀⠀⠀ਹਾਨਿਆ
* 9 ਮਈ 2016 ਨੂੰ ਮੁੰਬਈ ਦੇ ਗੋਵੰਡੀ ''ਚ ਮੋਬਾਇਲ ''ਤੇ ਮੈਸੇਜ ਪੜ੍ਹਨ ਦੇ ਨਾਲ-ਨਾਲ ਟੈਕਸੀ ਚਲਾ ਰਹੇ ਇਕ ਟੈਕਸੀ ਡਰਾਈਵਰ ਨੇ ਸੜਕ ਕੰਢੇ ਜਾ ਰਹੇ ਵਿਅਕਤੀ ਨੂੰ ਕੁਚਲ ਦਿੱਤਾ, ਜੋ ਪਹਿਲੇ ਹੀ ਦਿਨ ਡਿਊਟੀ ''ਤੇ ਜਾ ਰਿਹਾ ਸੀ।
* 12 ਮਈ ਨੂੰ ਬਿਹਾਰ ਦੇ ਸੀਤਾਮੜ੍ਹੀ ''ਚ ਪੁਲਸ ਨੇ ''ਮੁਹੰਮਦ ਸ਼ਾਦਾਬ'' ਨਾਮੀ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਉਸ ਨੇ ਪਹਿਲਾਂ ਤਾਂ ਇਕ ਲੜਕੀ ਨੂੰ ਆਪਣੇ ਪ੍ਰੇਮਜਾਲ ''ਚ ਫਸਾ ਕੇ ਉਸ ਦਾ ਯੌਨ ਸ਼ੋਸ਼ਣ ਕੀਤਾ ਤੇ ਨਾਲ ਹੀ ਉਸ ਦਾ ਵੀਡੀਓ ਬਣਾ ਕੇ ਉਸ ਦੇ ਪਤੀ ਦੇ ਮੋਬਾਇਲ ਫੋਨ ''ਤੇ ਭੇਜ ਦਿੱਤਾ, ਜਿਸ ਕਾਰਨ ਉਸ ਦਾ ਵਿਆਹ ਟੁੱਟ ਗਿਆ।
* 13 ਮਈ ਨੂੰ ਰਾਮਪੁਰਾਫੂਲ ਨੇੜੇ ਰੇਲਵੇ ਫਾਟਕ ਲਾਗੇ ਕੰਨਾਂ ''ਚ ਮੋਬਾਇਲ ਦਾ ਹੈੱਡਫੋਨ ਲਾਈ ਰੇਲ ਲਾਈਨ ਪਾਰ ਕਰ ਰਹੀ ਔਰਤ ਗੱਡੀ ਦੀ ਆਵਾਜ਼ ਨਹੀਂ ਸੁਣ ਸਕੀ ਤੇ ਗੱਡੀ ਹੇਠਾਂ ਆਉਣ ਨਾਲ ਉਸ ਦੀ ਮੌਤ ਹੋ ਗਈ।
* 13 ਜੂਨ ਨੂੰ ਪਟਨਾ ਦੇ ਫੁਲਵਾਰੀ ਸ਼ਰੀਫ ''ਚ ਰਹਿਣ ਵਾਲੀ ਔਰਤ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾਈ ਕਿ ਉਸ ਦੇ ਪਤੀ ''ਆਸਿਫ'' ਅਤੇ ਉਸ ਦੇ ਘਰ ਵਾਲਿਆਂ ਨੇ ਉਸ ਦਾ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਗਲਤ ਕੰਮਾਂ ਲਈ ਮਜਬੂਰ ਕੀਤਾ।
* 17 ਜੂਨ ਨੂੰ ਹਿਮਾਚਲ ਦੇ ਚੰਬਾ ਜ਼ਿਲੇ ''ਚ ਇਕ ਬੱਸ ਹਾਦਸੇ ''ਚ 14 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ''ਚ ਬਚੇ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਬੱਸ ਡਰਾਈਵਰ ਮੋਬਾਇਲ ਫੋਨ ''ਤੇ ਗੱਲਾਂ ਕਰ ਰਿਹਾ ਸੀ।
* 20 ਜੂਨ ਨੂੰ ਮੁੰਬਈ ਦੇ ਕੁਰਲਾ ''ਚ ਕਿਸੇ ਸ਼ਰਾਰਤੀ ਅਨਸਰ ਵਲੋਂ ''ਵਟਸਐਪ'' ਉੱਤੇ ਪ੍ਰੀਖਿਆ ਨਤੀਜੇ ਸੰਬੰਧੀ ਪਾਏ ਗਏ ਮੈਸੇਜ ਨਾਲ ਅਪਰਾਧ-ਬੋਧ ਦੀ ਸ਼ਿਕਾਰ ਹੋ ਕੇ ਗਲੋਰੀਆ ਮੈਂਜੇਸ ਨਾਮੀ 15 ਸਾਲਾ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ।
* 21 ਜੂਨ ਨੂੰ ਝਾਰਖੰਡ ਦੇ ਹਜ਼ਾਰੀਬਾਗ ''ਚ ''ਮੁ. ਆਸ਼ਿਕ'' ਨਾਮੀ ਵਿਅਕਤੀ ਨੂੰ ਆਪਣੀ ਪਤਨੀ ''ਤਰੰਨੁਮ'' ਦਾ ਮੋਬਾਇਲ ਫੋਨ ਖੋਹਣਾ ਬਹੁਤ ਮਹਿੰਗਾ ਪਿਆ। ''ਤਰੰਨੁਮ'' ਉਸ ਰਾਤ ਆਪਣੇ ਕਿਸੇ ਦੋਸਤ ਨਾਲ ਕਾਫੀ ਦੇਰ ਤਕ ਮੋਬਾਇਲ ''ਤੇ ਗੱਲਾਂ ਕਰਦੀ ਰਹੀ ਤਾਂ ''ਮੁ. ਆਸ਼ਿਕ'' ਨੇ ਉਸ ਨੂੰ ਰੋਕਿਆ ਪਰ ਜਦੋਂ ਉਹ ਨਹੀਂ ਮੰਨੀ ਤਾਂ ਉਸ ਨੇ ਉਸ ਤੋਂ ਮੋਬਾਇਲ ਫੋਨ ਖੋਹ ਲਿਆ। ਇਸ ''ਤੇ ''ਤਰੰਨੁਮ'' ਗੁੱਸੇ ''ਚ ਲਾਲ-ਪੀਲੀ ਹੋ ਗਈ ਤੇ ਉਸੇ ਰਾਤ ਉਸ ਨੇ ਬਦਲਾ ਲੈਣ ਲਈ ਆਪਣੇ ਪਤੀ ਦਾ ਪ੍ਰਾਈਵੇਟ ਪਾਰਟ ਹੀ ਵੱਢ ਦਿੱਤਾ।
* 22 ਜੂਨ ਨੂੰ ਯੂ. ਪੀ. ''ਚ ਕਾਨਪੁਰ ਦੇ ਕੋਹਾਨਾ ਇਲਾਕੇ ''ਚ ਗੰਗਾ ਨਦੀ ਵਿਚ ਨਹਾਉਣ ਦੌਰਾਨ ਸੈਲਫੀ ਲੈਂਦੇ ਸਮੇਂ ਡੁੱਬਣ ਨਾਲ 7 ਬੱਚਿਆਂ ਦੀ ਮੌਤ ਹੋ ਗਈ।
* 24 ਜੂਨ ਨੂੰ ਨਵੀਂ ਦਿੱਲੀ ''ਚ ਇਕ ਆਦਮੀ ਨੇ ਆਪਣੀ ਪਤਨੀ ਵਲੋਂ ਮੋਬਾਇਲ''ਤੇ ''ਵਟਸਐਪ'' ਅਤੇ ''ਫੇਸਬੁੱਕ'' ਇਸਤੇਮਾਲ ਕਰਨ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਮੋਬਾਇਲ ਫੋਨ ਦੇ ਜਿਥੇ ਕਈ ਲਾਭ ਹਨ, ਉਥੇ ਹੀ ਉਕਤ ਘਟਨਾਵਾਂ ਤੋਂ ਸਿੱਧ ਹੁੰਦਾ ਹੈ ਕਿ ਇਸ ਦੇ ਕੁਝ ਨੁਕਸਾਨ ਵੀ ਹਨ। ਦਫਤਰਾਂ ''ਚ ਕੰਮ ਕਰਨ ਵਾਲੇ ਕਈ ਮੁਲਾਜ਼ਮ ਦਫਤਰ ਦੇ ਸਮੇਂ ''ਚ ਹੀ ਕੰਮ ਛੱਡ ਕੇ ਮੋਬਾਇਲ ਫੋਨ ''ਤੇ ਗੇਮਾਂ ਖੇਡਦੇ, ਅਸ਼ਲੀਲ ਵੀਡੀਓ ਆਦਿ ਦੇਖਦੇ ਹਨ, ਜਿਸ ਨਾਲ ਦਫਤਰ ਦੇ ਕੰਮ ਦਾ ਨੁਕਸਾਨ ਹੁੰਦਾ ਹੈ।
ਇਸ ਲਈ ਇਸ ਗੱਲ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਮੋਬਾਇਲ ਫੋਨ ਦੀ ਸਹੀ ਵਰਤੋਂ ਹੀ ਕੀਤੀ ਜਾਵੇ ਤੇ ਇਸ ਨੂੰ ਸਰਾਪ ਨਾ ਬਣਨ ਦੇ ਕੇ ਵਰਦਾਨ ਹੀ ਬਣਿਆ ਰਹਿਣ ਦਿੱਤਾ ਜਾਵੇ।
Answer:
ਮੋਬਾਈਲ ਫੋਨ ਦੇ ਲਾਭ ਤੇ ਹਾਨਿਆ
ਮੋਬਾਈਲ ਫੋਨਾਂ ਨੂੰ ਸਭ ਤੋਂ ਵਧੀਆ ਤਕਨੀਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਜ਼ਿਆਦਾ ਸ਼ਾਮਲ ਹਨ। ਜਿਵੇਂ ਕਿ ਮੋਬਾਈਲ ਫੋਨ ਵਰਤਣ ਲਈ ਬਹੁਤ ਸੁਵਿਧਾਜਨਕ ਹਨ, ਬਹੁਤ ਸਾਰੇ ਲੋਕ ਇਸ ਦੀ ਵਰਤੋਂ ਕਰਦੇ ਹਨ. ਮੋਬਾਈਲ ਫੋਨ ਦੀ ਵਰਤੋਂ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਕਿਸੇ ਵਿਅਕਤੀ ਦੇ ਪਰਿਵਾਰ ਅਤੇ ਦੋਸਤਾਂ ਨਾਲ ਸੰਚਾਰ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ ਭਾਵੇਂ ਉਹ ਕਿਤੇ ਵੀ ਹੋਣ। ਕੰਮ ਦਾ ਸਮਾਂ-ਸਾਰਣੀ ਬਣਾਉਣ, ਕਿਸੇ ਵਿਅਕਤੀ ਦੇ ਕੰਮ ਵਾਲੀ ਥਾਂ ਦੇ ਸੰਪਰਕ ਵਿੱਚ ਰਹਿਣ, ਇੰਟਰਨੈੱਟ 'ਤੇ ਸਰਫ਼ਿੰਗ ਕਰਨ, ਅਤੇ ਆਰਾਮ ਕਰਨ ਦੀ ਆਦਤ ਪਾਉਣ ਵੇਲੇ ਮੋਬਾਈਲ ਫ਼ੋਨ ਬਹੁਤ ਉਪਯੋਗੀ ਹੁੰਦਾ ਹੈ।
ਪਰ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ ਕਈ ਨੁਕਸਾਨ ਵੀ ਹਨ। ਖੂਨ ਦੀਆਂ ਰੁਕਾਵਟਾਂ, ਚੱਕਰ ਆਉਣੇ, ਕੰਨ ਦੀਆਂ ਸਮੱਸਿਆਵਾਂ, ਅਤੇ ਦਿਮਾਗ ਨੂੰ ਨੁਕਸਾਨ ਕੁਝ ਮਾੜੇ ਪ੍ਰਭਾਵ ਹਨ ਜੇਕਰ ਉਹ ਮੋਬਾਈਲ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਦਾ ਹੈ। ਬਹੁਤ ਸਾਰੇ ਡਰਾਈਵਿੰਗ ਹਾਦਸੇ ਵਾਪਰਦੇ ਹਨ ਕਿਉਂਕਿ ਡਰਾਇਵਰ ਗੱਡੀ ਚਲਾਉਂਦੇ ਸਮੇਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ।
ਇਸ ਲਈ, ਭਾਵੇਂ ਮੋਬਾਈਲ ਫ਼ੋਨ ਸਿਹਤ ਲਈ ਚੰਗੇ ਨਹੀਂ ਹਨ, ਪਰ ਉਨ੍ਹਾਂ ਦੇ ਹੱਥ ਵਿੱਚ ਮੋਬਾਈਲ ਫ਼ੋਨ ਹੋਣ ਨਾਲ ਬਹੁਤ ਸਾਰੇ ਮੁੱਦਿਆਂ ਦਾ ਹੱਲ ਹੋ ਜਾਂਦਾ ਹੈ ਕਿਉਂਕਿ ਇਹ ਦੁਨੀਆ ਭਰ ਦੀਆਂ ਜ਼ਿਆਦਾਤਰ ਜਾਣਕਾਰੀਆਂ ਰੱਖਦਾ ਹੈ।
#SPJ2