India Languages, asked by singhkuldeepsandhu56, 9 months ago

ਸੰਬੰਧਕ ਦੀ ਪਰਿਭਾਸ਼ਾ ਅਤੇ ਕਿੰਨ ਪ੍ਕਾਰ ਦਾ ਹੁੰਦਾ ਹੈ ​

Answers

Answered by parry8016
34

ਸੰਬੰਧਕ :- ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਪਿਛੇ ਲੱਗ ਕੇ ਉਸ ਨਾਂਵ ਜਾਂ ਪੜਨਾਂਵ ਦਾ ਸੰਬੰਧ ਵਾਕ ਦੀ ਕਿਰਿਆ ਜਾਂ ਹੋਰ ਸ਼ਬਦਾਂ ਨਾਲ ਦੱਸੇ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:- (1) ਇਹ ਪ੍ਰੀਤਮ ਦਾ ਕੋਟ ਹੈ। (2) ਪੈੱਨ ਵਿੱਚ ਸਿਆਹੀ ਹੈ। (3) ਸਖੀ ਨੇ ਗਰੀਬ ਨੂੰ ਸਹਾਇਤਾ ਵਜੋਂ ਬਹੁਤ ਸਾਰਾ ਧੰਨ ਦਿਤਾ। (4) ਸਾਹਮਣੇ ਸ਼੍ਰੇਣੀ ਦੇ ਹੋਰ ਬੱਚੇ ਬੈਠੇ ਹਨ। (5) ਉਹਨਾਂ ਦੀ ਕਿਤਾਬ ਮੇਜ਼ ਉੱਤੇ ਪਈ ਹੈ। ਇਨ੍ਹਾਂ ਵਾਕਾਂ ਵਿੱਚ ' ਦਾ ' ਅਤੇ ' ਵਿੱਚ ', ' ਨੇ ' ਅਤੇ ' ਨੂੰ ', ' ਦੇ ', ' ਉੱਤੇ ' ਸੰਬੰਧਕ ਹਨ। ਇਸ ਤਰਾਂ ਦੇ ਹੋਰ ਸੰਬੰਧਕ : ਦੀ, ਦੀਆਂ, ਤੋਂ, ਥੋਂ, ਦੁਆਰਾ, ਨਾਲ ਅਤੇ ਕੋਲ, ਆਦਿ ਹਨ।

ਜਿਸ ਨਾਂਵ ਜਾਂ ਪੜਨਾਂਵ ਦੇ ਪਿਛੇ ਸੰਬੰਧਕ ਜਾਂ ਸੰਬੰਧ ਸੂਚਕ ਪਿਛੇਤਰ ਆਉਣ, ਉਸ ਨਾਂਵ ਜਾਂ ਪੜਨਾਂਵ ਨੂੰ ' ਸੰਬੰਧੀ ' ਕਹਿੰਦੇ ਹਨ ਅਤੇ ਜਿਸ ਦੂਜੇ ਸ਼ਬਦ ਨਾਲ ਉਸ ਦਾ ਸੰਬੰਧ ਪਰਗਟ ਕਰਨ, ਉਸ ਨੂੰ ' ਸੰਬੰਧਮਾਨ ' ਆਖਦੇ ਹਨ, ਜਿਵੇਂ: ਕੁਲਵੰਤ ਦਾ ਚਾਕੂ।, ਇਸ ਵਿੱਚ, ' ਕੁਲਵੰਤ ' ਸੰਬੰਧੀ ਹੈ ਅਤੇ ' ਚਾਕੂ ' ਸੰਬੰਧਮਾਨ ਹੈ।

ਸੰਬੰਧਕਾਂ ਬਾਰੇ ਕੁਝ ਧਿਆਨ ਯੋਗ ਗੱਲਾਂ:-

ਵਾਕ ਵਿੱਚ ਸੰਬੰਧਕ ਸ਼ਬਦਾਂ ਦੀ ਅਣਹੋਦ ਜਾਂ ਗਲਤ ਵਰਤੋਂ ਵਾਕ ਦੇ ਅਰਥ ਨੂੰ ਸਪੱਸ਼ਟ ਨਹੀਂ ਕਰਦਾ।

ਪੰਜਾਬੀ ਵਿੱਚ ਸੰਬੰਧਕ ਸ਼ਬਦ ਆਮ ਤੌਰ 'ਤੇ ਨਾਂਵ ਜਾਂ ਪੜਨਾਂਵ ਦੇ ਪਿੱਛੋਂ ਆਉਂਦਾ ਹੈ।

ਇੱਕੋ ਸ਼ਬਦ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਸ਼ਬਦ-ਭੇਦਾਂ ਅਧੀਨ ਆ ਸਕਦਾ ਹੈ। ਇਸੇ ਤਰਾਂ ਜਿਹੜੇ ਸ਼ਬਦ ਨੂੰ ਸੰਬੰਧਕ ਕਿਹਾ ਜਾਂਦਾ ਹੈ, ਉਹ ਕਿਰਿਆ ਵਿਸ਼ੇਸ਼ਣ ਵੀ ਹੋ ਸਕਦਾ ਹੈ।

ਜਿਵੇਂ:-

ਬਾਬਾ ਜੀ ਬਾਹਰ ਬੈਠੇ ਹਨ।

ਬਾਬਾ ਜੀ ਘਰੋਂ ਬਾਹਰ ਬੈਠੇ ਹਨ।

ਉਹ ਅੰਦਰ ਚਲਾ ਗਿਆ।

ਉਹ ਘਰ ਅੰਦਰ ਚਲਾ ਗਿਆ।

ਪਹਿਲੇ ਵਾਕ ਵਿੱਚ ' ਬਾਹਰ ' ਸ਼ਬਦ ਕਿਰਿਆ-ਵਿਸ਼ੇਸ਼ਣ ਹੈ; ਜਦ ਕਿ ਦੂਜੇ ਵਾਕ ਵਿੱਚ ਇਹੋ ਸ਼ਬਦ ਸੰਬੰਧਕ ਹੈ। ਇਸੇ ਤਰਾਂ ਤੀਜੇ ਵਾਕ ਵਿੱਚ ' ਅੰਦਰ ' ਸ਼ਬਦ ਕਿਰਿਆ-ਵਿਸ਼ੇਸ਼ਣ ਹੈ ਜਦੋਂ ਕਿ ਚੌਥੇ ਵਾਕ ਵਿੱਚ ਇਹੋ ਸ਼ਬਦ ਸੰਬੰਧਕ ਹੈ ।

ਸੰਬੰਧਕਾਂ ਦੀ ਵੰਡ

ਪੂਰਨ ਸੰਬੰਧਕ : ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਹੋਣ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ: ਨੇ, ਨੂੰ, ਅਤੇ, ਤਕ, ਪਰ, ਦਾ, ਦੀ, ਨਜ਼ੀਕ,ਵਿੱਚ ਆਦਿ।

ਅਪੂਰਨ ਸੰਬੰਧਕ : ਜਿਹੜੇ ਸ਼ਬਦ ਕਿਸੇ ਸੰਬੰਧਕ ਨਾਲ ਮਿਲ ਕੇ ਆਉਣ, ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:- ਨੇੜੇ, ਦੂਰ, ਉਤੇ, ਹੇਠਾਂ, ਬਾਹਰ, ਸਾਹਮਣੇ, ਆਦਿ।

ਦੁਬਾਜਰੇ ਸੰਬੰਧਕ : ਜਿਹੜੇ ਸ਼ਬਦ ਕਦੇ ਪੂਰਨ ਸੰਬੰਧਕ ਹੋਣ ਅਤੇ ਕਦੇ ਅਪੂਰਨ ਸੰਬੰਧਕ, ਉਹਨਾਂ ਨੂੰ ਦੁਬਾਜਰੇ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ :- ਕੋਲ, ਪਾਸ, ਕਰਕੇ, ਲਈ, ਨਾਲ, ਵਲ, ਉੱਤੇ, ਉੱਪਰੰਤ, ਹੇਠਾਂ, ਅੱਗੇ, ਪਿਛੇ, ਗੋਚਰੇ, ਬਦਲੋ, ਤੁਲ, ਦੁਆਰਾ, ਯੋਗ ਰਾਹੀਂ, ਸਮਾਨ, ਜਿਹਾ, ਵਰਗਾ, ਨਿਆਈਂ, ਬਾਬਤ, ਬਗੈਰ, ਬਿਨਾਂ ਅਤੇ ਵੱਲ, ਆਦਿ ।

ਸੰਬੰਧ ਸੂਚਕ ਪਿਛੇਤਰ : ਜਿਹੜੇ ਸ਼ਬਦਾਂ ਦਾ ਪਿਛੇਤਰ ਹੀ ਸੰਬੰਧਕ ਦਾ ਕੰਮ ਦੇਵੇ, ਜਿਵੇਂ : ਹੱਟੀਓਂ (ਹੱਟੀ ਤੋਂ), ਸਕੂਲੋਂ (ਸਕੂਲ ਤੋਂ) ਘਰੇ (ਘਰ ਵਿੱਚ ) ਆਦਿ।

ਇਸ ਤੋਂ ਬਿਨਾਂ ਚਾਰ ਚਿੰਨ੍ਹ ਵੀ ਸੰਬੰਧ ਸੂਚਕ ਹਨ, ਜਿਵੇਂ: ਲਾਂ ( ੇ ), ਹੋੜਾ ਬਿੰਦੀ ( ੋਂ ) ਸਕੂਲੋਂ, ਬਿਹਾਰੀ ਬਿੰਦੀ ( ੀ ਂ ) ਦੰਦੀਂ, ਔਂਕੜ ਬਿੰਦੀ ਲਾ ਕੇ ਉਂ , ਮੁਹੌਂ = ਮੂੰਹ ਤੋਂ , ਆਪੌਂ = ਆਪਣੇ ਆਪ ਹੀ, ਆਦਿ।

Answered by tanud24
6

Answer:

3 ਪ੍ਰਕਾਰ ।।।।।।।।।।।।।।।।।।।।।।।।।।।।।।

Similar questions