Physics, asked by gurpreetanttal217, 11 months ago

ਇਸ਼ਤਿਹਾਰ ਲਿਖੋ
ਚੰਗੇ ਵਰ ਦੀ ਲੋੜ​

Answers

Answered by altaf143baig
8

Explanation:

ਸੋਹਣੇ ਸਮਾਜ ਦੀ ਸਿਰਜਣਾ ਵਿਚ ਪੁਸਤਕਾਂ ਦਾ ਵਿਸ਼ੇਸ਼ ਯੋਗਦਾਨ ਹੈ। ਮਨੁੱਖੀ ਜੀਵਨ ਨੂੰ ਤੇ ਸਮਾਜ ਨੂੰ ਉੱਤਮ ਤੇ ਉਸਾਰੂ ਬਣਾਉਣ ਵਿਚ ਚੰਗੀਆਂ ਪੁਸਤਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਅਕਾਦਮਿਕ ਪੁਸਤਕਾਂ ਦੇ ਗਿਆਨ ਨਾਲ ਅਸੀਂ ਰੋਜ਼ੀ-ਰੋਟੀ ਦੇ ਕਾਬਲ ਬਣਦੇ ਹਾਂ ਅਤੇ ਸਾਹਿਤਕ ਪੁਸਤਕਾਂ ਦਾ ਗਿਆਨ ਸਹੀ ਦਿਸ਼ਾ ਦੇਣ ਦੇ ਨਾਲ-ਨਾਲ ਸਾਡਾ ਅੰਤਰਮੁਖੀ ਵਿਕਾਸ ਕਰਨ ਵਿਚ ਸਹਾਈ ਹੁੰਦਾ ਹੈ।

ਸੰਯੁਕਤ ਰਾਸ਼ਟਰ ਦੇ ਸਿੱਖਿਆ ਸੰਗਠਨ 'ਯੂਨੈਸਕੋ' ਵੱਲੋਂ ਪੜ੍ਹਨ ਅਤੇ ਪ੍ਰਕਾਸ਼ਨ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਬੌਧਿਕ ਸੰਪਤੀ ਨੂੰ ਕਾਪੀਰਾਈਟ ਰਾਹੀਂ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵਿਸ਼ਵ ਪੁਸਤਕ ਦਿਵਸ ਹਰ ਸਾਲ 23 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਯੂਨੈਸਕੋ ਵਲੋਂ ਭਾਰਤ ਸਥਿਤ ਦਿੱਲੀ ਸ਼ਹਿਰ ਨੂੰ 2005 ਵਿਚ ਵਿਸ਼ਵ ਪੁਸਤਕ ਰਾਜਧਾਨੀ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ।

ਜ਼ਿੰਦਗੀ ਦੇ ਹਰ ਪਹਿਲੂ ਬਾਰੇ ਭਾਵੇਂ ਕੋਈ ਸੱਚਾਈ ਹੋਵੇ, ਜਾਣਕਾਰੀ ਹੋਵੇ ਜਾਂ ਫਿਰ ਅਧਿਆਤਮ ਦੀ ਗੱਲ, ਕਿਤਾਬਾਂ ਸ਼ੁਰੂ ਤੋਂ ਹੀ ਗਿਆਨ ਦਾ ਮੁੱਖ ਸਰੋਤ ਰਹੀਆਂ ਹਨ। ਕਿਤਾਬ ਨਾਲ ਮਿੱਤਰਤਾ ਪਾਉਣ ਵਾਲਾ ਮਨੁੱਖ ਕਦੇ ਇੱਕਲਾ ਅਤੇ ਗਿਆਨ ਹੀਣ ਨਹੀਂ ਹੋ ਸਕਦਾ। ਪ੍ਰਸਿੱਧ ਯੂਨਾਨੀ ਕਹਾਵਤ ਹੈ ਕਿ 'ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਤੁਹਾਡੇ ਧੀਆਂ-ਪੁੱਤਰ ਯਾਦ ਰੱਖਣ ਤਾਂ ਇਕ ਝੌਂਪੜੀ ਬਣਾਓ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਤੁਹਾਡੇ ਪੋਤੇ-ਪੋਤੀਆਂ ਯਾਦ ਰੱਖਣ ਤਾਂ ਇੱਕ ਵਧੀਆ ਤੇ ਮਜ਼ਬੂਤ ਮਕਾਨ ਬਣਾਓ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਤਾਂ ਇਕ ਪੁਸਤਕ ਲਿਖੋ'। ਪੁਸਤਕਾਂ ਦੇ ਜ਼ਰੀਏ ਮਨੁੱਖੀ ਵਿਚਾਰਾਂ ਨੂੰ ਸਦੀਆਂ ਤੱਕ ਜ਼ਿੰਦਾ ਰੱਖਿਆ ਜਾ ਸਕਦਾ ਹੈ।

ਹਜ਼ਾਰਾਂ ਸਾਲਾਂ ਦੇ ਇਸ ਸਫ਼ਰ 'ਚ ਕਿਤਾਬ ਦੀ ਰੂਪ-ਰੇਖਾ, ਵਿਸ਼ੇ, ਪਾਠਕ, ਲੇਖਕ ਜ਼ਰੂਰ ਬਦਲੇ ਹਨ ਪਰ ਅੱਜ ਵੀ ਇਸ ਦੀ ਮਹੱਤਤਾ ਪੂਰੀ ਕਾਇਮ ਹੈ ਤੇ ਹਮੇਸ਼ਾ ਰਹੇਗੀ। ਕਿਤਾਬ ਸਿਰਫ ਕਾਗਜ਼ ਦੇ ਪੰਨੇ ਉੱਤੇ ਸਿਆਹੀ ਨਾਲ ਲਿਖੇ ਗਏ ਅੱਖਰ ਨਹੀਂ ਹਨ ਬਲਕਿ ਇਹ ਇਕ ਐਸਾ ਡੂੰਘਾ ਸਾਗਰ ਹੈ ਜਿਸ ਦੇ ਅੰਦਰ ਸਦੀਆਂ ਦਾ ਇਤਿਹਾਸ ਅਤੇ ਗਿਆਨ ਸਮਾਇਆ ਹੋਇਆ ਹੈ। ਲੋੜ ਹੈ ਇਸ ਸਾਗਰ 'ਚ ਉੱਤਰ ਕੇ ਇਸ 'ਚ ਸਮਾਏ ਅਣਮੁੱਲੇ ਗਿਆਨ ਦੇ ਖ਼ਜ਼ਾਨੇ ਰੂਪੀ ਮੋਤੀਆਂ ਨੂੰ ਹਾਸਿਲ ਕਰਨ ਦੀ। ਜਿੰਨਾ ਜ਼ਿਆਦਾ ਅਸੀਂ ਡੂੰਘਾ ਜਾਂਦੇ ਹਾਂ ਉਨ੍ਹਾਂ ਹੀ ਲੁਤਫ਼ ਅਤੇ ਗਿਆਨ ਦਾ ਅਹਿਸਾਸ ਸਾਨੂੰ ਪ੍ਰਾਪਤ ਹੁੰਦਾ ਹੈ।

ਮਨੁੱਖ ਦੀ ਸਾਂਝ ਕਿਤਾਬਾਂ ਨਾਲ ਜ਼ਿੰਦਗੀ ਦੇ ਮੁੱਢਲੇ ਪੜਾਅ ਤੋਂ ਹੀ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਜੀਵਨ ਦੀਆਂ ਬੁਨਿਆਦੀ ਲੋੜਾਂ ਦੀ ਪ੍ਰਾਪਤੀ ਦੇ ਨਾਲ-ਨਾਲ ਪੁਸਤਕਾਂ ਸਹਾਰੇ ਜੀਵਨ ਵਿਚ ਚੰਗੀਆਂ ਪ੍ਰਾਪਤੀਆਂ ਕਰ ਸਕਦਾ ਹੈ। ਇਤਿਹਾਸਕ ਸੋਮਿਆਂ ਵਜੋਂ ਵੀ ਪੁਸਤਕਾਂ ਦੀ ਵਿਸ਼ੇਸ਼ ਮਹੱਤਤਾ ਹੈ ਕਿਉਕਿ ਅੱਜ ਦੀਆਂ ਪੁਸਤਕਾਂ ਨੇ ਹੀ ਕੱਲ੍ਹ ਦਾ ਇਤਿਹਾਸ ਬਣ ਜਾਣਾ ਹੁੰਦਾ ਹੈ। ਚੰਗੀਆਂ ਪੁਸਤਕਾਂ ਜ਼ਿੰਦਗੀ ਦੇ ਅਰਥ ਸਮਝਾਉਂਦੀਆਂ ਹੋਈਆਂ ਮਨੁੱਖ ਨੂੰ ਜਿਊਣਾ ਸਿਖਾਉਂਦੀਆਂ ਹਨ। ਜੀਵਨ ਵਿਚ ਖੁਸ਼ੀਆਂ-ਖੇੜਾ, ਸੁਹਜ, ਆਨੰਦ ਭਰਨ, ਸਹੀ ਸੇਧ ਦੇਣ, ਮਾਰਗ ਦਰਸ਼ਨ ਕਰਨ ਤੇ ਮੰਜ਼ਿਲ ਸਰ ਕਰਨ ਵਿਚ ਬਾਖੂਬੀ ਭੂਮਿਕਾ ਅਦਾ ਕਰਦੀਆਂ ਹਨ। ਸਮਾਜਿਕ ਚੇਤੰਨਤਾ, ਰਾਸ਼ਟਰੀ, ਅੰਤਰਰਾਸ਼ਟਰੀ ਸੂਝ ਪ੍ਰਦਾਨ ਕਰਕੇ ਜ਼ਿੰਦਗੀ ਦੇ ਕਈ ਉਲਝੇ ਹੋਏ ਸਵਾਲਾਂ ਦੇ ਜਵਾਬ ਦਿੰਦੀਆਂ ਹਨ।

ਮਨੁੱਖੀ ਜੀਵਨ ਵਿਚ ਪੁਸਤਕ ਇਕ ਹਮਸਫ਼ਰ ਵਾਂਗ ਜੀਵਨ ਭਰ ਰੂਹਾਨੀ ਖੁਸ਼ੀ ਪ੍ਰਦਾਨ ਕਰਨ ਵਿਚ ਸਹਾਇਕ ਹੈ। ਕਿਤਾਬਾਂ ਦੀ ਸ਼ਮੂਲੀਅਤ ਕਿਸੇ ਖ਼ਾਸ ਵਿਅਕਤੀ ਤੇ ਕਰੀਬੀ ਦੋਸਤ ਦੇ ਯੋਗਦਾਨ ਦੀ ਤਰ੍ਹਾਂ ਹੈ ਜੋ ਸਫ਼ਰ ਨੂੰ ਸੁਖਾਲਾ ਬਣਾਉਣ ਵਿਚ ਸਹਾਈ ਹੁੰਦੀ ਹੈ। ਪੁਸਤਕਾਂ ਦਿਮਾਗ ਨੂੰ ਰੌਸ਼ਨ ਕਰਨ ਵਾਲੇ ਇਕ ਚੰਗੇ ਸਾਥੀ ਦਾ ਫ਼ਰਜ਼ ਵੀ ਨਿਭਾਉਂਦੀਆਂ ਹਨ। ਪੁਸਤਕਾਂ ਰਾਹੀਂ ਅਸੀਂ ਮਹਾਨ ਵਿਅਕਤੀਆਂ, ਵਿਦਵਾਨਾਂ, ਬੁੱਧੀਜੀਵੀਆਂ, ਸਾਹਿਤਕਾਰਾਂ ਦੇ ਸੰਪਰਕ ਵਿਚ ਆਉਂਦੇ ਹਾਂ ਤੇ ਉਨ੍ਹਾਂ ਦੀ ਜ਼ਿੰਦਗੀ ਤੇ ਤਜਰਬਿਆਂ ਬਾਰੇ ਗਿਆਨ ਸਾਨੂੰ ਉਨ੍ਹਾਂ ਵਲੋਂ ਜਾਂ ਉਨ੍ਹਾਂ ਬਾਰੇ ਰਚੀਆਂ ਪੁਸਤਕਾਂ ਪੜ੍ਹਨ ਸਦਕਾ ਹੀ ਪ੍ਰਾਪਤ ਹੁੰਦਾ ਹੈ, ਜਿਸ ਤੋਂ ਗਿਆਨ ਤੇ ਸੇਧ ਲੈ ਕੇ ਮਾਨਸਿਕ ਵਿਕਾਸ ਦੇ ਨਾਲ ਵਿਚਾਰਾਂ ਵਿਚ ਵੀ ਨਵਾਂਪਣ ਲਿਆ ਸਕਦੇ ਹਾਂ। ਜਦ ਸ: ਭਗਤ ਸਿੰਘ ਨੂੰ ਫਾਂਸੀ ਲਈ ਆਖ਼ਰੀ ਬੁਲਾਵਾ ਆਇਆ ਤਾਂ ਉਹ ਵੀ ਲੈਨਿਨ ਦੀ ਜੀਵਨੀ ਪੜ੍ਹ ਕੇ ਉਸ ਨਾਲ ਮੁਲਾਕਾਤ ਕਰਨ ਦਾ ਅਹਿਸਾਸ ਪ੍ਰਾਪਤ ਕਰ ਰਿਹਾ ਸੀ।

ਪੱਛਮੀ ਮੁਲਕਾਂ ਦੇ ਲੋਕ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਪੁਸਤਕਾਂ ਪੜ੍ਹਨ ਲਈ ਸਮਾਂ ਕੱਢ ਹੀ ਲੈਂਦੇ ਹਨ ਅਤੇ ਉਹ ਖ਼ੁਸ਼ੀਆਂ ਦੇ ਮੌਕੇ ਵਸਤਾਂ, ਮਠਿਆਈਆਂ ਦੇਣ ਦੀ ਬਜਾਇ ਤੋਹਫ਼ੇ ਵਜੋਂ ਪੁਸਤਕਾਂ ਭੇਟ ਕਰਨਾ ਪਸੰਦ ਕਰਦੇ ਹਨ ਪਰ ਸਾਡੇ ਮੁਲਕ ਵਿਚ ਨਾ ਸਮੇਂ ਦੀ ਕਦਰ ਹੈ ਤੇ ਨਾ ਹੀ ਸਮੇਂ ਦੀ ਢੁਕਵੀਂ ਵਿਉਂਤਬੰਦੀ। ਅਸੀਂ ਵਿਹਲੇਪਣ ਤੇ ਅਰਾਮਪ੍ਰਸਤੀ ਨੂੰ ਹੀ ਚੰਗੀ ਜ਼ਿੰਦਗੀ ਤੇ ਵੱਡੀ ਖ਼ੁਸ਼ੀ ਮੰਨਦੇ ਹਾਂ ਜਿਹੜੇ ਜੀਵਨ ਨੂੰ ਨਿਸਫ਼ਲ ਤੇ ਵਿਅਰਥ ਬਣਾਉਂਦੇ ਹਨ।

ਅਜੋਕੀ ਪੜ੍ਹੀ-ਲਿਖੀ ਪੀੜ੍ਹੀ ਲਈ ਸਮੇਂ ਦੇ ਹਾਣ ਦਾ ਹੋਣ ਲਈ ਲਾਇਬਰੇਰੀਆਂ ਦੀ ਸ਼ਰਨ ਵਿਚ ਜਾਣਾ ਅਤੇ ਚੰਗੀਆਂ ਪੁਸਤਕਾਂ ਦੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਮਾਨਸਿਕ ਤੌਰ 'ਤੇ ਤੰਦਰੁਸਤ ਤੇ ਚੇਤੰਨ ਨੌਜਵਾਨ ਵਰਗ ਹੀ ਸਮਾਜ ਵਿਚ ਫੈਲੀਆਂ ਕੁਰੀਤੀਆਂ, ਅਸਾਂਵਾਪਣ ਅਤੇ ਆਪਸੀ ਨਫ਼ਰਤ ਤੋਂ ਮੁਕਤ ਇਕ ਸੋਹਣਾ-ਸੁਚੱਜਾ ਅਤੇ ਪਿਆਰ ਭਰਿਆ ਸ਼ਾਂਤਮਈ ਵਾਤਾਵਰਨ ਸਿਰਜਣ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ।

ਗਿਆਨ ਅਤੇ ਮਨੋਰੰਜਨ ਦੇ ਹੋਰ ਅਨੇਕ ਮਾਧਿਅਮ ਹੋਂਦ 'ਚ ਆਉਣ ਤੋਂ ਬਾਅਦ ਲੋਕ ਤਕਨੀਕੀ ਸਾਧਨਾਂ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ 'ਚ ਕਰਨ ਲੱਗ ਗਏ ਹਨ। ਵਿਦਿਆਰਥੀ ਲਾਇਬਰੇਰੀ ਤੇ ਘਰ 'ਚ ਬੈਠ ਕੇ ਵੀ ਆਪਣੇ ਮੋਬਾਈਲ ਫੋਨ, ਟੀ.ਵੀ, ਇੰਟਰਨੈੱਟ, ਕੰਪਿਊਟਰ ਆਦਿ 'ਚ ਵਿਅਸਤ ਰਹਿੰਦੇ ਹਨ। ਇਹ ਸਾਧਨ ਮਨੋਰੰਜਨ ਦੇ ਨਾਲ-ਨਾਲ ਜਾਣਕਾਰੀ ਤੇ ਗਿਆਨ ਦਾ ਵੀ ਭੰਡਾਰ ਹਨ, ਪਰ ਇਸ ਦੀ ਸੁਚੱਜੀ ਵਰਤੋਂ ਦੇ ਜਿੰਨੇ ਜ਼ਿਆਦਾ ਫਾਇਦੇ ਹਨ, ਓਨੇ ਹੀ ਬੇਲੋੜੀ ਵਰਤੋਂ ਦੇ ਨੁਕਸਾਨ ਵੀ ਹਨ।

ਅਸਲ 'ਚ ਗਿਆਨ ਨੂੰ ਕਿਤਾਬਾਂ ਦਾ ਰੂਪ ਦੇਣ ਦਾ ਮਕਸਦ ਇਹ ਸੀ ਕਿ ਸਭ ਤੱਕ ਗਿਆਨ ਆਸਾਨੀ ਨਾਲ ਪਹੁੰਚਾਇਆ ਜਾ ਸਕੇ, ਜਿਸ ਨੂੰ ਪੜ੍ਹ ਸਮਝ ਕੇ ਜ਼ਿੰਦਗੀ ਨੂੰ ਜਿਊਣ ਦਾ ਸਹੀ ਰਾਹ ਚੁਣਿਆ ਜਾ ਸਕਦਾ ਹੈ ਪਰ ਸਾਡੀ ਮੰਦਭਾਗੀ ਸੋਚ ਗਿਆਨ ਦਾ ਅਧਿਐਨ ਨਾ ਕਰਕੇ ਉਸ ਨੂੰ ਸਾਂਭ ਕੇ ਰੱਖਣ ਜਾਂ ਪੂਜਣ ਤੱਕ ਹੀ ਸੀਮਤ ਰਹਿ ਗਈ।

ਕਿਤਾਬਾਂ ਨਾਲ ਸਾਂਝ ਪਾਉਣੀ ਜੜ੍ਹਾਂ ਨਾਲ ਜੁੜੇ ਰਹਿਣ ਦੇ ਸਮਾਨ ਹੈ ਅਤੇ ਬਿਨਾਂ ਜੜ੍ਹਾਂ ਤੋਂ ਰੁੱਖ ਦਾ ਹਾਲ ਅਸੀਂ ਸਭ ਜਾਣਦੇ ਹੀ ਹਾਂ। ਪੁਸਤਕਾਂ ਸਾਡਾ ਅਮੀਰ ਤੇ ਮਾਣ-ਮੱਤਾ ਵਿਰਸਾ ਹਨ ਜੋ ਉਸਾਰੂ ਸ਼ਕਤੀ ਤੇ ਉਤਸ਼ਾਹ ਨਾਲ ਭਰਪੂਰ ਹਨ। ਇਸ ਲਈ ਕਿਤਾਬਾਂ ਨਾਲ ਸਾਂਝ ਵਧਾਓ, ਕਿਸੇ ਨਾ ਕਿਸੇ ਮੌਕੇ ਜਾਂ ਵੈਸੇ ਵੀ ਆਪਣੇ ਨਾਲ ਜੁੜੇ ਲੋਕਾਂ ਨਾਲ ਚੰਗੀਆਂ ਕਿਤਾਬਾਂ ਦਾ ਵਟਾਂਦਰਾ ਕਰਦੇ ਰਹੋ। ਹਰ ਪੰਜਾਬੀ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਪੁਸਤਕਾਂ ਪੜ੍ਹਨ ਦੀ ਜਾਗ ਲਗਾਵੇ ਤੇ ਖਿਡੌਣਿਆਂ ਦੇ ਨਾਲ-ਨਾਲ ਚੰਗੀਆਂ ਕਿਤਾਬਾਂ ਤੇ ਰਸਾਲੇ ਲਿਆ ਕੇ ਦੇਵੇ।

Answered by aaravnavlakha
5

Answer: i really dont undestand

Similar questions