Business Studies, asked by dkhattra04328, 1 year ago


ਲੇਖ
ਪੰਜਾਬ ਦੇ ਅਤੇ ਤਿਉਹਾਰ​

Answers

Answered by kaur6075o
2

Explanation:

ਮੇਲੇ ਅਤੇ ਤਿਉਹਾਰ’ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖੁਸ਼ੀਆਂ, ਚਾਅ ਮਲਾਰ, ਸੱਧਰਾਂ, ਯਾਦਾਂ, ਕਾਮਨਾਵਾਂ, ਮਨੌਤਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਵਾਲਾ ਇੱਕ ਸੋਮਾ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜਬਾਤੀ ਰਹੁ-ਰੀਤਾਂ ਨਾਲ ਜੁੜੇ ਹੁੰਦੇ ਹਨ। ਕੁਝ ਇੱਕ ਤਿਉਹਾਰ ਕੁੜੀਆਂ ਮੁਟਿਆਰਾਂ ਦੇ ਹੁੰਦੇ ਹਨ। ਪੰਜਾਬ, ਮਨਮੋਹਕ ਖੇਤਾਂ ਅਤੇ ਦਿਲ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਧਰਤੀ ਹੈ, ਇਹ ਸਭਿਆਚਾਰਕ ਅਮੀਰੀ ਲਈ ਸਭ ਤੋਂ ਵੱਧ ਪ੍ਰਸ਼ੰਸਾ ਵਾਲਾ ਰਾਜ ਹੈ| ਉਹ ਰਾਜ ਜੋ 5 ਗਾਰਲਿੰਗ ਨਦੀਆਂ ਦੀ ਸੁੰਦਰਤਾ ਪ੍ਰਾਪਤ ਕਰਦਾ ਹੈ ਸੈਲਾਨੀਆਂ ਨੂੰ ਇਸ ਦੇ ਸੁੰਦਰਤਾ ਦੇ ਹੇਠਾਂ ਲਿਆਉਣ ਦਾ ਰਾਹ ਪੱਧਰਾ ਕਰਦਾ ਹੈ। ਇਸ ਸੁੰਦਰ ਅਵਸਥਾ ਦਾ ਸਾਰ ਆਪਣੇ ਤਿਉਹਾਰਾਂ ਦੁਆਰਾ ਸੱਚਮੁੱਚ ਅਨੁਭਵ ਕੀਤਾ ਜਾਂਦਾ ਹੈ|

1.ਤੀਆਂ

ਇਹ ਜਵਾਨ ਦਿਲ ਦੀ ਹੂਕ ਨੂੰ ਤੀਆਂ ਦੇ ਇੱਕਠ ਵਿੱਚ ਪ੍ਰਗਟ ਕਰਦੀਆਂ ਹਨ। ਇਕ ਮੁਟਿਆਰ ਪੀਘ ਦੇ ਜੋਰ ਜੋਰ ਦੇ ਹੁਲਾਰਿਆ ਨਾਲ ਆਪਣੇ ਮਨ ਦੀਆ ਜੋਰਦਾਰ ਉਮੰਗਾ ਤੇ ਤਰੰਗਾਂ ਜੋ ਉਸਨੇ ਆਪਣੇ ਸੀਨੇ ਵਿੱਚ ਦਬਾਈਆਂ ਹਨ, ਪ੍ਰਗਟਾਉਦੀਆਂ ਹਨ। ਇਹ ਸਾਉਣ ਦੇ ਮਹੀਨੇ ਦੀ ਚਾਨਣੀ ਤੋ ਆਰੰਭ ਹੋ ਕੇ ਪੂਰਨਮਾਸੀ ਤਕ ਮਨਾਇਆ ਜਾਦਾ ਹੈ।

ਛਮ,ਛਮ,ਛਮ,ਛਮ ਪੈਣ ਫੁਹਾਰਾ

ਬਿਜਲੀ ਭਗੳ ਗਿੱਧਾ ਪਾਈਏ

ਸਾਨੂੰ ਸਾਉਣ ਸੈਨਤਾਂ ਮਾਰੇ।

ਤੀਆਂ ਤੀਜ ਦੀਆਂ

ਵਰ੍ਹੇ ਦਿਨਾਂ ਨੂੰ ਫੇਰ।

“ਮਾਲਵੇ ਵਿੱਚ ਲੋਗੋਵਾਲ ਦੀਆਂ ਤੀਆਂ ਬਹੁਤ ਮਸਹੂਰ ਸੁਣੀਦੀਆਂ ਹਨ”(1)

2.ਵਿਸਾਖੀ

ਪੰਜਾਬੀ ਲੋਕ ਸੂਰਜ ਅਤੇ ਚੰਦਰ ਦੋਵੇਂ ਕਿਸਮ ਦੇ ਕਲੰਡਰਾਂ ਨੂੰ ਮੰਨਦੇ ਹਨ। ਵੈਸਾਖ ਪਹਿਲਾ ਮਹੀਨਾ ਹੈ ਅਤੇ ਪੰਜਾਬ ਦਾ ਨਵਾ ਸਾਲ ਵਿਸਾਖੀ ਤੋ ਸੁਰੂ ਹੁੰਦਾ ਹੈ। ਕਿਉਕਿ ਸੂਰਜ ਦੀ ਪਹਿਲੀ ਰਾਸ਼ੀ ਮੇਖ ਹੈ। ਕਈ ਵਾਰ ਤਾਂ ਵਿਸਾਖੀ ਨੂੰ ਮੇਖ ਵੀ ਕਹਿ ਦਿੱਤਾ ਜਾਦਾ ਹੈ।ਰਪ

ਇਸ ਦਿਨ ਹਾੜੀ ਦੀ ਵਢਾਈ ਸੁਰੂ ਹੁੰਦੀ ਹੈ।ਇਸੇ ਕਾਰਨ ਇਸ ਤਿਉਹਾਰ ਦੀ ਕਿਸਾਨਾਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਧਨੀ ਰਾਮ ਚਾਤਿ੍ਕ ਨੇ ਬਹੁਤ ਸੋਹਣਾ ਲਿਖਿਆ ਹੈ ਕਿ:

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,

ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,

ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,

ਕੱਛੇ ਮਾਰ ਵੰਝਲ਼ੀ ਆਨੰਦ ਛਾ ਿਗਆ

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ 

ਨਿਰਜਲਾ ਇੱਕਾਦਸੀ

ਵਿਸਾਖੀ ਪਿਛੋ ਨਿਰਜਲਾ ਇਕਾਦਸੀ ਮਨਾਈ ਜਾਦੀ ਹੈ। ਪਿੰਡ ਵਿੱਚ ਸੀਰ ਅਤੇ ਕਾਮਿਆਂ ਦਾ ਸਾਲ ਇਸੇ ਤਿਥ ਤੋ ਸੁਰੂ ਹੁੰਦਾ ਹੈ। ਇਸ ਦਿਨ ਰਜਵੇ ਖਰਬੂਜੇ ਖਾਧੇ ਜਾਂਦੇ ਹਨ।ਅਤੇ ਮਿੱਠਾ ਪਾਣੀ ਛਕਿਆ ਜਾਂਦਾ ਹੈ।(3)

3.ਰੱਖੜੀਆਂ

ਸਾਵਨ ਦੀ ਪੂਰਨਮਾਸੀ ਰੱਖੜੀਆਂ ਬੰਨਣ ਦਾ ਤਿਉਹਾਰ ਹੈ। ਇਹ ਤਿਉਹਾਰ ਰੱਖਿਆਂ ਨਾਲ ਸਬੰਧਤ ਹੈ। ਭੈਣਾਂ ਵੀਰਾਂ ਦੇ ਗੁੱਟਾਂ ਤੇ ਲੋਗੜੀ ਦੀਆਂ ਰੱਖੜੀਆਂ ਬੰਨਦੀਆਂ ਹਨ। ਗਿਆਨੀ ਗੁਰਦਿੱਤ ਸਿੰਘ ਅਨੁਸਾਰ, ਪੁਰਾਤਨ ਸਮੇ ਵਿੱਚ ਬ੍ਰਾਹਮਣ ਲੋਕ ਯੋਗ ਅਤੇ ਪੂਜਾ ਕਰਦੇ ਹਨ।ਖੱਤਰੀ ਲੜਦੇ ਸਨ। ਇਸ ਦਿਨ ਖੱਤਰਿਆਂ ਦੇ ਇਹ ਗਾਨੜਾਂ ਬੰਦਨ ਦਿੰਦੇ ਸਨ ਕਿ ਮੈਦਾਨ ਵਿੱਚ ਲੜੇ ਮਰੋ ਤੇ ਸਾਡੀ ਰੱਖਿਆਂ ਕਰੋ।(4)

Similar questions