'ਪੜਾਈ ਦੀ ਮਹੱਤਤਾ' ਤੇ ਕਹਾਣੀ
Answers
Answer:
Story on the importance of education
Explanation:
this is punjabi language
Answer:
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿਚ ਲਿਆ ਜਾ ਸਕਦਾ ਹੈ । ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।[1]
ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਕੁਝ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਦੁਆਰਾ ਸਿੱਖਿਆ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਗਈ ਹੈ। ਦੁਨੀਆਂ ਦੇ ਜ਼ਿਆਦਾਤਰ ਖੇਤਰਾਂ ਵਿੱਚ, ਕਿਸੇ ਖਾਸ ਉਮਰ ਦੇ ਲਈ ਸਿੱਖਿਆ ਨੂੰ ਲਾਜ਼ਮੀ ਬਣਾਇਆ ਗਿਆ ਹੈ।
ਗਰਦਿਜ਼, ਪਕਤਿਆ ਸੂਬਾ, ਅਫ਼ਗਾਨਿਸਤਾਨ ਵਿਖੇ ਰੁੱਖ ਦੀ ਛਾਂ ਹੇਠ ਬਹਿ ਕੇ ਪੜ੍ਹਦੇ ਸਕੂਲੀ ਬੱਚੇ
ਹਰੇਕ ਸਮਾਜ ਦਾ ਆਪਣਾ ਜੀਵਨ ਢੰਗ ਹੁੰਦਾ ਹੈ । ਸਮਾਜ ਦਾ ਜਿਉਣ ਢੰਗ ਕੁੱਝ ਆਦਤਾਂ ਸੰਕੇਤਾਂ ਰਸਮਾਂ ਅਤੇ ਭੌਤਿਕ ਤੇ ਸਥਾਨਕ ਕੰਮਾਂ ਕਾਰਾਂ ਵਿੱਚ ਬੱਝਿਆ ਹੁੰਦਾ ਹੈ ।ਇਹ ਸਾਰਾ ਕੁਝ ਸਮਾਜਿਕ ਗਿਆਨ ਦੇ ਸਹਾਰੇ ਚੱਲਦਾ ਹੈ।ਹਰੇਕ ਸਮਾਜ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣਾ ਹਾਸਲ ਕੀਤਾ ਗਿਆਨ ਵੰਡਦਾ ਹੈ । ਗਿਆਨ ਵੰਡਣ ਦਾ ਕੰਮ ਕਈ ਰੂਪਾਂ ਵਿੱਚ ਚਲਦਾ ਰਹਿੰਦਾ ਹੈ।ਜਿਵੇਂ ਪੀੜ੍ਹੀ ਦਰ ਪੀੜ੍ਹੀ ਇਕ ਪਰਿਵਾਰ ਤੋਂ ਅਗਲੇ ਪਰਿਵਾਰ ਤੱਕ,ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਲੋਕਾਂ ਦ੍ਵਾਰਾ ਸਾਂਝੇ ਰੂਪ ਵਿੱਚ, ਅਤੇ ਮੌਜੂਦਾ ਸੱਤਾ ਵੀ ਸਮਾਜਿਕ ਗਿਆਨ ਨੂੰ ਆਪਣੇ ਖੁਦਮੁਖਤਿਆਰੀ ਤਰੀਕੇ ਨਾਲ਼ ਅੱਗੇ ਤੋਰਦੀ ਹੈ।ਇਹ ਗਿਆਨ ਕਈ ਰੂਪਾਂ ਅਤੇ ਵੱਖ ਵੱਖ ਵਿਧੀਆਂ ਰਾਹੀਂ ਅਗਲੇਰੀ ਪੀੜ੍ਹੀ ਤੱਕ ਪਹੁੰਚਦਾ ਹੈ।
ਵਰਤਮਾਨ ਸਮੇਂ ਵਿੱਚ ਹਰ ਸਮਾਜ ਨੇ ਆਪਣਾ ਵੱਖਰਾ ਸਿੱਖਿਆ ਢਾਂਚਾ ਵਿਕਸਿਤ ਕਰ ਲਿਆ ਹੈ।ਅੱਜ ਕੱਲ ਦੇ ਦੌਰ ਵਿੱਚ ਸਿੱਖਿਆ ਦਾ ਜ਼ਿਆਦਾ ਤਰ ਕੰਮ ਪੜ੍ਹਨ ਲਿੱਖਣ ਦੀ ਵਿਧੀ ਰਾਹੀਂ ਲੋਕਾਂ ਤੱਕ ਪਹੁੰਚ ਰਿਹਾ ਹੈ ।ਪੜ੍ਹਨ ਲਿਖਣ ਦੀ ਵਿਧੀ ਦੀ ਵਰਤੋਂ ਹੋਰ ਦੂਜੀਆਂ ਵਿਧੀਆਂ ਤੋਂ ਜ਼ਿਆਦਾ ਪ੍ਰਯੋਗ ਕੀਤੀ ਜਾਂਦੀ ਹੈ।ਇਸ ਵਿਧੀ ਦਾ ਮੁੱਖ ਸੰਚਾਲਕ ਸਕੂਲੀ ਢਾਂਚਾ ਹੈ ਜਿਹੜਾ ਕਿ ਸਮੁੱਚੇ ਰੂਪ ਵਿੱਚ ਮੌਕੇ ਦੀਆਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਹੀ ਰਹਿੰਦਾ ਹੈ। ਬਹੁਤਾ ਕਰਕੇ ਸਿੱਖਿਆ ਦੂਜਿਆਂ ਦੀ ਰਹਿਨੁਮਾਈ ਹੇਠ ਦਿੱਤੀ ਜਾਂਦੀ ਹੈ ਪਰ ਇਹ ਖ਼ੁਦ ਵੀ ਹਾਸਲ ਕੀਤੀ ਜਾ ਸਕਦੀ ਹੈ।[2]
ਨਿਰੁਕਤੀ
ਸਿੱਖਿਆ ਦਾ ਮਹੱਤਵ
ਸਿੱਖਿਆ ਦਾ ਇਤਿਹਾਸ
ਸਿੱਖਿਆ ਦੇ ਉਦੇਸ਼
ਰਸਮੀ ਸਿੱਖਿਆ
ਸਿੱਖਿਆ ਅਤੇ ਸਜ਼ਾ
ਸਿੱਖਿਆ ਦੇ ਮੌਜੂਦਾ ਹਾਲਾਤ
ਹਵਾਲੇ
ਸਿੱਖਿਆ ਸੰਬੰਧੀ ਹੋਰ ਵੇਰਵੇ