ਅੰਮ੍ਰਿਤ ਵੇਲਾ ਕਿਸ ਨੂੰ ਕਹਿੰਦੇ ਹਨ ?
Answers
Answer:
ਅੰਮ੍ਰਿਤ ਵੇਲਾ ਤੋਂ ਭਾਵ ਹੈ ਅਗਲਾ ਦਿਨ ਜੋ ਰਾਤ ਦੇ ਬਾਰਾਂ ਵਜੇ ਤੋਂ ਚੜ੍ਹਦਾ ਹੈ। ਭਾਰਤੀ ਧਰਮ ਦਰਸ਼ਨ 'ਚ ਇਸ ਸਮੇਂ ਨੂੰ ਪ੍ਰਭੂ ਮਿਲਾਪ ਦਾ ਸਮਾਂ ਕਿਹਾ ਜਾਂਦਾ ਹੈ। ਇਸ ਸਮੇਂ ਉੱਠ ਕੇ,ਇਸ਼ਨਾਨ ਕਰ ਕੇ ਨਾਮ ਬਾਣੀ ਦਾ ਸਿਮਰਨ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ[1] ਨਾਮ ਜਪਣ ਦੀ ਵੱਖਰੀ ਵਿਸ਼ੇਸਤਾ ਅਤੇ ਮਹੱਤਤਾ ਹੈ। ਹਰ ਇੱਕ ਮਨੁੱਖ ਆਪਣੀ ਸਖਸ਼ੀਅਤ ਦੇ ਮੁਤਾਬਕ ਚੰਗੀਆਂ ਜਾਂ ਮਾੜੀਆਂ ਕਿਰਨਾਂ ਛੱਡਦਾ ਹੈ। ਰੱਬ ਦੇ ਪਿਆਰੇ ਦੇ ਹਿਰਦੇ ਵਿੱਚੋਂ ਜੋ ਆਤਮਿਕ ਲਹਿਰਾਂ ਅਤੇ ਕਿਰਨਾਂ ਵਾਯੂਮੰਡਲ ਵਿੱਚ ਪਰਵੇਸ਼ ਕਰਦੀਆਂ ਹਨ ਉਹ ਅੰਮ੍ਰਿਤ ਵੇਲੇ ਨਾਮ ਜਪਣ ਵਾਲੇ ਜਗਿਆਸੂਆਂ ਦੀ ਵਿਰਤੀ ਜੋੜਨ ਵਿੱਚ ਸਹਾਇਤਾ ਕਰਦੀਆਂ ਹਨ। ਇਹ ਸਮਾਂ ਮੰਦ ਭਾਵਨਾਵਾਂ ਤੋਂ ਰਹਿਤ ਹੁੰਦਾ ਹੈ। ਇਸ ਸਮੇਂ ਕੋਈ ਸ਼ੋਰ-ਸ਼ਰਾਬਾ ਅਤੇ ਰੌਲਾ-ਰੱਪਾ ਨਹੀਂ ਹੁੰਦਾ। ਸਾਰੀ ਕੁਦਰਤ ਸਹਿਜ ਸੁਭਾਅ ਰੱਬੀ ਰੰਗ ਵਿੱਚ ਰੰਗੀ ਹੁੰਦੀ ਹੈ। ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਅਤੇ ਉਸ ਨਾਲ ਜੁੜੀ ਗੁਰਸਿੱਖ ਦੀ ਰਹਿਣੀ ਬਹਿਣੀ ਨੂੰ ਗੁਰਬਾਣੀ ਵਿੱਚ ਸਮਝਾਇਆ ਹੈ।