ਕਪੂਰ ਦੀਆਂ ਟਿਕਿਆ ਦਾ ਘਟ ਹੋਣਾ ਕਿਹੜੀ ਪਰਿਕ੍ਰੀਆ ਹੈ
Answers
Answer:ਰਾਜ ਕਪੂਰ (ਹਿੰਦੀ: राज कपूर), (راج کپور ਉਰਦੂ/ਸ਼ਾਹਮੁਖੀ), (14 ਦਸੰਬਰ 1924 – 2 ਜੂਨ 1988) ਪ੍ਰਸਿੱਧ ਅਭਿਨੇਤਾ, ਨਿਰਮਾਤਾ ਅਤੇ ਫ਼ਿਲਮ ਨਿਰਦੇਸ਼ਕ ਸਨ। ਨਹਿਰੂਵਾਦੀ ਸਮਾਜਵਾਦ ਤੋਂ ਪ੍ਰੇਰਿਤ ਆਪਣੀਆਂ ਸ਼ੁਰੁਆਤੀ ਫਿਲਮਾਂ ਤੋਂ ਲੈ ਕੇ ਪ੍ਰਭਾਵਸ਼ਾਲੀ ਪ੍ਰੇਮ ਕਹਾਣੀਆਂ ਨੂੰ ਪਰਦੇ ਉੱਤੇ ਪੇਸ਼ ਕਰਕੇ ਉਨ੍ਹਾਂ ਨੇ ਹਿੰਦੁਸਤਾਨੀ ਫਿਲਮ ਜਗਤ ਵਿੱਚ ਯਾਦਗਾਰੀ ਪੈੜਾਂ ਛੱਡੀਆਂ। ਭਾਰਤ ਵਿੱਚ ਉਹ ਆਪਣੇ ਸਮੇਂ ਦੇ ਸਭ ਤੋਂ ਵੱਡੇ ਸ਼ੋਮੈਨ ਸਨ।[1][2] ਸੋਵੀਅਤ ਯੂਨੀਅਨ ਅਤੇ ਮਧ-ਪੂਰਬ ਵਿੱਚ ਰਾਜ ਕਪੂਰ ਦੀ ਲੋਕਪ੍ਰਿਅਤਾ ਦੰਦਕਥਾ ਬਣ ਚੁੱਕੀ ਹੈ। ਉਨ੍ਹਾਂ ਨੇ ਭਾਰਤ ਵਿੱਚ ਨੌਂ ਫਿਲਮ ਫੇਅਰ ਅਵਾਰਡ ਜਿੱਤੇ ਅਤੇ ਦੋ ਫਿਲਮਾਂ ਅਵਾਰਾ ਅਤੇ ਬੂਟ ਪਾਲਿਸ਼ ਕੈਨਜ ਫਿਲਮ ਫੈਸਟੀਵਲ ਲਈ ਨਾਮਜਦ ਹੋਈਆਂ। ਉਨ੍ਹਾਂ ਦੀ ਫਿਲਮਾਂ (ਖਾਸਕਰ ਸ਼੍ਰੀ 420) ਵਿੱਚ ਬੰਬਈ ਦੀ ਜੋ ਮੂਲ ਤਸਵੀਰ ਪੇਸ਼ ਕੀਤੀ ਗਈ ਹੈ, ਉਹ ਫਿਲਮ ਨਿਰਮਾਤਾਵਾਂ ਨੂੰ ਅਜੇ ਵੀ ਆਕਰਸ਼ਤ ਕਰਦੀ ਹੈ। ਰਾਜ ਕਪੂਰ ਦੀਆਂ ਫਿਲਮਾਂ ਦੀਆਂ ਕਹਾਣੀਆਂ ਆਮ ਤੌਰ ਤੇ ਉਨ੍ਹਾਂ ਦੇ ਜੀਵਨ ਨਾਲ ਜੁਡ਼ੀਆਂ ਹੁੰਦੀਆਂ ਸਨ ਅਤੇ ਆਪਣੀ ਜਿਆਦਾਤਰ ਫਿਲਮਾਂ ਦੇ ਮੁੱਖ ਅਦਾਕਾਰ ਵੀ ਉਹ ਖੁਦ ਆਪ ਹੀ ਹੁੰਦੇ ਸਨ।
ਕਪੂਰ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਮਹਾਨ ਅਤੇ ਸਭਤੋਂ ਵੱਧ ਪ੍ਭਾਵਸ਼ਾਲੀ ਫ਼ਿਲਮ ਨਿਰਮਾਤਾਵਾਂ ਅਤੇ ਅਭਿਨੇਤਾਵਾਂ ਵਿੱਚੋ ਇੱਕ ਸਮਝਿਆ ਜਾਂਦਾ ਹੈ I ਉਹ ਭਾਰਤ ਵਿੱਚ ਕਈ ਅਵਾਰਡਾਂ ਦੇ ਜੇਤੂ ਸਨ, ਜਿਸ ਵਿੱਚ 3 ਨੈਸ਼ਨਲ ਫ਼ਿਲਮ ਅਵਾਰਡ ਅਤੇ 11 ਫ਼ਿਲਮ ਫ਼ੇਅਰ ਅਵਾਰਡ ਸ਼ਾਮਲ ਸਨ I ਫ਼ਿਲਮ ਫ਼ੇਅਰ ਲਾਈਫਟਾਇਮ ਐਚੀਵਮੈਂਟ ਅਵਾਰਡ ਰਾਜ ਕਪੂਰ ਦੇ ਨਾਮ ਤੇ ਹੀ ਰਖਿਆ ਗਿਆ ਹੈ I ਉਹ ਕਾਨਸ ਫ਼ਿਲਮ ਸਮਾਰੋਹ ਵਿੱਚ ਆਪਣੀ ਫ਼ਿਲਮ ਅਵਾਰਾ (1951) ਅਤੇ ਬੂਟ ਪਾਲਿਸ਼ (1954) ਲਈ ਦੋ ਬਾਰ ਪਾਮ ਡਿ’ਓਰ ਗ੍ਰੈੰਡ ਪੁਰਸਕਾਰ ਲਈ ਨਾਮਜ਼ਦ ਵੀ ਕੀਤੇ ਗਏ I ਅਵਾਰਾ ਫ਼ਿਲਮ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਉਹਨਾਂ ਨੂੰ ਟਾਇਮਸ ਮੈਗਜ਼ੀਨ ਦੁਆਰਾ ਚੋਟੀ ਦੇ ਦਸ ਮਹਾਨ ਪ੍ਰਦਰਸ਼ਨਾਂ ਵਿੱਚੋ ਪਹਿਲਾਂ ਸਥਾਨ ਦਿੱਤਾ ਗਿਆ I[3]
ਉਹਨਾਂ ਦੀ ਫ਼ਿਲਮਾਂ ਨੇ ਦੁਨਿਆ ਭਰ ਦੇ ਦਰਸ਼ਕਾਂ ਦਾ ਧਿਆਨ ਆਪਣੇ ਵਲ ਖਿਚਿਆ, ਜਿਹਨਾਂ ਵਿੱਚ ਖਾਸ ਤੌਰ ਤੇ ਏਸ਼ੀਆ ਅਤੇ ਯੂਰਪ ਦੇ ਦਰਸ਼ਕਾਂ ਸ਼ਾਮਲ ਸਨ I ਉਹਨਾਂ ਨੂੰ ਭਾਰਤੀਯ ਫ਼ਿਲਮ ਇੰਡਸਟਰੀ ਦਾ ਕਲਾਰਕ ਗੈਬਲ ਬੁਲਾਇਆ ਜਾਂਦਾ ਸੀ I[4]
ਸਾਲ 1971 ਵਿੱਚ ਕਲਾ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਲਈ, ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੁਸ਼ਨ ਨਾਲ ਸਨਮਾਨਿਤ ਕੀਤਾ ਗਿਆ I[5] ਭਾਰਤ ਸਰਕਾਰ ਨੇ ਸਾਲ 1987 ਵਿੱਚ ਉਹਨਾਂ ਨੂੰ ਭਾਰਤੀ ਸਿਨੇਮਾ ਦੇ ਸਭਤੋਂ ਵੱਡੇ ਅਵਾਰਡ ਦਾਦਾ ਸਾਹਿਬ ਫ਼ਾਲਕੇ ਅਵਾਰਡ ਪ੍ਦਾਨ ਕੀਤਾ I