Art, asked by rahulmittal8783, 8 months ago

ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਕਵਿਤਾ ਦਾ ਕਵੀ ਕੌਣ ਹੈ

Answers

Answered by atikshghuge
9

Answer:

ਭਾਈ ਵੀਰ ਸਿੰਘ (5.12.1872- 10.6.1957) ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਹੋਣ ਦਾ ਮਾਣ ਪ੍ਰਾਪਤ ਹੈ। ਮੈਟ੍ਰਿਕ(1891) ਪਾਸ ਕਰਨ ਪਿੱਛੋਂ ਉਨ੍ਹਾਂ ਨੇ ਕਿਸੇ ਨੌਕਰੀ ਦੀ ਇੱਛਾ ਨਾ ਕੀਤੀ, ਸਗੋਂ ਸ. ਵਜ਼ੀਰ ਸਿੰਘ ਨਾਲ ਮਿਲ ਕੇ 'ਵਜ਼ੀਰ ਹਿੰਦ ਪ੍ਰੈੱਸ' ਦੀ ਸਥਾਪਨਾ ਕੀਤੀ ਅਤੇ ਸਿੱਖ ਪੰਥ ਵਿੱਚ ਧਾਰਮਿਕ, ਵਿੱਦਿਅਕ, ਸੱਭਿਆਚਾਰਕ ਪੱਖੋਂ ਜਾਗ੍ਰਿਤੀ ਲਿਆਉਣ ਲਈ 'ਖ਼ਾਲਸਾ ਟ੍ਰੈਕਟ ਸੁਸਾਇਟੀ' ਦੀ ਨੀਂਹ ਰੱਖੀ ਅਤੇ ਛੋਟੇ- ਛੋਟੇ ਟ੍ਰੈਕਟਾਂ ਰਾਹੀਂ ਪ੍ਰਚਾਰ ਦਾ ਕਾਰਜ ਸ਼ੁਰੂ ਕਰ ਦਿੱਤਾ। 1899 ਵਿੱਚ 'ਖਾਲਸਾ ਸਮਾਚਾਰ' (ਸਪਤਾਹਿਕ ਅਖ਼ਬਾਰ) ਜਾਰੀ ਕੀਤਾ, ਜੋ ਅੱਜ ਤੱਕ ਵੀ ਬੜੀ ਸਫ਼ਲਤਾ ਨਾਲ ਜਾਰੀ ਹੈ।

ਭਾਈ ਸਾਹਿਬ ਦੀਆਂ ਸਾਹਿਤਕ ਰਚਨਾਵਾਂ ਦੀ ਗਿਣਤੀ ਤਿੰਨ ਦਰਜਨ ਤੋਂ ਵਧੀਕ ਹੈ, ਜਿਨ੍ਹਾਂ ਵਿੱਚ ਮਹਾਂਕਾਵਿ, ਸੱਤ ਕਾਵਿ ਸੰਗ੍ਰਹਿ, ਚਾਰ ਨਾਵਲ, ਇੱਕ ਨਾਟਕ, ਗੁਰੂਆਂ ਦੇ ਜੀਵਨ ਬਾਰੇ ਚਮਤਕਾਰ, ਬਾਲ ਪੁਸਤਕਾਂ ਸ਼ਾਮਲ ਹਨ। ਇਨ੍ਹਾਂ ਤੋਂ ਬਿਨਾਂ ਸਾਹਿਤ ਅਨੁਵਾਦ, ਟੀਕੇ ਅਤੇ ਸੰਪਾਦਨ ਗ੍ਰੰਥ ਵੀ ਮਿਲਦੇ ਹਨ। ਖ਼ਾਲਸਾ ਸਮਾਚਾਰ ਵਿੱਚ ਵੱਖ ਵੱਖ ਸਮੇਂ ਪ੍ਰਕਾਸ਼ਿਤ 354 ਕਵਿਤਾਵਾਂ ਅਜਿਹੀਆਂ ਹਨ, ਜੋ ਅਜੇ ਤੱਕ ਕਿਸੇ ਸੰਗ੍ਰਹਿ ਵਿੱਚ ਸ਼ਾਮਿਲ ਨਹੀਂ ਹੋਈਆਂ। ਇੰਨੇ ਵੱਡੇ ਆਕਾਰ ਦੀ ਬਹੁਪੱਖੀ ਤੇ ਉੱਤਮ ਰਚਨਾ ਨੂੰ ਵੇਖ ਕੇ ਹੀ ਪ੍ਰੋ. ਪੂਰਨ ਸਿੰਘ ਨੇ ਲਿਖਿਆ ਸੀ- 'ਭਾਈ ਵੀਰ ਸਿੰਘ ਆਪਣੇ ਆਪ ਵਿੱਚ ਇੱਕ ਯੁਗ ਪੁਰਸ਼ ਹਨ। ਉਨ੍ਹਾਂ ਦੇ ਪ੍ਰਵੇਸ਼ ਨਾਲ ਹੀ ਅਤਿ ਨਵੀਨ ਪੰਜਾਬੀ ਬੋਲੀ ਦਾ ਮੁੱਢ ਬੱਝਿਆ ਹੈ। ਉਨ੍ਹਾਂ ਨੇ ਹੀ ਇਸ ਨੂੰ ਇੱਕ ਨਵੀਂ ਸ਼ੈਲੀ, ਨਵੀਂ ਲੈਅ ਅਤੇ ਨਵਾਂ ਵੇਗ ਬਖਸ਼ਿਆ ਹੈ।' ਬਾਬਾ ਖੜਕ ਸਿੰਘ ਨੇ ਉਨ੍ਹਾਂ ਬਾਰੇ ਇਸ ਤਰ੍ਹਾਂ ਲਿਖਿਆ ਹੈ, 'ਨਵੀਨ ਪੰਜਾਬੀ ਸਾਹਿਤਯ ਨੂੰ ਇਤਨਾ ਹਰ ਦਿਲ ਅਜ਼ੀਜ਼ ਤੇ ਵਿਸ਼ਾਲ ਬਣਾਉਣ ਵਿੱਚ ਜੋ ਘਾਲ ਭਾਈ ਵੀਰ ਸਿੰਘ ਨੇ ਘਾਲੀ ਹੈ, ਉਸ ਲਈ ਹਰ ਇੱਕ ਪੰਜਾਬੀ ਦਾ ਪਿਆਰਾ ਉਨ੍ਹਾਂ ਦਾ ਰਿਣੀ ਹੈ।'

ਉਹ ਅਤਿ ਨਿਮਰਤਾ ਵਾਲੇ ਵਿਅਕਤੀ ਸਨ ਤੇ ਆਪਣਾ ਨਾਂ ਵੀ ਆਪਣੀਆਂ ਕਿਤਾਬਾਂ ਤੇ ਨਹੀਂ ਸਨ ਛਪਵਾਉਣਾ ਚਾਹੁੰਦੇ। ਉਹ ਦੁਨਿਆਵੀ ਰੌਲੇ- ਰੱਪੇ ਤੋਂ ਸਦਾ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਸਨ। ਪਰ ਉਹ 'ਇਕੱਲ' ਨਹੀਂ 'ਇਕਾਂਤ' ਚਾਹੁੰਦੇ ਸਨ। ਨਿਰੀ ਇਕੱਲ ਤਾਂ ਦੁਖਦਾਈ ਹੁੰਦੀ ਹੈ ਤੇ ਜਦੋਂ ਇਹ ਇਕੱਲ 'ਇਕਾਂਤ' ਦਾ ਰੂਪ ਧਾਰ ਲੈਂਦੀ, ਤਾਂ ਆਪ ਨੂੰ ਬੜਾ ਸੁਖ ਮਿਲਦਾ ਸੀ। ਪਰ ਆਪ ਨੂੰ ਸਦਾ ਇਸ ਗੱਲ ਦਾ ਅਫਸੋਸ ਹੀ ਰਿਹਾ ਕਿ:

ਮੇਰੀ ਛਿਪੇ ਰਹਿਣ ਦੀ ਚਾਹ, ਤੇ ਛਿਪ ਟੁਰ ਜਾਣ ਦੀ,

ਹਾ, ਪੂਰੀ ਹੁੰਦੀ ਨਾਂਹ, ਮੈਂ ਤਰਲੇ ਲੈ ਰਿਹਾ।

ਭਾਈ ਸਾਹਿਬ ਸੁੰਦਰਤਾ ਦੇ ਵਿਸ਼ੇਸ਼ ਪ੍ਰਸ਼ੰਸਕ ਸਨ। ਕੁਦਰਤੀ ਸੁੰਦਰਤਾ ਆਪ ਨੂੰ ਖਾਸ ਤੌਰ ਤੇ ਖਿੱਚਦੀ ਸੀ ਅਤੇ ਇਸ ਸੌਂਦਰਯ- ਪ੍ਰੇਮ ਨੇ ਆਪ ਨੂੰ ਰੱਬੀ ਰੰਗ ਵਿਖਾ ਕੇ ਵਿਸਮਾਦ ਦੀ ਅਵਸਥਾ ਤੱਕ ਪੁਚਾ ਦਿੱਤਾ:

* ਜਾਤ ਜਨਮ ਤੇ ਅਸਲ ਨਸਲ ਨੂੰ, ਕੋਈ ਕਦੇ ਨਾ ਛਾਣੇ

ਜਦ ਸੁੰਦਰਤਾ ਦਰਸ਼ਨ ਦੇਵੇ, ਸਭ ਕੁਈ ਆਪਣੀ ਜਾਣੇ।

* ਚਾਨਣ ਜਿਵੇਂ ਆਕਾਸ਼ੋਂ ਆਵੇ, ਸ਼ੀਸ਼ਿਆਂ ਤੇ ਪੈ ਚਮਕੇ

ਤਿਵੇਂ ਸੁੰਦਰਤਾ ਅਰਸ਼ੋਂ ਆਵੇ, ਸੋਹਣਿਆਂ ਤੇ ਪੈ ਦਮਕੇ।

* ਹੈ ਧਰਤੀ ਪਰ ਛੋਹ ਅਸਮਾਨੀ, ਸੁੰਦਰਤਾ ਵਿੱਚ ਲਿਸ਼ਕੇ

ਧਰਤੀ ਦੇ ਰਸ, ਸੁਆਦ, ਨਜ਼ਾਰੇ, ਰਮਜ਼ ਅਰਸ਼ ਦੀ ਚਸਕੇ।

ਹਿੰਦ ਪਾਕਿਟ ਬੁਕਸ ਨਵੀਂ ਦਿੱਲੀ ਵੱਲੋਂ 1973 ਵਿੱਚ ਪ੍ਰਕਾਸ਼ਿਤ 'ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ' ਪੁਸਤਕ ਦੇ ਸੰਪਾਦਕ ਵਜੋਂ ਡਾ. ਹਰਿਭਜਨ ਸਿੰਘ ਭਾਈ ਵੀਰ ਸਿੰਘ ਦੇ ਪ੍ਰਕਿਰਤੀ ਚਿਤਰਣ ਬਾਰੇ ਲਿਖਦੇ ਹਨ, 'ਨਦੀ ਦੇ ਕਿਨਾਰੇ, ਜੰਗਲ ਬੇਲੇ ਜਾਂ ਅਰਸ਼ ਕਵੀ ਦੇ ਨਿਵਾਸ ਸਥਾਨ ਹਨ, ਪ੍ਰੇਮ ਸਥਾਨ ਨਹੀਂ। ਕਿਉਂਕਿ ਕਵੀ ਦੀ ਦਿਲਚਸਪੀ ਜੀਵਨ ਵਿੱਚ ਨਹੀਂ, ਜੀਵਨ ਦੇ ਅਰਥ ਵਿੱਚ ਹੈ, ਇਸੇ ਲਈ ਉਹ ਪ੍ਰਕਿਰਤੀ ਦੀ ਸੁੰਦਰਤਾ ਤੋਂ ਵਧੀਕ ਪ੍ਰਕਿਰਤੀ ਤੋਂ ਪ੍ਰਾਪਤ ਹੋਣ ਵਾਲੇ ਸੰਕੇਤ ਅਤੇ ਉਪਦੇਸ਼ ਵੱਲ ਰੁਚਿਤ ਹੈ। ਕਦੇ ਕਦੇ ਉਹ ਪ੍ਰਕਿਰਤੀ ਨੂੰ ਕਿਸੇ ਇਤਿਹਾਸਕ ਵੇਰਵੇ ਨਾਲ ਵੀ ਸੰਬੰਧਤ ਕਰਦੇ ਹਨ, ਪਰ ਅਪਵਾਦ ਰੂਪ ਵਿੱਚ। ਪ੍ਰਮੁੱਖ ਤੌਰ ਤੇ ਉਹ ਜਾਂ ਤਾਂ ਕੁਦਰਤ ਵਿਚ ਕਾਦਰ ਦਾ ਦੀਦਾਰ ਕਰਦੇ ਹਨ ਅਤੇ ਜਾਂ ਕੋਈ ਉਪਦੇਸ਼ ਗ੍ਰਹਿਣ ਕਰਦੇ ਹਨ।… ਕਦੀ ਕਦੀ ਭਾਈ ਸਾਹਿਬ ਪ੍ਰਕਿਰਤੀ ਦਾ ਮੂਰਤ ਚਿੱਤਰ ਵੀ ਪੇਸ਼ ਕਰਦੇ ਹਨ। ਪਰ ਸਹਿਜੇ ਹੀ ਉਸ ਤੋਂ ਕੋਈ ਅਮੂਰਤ ਉਪਦੇਸ਼ ਗ੍ਰਹਿਣ ਕਰਨਾ ਚਾਹੁੰਦੇ ਹਨ। ਹੇਠ ਲਿਖੀਆਂ ਦੋ ਉਦਾਹਰਣਾਂ ਵਿੱਚੋਂ ਪਹਿਲੀ ਵਿੱਚ ਪ੍ਰਕਿਰਤੀ ਪ੍ਰਭੂ ਵੱਲ ਸੰਕੇਤ ਕਰਦੀ ਹੈ ਅਤੇ ਦੂਜੀ ਵਿੱਚ ਉਪਦੇਸ਼ ਦ੍ਰਿੜਾਉਂਦੀ ਹੈ:

* ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ

ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿਜਦਾ।

* ਸੰਝ ਹੋਈ ਪਰਛਾਵੇਂ ਛੁਪ ਗਏ ਕਿਉਂ ਇੱਛਾਬਲ ਤੂੰ ਜਾਰੀ

ਨੈਂ ਸਰੋਦ ਕਰ ਰਹੀ ਉਵੇਂ ਹੀ ਤੇ ਟੁਰਨੋਂ ਭੀ ਨਹੀਂ ਹਾਰੀ

ਸੈਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ

ਸਹਿਮ ਸਵਾਦਲਾ ਛਾ ਰਿਹਾ ਸਾਰੇ ਤੇ ਕੁਦਰਤ ਟਿਕ ਗਈ ਸਾਰੀ

ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ

ਨਿਹੁੰ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ

ਇੱਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ

ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿੱਤ ਰਹਿੰਦੇ।

ਇਸੇ ਪੁਸਤਕ ਵਿੱਚ ਅੱਗੇ ਚੱਲ ਕੇ ਡਾ. ਹਰਭਜਨ ਸਿੰਘ ਨੇ ਲਿਖਿਆ ਹੈ, 'ਭਾਈ ਸਾਹਿਬ ਕੁਦਰਤ ਨੂੰ ਕਾਦਰ ਨਾਲ, ਦ੍ਰਿਸ਼ ਨੂੰ ਦ੍ਰਿਸ਼ਟੀ ਨਾਲ ਅਤੇ ਫਰਸ਼ ਨੂੰ ਅਰਸ਼ ਨਾਲ ਜੋਡ਼ਦੇ ਹਨ। ਕਸ਼ਮੀਰ ਜਿਹੇ ਸੁੰਦਰ ਦੇਸ਼ ਬਾਰੇ ਕਹਿੰਦੇ ਹਨ : 'ਹੈ ਧਰਤੀ ਪਰ ਛੋਹ ਅਸਮਾਨੀ', ਸੁੰਦਰ ਵਿਅਕਤੀਆਂ ਬਾਰੇ ਕਹਿੰਦੇ ਹਨ:'ਤਿਵੇਂ ਸੁੰਦਰਤਾ ਅਰਸ਼ੋਂ ਆਵੇ'। ਇਹ ਬਿਰਤੀ ਭਾਈ ਸਾਹਿਬ ਦੀ ਕਾਵਿ ਰਚਨਾ ਦਾ ਬੁਨਿਆਦੀ ਤੱਤ ਹੈ। ਉਹ ਤਾਂ ਧਰਤੀ ਉੱਪਰ ਰਚੀ ਜਾ ਰਹੀ ਕਵਿਤਾ ਦੇ ਕਰਤਾਰੀ ਸਿਧਾਂਤ ਦਾ ਨਿਵਾਸ ਵੀ ਅਰਸ਼ਾਂ ਵਿੱਚ ਮੰਨਦੇ ਹਨ।'

Hope it helps you

Pls mark me brainliest

Answered by roopa2000
1

ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਕਵਿਤਾ ਦਾ ਕਵੀ ਕੌਣ ਹੈ

ਭਾਈ ਵੀਰ ਸਿੰਘ (5.12.1872- 10.6.1957) ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਹੋਣ ਦਾ ਮਾਣ ਪ੍ਰਾਪਤ ਹੈ। ਮੈਟ੍ਰਿਕ(1891) ਪਾਸ ਕਰਨ ਪਿੱਛੋਂ ਉਨ੍ਹਾਂ ਨੇ ਕਿਸੇ ਨੌਕਰੀ ਦੀ ਇੱਛਾ ਨਾ ਕੀਤੀ, ਸਗੋਂ ਸ. ਵਜ਼ੀਰ ਸਿੰਘ ਨਾਲ ਮਿਲ ਕੇ 'ਵਜ਼ੀਰ ਹਿੰਦ ਪ੍ਰੈੱਸ' ਦੀ ਸਥਾਪਨਾ ਕੀਤੀ ਅਤੇ ਸਿੱਖ ਪੰਥ ਵਿੱਚ ਧਾਰਮਿਕ, ਵਿੱਦਿਅਕ, ਸੱਭਿਆਚਾਰਕ ਪੱਖੋਂ ਜਾਗ੍ਰਿਤੀ ਲਿਆਉਣ ਲਈ 'ਖ਼ਾਲਸਾ ਟ੍ਰੈਕਟ ਸੁਸਾਇਟੀ' ਦੀ ਨੀਂਹ ਰੱਖੀ ਅਤੇ ਛੋਟੇ- ਛੋਟੇ ਟ੍ਰੈਕਟਾਂ ਰਾਹੀਂ ਪ੍ਰਚਾਰ ਦਾ ਕਾਰਜ ਸ਼ੁਰੂ ਕਰ ਦਿੱਤਾ। 1899 ਵਿੱਚ 'ਖਾਲਸਾ ਸਮਾਚਾਰ' (ਸਪਤਾਹਿਕ ਅਖ਼ਬਾਰ) ਜਾਰੀ ਕੀਤਾ, ਜੋ ਅੱਜ ਤੱਕ ਵੀ ਬੜੀ ਸਫ਼ਲਤਾ ਨਾਲ ਜਾਰੀ ਹੈ।

ਭਾਈ ਸਾਹਿਬ ਦੀਆਂ ਸਾਹਿਤਕ ਰਚਨਾਵਾਂ ਦੀ ਗਿਣਤੀ ਤਿੰਨ ਦਰਜਨ ਤੋਂ ਵਧੀਕ ਹੈ, ਜਿਨ੍ਹਾਂ ਵਿੱਚ ਮਹਾਂਕਾਵਿ, ਸੱਤ ਕਾਵਿ ਸੰਗ੍ਰਹਿ, ਚਾਰ ਨਾਵਲ, ਇੱਕ ਨਾਟਕ, ਗੁਰੂਆਂ ਦੇ ਜੀਵਨ ਬਾਰੇ ਚਮਤਕਾਰ, ਬਾਲ ਪੁਸਤਕਾਂ ਸ਼ਾਮਲ ਹਨ। ਇਨ੍ਹਾਂ ਤੋਂ ਬਿਨਾਂ ਸਾਹਿਤ ਅਨੁਵਾਦ, ਟੀਕੇ ਅਤੇ ਸੰਪਾਦਨ ਗ੍ਰੰਥ ਵੀ ਮਿਲਦੇ ਹਨ। ਖ਼ਾਲਸਾ ਸਮਾਚਾਰ ਵਿੱਚ ਵੱਖ ਵੱਖ ਸਮੇਂ ਪ੍ਰਕਾਸ਼ਿਤ 354 ਕਵਿਤਾਵਾਂ ਅਜਿਹੀਆਂ ਹਨ, ਜੋ ਅਜੇ ਤੱਕ ਕਿਸੇ ਸੰਗ੍ਰਹਿ ਵਿੱਚ ਸ਼ਾਮਿਲ ਨਹੀਂ ਹੋਈਆਂ। ਇੰਨੇ ਵੱਡੇ ਆਕਾਰ ਦੀ ਬਹੁਪੱਖੀ ਤੇ ਉੱਤਮ ਰਚਨਾ ਨੂੰ ਵੇਖ ਕੇ ਹੀ ਪ੍ਰੋ. ਪੂਰਨ ਸਿੰਘ ਨੇ ਲਿਖਿਆ ਸੀ- 'ਭਾਈ ਵੀਰ ਸਿੰਘ ਆਪਣੇ ਆਪ ਵਿੱਚ ਇੱਕ ਯੁਗ ਪੁਰਸ਼ ਹਨ। ਉਨ੍ਹਾਂ ਦੇ ਪ੍ਰਵੇਸ਼ ਨਾਲ ਹੀ ਅਤਿ ਨਵੀਨ ਪੰਜਾਬੀ ਬੋਲੀ ਦਾ ਮੁੱਢ ਬੱਝਿਆ ਹੈ। ਉਨ੍ਹਾਂ ਨੇ ਹੀ ਇਸ ਨੂੰ ਇੱਕ ਨਵੀਂ ਸ਼ੈਲੀ, ਨਵੀਂ ਲੈਅ ਅਤੇ ਨਵਾਂ ਵੇਗ ਬਖਸ਼ਿਆ ਹੈ।' ਬਾਬਾ ਖੜਕ ਸਿੰਘ ਨੇ ਉਨ੍ਹਾਂ ਬਾਰੇ ਇਸ ਤਰ੍ਹਾਂ ਲਿਖਿਆ ਹੈ, 'ਨਵੀਨ ਪੰਜਾਬੀ ਸਾਹਿਤਯ ਨੂੰ ਇਤਨਾ ਹਰ ਦਿਲ ਅਜ਼ੀਜ਼ ਤੇ ਵਿਸ਼ਾਲ ਬਣਾਉਣ ਵਿੱਚ ਜੋ ਘਾਲ ਭਾਈ ਵੀਰ ਸਿੰਘ ਨੇ ਘਾਲੀ ਹੈ, ਉਸ ਲਈ ਹਰ ਇੱਕ ਪੰਜਾਬੀ ਦਾ ਪਿਆਰਾ ਉਨ੍ਹਾਂ ਦਾ ਰਿਣੀ ਹੈ।'

ਉਹ ਅਤਿ ਨਿਮਰਤਾ ਵਾਲੇ ਵਿਅਕਤੀ ਸਨ ਤੇ ਆਪਣਾ ਨਾਂ ਵੀ ਆਪਣੀਆਂ ਕਿਤਾਬਾਂ ਤੇ ਨਹੀਂ ਸਨ ਛਪਵਾਉਣਾ ਚਾਹੁੰਦੇ। ਉਹ ਦੁਨਿਆਵੀ ਰੌਲੇ- ਰੱਪੇ ਤੋਂ ਸਦਾ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਸਨ। ਪਰ ਉਹ 'ਇਕੱਲ' ਨਹੀਂ 'ਇਕਾਂਤ' ਚਾਹੁੰਦੇ ਸਨ। ਨਿਰੀ ਇਕੱਲ ਤਾਂ ਦੁਖਦਾਈ ਹੁੰਦੀ ਹੈ ਤੇ ਜਦੋਂ ਇਹ ਇਕੱਲ 'ਇਕਾਂਤ' ਦਾ ਰੂਪ ਧਾਰ ਲੈਂਦੀ, ਤਾਂ ਆਪ ਨੂੰ ਬੜਾ ਸੁਖ ਮਿਲਦਾ ਸੀ। ਪਰ ਆਪ ਨੂੰ ਸਦਾ ਇਸ ਗੱਲ ਦਾ ਅਫਸੋਸ ਹੀ ਰਿਹਾ ਕਿ:

ਮੇਰੀ ਛਿਪੇ ਰਹਿਣ ਦੀ ਚਾਹ, ਤੇ ਛਿਪ ਟੁਰ ਜਾਣ ਦੀ,

ਹਾ, ਪੂਰੀ ਹੁੰਦੀ ਨਾਂਹ, ਮੈਂ ਤਰਲੇ ਲੈ ਰਿਹਾ।

ਭਾਈ ਸਾਹਿਬ ਸੁੰਦਰਤਾ ਦੇ ਵਿਸ਼ੇਸ਼ ਪ੍ਰਸ਼ੰਸਕ ਸਨ। ਕੁਦਰਤੀ ਸੁੰਦਰਤਾ ਆਪ ਨੂੰ ਖਾਸ ਤੌਰ ਤੇ ਖਿੱਚਦੀ ਸੀ ਅਤੇ ਇਸ ਸੌਂਦਰਯ- ਪ੍ਰੇਮ ਨੇ ਆਪ ਨੂੰ ਰੱਬੀ ਰੰਗ ਵਿਖਾ ਕੇ ਵਿਸਮਾਦ ਦੀ ਅਵਸਥਾ ਤੱਕ ਪੁਚਾ ਦਿੱਤਾ:

* ਜਾਤ ਜਨਮ ਤੇ ਅਸਲ ਨਸਲ ਨੂੰ, ਕੋਈ ਕਦੇ ਨਾ ਛਾਣੇ

ਜਦ ਸੁੰਦਰਤਾ ਦਰਸ਼ਨ ਦੇਵੇ, ਸਭ ਕੁਈ ਆਪਣੀ ਜਾਣੇ।

* ਚਾਨਣ ਜਿਵੇਂ ਆਕਾਸ਼ੋਂ ਆਵੇ, ਸ਼ੀਸ਼ਿਆਂ ਤੇ ਪੈ ਚਮਕੇ

ਤਿਵੇਂ ਸੁੰਦਰਤਾ ਅਰਸ਼ੋਂ ਆਵੇ, ਸੋਹਣਿਆਂ ਤੇ ਪੈ ਦਮਕੇ।

* ਹੈ ਧਰਤੀ ਪਰ ਛੋਹ ਅਸਮਾਨੀ, ਸੁੰਦਰਤਾ ਵਿੱਚ ਲਿਸ਼ਕੇ

ਧਰਤੀ ਦੇ ਰਸ, ਸੁਆਦ, ਨਜ਼ਾਰੇ, ਰਮਜ਼ ਅਰਸ਼ ਦੀ ਚਸਕੇ।

ਹਿੰਦ ਪਾਕਿਟ ਬੁਕਸ ਨਵੀਂ ਦਿੱਲੀ ਵੱਲੋਂ 1973 ਵਿੱਚ ਪ੍ਰਕਾਸ਼ਿਤ 'ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ' ਪੁਸਤਕ ਦੇ ਸੰਪਾਦਕ ਵਜੋਂ ਡਾ. ਹਰਿਭਜਨ ਸਿੰਘ ਭਾਈ ਵੀਰ ਸਿੰਘ ਦੇ ਪ੍ਰਕਿਰਤੀ ਚਿਤਰਣ ਬਾਰੇ ਲਿਖਦੇ ਹਨ, 'ਨਦੀ ਦੇ ਕਿਨਾਰੇ, ਜੰਗਲ ਬੇਲੇ ਜਾਂ ਅਰਸ਼ ਕਵੀ ਦੇ ਨਿਵਾਸ ਸਥਾਨ ਹਨ, ਪ੍ਰੇਮ ਸਥਾਨ ਨਹੀਂ। ਕਿਉਂਕਿ ਕਵੀ ਦੀ ਦਿਲਚਸਪੀ ਜੀਵਨ ਵਿੱਚ ਨਹੀਂ, ਜੀਵਨ ਦੇ ਅਰਥ ਵਿੱਚ ਹੈ, ਇਸੇ ਲਈ ਉਹ ਪ੍ਰਕਿਰਤੀ ਦੀ ਸੁੰਦਰਤਾ ਤੋਂ ਵਧੀਕ ਪ੍ਰਕਿਰਤੀ ਤੋਂ ਪ੍ਰਾਪਤ ਹੋਣ ਵਾਲੇ ਸੰਕੇਤ ਅਤੇ ਉਪਦੇਸ਼ ਵੱਲ ਰੁਚਿਤ ਹੈ। ਕਦੇ ਕਦੇ ਉਹ ਪ੍ਰਕਿਰਤੀ ਨੂੰ ਕਿਸੇ ਇਤਿਹਾਸਕ ਵੇਰਵੇ ਨਾਲ ਵੀ ਸੰਬੰਧਤ ਕਰਦੇ ਹਨ, ਪਰ ਅਪਵਾਦ ਰੂਪ ਵਿੱਚ। ਪ੍ਰਮੁੱਖ ਤੌਰ ਤੇ ਉਹ ਜਾਂ ਤਾਂ ਕੁਦਰਤ ਵਿਚ ਕਾਦਰ ਦਾ ਦੀਦਾਰ ਕਰਦੇ ਹਨ ਅਤੇ ਜਾਂ ਕੋਈ ਉਪਦੇਸ਼ ਗ੍ਰਹਿਣ ਕਰਦੇ ਹਨ।… ਕਦੀ ਕਦੀ ਭਾਈ ਸਾਹਿਬ ਪ੍ਰਕਿਰਤੀ ਦਾ ਮੂਰਤ ਚਿੱਤਰ ਵੀ ਪੇਸ਼ ਕਰਦੇ ਹਨ। ਪਰ ਸਹਿਜੇ ਹੀ ਉਸ ਤੋਂ ਕੋਈ ਅਮੂਰਤ ਉਪਦੇਸ਼ ਗ੍ਰਹਿਣ ਕਰਨਾ ਚਾਹੁੰਦੇ ਹਨ। ਹੇਠ ਲਿਖੀਆਂ ਦੋ ਉਦਾਹਰਣਾਂ ਵਿੱਚੋਂ ਪਹਿਲੀ ਵਿੱਚ ਪ੍ਰਕਿਰਤੀ ਪ੍ਰਭੂ ਵੱਲ ਸੰਕੇਤ ਕਰਦੀ ਹੈ ਅਤੇ ਦੂਜੀ ਵਿੱਚ ਉਪਦੇਸ਼ ਦ੍ਰਿੜਾਉਂਦੀ ਹੈ:

* ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ

ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿਜਦਾ।

* ਸੰਝ ਹੋਈ ਪਰਛਾਵੇਂ ਛੁਪ ਗਏ ਕਿਉਂ ਇੱਛਾਬਲ ਤੂੰ ਜਾਰੀ

ਨੈਂ ਸਰੋਦ ਕਰ ਰਹੀ ਉਵੇਂ ਹੀ ਤੇ ਟੁਰਨੋਂ ਭੀ ਨਹੀਂ ਹਾਰੀ

ਸੈਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ

ਸਹਿਮ ਸਵਾਦਲਾ ਛਾ ਰਿਹਾ ਸਾਰੇ ਤੇ ਕੁਦਰਤ ਟਿਕ ਗਈ ਸਾਰੀ

ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ

ਨਿਹੁੰ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ

ਇੱਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ

ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿੱਤ ਰਹਿੰਦੇ।

Similar questions