ਗਜਨੀਤੀ ਸਾਸਤਰ ਅਤੇ ਇਤਿਹਾਸ ਵਿਚ ਦੋ ਸਬੰਧੰ ਲਿਖੋ
Answers
Answer:
ਇਤਿਹਾਸ ਕਦੇ ਵੀ ਸਾਹਿਤ ਤੋਂ ਨਿਰਲੇਪ ਨਹੀਂ ਹੋ ਸਕਦਾ ਅਤੇ ਨਾ ਹੀ ਸਾਹਿਤ ਇਤਿਹਾਸ ਤੋਂ ਬਿਨਾਂ ਰਚਿਆ ਜਾ ਸਕਦਾ ਹੈ। ਜਦੋਂ ਅਸੀਂ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਦਾ ਸਾਹਿਤ ਪੜ੍ਹਦੇ ਹਾਂ ਤਾਂ ਸਾਨੂੰ ਇਤਿਹਾਸ ਤੋਂ ਬਿਨਾਂ ਸਾਹਿਤ ਨੂੰ ਸਮਝਣਾ ਅਸੰਭਵ ਹੈ ਇਤਿਹਾਸ ਜੋ ਕਿ ਸਾਨੂੰ ਨਿਸ਼ਚਿਤ, ਸੀਮਾਵਾਂ, ਘਟਨਾਵਾਂ, ਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸ ਦੇ ਆਧਾਰ ਉੱਤੇ ਅਸੀਂ ਸਾਹਿਤ ਦੇ ਇਤਿਹਾਸ ਦੀ ਕਾਲਵੰਡ/ਨਾਮਕਰਣ ਕਰਦੇ ਹਾਂ ਤਾਂ ਅਸੀਂ ਸਾਹਿਤ ਦੇ ਨਿਯਮਾਂ ਦੀ ਸਹੀ ਵਿਆਖਿਆ ਕਰਦੇ ਹਾਂ। ਜਦੋਂ ਕੋਈ ਵੀ ਸਾਹਿਤਕਾਰ ਰਚਨਾ ਕਰਦਾ ਹੈ ਤਾਂ ਉਸਦੇ ਸਾਹਮਣੇ ਇਤਿਹਾਸ ਦੀ ਪੂਰਨ ਰੂਪ ਵਿਚ ਜਾਣਕਾਰੀ ਹੋਣੀ ਵਧੇਰੇ ਜਰੂਰੀ ਹੈ। ਇਤਿਹਾਸ ਸਮੇਂ ਦੀ ਨਿਸ਼ਚਿਤ ਸਥਿਤੀ, ਉਸ ਸਮੇਂ ਦਾ ਪੂਰਨ ਵੇਰਵਾ, ਪ੍ਰਬੰਧ, ਭੂਗੋਲਿਕ ਸਥਿਤੀ, ਕੁਦਰਤੀ ਵਾਰਤਾਵਰਣ ਦਾ ਚਿੱਤਰ ਸਾਨੂੰ ਇਤਿਹਾਸ ਵਿਚੋਂ ਮਿਲਦਾ ਹੈ। ਸਾਹਿਤ ਵੀ ਵਿਅਕਤੀਗਤ ਸਖ਼ਸੀਅਤ ਕੁਦਰਤੀ ਵਾਤਾਵਰਣ, ਭੂਗੋਲਿਕ ਸਥਿਤੀ, ਸ਼ਾਸਨ ਪ੍ਰਬੰਧ ਆਦਿ ਨਾਲ ਸੰਬੰਧਿਤ ਹੁੰਦਾ ਹੈ। “ਇਤਿਹਾਸ ਵਿਚ ਸ਼ਾਸਨ ਪ੍ਰਬੰਧ, ਕਾਨੂੰਨ, ਮਹਾਰਾਜੇ ਅਤੇ ਸਾਮਰਾਜ ਦੇ ਵਿਸਤਾਰ ਦਾ ਵੇਰਵਾ ਹੁੰਦਾ ਹੈ, ਜਿੱਥੇ ਕਿ ਸਾਹਿਤ ਆਮ ਲੋਕਾਂ ਦੇ ਸਮੂਹ ਅਤੇ ਰਹਿਣ-ਸਹਿਣ ਦੀਆਂ ਭਾਵਨਾਵਾਂ ਅਤੇ ਭਾਵੁਕਤਾ ਨੂੰ ਪ੍ਰਸਤੁਤ ਕਰਦਾ ਹੈ।”[1] ਸਾਹਿਤ ਅਤੇ ਇਤਿਹਾਸ ਵਿਚ ਅਸੀਂ ਦੇਖਦੇ ਹਾਂ ਕਿ ਇਤਿਹਾਸਿਕ, ਸਾਹਿਤਕ, ਸਮਾਜਿਕ, ਸੱਭਿਆਚਾਰਕ, ਭਾਸ਼ਾਈ ਸਮਰੱਥਾਵਾਂ ਇੱਕੋਂ ਸਮੇਂ ਸੰਗਠਿਤ ਹੁੰਦੀਆਂ ਹਨ, ਇਹ ਸੰਗਠਿਤ ਰੂਪ ਵਿਚ ਹੀ ਪੇਸ਼ ਕੀਤੀਆਂ ਜਾਂਦੀਆ ਹਨ। “ਇਤਿਹਾਸ ਸਾਨੂੰ ਪ੍ਰਬੰਧ ਅਤੇ ਤੱਥਾਂ ਦੇ ਸੰਗਠਨ ਪ੍ਰਦਾਨ ਕਰਦਾ ਹੈ ਜਿੱਥੇ ਸਾਹਿਤ ਮਨੁੱਖੀ ਦਿਮਾਗ ਦਾ ਮਨੋਵਿਸ਼ਲੇਸ਼ਣ ਪੀੜ੍ਹੀ ਦਰ ਪੀੜ੍ਹੀ ਜਿਹੜਾ ਵਿਅਕਤੀਆ ਦੇ ਹੱਥਾਂ ਵਿਚ ਸਮਰਪਿਤ ਕਰਦਾ ਹੈ।
Explanation: