ਸਾਰਾਗੜ੍ਹੀ ਦੇ ਯੋਧਿਆਂ ਦੀ ਬਹਾਦਰੀ ਦੀ ਚਰਚਾ ਵਿਸ਼ਵ ਪੱਧਰ 'ਤੇ ਕਿਵੇਂ ਹੋਈ ? *
(ੳ) ਬਰਤਾਨਵੀ ਪਾਰਲੀਮੈਂਟ ਵਿੱਚ ਪ੍ਰਸ਼ੰਸਾ ਕੀਤੀ ਗਈ
(ਅ) ਯੂਨੈਸਕੋ ਵੱਲੋਂ ਇਸ ਲੜਾਈ ਨੂੰ ਸੰਸਾਰ ਦੀਆਂ ਅੱਠ ਮਹਾਨ ਉਦਾਹਰਨਾਂ ਵਿੱਚ ਗਿਣਿਆ
(ੲ) ਸਿੱਖਾਂ ਦੀ ਸੂਰਬੀਰਤਾ ਦੀ ਇਹ ਕਹਾਣੀ ਫ਼ਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ
(ਸ) ਉਪਰੋਕਤ ਸਾਰੇ ।
Answers
#Answer By a Punjabi Girl
ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌਜ ਦੇ ਦਸਤੇ ਅਤੇ ਅਫ਼ਗਾਨਾਂ ਦੇ ਓੜਕਜ਼ਈ ਤੇ ਅਫ਼ਰੀਦੀ ਕਬੀਲਿਆਂ ਦੇ ਲਸ਼ਕਰ ਵਿਚਕਾਰ ਹੋਈ ਸੀ। ਸਾਰਾਗੜ੍ਹੀ ਹੁਣ ਪਾਕਿਸਤਾਨ ਦੇ ਸਰਹੱਦੀ ਸੂਬੇ ਖ਼ੈਬਰ ਪਖ਼ਤੂਨਵਾ ਦੇ ਕੋਹਾਟ ਜ਼ਿਲ੍ਹੇ ਵਿੱਚ ਸਮਾਣਾ ਦੇ ਪਹਾੜੀ ਇਲਾਕੇ ਵਿੱਚ ਇੱਕ ਛੋਟੇ ਜਿਹੇ ਪਿੰਡ ਦਾ ਨਾਮ ਹੈ। ਬਰਤਾਨਵੀ ਭਾਰਤੀ ਸੈਨਾ ਦੀ 36ਵੀਂ ਸਿੱਖ ਬਟਾਲੀਅਨ (ਜਿਸ ਨੂੰ 1950 ਤੋਂ ਬਾਅਦ ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਵਜੋਂ ਜਾਣਿਆ ਜਾਂਦਾ ਹੈ) ਦੇ 21 ਸੈਨਿਕ ਅਤੇ 22ਵਾਂ ਸਟਾਫ ਮੈਂਬਰ ਲੜਾਈ ਵਾਲੇ ਦਿਨ ਸਾਰਾਗੜ੍ਹੀ ਚੌਕੀ ’ਤੇ ਹਾਜ਼ਰ ਸਨ। 36ਵੀਂ ਸਿੱਖ ਬਟਾਲੀਅਨ ਦੀ ਸਥਾਪਨਾ 23 ਮਾਰਚ 1887 ਵਿੱਚ ਹੋਈ ਸੀ ਅਤੇ 20 ਅਪਰੈਲ 1894 ਨੂੰ ਕਰਨਲ ਜੇ ਕੁੱਕ ਦੁਆਰਾ ਇਹ ਮੁੜ ਸੰਗਠਿਤ ਕੀਤੀ ਗਈ ਸੀ। ਲੈਫਟੀਨੈਂਟ ਕਰਨਲ ਜੌਨ ਹਿਊਜ਼ਟਨ ਦੀ ਅਗਵਾਈ ਅਧੀਨ ਸਮਾਣਾ ਦੇ ਪਹਾੜੀ ਇਲਾਕਿਆਂ ਕੁਰਾਗ, ਸੰਗਰ, ਸ਼ਾਹਤੋਪ, ਧਾਰ ਅਤੇ ਸਾਰਾਗੜ੍ਹੀ ਵੱਲ ਇਸ ਪਲਟਨ ਦੀਆਂ ਅਗਸਤ 1897 ਵਿੱਚ ਪੰਜ ਕੰਪਨੀਆਂ ਭੇਜੀਆਂ ਗਈਆਂ ਸਨ। 25 ਅਗਸਤ 1897 ਨੂੰ ਅੰਗਰੇਜ਼ ਸੈਨਾਵਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਓੜਕਜ਼ਈ ਅਫ਼ਗਾਨ ਕਬੀਲਿਆਂ ਦੇ ਸੈਨਿਕ ਚਾਗਰੂ, ਸਾਮਪਾਗ ਅਤੇ ਖ਼ਾਨਕੀ ਵਾਦੀਆਂ ਵਿੱਚ ਇਕੱਠੇ ਹੋ ਰਹੇ ਹਨ। ਇਨ੍ਹਾਂ ਅਫ਼ਗਾਨਾਂ ਦੀ ਗਿਣਤੀ ਲਗਭਗ 12000 ਦੇ ਕਰੀਬ ਹੈ। ਅਫ਼ਗਾਨਾਂ ਦਾ ਮੰਤਵ ਲੋਕਹਾਰਟ, ਗੁਲਿਸਤਾਨ ਦੇ ਕਿਲ੍ਹਿਆਂ ਅਤੇ ਇਲਾਕਿਆਂ ’ਤੇ ਕਬਜਾ ਕਰਨਾ ਹੈ। ਕਰਨਲ ਹਿਊਜ਼ਟਨ ਦੁਆਰਾ ਅਫ਼ਗਾਨਾਂ ਦੀ ਉਨਾ ਚਿਰ ਘੇਰਾਬੰਦੀ ਕਰ ਲਈ ਗਈ ਜਿਨ੍ਹਾਂ ਚਿਰ ਬਰਤਾਨਵੀ ਸੈਨਾਵਾਂ ਇਕੱਤਰ ਨਹੀਂ ਹੋਈਆਂ ਸਨ। ਇਸ ਕੰਮ ਲਈ ਲੈਫਟੀਨੈਂਟ ਮੂਨ ਅਤੇ ਬਲੇਅਰ ਨੂੰ ਭੇਜਿਆ ਗਿਆ। ਉਨ੍ਹਾਂ ਦੁਆਰਾ 11 ਸਤੰਬਰ ਤੱਕ ਅਫ਼ਗਾਨ ਸੈਨਿਕਾਂ ਨਾਲ ਛੋਟੀਆਂ-ਛੋਟੀਆਂ ਮੁੱਠਭੇੜਾਂ ਜਾਰੀ ਰੱਖੀਆਂ ਗਈਆਂ। 12 ਸਤੰਬਰ 1897 ਨੂੰ ਓੜਕਜ਼ਈ ਅਤੇ ਅਫ਼ਰੀਦੀ ਕਬੀਲਿਆਂ ਦੇ ਲਸ਼ਕਰਾਂ ਵਲੋਂ ਗੁਲਿਸਤਾਨ ਦੇ ਕਿਲ੍ਹੇ, ਸਾਰਾਗੜ੍ਹੀ, ਸੰਗਰ ਅਤੇ ਦਾਰ ’ਤੇ ਹਮਲੇ ਕਰ ਦਿੱਤੇ ਗਏ। ਸਾਰਾਗੜ੍ਹੀ ਕੁਰਮ ਵਾਦੀ ਵਿੱਚ 3000 ਫੁੱਟ ਡੂੰਘਾਈ ’ਤੇ ਹੈ। ਇਸ ’ਤੇ ਹਮਲਾ ਕਰਨ ਲਈ ਪਹੁੰਚ ਉਤੱਰ ਵਲੋਂ ਕੀਤੀ ਗਈ ਸੀ। ਸਾਰਾਗੜ੍ਹੀ ਚੌਕੀ ਦਾ ਕਮਾਂਡਰ 42 ਸਾਲਾ ਹਵਾਲਦਾਰ ਈਸ਼ਰ ਸਿੰਘ ਸੀ। ਸਵੇਰ ਦੇ ਅੱਠ ਵਜੇ ਜਦੋਂ ਚੌਕੀ ਵਿਖੇ ਸੈਨਿਕ ਆਪਣਾ ਖਾਣਾ ਖਾ ਚੁੱਕੇ ਸਨ, ਉਸ ਸਮੇਂ ਸੰਤਰੀ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਅਫ਼ਗਾਨਾਂ ਦਾ ਇੱਕ ਵੱਡਾ ਲਸ਼ਕਰ ਉਤੱਰ ਵਾਲੇ ਪਾਸਿਉਂ ਕਿਲ੍ਹੇ ਵੱਲ ਨੂੰ ਵੱਧ ਰਿਹਾ ਹੈ। ਹਵਾਲਦਾਰ ਈਸ਼ਰ ਸਿੰਘ ਦੇ ਹੁਕਮ ਅਨੁਸਾਰ ਕਿਲ੍ਹੇ ਦੇ ਸੰਤਰੀ ਗੁਰਮੁਖ ਸਿੰਘ ਦੁਆਰਾ ਇਸ਼ਾਰਿਆਂ ਨਾਲ ਲੌਕਹਾਰਟ ਕਿਲ੍ਹੇ ਦੇ ਕਮਾਂਡਰ ਨੂੰ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਸੈਨਿਕਾਂ ਦੁਆਰਾ ਲੜਾਈ ਲਈ ਪੁਜ਼ੀਸ਼ਨਾਂ ਲੈ ਲਈਆਂ ਗਈਆਂ। ਇਹ ਲੜਾਈ ਛੇ ਘੰਟੇ ਪੰਤਾਲੀ ਮਿੰਟ ਤਕ ਚੱਲੀ ਸੀ। ਇਸ ਵਿੱਚ ਅਫ਼ਗਾਨ ਸੂਤਰਾਂ ਅਨੁਸਾਰ 600 ਦੇ ਕਰੀਬ ਅਫ਼ਗਾਨ ਸੈਨਿਕ ਜ਼ਖ਼ਮੀ ਹੋਏ ਅਤੇ 180 ਤੋਂ 200 ਤੱਕ ਮਾਰੇ ਗਏ ਸਨ। ਪ੍ਰੰਤੂ ਬਰਤਾਨਵੀ ਭਾਰਤੀ ਸੂਤਰਾਂ ਅਨੁਸਾਰ 450 ਦੇ ਲਗਪਗ ਅਫ਼ਗਾਨ ਮਾਰੇ ਗਏ ਸਨ। ਹੋਰ ਸਮਕਾਲੀ ਅਨੁਮਾਨਾਂ ਅਨੁਸਾਰ 600 ਦੇ ਲਗਪਗ ਲਾਸ਼ਾਂ ਯੁੱਧ ਖ਼ਤਮ ਹੋਣ ਉਪ੍ਰੰਤ ਯੁੱਧ ਖੇਤਰ ਵਿੱਚ ਪਈਆਂ ਸਨ ਅਤੇ ਹਮਲਾਵਰ ਅਫ਼ਗਾਨਾਂ ਦੀ ਗਿਣਤੀ 8000 ਤੋਂ 14000 ਤੱਕ ਲਿਖੀ ਮਿਲਦੀ ਹੈ। 36ਵੀਂ ਸਿੱਖ ਰੈਜੀਮੈਂਟ ਦੇ 21 ਸੈਨਿਕ ਅਤੇ 22ਵਾਂ ਸਟਾਫ ਮੈਂਬਰ ਇਸ ਲੜਾਈ ਵਿੱਚ ਮਾਰੇ ਗਏ ਸਨ। 22 ਬੰਦਿਆਂ ਨੇ ਸੱਤ ਘੰਟੇ ਬੜੀ ਬਹਾਦਰੀ ਨਾਲ ਹਜ਼ਾਰਾਂ ਸੈਨਿਕਾਂ ਦਾ ਟਾਕਰਾ ਕੀਤਾ ਸੀ। ਦੁਨੀਆਂ ਦੀਆਂ ਸੈਨਿਕ ਲੜਾਈਆਂ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਅਤਿ ਮਹੱਤਵਪੂਰਨ ਸਥਾਨ ਰੱਖਦੀ ਹੈ। ਬਹਾਦਰੀ ਅਤੇ ਯੁੱਧ ਕਲਾ ਦੀ ਮਹੱਤਤਾ ਕਾਰਨ ਇਸ ਨੂੰ ਇੰਗਲੈਂਡ, ਫਰਾਂਸ ਅਤੇ ਹੋਰ ਯੂਰੋਪੀਅਨ ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿੱਚ ਪੜ੍ਹਾਇਆ ਜਾਂਦਾ ਹੈ। ਬਰਤਾਨਵੀ ਭਾਰਤੀ ਸੈਨਿਕ ਇਤਿਹਾਸ ਦੇ ਨਾਲ ਸਿੱਖ ਇਤਿਹਾਸ ਦੀ ਇਹ ਇਕ ਸੁਨਹਿਰੀ ਪ੍ਰਾਪਤੀ ਹੈ। ਹਰ ਸਾਲ 12 ਸਤੰਬਰ ਭਾਰਤੀ ਸੈਨਾਵਾਂ ਵੱਲੋਂ ਸਾਰਾਗੜ੍ਹੀ ਦਿਵਸ ਵਜੋਂ ਮਨਾਇਆ ਜਾਂਦਾ ਹੈ। *ਅਸਿਸਟੈਂਟ ਪ੍ਰੋਫ਼ੈਸਰ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
ਮੈਨੂੰ ਉਮੀਦ ਹੈ ਕਿ ਇਹ ਮਦਦ ਕਰੇਗੀ..✌️✌️
Answer:
ਸ answer i honp like me and my mind