ਇਹ ਏਨੇ ਗੀਤ ਗਾ ਸਕਦੇ ਹਨ, ਏਨੀਆਂ ਕਹਾਣੀਆਂ ਸੁਣਾ ਸਕਦੇ ਹਨ ਕਿ ਅਸੀਂ ਜਦੋਂ ਬੱਚੇ ਸਾਂ, ਕਿੰਨੀ-ਕਿੰਨੀ ਰਾਤ ਜਿਵੇਂ ਕਿਸੇ ਜਾਦੂ ਨਾ਼ਲ਼ ਮੂੰਹ, ਅੱਖਾਂ ਖੋਲ੍ਹੀ, ਹੁੰਗਾਰੇ ਦੇਂਦੇ ਤੇ ’ਅੱਗੋਂਂ ਕੀ ਹੋਇਆ? ਪੁੱਛਦੇ ਰਹਿੰਦੇ ਸਾਂ। ਕਹਾਣੀਆਂ ਹਰ ਕਿਸਮ ਦੀਆਂ-ਪਰੀਆਂ ਦੀਆਂ, ਬਹਾਦਰਾਂ ਦੀਆਂ ਸਭ ਤੋਂ ਸੋਹਣੀ ਉਸ ਮੋਹਿਨੀ ਸ਼ਹਿਜ਼ਾਦੀ ਦੀ ਕਹਾਣੀ, ਜੀਹਦੇ ਮੂੰਹੋਂ ਫੁੱਲ ਕਿਰਦੇ ਸਨ। ਜਦੋਂ ਉਹ ਹੱਸਦੀ ਸੀ ਤੇ ਮੂੰਹ ਤੋਂ ਡਿਗਿਆ ਹਰ ਫੁੱਲ ਬੂਟਾ ਬਣ ਜਾਂਦਾ ਸੀ ਤੇ ਥੋੜ੍ਹੇ ਚਿਰ ਵਿੱਚ ਹੀ ਉਹਦਾ ਸਾਰਾ ਰਾਜ ਸੋਹਣੇ ਬਾਗ਼ਾਂ ਨਾਲ਼ ਭਰ ਗਿਆ ਸੀ। ਇਹ ਕੁਦਰਤ ਦਾ ਬੜਾ ਸਤਿਕਾਰ ਕਰਦੇ ਹਨ। ਸਤਿਕਾਰ ਹੀ ਨਹੀਂ ਬੜਾ ਪਿਆਰ ਕਰਦੇ ਹਨ। ਜਦੋਂ ਬਿਜਾਈ ਦੀ ਰੁੱਤ ਆਉਂਦੀ ਹੈ ਤੇ ਕਿਸਾਨ ਆਪਣੇ ਹਲਾਂ ਨਾਲ਼ ਧਰਤੀ ਮਾਤਾ ਦੀਆਂ ਵੱਖੀਆਂ ਕੁਤਕੁਤਾਂਉਂਦੇ ਤੇ ਸੁਨਹਿਰੀ ਬੀਜ ਪੋਲੀਆਂ ਤਹਿਆਂ ਵਿੱਚ ਲੁਕਾਉਂਦੇ ਹਨ ਤੇ ਆਸ ਰੱਖਦੇ ਹਨ ਕਿ ਧਰਤੀ ਮਾਤਾ ਲਹਿਰਾਉਦੀਆਂ ਫ਼ਸਲਾਂ ਵਿੱਚ ਹੱਸੇਗੀ। ਉਦੋਂ ਮੇਰੇ ਦਾਦੀ ਜੀ ਆਪਣੇ ਕਮਰੇ ਦੇ ਇੱਕ ਆਲ਼ੇ ਵਿੱਚ ਚੋਣਵੇਂ ਦਾਣੇ ਕਣਕ ਦੇ ਬੀਜਦੇ ਹਨ, ਇਹਨੂੰ ਪਾਣੀ ਦੇਂਦੇ, ਨਾਲ਼ ਕੂਲ਼ੀਆਂ, ਹਰੀਆਂ ਚੁੰਝਾਂ ਨੂੰ ਉੱਚਾ ਹੁੰਦੇ ਵੇਖਦੇ ਹਨ। ਹਰੀ ਖੇਤੀ ਦੇ ਸਾਮ੍ਹਣੇ ਇਹ ਰੋਜ਼ਾਨਾ ਜੋਤ ਜਗਾਉਂਦੇ ਹਨ, ਮੱਥਾ ਟੇਕਦੇ ਤੇ ਪ੍ਰਾਰਥਨਾ ਕਰਦੇ ਹਨ। ਕੁਝ ਦਿਨਾਂ ਬਾਅਦ ਬੜੇ ਆਦਰ ਨਾਲ਼ ਇੱਕ-ਇੱਕ ਡਾਲ਼ ਨੂੰ ਪੁੱਟਦੇ ਤੇ ਉਹਨਾਂ ਨਾਲ਼ ਗੱਲਾਂ ਕਰਦੇ ਹਨ। ਫੇਰ ਸੁੱਖਾਂ ਮੰਗਦੇ ਇਹ ਖੇਤੀ ਨੂੰ ਪਾਣੀ ਵਿੱਚ ਪ੍ਰਵਾਹ ਕਰ ਦਿੰਦੇ ਹਨ।
ਪ੍ਰਸ਼ਨ 1. ਮੋਹਿਨੀ ਸ਼ਹਿਜ਼ਾਦੀ ਦੇ ਮੂੰਹੋਂ ਕੀ ਕਿਰਦਾ ਸੀ? *
ਫੁੱਲ
ਬਾਗ਼
ਬੀਜ
ਫ਼ਸਲਾਂ
ਪ੍ਰਸ਼ਨ 2. ਦਾਦੀ ਜੀ ਕਿਸ ਦਾ ਬੜਾ ਸਤਿਕਾਰ ਕਰਦੇ ਹਨ? *
ਮੋਹਿਨੀ ਸ਼ਹਿਜ਼ਾਦੀ ਦਾ
ਕੁਦਰਤ ਦਾ
ਫ਼ਸਲਾਂ ਦਾ
ਧਰਤੀ ਮਾਤਾ ਦਾ
ਪ੍ਰਸ਼ਨ 3. ਦਾਦੀ ਜੀ ਕਣਕ ਦੇ ਚੋਣਵੇਂ ਦਾਣੇ ਕਿੱਥੇ ਬੀਜ਼ਦੇ ਹਨ? *
ਬਾਗ਼ ’ਚ
ਧਰਤੀ ’ਤੇ
ਪਾਣੀ ’ਚ
ਆਲ਼ੇ ’ਚ
ਪ੍ਰਸ਼ਨ 4. ਕੌਣ ਲਹਿਰਾਉਂਦੀਆਂ ਫ਼ਸਲਾਂ ਵਿਚ ਹੱਸੇਗਾ? *
ਮੋਹਿਨੀ ਸ਼ਹਿਜ਼ਾਦੀ
ਧਰਤੀ ਮਾਤਾ
ਦਾਦੀ ਜੀ
ਪਰੀ
ਪ੍ਰਸ਼ਨ 5. ਦਾਦੀ ਜੀ ਕਿਸ ਨੂੰ ਪਾਣੀ ਵਿਚ ਪ੍ਰਵਾਹ ਕਰਦੇ ਹਨ? *
ਫ਼ਸਲਾਂ ਨੂੰ
ਬੀਜਾਂ ਨੂੰ
ਖੇਤਰੀ
ਫੁੱਲਾਂ ਨੂੰ
plzz anwser me
Answers
Answered by
0
ਪ੍ਰਸ਼ਨ 1 ▬ ਪ੍ਰਸ਼ਨ 1. ਮੋਹਿਨੀ ਸ਼ਹਿਜ਼ਾਦੀ ਦੇ ਮੂੰਹੋਂ ਕੀ ਕਿਰਦਾ ਸੀ?
► ਫੁੱਲ
ਪ੍ਰਸ਼ਨ 2 ▬ ਦਾਦੀ ਜੀ ਕਿਸ ਦਾ ਬੜਾ ਸਤਿਕਾਰ ਕਰਦੇ ਹਨ? *
► ਕੁਦਰਤ ਦਾ
ਪ੍ਰਸ਼ਨ 3 ▬ ਦਾਦੀ ਜੀ ਕਣਕ ਦੇ ਚੋਣਵੇਂ ਦਾਣੇ ਕਿੱਥੇ ਬੀਜ਼ਦੇ ਹਨ? *
► ਆਲ਼ੇ ’ਚ
ਪ੍ਰਸ਼ਨ 4 ▬ ਕੌਣ ਲਹਿਰਾਉਂਦੀਆਂ ਫ਼ਸਲਾਂ ਵਿਚ ਹੱਸੇਗਾ? *
► ਧਰਤੀ ਮਾਤਾ
ਪ੍ਰਸ਼ਨ 5 ▬ ਦਾਦੀ ਜੀ ਕਿਸ ਨੂੰ ਪਾਣੀ ਵਿਚ ਪ੍ਰਵਾਹ ਕਰਦੇ ਹਨ? *
► ਖੇਤਰੀ
☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼
Similar questions