English, asked by harleenkaur123446, 2 months ago

ਨੱਕ ਅੰਦਰਲੇ ਵਾਲ ਕੀ ਕੰਮ ਕਰਦੇ ਹਨ ​

Answers

Answered by kamalsidhu98727
2
Hope it will help u..?
Attachments:
Answered by Anonymous
6

Answer:

ਜਿਉਂ ਹੀ ਸਾਹ ਨਾਲ ਇਹ ਕਣ ਨੱਕ ਅੰਦਰ ਵੜਨ, ਉÎੱਥੇ ਉੱਗੇ ਵਾਲ ਝੱਟ ਉਨ੍ਹਾਂ ਨੂੰ ਜਕੜ ਲੈਂਦੇ ਹਨ ਅਤੇ ਵਾਲਾਂ ਵਿਚਲਾ ਚਿਪਕ ਜਾਣ ਵਾਲਾ ਤਰਲ ਪਦਾਰਥ ਇਨ੍ਹਾਂ ਕੀਟਾਣੂਆਂ ਨੂੰ ਉੱਥੇ ਹੀ ਦਬੋਚ ਲੈਂਦਾ ਹੈ। ਨੱਕ ਅੰਦਰਲੇ ਵਾਲ ਸਿਰਫ਼ ਕੀਟਾਣੂਆਂ ਨੂੰ ਹੀ ਨਹੀਂ ਰੋਕਦੇ, ਬਲਕਿ ਨੱਕ ਅੰਦਰ ਲੰਘਦੀ ਹਵਾ ਨੂੰ ਨਮੀ ਵੀ ਬਖ਼ਸ਼ਦੇ ਹਨ ਅਤੇ ਠੰਢੀ ਹਵਾ ਨੂੰ ਗਰਮ ਕਰ ਕੇ ਸਰੀਰਕ ਤਾਪਮਾਨ ਜਿੰਨੀ ਕਰ ਦਿੰਦੇ ਹਨ ਤਾਂ ਜੋ ਸਰੀਰ ਨੂੰ ਠੰਢ ਤੋਂ ਬਚਾਇਆ ਜਾ ਸਕੇ। ਇਹ ਕੁਦਰਤੀ ਹੀਟਰ ਬੇਮਿਸਾਲ ਇਸ ਲਈ ਹੈ ਕਿਉਂਕਿ ਇਨਸਾਨ ਕੋਲੋਂ ਅਜਿਹਾ ਬਣਾਇਆ ਹੀ ਨਹੀਂ ਗਿਆ ਜੋ ਹਰ ਕਿਸੇ ਲਈ ਉਸ ਦੇ ਸਰੀਰਕ ਤਾਪਮਾਨ ਦੇ ਹਿਸਾਬ ਨਾਲ ਲੋੜੀਂਦੀ ਹਵਾ ਗਰਮ ਕਰ ਕੇ ਫੇਫੜਿਆਂ ਤਕ ਪੁੱਜਦਾ ਕਰੇ। ਰਤਾ ਵੱਧ ਜਾਂ ਘੱਟ ਤਾਪਮਾਨ ਨਾਲ (ਜੋ ਕਿ ਕਮਰੇ ਅੰਦਰ ਲੱਗੇ ਹੀਟਰਾਂ ਸਦਕਾ ਹੋ ਜਾਂਦਾ ਹੈ) ਸੰਘ ਸੁੱਕਿਆ ਜਿਹਾ ਮਹਿਸੂਸ ਹੁੰਦਾ ਹੈ। ਅਜਿਹਾ ਨਾਰਮਲ ਨੱਕ ਰਾਹੀਂ ਸਾਹ ਲੈਣ ਨਾਲ ਨਹੀਂ ਹੁੰਦਾ, ਪਰ ਜੇ ਮੂੰਹ ਰਾਹੀਂ ਸਾਹ ਅੰਦਰ ਖਿੱਚਿਆ ਜਾਵੇ ਤਾਂ ਕੁਝ ਦੇਰ ਬਾਅਦ ਗਲਾ ਸੁੱਕਿਆ ਮਹਿਸੂਸ ਹੋਣ ਲੱਗ ਪੈਂਦਾ ਹੈ ਜੋ ਹਵਾ ਵਿੱਚ ਨਮੀ ਦੀ ਘਾਟ ਕਾਰਨ ਹੁੰਦਾ ਹੈ। ਇਹ ਨਮੀ ਨੱਕ ਅੰਦਰਲੀ ਪਰਤ ਹੀ ਪ੍ਰਦਾਨ ਕਰਦੀ ਹੈ। ਕੀਟਾਣੂਆਂ ਨੂੰ ਨੱਕ ਵਿੱਚ ਰੋਕ ਕੇ, ਬਾਹਰ ਧੱਕਣ ਨਾਲ ਜੋ ਰੋਲ ਨੱਕ ਦੇ ਵਾਲ ਅਦਾ ਕਰ ਰਹੇ ਹਨ, ਉਹ ਵੀ ਬੇਮਿਸਾਲ ਹੈ। ਇੰਜ ਕਈ ਤਰ੍ਹਾਂ ਦੀਆਂ ਐਲਰਜੀਆਂ ਤੋਂ ਬਚਾਓ ਹੋ ਜਾਂਦਾ ਹੈ ਅਤੇ ਕਈ ਰੋਗਾਂ ਤੋਂ ਵੀ, ਜਿਹੜੇ ਉਹ ਕੀਟਾਣੂ ਕਰ ਸਕਦੇ ਹਨ।

PLEASE MARK AS BRAINLIEST AND ALSO FOLLOW ME ☺️

Similar questions