Social Sciences, asked by bhangeranmol, 2 months ago

ਸਮਾਜਵਾਦ ਤੇ ਵਿਸਥਾਰ ਸਹਿਤ ਨੋਟ ਲਿਖੋ ?​

Answers

Answered by Braɪnlyємρєяσя
6

Explanation:

ਪ੍ਰਗਤੀਵਾਦ (Progressivism) ਇੱਕ ਰਾਜਨੀਤਕ ਅਤੇ ਸਾਮਾਜਕ ਦਰਸ਼ਨ ਹੈ ਜੋ ਪ੍ਰਗਤੀ ਦੇ ਵਿਚਾਰ ਤੇ ਆਧਾਰਿਤ ਹੈ। ਇਸ ਵਿਚਾਰ ਅਨੁਸਾਰ ਵਿਗਿਆਨ, ਤਕਨਾਲੋਜੀ ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਤਰੱਕੀ ਮਾਨਵੀ ਦਸ਼ਾ ਨੂੰ ਸੁਧਾਰ ਸਕਦੀ ਹੈ। ਇਸ ਧਾਰਨਾ ਦੀ ਵਰਤੋਂ ਉਹਨਾਂ ਵਿਚਾਰਧਾਰਾਵਾਂ ਅਤੇ ਅੰਦੋਲਨਾਂ ਦੇ ਸੰਦਰਭ ਵਿੱਚ ਕੀਤੀ ਜਾਂਦੀ ਹੈ ਜੋ ਆਰਥਕ ਅਤੇ ਸਾਮਾਜਕ ਨੀਤੀਆਂ ਵਿੱਚ ਸਮਾਜਿਕ ਬਰਾਬਰੀ ਅਤੇ ਇਨਸਾਫ਼ ਦੇ ਲਈ ਤਬਦੀਲੀ ਜਾਂ ਸੁਧਾਰ ਦੇ ਪੱਖ ਵਿੱਚ ਹੁੰਦੇ ਹਨ। ਪ੍ਰਗਤੀਵਾਦ ਦਾ ਆਰੰਭ ਯੂਰਪ ਵਿੱਚ ਪ੍ਰਬੁੱਧਤਾ ਦੇ ਦੌਰ ਵਿੱਚ ਇਸ ਵਿਸ਼ਵਾਸ ਵਿੱਚੋਂ ਹੋਇਆ ਕਿ ਯੂਰਪ ਦੱਸ ਰਿਹਾ ਹੈ ਕਿ ਪ੍ਰਤੱਖ ਗਿਆਨ ਦੀਆਂ ਬੁਨਿਆਦਾਂ ਨੂੰ ਮਜ਼ਬੂਤ ਕਰਨ ਰਾਹੀਂ ਸਮਾਜ ਬਰਬਰਤਾ ਦੀਆਂ ਸਥਿੱਤੀਆਂ ਵਿੱਚੋਂ ਨਿਕਲ ਕੇ ਸਭਿਅਤਾ ਦੇ ਦੌਰ ਵਿੱਚ ਦਾਖਲ ਹੋ ਸਕਦੇ ਹਨ।[1] ਪ੍ਰਬੁੱਧਤਾ ਦੇ ਦੌਰ ਦੀਆਂ ਹਸਤੀਆਂ ਦਾ ਖਿਆਲ ਸੀ ਕਿ ਪ੍ਰਗਤੀ ਦੀ ਧਾਰਨਾ ਸਭਨਾਂ ਸਮਾਜਾਂ ਤੇ ਲਾਗੂ ਹੁੰਦੀ ਹੈ ਅਤੇ ਇਹ ਕਿ ਅਜਿਹੇ ਵਿਚਾਰ ਯੂਰਪ ਤੋਂ ਸਾਰੇ ਵਿਸ਼ਵ ਵਿੱਚ ਫੈਲ ਜਾਣਗੇ।

Answered by Vikramjeeth
6

Explanation:

ਏਥਨ ਪੋਲੋਕ ਨੇ ਆਪਣੀ ਕਿਰਤ ‘ਸਤਾਲਿਨ ਅਤੇ ਸੋਵੀਅਤ ਵਿਗਿਆਨ ਜੰਗਾਂ’ 2006 ਵਿੱਚ ਲਿਖੀ ਸੀ। ਇਸ ਕਿਤਾਬ ਦੀ ਸਮੀਖਿਆ ਦਿਖਾਉਂਦੀ ਹੈ ਕਿ ਸੋਵੀਅਤ ਪੁਰਾ ਲੇਖਾਂ ਨੇ 1945 ਤੋਂ 1953 ਤੱਕ ਦੇ ਸਮੇਂ ਦੌਰਾਨ ਪੂਰੇ ਸੋਵੀਅਤ ਸੰਘ ਵਿੱਚ ਵਿਗਿਆਨ ਨਾਲ਼ ਸਬੰਧਤ ਜਾਣਕਾਰੀਆਂ ਅਤੇ ਵਡੇਰੀਆਂ ਬਹਿਸਾਂ ਬਾਰੇ ਸਬੂਤ ਦਿੱਤੇ, ਬੁਰਜੂਆ ਅਕਾਦਮਿਕ ਹਲਕਿਆਂ ਨੂੰ ਵੀ ਇਹਨਾਂ ਸਬੂਤਾਂ ਨੂੰ ਤਸਦੀਕ ਕਰਨਾ ਪਿਆ।

ਪਛਮੀ ਅਕਾਦਮਿਕ ਹਲਕਿਆਂ ਦੁਆਰਾ ਸੋਵੀਅਤ ਪੁਰਾਲੇਖਾਂ ਦੀ ਨਿਰੰਤਰ ਲੁੱਟ ਦੇ ਕੁੱਝ ਉਮੀਦੋਂ ਬਾਹਰੇ ਅਤੇ ਸਾਮਰਾਜਵਾਦ ਲਈ ਨਾ-ਸਵਾਗਤਯੋਗ ਨਤੀਜੇ ਸਾਹਮਣੇ ਆ ਰਹੇ ਹਨ। ਮੌਸਕੋ ਜਾ ਕੇ ਕਮਿਊਨਿਸਟ ਵਿਰੋਧੀ ਗੰਦ ਲੱਭਣ ਲਈ ਵਿਦਵਾਨਾਂ ਨੂੰ ਦਿੱਤੀਆਂ ਖੁਲ੍ਹੀਆਂ ਗਰਾਟਾਂ ਅਤੇ ਖਜਾਨਿਆਂ ਦੇ, ਕੁੱਝ ਮਾਮਲਿਆਂ ਵਿੱਚ, ਇਰਾਦਿਆਂ ਨਾਲ਼ੋਂ ਬਿਲਕੁਲ ਉਲ਼ਟ ਨਤੀਜੇ ਨਿੱਕਲ਼ ਰਹੇ ਹਨ। ਇਹਨਾਂ ਖੋਜਾਂ ਦੇ ਨਤੀਜੇ ਵਜੋਂ ਕਈ ਅਜਿਹੇ ਦਸਤਾਵੇਜ਼ ਮੁੜ ਲੱਭੇ ਗਏ ਜਿੰਨ੍ਹਾਂ ਨੇ ਸਮਾਜਕ ਵਿਕਾਸ ਦੇ ਹਰ ਖੇਤਰ ਵਿੱਚ ਹਾਸਲ ਮਹਾਨ ਸੋਵੀਅਤ ਪ੍ਰਾਪਤੀਆਂ ਵਿੱਚ ਤਾਜ਼ਾ ਰੰਗ ਤੇ ਜਿੰਦ-ਜਾਨ ਫੂਕ ਦਿੱਤੀ।

ਜਦੋਂ ਏਥਨ ਪੋਲੋਕ ਸਨਸਨੀਖੇਜ਼ ਕਿਤਾਬ ‘ਸਤਾਲਿਨ ਅਤੇ ਸੋਵੀਅਤ ਵਿਗਿਆਨ ਜੰਗਾਂ’ ਲਿਖਣ ਬੈਠਾ ਤਾਂ ਸਾਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉਸ ਦੇ ਇਰਾਦੇ ਇਮਾਨਦਾਰੀ ਨਾਲ਼ ਕਮਿਊਨਿਸਟ ਵਿਰੋਧੀ ਸਨ। ਫਿਰ ਵੀ ਉਹਦੀ ਕਿਤਾਬ ਦਾ ਕੋਈ ਵੀ ਪੰਨਾ ਉਸਦੀ ਮਦਦ ਨਹੀਂ ਕਰਦਾ। ਸਗੋਂ ਵਿਚਾਰ ਅਧੀਨ ਸਮੇਂ ਯਾਨੀ ਮਹਾਨ ਦੇਸ਼ ਭਗਤੀ ਜੰਗ ਦੇ ਖਾਤਮੇ ਤੋਂ ਲੈ ਕੇ ਸਤਾਲਿਨ ਦੀ ਮੌਤ ਤੱਕ ਦੇ ਸਮੇਂ ਦੌਰਾਨ ਉਸ ਵਿਲੱਖਣ ਊਰਜਾ, ਸਿਰਜਣਾਤਮਕਤਾ ਅਤੇ ਵਿਗਿਆਨਿਕ ਗੰਭੀਰਤਾ, ਜੋ ਉਸ ਸਮੇਂ ਦੇ ਸੋਵੀਅਤ ਸੰਘ ਦੀ ਵਿਸ਼ੇਸ਼ਤਾ ਸੀ ਬਾਰੇ ਤਾਜ਼ਾ ਸਬੂਤ ਮੁਹੱਈਆ ਕਰਦੀ ਹੈ।

ਇਹ ਦੌਰ, ਜਿਸ ਨੇ ਬਸਤੀਵਾਦ ਵਿਰੋਧੀ ਸੰਘਰਸ਼ਾਂ ਨੂੰ ਤਿੱਖਾ ਹੁੰਦਿਆਂ, ਪੂਰਬੀ ਯੂਰਪ ਵਿੱਚ ਸਮਾਜਵਾਦ ਦਾ ਵਿਸਥਾਰ ਹੁੰਦਿਆਂ, ਕੋਰੀਆ ਦੇ ਲੋਕ ਜਮਹੂਰੀ ਗਣਰਾਜ ਦੀ ਸਥਾਪਨਾ ਹੁੰਦਿਆਂ ਅਤੇ ਚੀਨ ਦੇ ਲੋਕਗਣਰਾਜ ਦੀ ਜਿੱਤ ਹੁੰਦਿਆਂ ਦੇਖਿਆ, ਨੇ ਸੰਸਾਰ ਸ਼ਾਂਤੀ ਅਤੇ ਵਿਕਾਸ ਦੇ ਸਾਹਮਣੇ ਖੜ੍ਹੇ ਅਮਰੀਕੀ ਸਾਮਰਾਜਵਾਦ, ਜੋ ਪਰਮਾਣੂ ਹਥਿਆਰਾਂ ਨਾਲ਼ ਲੈਸ ਸੀ ਅਤੇ ਜੋ ਕਮਿਊਨਿਜ਼ਮ ਨੂੰ ਆਪਣਾ ਪਕਾ ਦੁਸ਼ਮਣ ਮੰਨਦਾ ਸੀ ਦੇ ਨਵੇਂ ਖਤਰੇ ਨੂੰ ਵੀ ਦੇਖਿਆ। ਅਣਗਿਣਤ ਤੂਫ਼ਾਨਾਂ ਨੂੰ ਝੱਲਦਿਆਂ—ਘਰੇਲੂ ਜੰਗ ਦੇ ਸਮੇਂ ਦੌਰਾਨ 14 ਸਾਮਰਾਜਵਾਦੀ ਫ਼ੌਜਾਂ ਦੇ ਵਿਰੁੱਧ ਲੜਦਿਆਂ, ਸਮਾਜਵਾਦੀ ਸਨਅਤ ਸਥਾਪਤ ਕਰਦਿਆਂ ਅਤੇ ਪੇਂਡੂ ਇਲਾਕਿਆਂ ਵਿੱਚ ਸਮਾਜਵਾਦੀ ਜਿੱਤਾਂ ਹਾਸਿਲ ਕਰਦਿਆਂ, ਨਾਜ਼ੀ ਗਿਰੋਹਾਂ ਦੇ ਹਮਲਿਆਂ ਨੂੰ ਬਰਦਾਸ਼ਤ ਕਰਦਿਆਂ ਅਤੇ ਆਖਿਰਕਾਰ ਹਰਾਉਂਦਿਆਂ-ਸਾਮਰਾਜਵਾਦ ਦੁਆਰਾ ਪੇਸ਼ ਕੀਤੀਆਂ ਨਵੀਆਂ ਧਮਕੀਆਂ ਨਾਲ਼ ਨਜਿੱਠਣ ਲਈ ਸੋਵੀਅਤ ਯੂਨੀਅਨ ਨੂੰ ਹੁਣ ਆਖਰੀ ਹੱਦ ਤੱਕ ਏੇਕੇ ਅਤੇ ਤਾਕਤ ਦੀ ਲੋੜ ਸੀ। ਇਸ ਤਾਕਤ ਨੂੰ ਸਿਰਫ਼ ਆਰਥਕ ਸੂਚਕਾਂ ਅਤੇ ਫ਼ੌਜੀ ਮਾਪਦੰਡਾਂ ਨਾਲ਼ ਹੀ ਨਹੀਂ ਨਾਪਿਆ ਜਾ ਸਕਦਾ ਸੀ। ਇਹਨਾਂ ਸਭ ਤੋਂ ਉੱਪਰ ਉਸ ਏਕੇ ਅਤੇ ਤਾਕਤ ਦੀ ਲੋੜ ਸੀ ਜੋ ਉਸ ਨਿਰੰਤਰ ਮਾਰਕਸਵਾਦੀ-ਲੈਨਿਨਵਾਦੀ ਲੜਾਈ ਵਿੱਚੋਂ ਪੈਦਾ ਹੁੰਦੀ ਹੈ ਜੋ ਸਭ ਤੋਂ ਵਿਸ਼ਾਲ ਸਮਾਜਿਕ ਆਧਾਰ ਉੱਤੇ ਲੜੀ ਜਾਂਦੀ ਹੈ।

Similar questions