ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ ।
Answers
ਪੜਨਾਂਵ
please mark as brainliest Thanks and follow me guys
ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਂਵ ਕਹਿੰਦੇ ਹਨ ।
ਉਹ ਸ਼ਬਦ ਹੈ ਜੋ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ, ਜਿਵੇਂ:- ਉਹ, ਮੈਂ, ਤੂੰ, ਮੇਰੇ, ਆਦਿ।
ਪੜਨਾਂਵ ਛੇ ਪ੍ਰਕਾਰ ਦੇ ਹਨ:-
1. ਪੁਰਖ ਵਾਚਕ ਪੜਨਾਂਵ : ਜਿਹੜੇ ਪੜਨਾਂਵ ਕੇਵਲ ਪੁਰਖਾਂ ਦੇ ਨਾਂਵ ਦੀ ਥਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਪੁਰਖ ਵਾਚਕ ਪੜਨਾਂਵ ਆਖਦੇ ਹਨ, ਜਿਵੇਂ:- ਅਸੀਂ, ਤੁਸੀਂ, ਮੈਂ, ਉਹ, ਆਦਿ।
ਪੁਰਖ:- ਗੱਲਬਾਤ ਕਰਨ ਦੇ ਆਧਾਰ ਉੱਤੇ ਪੁਰਖ ਤਿੰਨ ਪ੍ਰਕਾਰ ਦੇ ਹੁੰਦੇ ਹਨ। ਇਸ ਲਈ ਪੁਰਖ ਵਾਚਕ ਪੜਨਾਂਵ ਵੀ ਤਿੰਨ ਪ੍ਰਕਾਰ ਦੇ ਹੁੰਦੇ ਹਨ।
(ੳ): ਉੱਤਮ ਪੁਰਖ : ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਮੰਨਿਆ ਜਾਂਦਾ ਹੈ, ਜਿਵੇਂ:- ਮੈਂ, ਅਸੀਂ, ਸਾਨੂੰ, ਮੇਰੇ, ਆਦਿ ਉੱਤਮ ਪੁਰਖ ਵਾਚਕ ਪੜਨਾਂਵ ਹਨ।
(ਅ): ਮੱਧਮ ਪੁਰਖ : ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਉਸਨੂੰ ਮੱਧਮ ਪੁਰਖ ਕਹਿੰਦੇ ਹਨ, ਜਿਵੇਂ:- ਤੂੰ, ਤੁਸੀਂ, ਆਦਿ ਮੱਧਮ ਪੁਰਖ ਵਾਚਕ ਪੜਨਾਂਵ ਹਨ।
(ੲ): ਅੱਨ ਪੁਰਖ : ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸਨੂੰ ਅੱਨ ਪੁਰਖ ਜਾਂ ਤੀਜਾ ਪੁਰਖ ਮੰਨਿਆ ਜਾਂਦਾ ਹੈ, ਜਿਵੇਂ:- ਉਹ, ਉਹਨਾਂ , ਅੱਨ ਮਤੀਏ (ਦੂਸਰੇ ਵਿਸ਼ਵਾਸ਼ ਵਾਲੇ), ਆਦਿ।
2. ਨਿੱਜ ਵਾਚਕ ਪੜਨਾਂਵ : ਗੱਲਬਾਤ ਵਿੱਚ ਗੱਲ ਕਰਨ ਵਾਲੇ ਦੀ ਥਾਂ ਵਰਤਿਆ ਜਾਣ ਵਾਲਾ ਪੜਨਾਂਵ ਜਿਹੜਾ ਗੱਲ ਕਰਨ ਵਾਲੇ ਨੂੰ ਵਿਸ਼ੇਸ਼ਤਾ ਪ੍ਰਦਾਨ ਕਰੇ, ਉਸਨੂੰ ਨਿੱਜ ਵਾਚਕ ਪੜਨਾਂਵ ਕਹਿੰਦੇ ਹਨ।
ਜਿਵੇਂ:- ਮੈਂ ਆਪ ਉਸਨੂੰ ਛੱਡ ਆਵਾਂਗਾ। ਇਸ ਵਾਕ ਵਿੱਚ " ਆਪ " ਨਿੱਜ ਵਾਚਕ ਪੜਨਾਂਵ ਹੈ।
3. ਸੰਬੰਧ ਵਾਚਕ ਪੜਨਾਂਵ : ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਯੋਜਕ ਵਾਂਗ, ਇਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ, ਉਹਨਾਂ ਨੂੰ ਸੰਬੰਧ ਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ:-
ਜਿਹੜਾ ਸਰੀਰਕ ਕੰਮ ਕਰੇਗਾ ਉਸਨੂੰ ਭੁ੍ਖ ਵੀ ਚੰਗੀ ਲਗੇਗੀ, ਵਿੱਚ ਸ਼ਬਦ "ਜਿਹੜਾ " ਸੰਬੰਧ ਵਾਚਕ ਪੜਨਾਂਵ ਹੈ।