Science, asked by beantsinghsohal058, 5 months ago

ਇਮਾਨਦਾਰ ਲੱਕੜਹਾਰਾ ਲੇਖ​

Answers

Answered by SachinGupta01
10

ਗਰੀਬ ਲੱਕੜਹਾਰਾ / ਇਮਾਨਦਾਰ ਲੱਕੜਹਾਰਾl

ਇੱਕ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ। ਉਹ ਹਰ ਰੋਜ਼ ਲੱਕੜਾਂ ਕੱਟਣ ਜਾਇਆ ਕਰਦਾ ਸੀ। ਇੱਕ ਦਿਨ ਉਹ ਨਦੀ ਦੇ ਕੰਢੇ 'ਤੇ ਪੁੱਜਾ ਅਤੇ ਇੱਕ ਦਰੱਖ਼ਤ ਨੂੰ ਕੱਟਣ ਲੱਗ ਪਿਆ। ਅਜੇ ਉਸ ਨੇ ਦਰੱਖ਼ਤ ਨੂੰ ਕੱਟਣਾ ਸ਼ੁਰੂ ਹੀ ਕੀਤਾ ਸੀ ਕਿ ਉਸਦਾ ਕੁਹਾੜਾ ਹੱਥੋਂ ਛੁੱਟ ਕੇ ਨਦੀ ਵਿੱਚ ਡਿੱਗ ਪਿਆ।ਨਦੀ ਦਾ ਪਾਣੀ ਬਹੁਤ ਡੂੰਘਾ ਸੀ। ਲੱਕੜਹਾਰੇ ਨੂੰ ਤੈਰਨਾ ਨਹੀਂ ਆਉਂਦਾ ਸੀ। ਉਹ ਬਹੁਤ ਦੁਖੀ ਹੋਇਆ । ਉਹ ਬੈਠ ਕੇ ਰੋਣ ਲੱਗਾ। ਉਸਦੀ ਅਵਾਜ਼ ਸੁਣ ਕੇ ਜਲ-ਦੇਵਤਾ ਉਸਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ। ਵਿਚਾਰੇ ਲੱਕੜਹਾਰੇ ਨੇ ਉਸਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ। ਦੇਵਤੇ ਨੇ ਪਾਣੀ ਵਿੱਚ ਚੁੱਭੀ ਮਾਰੀ ਅਤੇ ਇੱਕ ਸੋਨੇ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰੇ ਨੇ ਕਿਹਾ ਕਿ ਇਹ ਉਸਦਾ ਕੁਹਾੜਾ ਨਹੀਂ ਹੈ, ਇਸ ਕਰਕੇ ਉਹ ਨਹੀਂ ਲਵੇਗਾ । ਦੇਵਤੇ ਨੇ ਫਿਰ ਪਾਣੀ ਵਿੱਚ ਚੁੱਭੀ ਮਾਰੀ ਤੇ ਇੱਕ ਚਾਂਦੀ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰੇ ਨੇ ਫਿਰ ਨਾਂਹ ਕਰ ਦਿੱਤੀ। ਤੀਜੀ ਵਾਰ ਦੇਵਤਾ ਲੋਹੇ ਦਾ ਕੁਹਾੜਾ ਕੱਢ ਲਿਆਇਆ । ਆਪਣਾ ਕੁਹਾੜਾ ਵੇਖ ਕੇ ਲੱਕੜਹਾਰਾ ਖ਼ੁਸ਼ ਹੋ ਗਿਆ ਤੇ ਕਹਿਣ ਲੱਗਾ ਕਿ ਇਹ ਹੀ ਉਸਦਾ ਕੁਹਾੜਾ ਹੈ। ਲੱਕੜਹਾਰੇ ਦੀ ਇਮਾਨਦਾਰੀ ਵੇਖ ਕੇ ਦੇਵਤੇ ਨੇ ਪ੍ਰਸੰਨ ਹੋ ਕੇ ਤਿੰਨੋਂ ਕੁਹਾੜੇ ਉਸ ਨੂੰ ਇਨਾਮ ਵਜੋਂ ਦੇ ਦਿੱਤੇ।

ਸਿੱਖਿਆ :- ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ।

Similar questions