ਪੁਸਤਕਾਂ ਦੇ ਲਾਭ ਲੇਖ
Answers
Explanation:
ਆਧੁਨਿਕ ਯੁੱਗ ਤਕਨੀਕ ਦਾ ਯੁੱਗ ਹੈ। ਅੱਜ ਅਸੀਂ ਕਿਸੇ ਵੀ ਖੇਤਰ 'ਚ ਕੰਮ ਕਰ ਹਾਂ ਪਰ ਬਿਨਾ ਕਿਸੇ ਤਕਨੀਕੀ ਉਪਕਰਨ ਦੇ ਕੋਈ ਵੀ ਕੰਮ ਸਹੀ ਤੇ ਸਮੇਂ ਸਿਰ ਮੁਕੰਮਲ ਨਹੀਂ ਕਰ ਸਕਦੇ। ਕਿਸੇ ਵੀ ਇਲਾਕੇ ਜਾਂ ਕਿਸੇ ਵੀ ਵਿਸ਼ੇ ਦੀ ਜਾਣਕਾਰੀ ਲਈ ਸਾਡੇ ਕੋਲ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੈ। ਅੱਜ ਦੀ ਨਵੀਂ ਪੀੜ੍ਹੀ ਤਾਂ ਆਪਣਾ ਜ਼ਿਆਦਾ ਸਮਾਂ ਫੇਸਬੁੱਕ, ਵ੍ਹਟਸਐਪ, ਇੰਸਟਾਗ੍ਰਾਮ ਆਦਿ ਸੋਸ਼ਲ ਸਾਈਟਾਂ 'ਤੇ ਹੀ ਬਤੀਤ ਕਰਦੀ ਹੈ। ਉਹ ਸਮਾਂ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ, ਜਦੋਂ ਹਰ ਪੜ੍ਹਿਆ-ਲਿਖਿਆ ਮਨੁੱਖ ਘਰ 'ਚ ਕਿਤਾਬਾਂ ਲਈ ਵੱਖਰੇ ਤੌਰ 'ਤੇ ਲਾਇਬ੍ਰੇਰੀ ਬਣਾ ਕੇ ਰੱਖਦਾ ਸੀ। ਕਿਤਾਬਾਂ ਗਿਆਨ ਨੂੰ ਸੰਜੋਅ ਕੇ ਰੱਖਣ ਦਾ ਬਹੁਤ ਵਧੀਆ ਸਾਧਨ ਹਨ। ਜਿਹੜੀ ਗੱਲ ਕਿਸੇ ਕਿਤਾਬ 'ਚੋਂ ਅਸੀਂ ਪੜ੍ਹ ਲਈ, ਉਹ ਜ਼ਿੰਦਗੀ ਭਰ ਸਾਨੂੰ ਯਾਦ ਰਹਿੰਦੀ ਹੈ। ਜੇ ਕਿਤੇ ਭੁੱਲ ਵੀ ਜਾਈਏ ਤਾਂ ਝੱਟ ਉਹ ਕਿਤਾਬ ਖੋਲ੍ਹੀ ਤੇ ਦੁਬਾਰਾ ਪੜ੍ਹ ਕੇ ਫਿਰ ਯਾਦ ਕਰ ਲਿਆ।
ਕਿਤਾਬਾਂ ਪੜ੍ਹਨ ਦੇ ਸਾਨੂੰ ਬਹੁਤ ਲਾਭ ਹਨ। ਕਿਤਾਬਾਂ ਪੜ੍ਹਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਅਸੀਂ ਮਾਨਸਿਕ ਤੌਰ 'ਤੇ ਮਜ਼ਬੂਤ ਹੁੰਦੇ ਹਾਂ। ਜਦੋਂ ਦਿਮਾਗ਼ ਹਰਕਤ 'ਚ ਰਹਿੰਦਾ ਹੈ ਤਾਂ ਇਸ ਨਾਲ ਦਿਮਾਗ਼ ਦੀਆਂ ਨਾੜਾਂ ਮਜ਼ਬੂਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਦਿਮਾਗ਼ ਸਹੀ ਹਰਕਤ 'ਚ ਰਹਿੰਦਾ ਹੈ ਤੇ ਯਾਦਸ਼ਕਤੀ ਵੀ ਬਣੀ ਰਹਿੰਦੀ ਹੈ। ਹਰ ਕਿਤਾਬ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਦਿੰਦੀ ਹੈ। ਜਦੋਂ ਅਸੀਂ ਕੋਈ ਕਿਤਾਬ ਪੜ੍ਹਦੇ ਹਾਂ, ਤਾਂ ਇਸ ਨਾਲ ਸਾਨੂੰ ਕਈ ਨਵੀਆਂ ਗੱਲਾਂ ਪਤਾ ਲਗਦੀਆਂ ਹਨ, ਜਿਸ ਨਾਲ ਸਾਡੇ ਗਿਆਨ ਦਾ ਭੰਡਾਰ ਵਧਦਾ ਹੈ। ਇਸ ਨਾਲ ਤੁਸੀਂ ਉਹ ਕੁਝ ਹਾਸਿਲ ਕਰ ਸਕਦੇ ਹੋ, ਜੋ ਕਈਆਂ ਦੇ ਹੱਥ 'ਚ ਨਹੀਂ ਹੁੰਦਾ। ਤੁਹਾਡੇ ਕੋਲੋਂ ਕੋਈ ਮਨੁੱਖ ਤੁਹਾਡੀ ਸੰਪਤੀ ਖੋਹ ਸਕਦਾ ਹੈ ਪਰ ਕਿਤਾਬਾਂ ਤੋਂ ਪ੍ਰਾਪਤ ਗਿਆਨ ਨਹੀਂ। ਜਿੰਨੀਆਂ ਜ਼ਿਆਦਾ ਕਿਤਾਬਾਂ ਅਸੀਂ ਪੜ੍ਹਾਂਗੇ, ਓਨਾ ਹੀ ਸਾਡਾ ਉਸ ਕਿਤਾਬ ਦੀ ਭਾਸ਼ਾ ਦੇ ਸ਼ਬਦਾਂ ਦਾ ਗਿਆਨ ਵਧੇਗਾ, ਜਿਸ ਨਾਲ ਅਸੀਂ ਉਸ ਭਾਸ਼ਾ 'ਚ ਮੁਹਾਰਤ ਹਾਸਿਲ ਕਰ ਸਕਾਂਗੇ। ਇਹੀ ਭਾਸ਼ਾ ਦਾ ਗਿਆਨ ਤੁਹਾਨੂੰ ਤੁਹਾਡੇ ਕਿੱਤੇ 'ਚ ਕੁਸ਼ਲਤਾ ਤੇ ਹੌਸਲਾ ਦਵੇਗਾ।ਕਿਸੇ ਕਿਤਾਬ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਸੀਂ ਕਿਸੇ ਹੋਰ ਹੀ ਦੁਨੀਆ ਵਿਚ ਹੁੰਦੇ ਹੋ। ਜੇ ਤੁਹਾਡੀ ਜ਼ਿੰਦਗੀ ਤਕਲੀਫ਼ਾਂ, ਦੁੱਖਾਂ ਆਦਿ ਨਾਲ ਭਰੀ ਹੈ, ਤੁਹਾਨੂੰ ਕਿਤਾਬਾਂ ਨਾਲ ਪੱਕੀ ਦੋਸਤੀ ਕਰ ਲੈਣੀ ਚਾਹੀਦੀ ਹੈ। ਕਿਸੇ ਕਿਤਾਬ ਨੂੰ ਪੜ੍ਹ ਕੇ ਜਦੋਂ ਤੁਸੀਂ ਕਿਸੇ ਦ੍ਰਿਸ਼ ਦੀ ਆਪਣੇ ਦਿਮਾਗ਼ 'ਚ ਕਲਪਨਾ ਕਰਦੇ ਹੋ, ਤਾਂ ਇਸ ਨਾਲ ਤੁਹਾਡੀ ਯਾਦਸ਼ਕਤੀ ਦਾ ਵਿਕਾਸ ਹੁੰਦਾ ਹੈ। ਜਦੋਂ ਤੁਸੀਂ ਕਿਸੇ ਰਹੱਸਮਈ ਨਾਵਲ ਜਾਂ ਕਹਾਣੀ ਨੂੰ ਪੜ੍ਹਦੇ ਹੋ ਤੇ ਉਸ ਰਹੱਸਮਈ ਘਟਨਾ ਨੂੰ ਹੱਲ ਕਰ ਪਾਉਂਦੇ ਹੋ ਤਾਂ ਸਹੀ ਸ਼ਬਦਾਂ 'ਚ ਤੁਸੀਂ ਆਪਣੇ ਤੁਲਨਾਤਮਕ ਤੇ ਆਲੋਚਨਾਤਮਕ ਦ੍ਰਿਸ਼ਟੀਕੋਣ ਦਾ ਵਿਕਾਸ ਕਰ ਰਹੇ ਹੁੰਦੇ ਹੋ। ਇਹ ਵਿਕਸਿਤ ਦ੍ਰਿਸ਼ਟੀਕੋਣ ਤੁਹਾਨੂੰ ਤੁਹਾਡੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ 'ਚ ਬਹੁਤ ਮਦਦ ਕਰਦਾ ਹੈ। ਕਿਤਾਬ ਪੜ੍ਹਨ ਨਾਲ ਤੁਸੀਂ ਆਪਣੇ ਦਿਮਾਗ਼ ਨੂੰ ਕਿਸੇ ਵਿਸ਼ੇ 'ਤੇ ਕੇਂਦਰਿਤ ਕਰਨਾ ਵੀ ਸਿੱਖਦੇ ਹੋ। ਵ੍ਹਟਸਐਪ, ਫੇਸਬੁੱਕ ਆਦਿ ਸੋਸ਼ਲ ਸਾਈਟਾਂ ਨੇ ਮਨੁੱਖ ਦੀ ਸੋਚ ਸ਼ਕਤੀ ਨੂੰ ਵੰਡਿਆ ਹੈ, ਜਿਸ ਕਾਰਨ ਉਹ ਸਹੀ ਤਰੀਕੇ ਨਾਲ ਕਿਸੇ ਵੀ ਇਕ ਵਿਸ਼ੇ 'ਤੇ ਸਹੀ ਦ੍ਰਿਸ਼ਟੀਕੋਣ ਨਹੀਂ ਬਣਾ ਸਕਦਾ। ਜੇ ਤੁਸੀਂ ਕੋਈ ਕਿਤਾਬ ਪੜ੍ਹਦੇ ਹੋ, ਤਾਂ ਤੁਸੀਂ ਉਸ ਕਹਾਣੀ 'ਤੇ ਆਪਣਾ ਦਿਮਾਗ਼ ਕੇਂਦਰਿਤ ਤੇ ਇਕਾਗਰ ਕਰਦੇ ਹੋ, ਜੋ ਉਸ ਕਿਤਾਬ 'ਚ ਲਿਖੀ ਹੁੰਦੀ ਹੈ। ਸਵੇਰ ਸਮੇਂ ਪੰਦਰਾਂ ਤੋਂ ਵੀਹ ਮਿੰਟ ਕਿਤਾਬ ਪੜ੍ਹਨ ਦੀ ਆਦਤ ਤੁਹਾਨੂੰ ਤੁਹਾਡੇ ਦਫ਼ਤਰੀ ਕੰਮ 'ਚ ਆਪਣੇ ਆਪ ਨੂੰ ਕੇਂਦਰਿਤ ਕਰਨ 'ਚ ਮਦਦ ਕਰ ਸਕਦੀ ਹੈ। ਇਸ ਲਈ ਤੁਸੀਂ ਆਪਣੇ 'ਤੇ ਇਹ ਪ੍ਰਯੋਗ ਵੀ ਕਰ ਕੇ ਦੇਖ ਸਕਦੇ ਹੋ, ਤੁਸੀਂ ਜ਼ਰੂਰ ਸਫਲ ਹੋਵੋਗੇ।
ਕਿਤਾਬ ਪੜ੍ਹਨ ਦੀ ਆਦਤ ਤੁਹਾਨੂੰ ਚੰਗਾ ਲੇਖਕ ਵੀ ਬਣਾ ਸਕਦੀ ਹੈ। ਕਿਸੇ ਕਿਤਾਬ ਨੂੰ ਪੜ੍ਹ ਕੇ ਤੁਸੀਂ ਆਪਣੇ ਨਵੇਂ ਵਿਚਾਰ ਪੁਸਤਕ ਦੇ ਰੂਪ 'ਚ ਲਿਖ ਸਕਦੇ ਹੋ ਤੇ ਇਸ ਤਰ੍ਹਾਂ ਕੀਤਾ ਗਿਆ ਕੰਮ ਤੁਹਾਨੂੰ ਵਧੀਆ ਲੇਖਕ ਬਣਾ ਸਕਦਾ ਹੈ। ਕਿਤਾਬਾਂ ਪੜ੍ਹਨ ਨਾਲ ਤੁਹਾਡੀ ਲਿਖਣ ਦੀ ਕੁਸ਼ਲਤਾ ਵੀ ਸੁਧਰਦੀ ਹੈ। ਕਈ ਵਿਸ਼ਿਆਂ ਬਾਰੇ ਅਸੀਂ ਦੁਚਿੱਤੀ 'ਚ ਹੁੰਦੇ ਹਾਂ। ਸਾਨੂੰ ਕਿਸੇ ਵਿਸ਼ੇ ਦਾ ਸਹੀ ਗਿਆਨ ਨਹੀਂ ਹੁੰਦਾ। ਉਸ ਵਿਸ਼ੇ ਦੀ ਕਿਤਾਬ ਨੂੰ ਪੜ੍ਹ ਕੇ ਅਸੀਂ ਮਾਨਸਿਕ ਤੌਰ 'ਤੇ ਸੰਤੁਸ਼ਟੀ ਅਤੇ ਸ਼ਾਂਤੀ ਪ੍ਰਾਪਤ ਕਰਦੇ ਹਾਂ। ਆਤਮਿਕ ਸ਼ਾਂਤੀ ਅੱਜ ਦੇ ਮਨੁੱਖ ਦੀ ਮੁੱਢਲੀ ਲੋੜ ਹੈ। ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਚੰਗਾ ਸਾਧਨ ਕਿਤਾਬਾਂ ਹਨ। ਇੰਟਰਨੈੱਟ ਦੇ ਇਸ ਯੁੱਗ 'ਚ ਭਾਵੇਂ ਸਾਡੇ ਕੋਲ ਗਿਆਨ ਦੇ ਆਧੁਨਿਕ ਸਾਧਨ ਹਨ ਪਰ ਕਿਤਾਬਾਂ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮਹਾਨ ਖਜ਼ਾਨੇ ਨੂੰ ਸਾਂਭਣ ਦੀ ਲੋੜ ਹੈ।
Hope it will help you�
Please mark me as brainlist