ਬੀਬੀ ਭਾਨੀ ਜੀ ਦੇ ਜੀਵਨ ਦਾ ਕੋਈ ਸੁੰਦਰ ਕਰਾਮਾਤਾਂ ਦਸੋ
Answers
Answered by
3
ਬੀਬੀ ਭਾਨੀ ਸਿੱਖ ਜਗਤ ਦੀ ਆਪ ਮਹਾਨ ਸ਼ਖਸੀਅਤ ਹੈ। ਬੀਬੀ ਭਾਨੀ ਜੀ ਨੇ ਪਿਤਾ ਦੀ ਸੇਵਾ ਕਰ ਕੇ ਇਹ ਪੂਰਨ ਵਿੱਚ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਵੀ ਫ਼ਰਕ ਨਹੀਂ ਹੈ। ਬੀਬੀ ਜੀ ਬਚਪਨ ਤੋਂ ਹੀ ਪ੍ਰਭੁ-ਭਗਤੀ ਵਿੱਚ ਲੱਗ ਗਏ ਸਨ। ਆਪ ਸੁਭਾਅ ਦੇ ਅਤਿ ਸੁਸ਼ੀਲ, ਸੰਜਮੀ ਅਤੇ ਨਿੰਮ੍ਰਤਾ ਵਾਲੇ ਸਨ, ਸ੍ਰੇਸ਼ਟ ਬੁੱਧੀ ਦੇ ਮਾਲਕ ਸਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿੱਖ ਇਤਿਹਾਸ ਵਿੱਚ ਕੇਵਲ ਬੀਬੀ ਭਾਨੀ ਜੀ ਹੀ ਹਨ ਜੋ ਗੁਰ ਬੇਟੀ ਵੀ ਹਨ, ਗੁਰ ਪਤਨੀ ਵੀ, ਗੁਰ ਜਨਣੀ, ਗੁਰੂ ਦੀ ਦਾਦੀ ਅਤੇ ਪੜਦਾਦੀ ਸਨ। ਆਪ ਦਾ ਜਨਮ 19 ਜਨਵਰੀ, 1535 ਨੂੰ ਸਿੱਖਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੇ ਘਰ ਮਾਤਾ ਮਨਸਾ ਦੇਵੀ ਦੀ ਕੁਖੋਂ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਗੁਰੂ ਜੀ ਦੀ ਛੋਟੀ ਪੁੱਤਰੀ ਸਨ। ਆਪ ਦੇ ਭਰਾਵਾਂ ਦਾ ਨਾਮ ਭਾਈ ਮੋਹਨ ਜੀ ਅਤੇ ਭਾਈ ਮੋਹਰ ਜੀ ਅਤੇ ਵੱਡੀ ਭੈਣ ਦਾ ਨਾਮ ਬੀਬੀ ਦਾਨੀ ਜੀ ਸਨ। ਆਪ ਦਾ ਵਿਆਹ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨਾਲ ਹੋਇਆ। ਆਪ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ, ਮਹਾਦੇਵ ਅਤੇ ਗੁਰੂ ਅਰਜਨ ਦੇਵ ਦਾ ਜਨਮ ਹੋਇਆ। ਬੀਬੀ ਭਾਈ ਦੀ 9 ਅਪਰੈਲ, 1598 ਨੂੰ ਮੌਤ ਹੋ ਗਈ।
ਉਮੀਦ ਹੈ ਕਿ ਇਹ ਤੁਹਾਡੀ ਮਦਦ ਕਰੇਗੀ
ਉਮੀਦ ਹੈ ਕਿ ਇਹ ਤੁਹਾਡੀ ਮਦਦ ਕਰੇਗੀ
Similar questions