ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਸੱਭਿਆਚਾਰਕ ਕਿਰਿਆਵਾਂ ਸ਼ੁਰੂ ਕਰਵਾਉਣ ਬਾਰੇ ਬਿਨੈ-ਪੱਤਰ ॥
Answers
Answered by
24
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ
------------ਸਕੂਲ
------------ਸ਼ਹਿਰ।
18 ਦਸੰਬਰ, 2020
ਵਿਸ਼ਾ : ਸਕੂਲ ਵਿੱਚ ਸੱਭਿਆਚਾਰਕ ਕਿਰਿਆਵਾਂ ਸ਼ੁਰੂ ਕਰਵਾਉਣ ਬਾਰੇl
ਸ੍ਰੀਮਾਨ ਜੀ,
ਬੇਨਤੀ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿੱਦਿਅਕ ਮੁਕਾਬਲਿਆਂ ਅਤੇ ਸੱਭਿਆਚਾਰਕ ਮੁਕਾਬਲਿਆਂ ਲਈ ਮਿਤੀਆਂ ਨਿਸ਼ਚਤ ਹੋ ਚੁੱਕੀਆਂ ਹਨ। ਮੈਂ ਇਹ ਚਾਹੁੰਦਾ ਹਾਂ ਕਿ ਸਾਡਾ ਸਕੂਲ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲਵੇ ਅਤੇ ਇਨਾਮ ਪ੍ਰਾਪਤ ਕਰੇ। ਇਸ ਕਰਕੇ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਟਾਈਮ ਟੇਬਲ ਵਿੱਚ ਇਨ੍ਹਾਂ ਸੱਭਿਆਚਾਰਕ ਕਿਰਿਆਵਾਂ ਦੀ ਤਿਆਰੀ ਲਈ ਪੀਰੀਅਡ ਰੱਖੇ ਜਾਣ ਤਾਂ ਕਿ ਵਿਦਿਆਰਥੀ ਜ਼ੋਰ-ਸ਼ੋਰ ਨਾਲ ਇਨ੍ਹਾਂ ਦੀ ਤਿਆਰੀ ਕਰ ਸਕਣ। ਸਾਡੇ ਸਕੂਲ ਦੇ ਗਿੱਧੇ-ਭੰਗੜੇ ਦੀ ਟੀਮ ਦੀ ਸਾਰੇ ਜ਼ਿਲ੍ਹੇ ਵਿੱਚ ਧੁੰਮ ਹੈ l
ਧੰਨਵਾਦ
PreetiGupta2006:
no more comments
Similar questions