India Languages, asked by sharmabijul675, 3 months ago

ਨਕਲਾਂ ਖੇਡਣ ਲਈ ਕਿਹੋ-ਜਿਹੇ ਪਿੜਾਂ ਦੀ ਵਰਤੋਂ ਕੀਤੀ ਜਾਂਦੀ ਹੈ?​

Answers

Answered by kaurchohan
3

Answer:

ਨਕਲਾਂ ਪੰਜਾਬੀ ਸੱਭਿਆਚਾਰ ਵਿਚ ਲੋਕ ਨਾਟਕਾਂ ਦੀ ਅਜਿਹੀ ਨਾਟਕੀ ਵਿਧਾ ਹੈ ਜਿਸ ਨੂੰ ਰੀਸ ਕਰਨਾ ਜਾਂ ਨਕਲ ਲਾਉਣਾ ਵੀ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿਚ ਇਸ ਕਲਾ ਨੂੰ ਭੰਡ ਵੀ ਆਖਦੇ ਹਨ। ਨਕਲਾਂ ਕਰਨ ਵਾਲੇ ਕਲਾਕਾਰਾਂ ਨੂੰ ਨਕਲੀਏ ਕਿਹਾ ਜਾਂਦਾ ਹੈ। ਮਰਾਸੀ ਅਤੇ ਭੰਡ ਦੋ ਖ਼ਾਸ ਜਾਤਾਂ ਹਨ। ਮਰਾਸੀ ਜਿਸ ਨੂੰ ਲੋੜ ਤੋਂ ਵੱਧ ਗੱਲ ਔੜ ਦੀ ਹੋਵੇ। ਇਸ ਦੇ ਲਫ਼ਜ਼ੀ ਅਰਥ ਹਨ ਮੀਰਾਸ, ਮਾਲਕੀ ਜਾਂ ਵਿਰਾਸਤ ਦੇ ਹੱਕ ਦਾ ਦਾਅਵੇਦਾਰ। ਪੁਰਾਤਨ ਸਮਿਆਂ ਵਿਚ ਮਰਾਸੀ ਆਪਣੇ ਜਜ਼ਮਾਨਾਂ ਦੇ ਕੁਰਸੀਨਾਮੇ ਅਥਵਾ ਬੰਸਾਵਲੀਆਂ ਕਵਿਤਾ ਵਿਚ ਜੋੜ ਕੇ ਪੜ੍ਹਦੇ ਸਨ ਤੇ ਇਨਾਮ ਪ੍ਰਾਪਤ ਕਰਦੇ ਸਨ। ਭੰਡ ਭੰਡੀ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ। ਨਕਲੀਏ ਮੁਸਲਮਾਨਾਂ ਦੇ ਭਾਰਤ ਆਉਣ ਨਾਲ ਮੁਸਲਮਾਨ ਬਣੇ ਸਨ। ਕੁਝ ਖੋਜੀਆਂ ਦਾ ਵਿਚਾਰ ਹੈ ਕਿ ਸੁਆਂਗੀ ਗ਼ੈਰ ਆਰੀਅਨ ਭਾਰਤ ਜਾਤੀ ਵਿਚੋਂ ਸਨ ਅਤੇ ਪੰਜਾਬ ਦੇ ਵਸਨੀਕ ਸਨ। ਜਦੋਂ ਉਨ੍ਹਾਂ ਦੀ ਨਾਟਕੀ ਕਲਾ ਆਰੀਆ ਨੇ ਆਪਣਾ ਕੇ ਇਨ੍ਹਾਂ ਨੂੰ ਘਟੀਆ ਸ਼ੂਦਰ ਕਹਿ ਕੇ ਇਨ੍ਹਾਂ ਦਾ ਨਿਰਾਦਰ ਕੀਤਾ ਤਾਂ ਇਨ੍ਹਾਂ ਨੇ ਉੱਚ ਜਾਤੀਆਂ ਨੂੰ ਨਕਲਾਂ ਰਾਹੀਂ ਭੰਡਣਾ ਸ਼ੁਰੂ ਕਰ ਦਿੱਤਾ ਤਾਂ ਜੋ ਆਪਣੇ ਨਿਰਾਦਰ ਦਾ ਬਦਲਾ ਲਿਆ ਜਾ ਸਕੇ। ਇਹੀ ਬਾਅਦ ਵਿਚ ਨਕਲਾਂ ਅਖਵਾਈਆਂ। ਨਕਲਾਂ ਦੀ ਕਲਾ ਚੁਸਤ ਵਾਰਤਾਲਾਪ, ਹਾਜ਼ਰ ਜਵਾਬੀ, ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ ਸੰਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤੀਨਿਧ ਨਮੂਨਾ ਹਨ। ਨਕਲਾਂ ਅੱਗੇ ਦੀ ਅੱਗੇ ਉਸਤਾਦੀ-ਸ਼ਾਗਿਰਦੀ ਨਾਲ ਪੀੜ੍ਹੀ ਦਰ ਪੀੜ੍ਹੀ ਤੁਰੀਆਂ ਆ ਰਹੀਆਂ ਹਨ। ਕੁਝ ਖੋਜਾਰਥੀਆਂ ਨੇ ਇਨ੍ਹਾਂ ਨੂੰ ਕਲਮਬੱਧ ਵੀ ਕੀਤਾ ਹੈ। ਲਿਖਤੀ ਰੂਪ ਵਿਚ ਆ ਕੇ ਇਹ ਸਥਿਰ ਤੇ ਨਿਰਜੀਵ ਹੋ ਜਾਂਦੀਆਂ ਹਨ ਕਿਉਂਕਿ ਇਹ ਸਮੇਂ ਦੇ ਪ੍ਰਸੰਗ ਵਿਚ ਹੀ ਕਿਰਿਆਸ਼ੀਲ ਰਹਿੰਦੀਆਂ ਹਨ। ਸਮਾਂ, ਸਥਾਨ ਅਤੇ ਪ੍ਰਸੰਗ ਬਦਲਣ ਨਾਲ ਇਨ੍ਹਾਂ ਦੀ ਸਾਰਥਿਕਤਾ ਵੀ ਘੱਟ ਵੱਧ ਹੁੰਦੀ ਰਹਿੰਦੀ ਹੈ। ਸਮੇਂ ਦੇ ਬਦਲਣ ਨਾਲ ਪੁਰਾਤਨ ਨਕਲਾਂ ਵਿਚ ਕਾਫ਼ੀ ਫੇਰ ਬਦਲ ਹੋ ਗਿਆ। ਪੁਰਾਣੀਆਂ ਨਕਲਾਂ ਦੀ ਥਾਂ ਨਵੀਆਂ ਨਕਲਾਂ ਨੇ ਲੈ ਲਈ। ਇਹ ਸਾਰਾ ਕੁਝ ਆਪਣੇ ਆਪ ਹੀ ਵਾਪਰਦਾ ਰਹਿੰਦਾ ਹੈ ਅਤੇ ਮੌਕੇ ਅਨੁਸਾਰ ਕਈ ਨਵੀਆਂ ਨਕਲਾਂ ਵੀ ਸਿਰਜ ਲਈਆਂ ਜਾਂਦੀਆਂ ਹਨ। ਨਕਲਾਂ ਦੀਆਂ ਕਈ ਕਿਸਮਾਂ ਹਨ, ਪਰ ਮੁੱਖ ਤੌਰ ’ਤੇ ਵਿਸ਼ੇ ਪੱਖੋਂ ਇਹ ਜਨਮ, ਵਿਆਹ, ਰੀਸਾਂ, ਕਿੱਤਿਆਂ ਅਤੇ ਵਿਸ਼ੇਸ਼ ਵਿਅਕਤੀਆਂ ਬਾਰੇ ਕਹੀਆਂ ਜਾ ਸਕਦੀਆਂ ਹਨ। ਰੂਪਕ ਤੌਰ ’ਤੇ ਇਹ ਦੋ ਕਿਸਮ ਦੀਆਂ ਹੁੰਦੀਆਂ ਹਨ : ਨਿੱਕੀਆਂ ਨਕਲਾਂ ਅਤੇ ਲੰਮੀਆਂ ਨਕਲਾਂ। ਨਿੱਕੀਆਂ ਨਕਲਾਂ ਨੂੰ ਸਿਰਫ਼ ਦੋ ਹੀ ਕਲਾਕਾਰ ਖੇਡਦੇ ਹਨ। ਜਿਨ੍ਹਾਂ ਵਿਚੋਂ ਇਕ ਦੇ ਹੱਥ ਚਮੋਟਾ ਹੁੰਦਾ ਹੈ ਤੇ ਦੂਜੇ ਦੇ ਛੋਟਾ ਜਿਹਾ ਤਬਲਾ। ਤਬਲੇ ਵਾਲਾ ਜਦੋਂ ਵੀ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਦੂਜਾ ਉਸ ਦੇ ਚਮੋਟਾ ਮਾਰਦਾ ਹੈ। ਜਿਸ ’ਤੇ ਹਾਸਾ ਪੈਦਾ ਹੁੰਦਾ ਹੈ। ਇਸ ਦੀ ਇਕ ਝਾਕੀ ’ਚ ਹਾਸਰਸੀ ਸਿਖਰ ਉਸਾਰਿਆ ਜਾਂਦਾ ਹੈ ਤੇ ਇਸ ਦਾ ਸਮਾਂ ਪੰਜ ਮਿੰਟ ਤੋਂ ਦਸ ਮਿੰਟ ਤਕ ਦਾ ਹੁੰਦਾ ਹੈ। ਇਸ ਦੀ ਸ਼ੁਰੂਆਤ ਸਾਧਾਰਨ ਗੱਲਬਾਤ ਤੋਂ ਹੁੰਦੀ ਹੈ। ਵਿਚਕਾਰ ਲਟਕਾਊ ਤੇ ਅੰਤ ਪਟਾਕੇ ਵਾਂਗ ਫੁੱਟਦਾ ਹੈ।

Similar questions