History, asked by DhanujMittal, 4 months ago

ਸਮਾਜਿਕ ਪਰਿਵਰਤਨ ਦੇ ਮੁੱਖ ਕਾਰਕ ਬਾਰੇ ਦੱਸੋ।​

Answers

Answered by Anonymous
8

Answer:

ਸਮਾਜਕ ਪਰਿਵਰਤਨ ਕਿਸੇ ਸਮਾਜ ਦੇ ਸਮਾਜਕ ਢਾਂਚੇ ਵਿੱਚ ਤਬਦੀਲੀ ਨੂੰ ਕਹਿੰਦੇ ਹਨ। ਸਮਾਜਕ ਪਰਿਵਰਤਨ ਵਿੱਚ ਪ੍ਰਕਿਰਤੀ, ਸਮਾਜਕ ਸੰਸਥਾਵਾਂ, ਸਮਾਜਕ ਵਿਵਹਾਰ, ਸਮਾਜਕ ਸੰਬੰਧਾਂ ਵਿੱਚ ਪਰਿਵਰਤਨ ਸ਼ਾਮਲ ਹੁੰਦੇ ਹਨ। ਸਮਾਜਕ ਪਰਿਵਰਤਨ ਦਾ ਅਧਾਰ ਮਨੁੱਖੀ ਪ੍ਰਾਣੀਆਂ ਦੀ ਸੋਚਣ ਦੀ ਪ੍ਰਕਿਰਿਆ ਵਿੱਚ ਪਰਿਵਰਤਨ ਹੁੰਦਾ ਹੈ।

ਸਭਿਆਚਾਰ ਸੰਪਰਕ ਨਾਲ ਉਕਸਾਏ ਪਰਿਵਰਤਨ: ਚਿੱਤਰ ਵਿੱਚ ਅਰੀਜ਼ੋਨਾ ਯਾਵਾਪਾਈ ਕਬੀਲੇ ਦੇ ਤਿੰਨ ਆਦਮੀ ਵਿਖਾਏ ਗਏ ਹਨ। ਖੱਬੇ ਰਵਾਇਤੀ, ਵਿੱਚਕਾਰਲਾ ਮਿੱਸੇ ਸਟਾਈਲ ਦੇ ਕੱਪੜੇ ਪਾਈਂ ਅਤੇ ਸੱਜੇ ਵਾਲੇ ਨੇ 19ਵੀਂ ਸਦੀ ਦੇ ਅੰਤ ਤੇ ਆਮ ਅਮਰੀਕੀ ਫੈਸ਼ਨ ਦੇ ਕਪੜੇ ਪਾਏ ਹਨ।

ਸਮਾਜਕ ਪਰਿਵਰਤਨ ਦਾ ਭਾਵ ਸਮਾਜਕ ਪ੍ਰਗਤੀ ਜਾਂ ਸਮਾਜਕ ਸੱਭਿਆਚਾਰਕ ਵਿਕਾਸ, ਇਹ ਦਾਰਸ਼ਨਿਕ ਵਿਚਾਰ ਕਿ ਸਮਾਜ ਦਵੰਦਵਾਦੀ ਜਾਂ ਵਿਕਾਸਵਾਦੀ ਸਾਧਨਾਂ ਨਾਲ ਅੱਗੇ ਚੱਲਦਾ ਹੈ। ਇਹਦਾ ਭਾਵ ਸਮਾਜਕ ਆਰਥਿਕ ਸੰਰਚਨਾ ਵਿੱਚ ਪੈਰਾਡਾਈਮ ਦਾ ਪਰਿਵਰਤਨ ਹੋ ਸਕਦਾ ਹੈ, ਮਿਸਾਲ ਲਈ ਜਾਗੀਰਦਾਰੀ ਤੋਂ ਪੂੰਜੀਵਾਦ ਵੱਲ ਤਬਦੀਲੀ। ਇਸੇ ਤਰ੍ਹਾਂ ਇਸ ਦਾ ਮਤਲਬ ਸਮਾਜਕ ਇਨਕਲਾਬ ਵੀ ਹੋ ਸਕਦਾ ਹੈ, ਜਿਵੇਂ ਮਾਰਕਸਵਾਦ ਵਿੱਚ ਪੇਸ਼ ਸਮਾਜਵਾਦੀ ਇਨਕਲਾਬ, ਜਾਂ ਔਰਤਾਂ ਲਈ ਮੱਤ ਅਧਿਕਾਰ ਜਾਂ ਸਿਵਲ ਅਧਿਕਾਰਾਂ ਵਰਗੇ ਦੂਜੇ ਸਮਾਜਕ ਅੰਦੋਲਨ ਹੋ ਸਕਦਾ ਹੈ। ਸਮਾਜਕ ਪਰਿਵਰਤਨ ਦੀ ਅਗਵਾਈ ਸਭਿਆਚਾਰਕ, ਧਾਰਮਿਕ, ਆਰਥਕ, ਵਿਗਿਆਨਕ ਜਾਂ ਤਕਨਾਲੋਜੀਕਲ ਸ਼ਕਤੀਆਂ ਕੋਲ ਹੋ ਸਕਦੀ ਹੈ।

Answered by aliyasubeer
5

Answer:

ਸਭਿਆਚਾਰ ਵਿੱਚ ਤਬਦੀਲੀਆਂ ਦੇ ਨਾਲ ਸਮਾਜਿਕ ਤਬਦੀਲੀਆਂ ਵੀ ਹੁੰਦੀਆਂ ਹਨ।

Explanation:

ਸਮਾਜਿਕ ਪਰਿਵਰਤਨ ਦਾ ਮੁੱਖ ਕਾਰਨ ਸਭਿਆਚਾਰਕ ਤੱਤ ਹੈ। ਸਭਿਆਚਾਰ ਸਮਾਜਿਕ ਪਰਿਵਰਤਨ ਨੂੰ ਗਤੀ ਅਤੇ ਦਿਸ਼ਾ ਪ੍ਰਦਾਨ ਕਰਦਾ ਹੈ ਅਤੇ ਉਹ ਸੀਮਾਵਾਂ ਨਿਰਧਾਰਤ ਕਰਦਾ ਹੈ ਜਿਨ੍ਹਾਂ ਤੋਂ ਅੱਗੇ ਸਮਾਜਿਕ ਤਬਦੀਲੀਆਂ ਨਹੀਂ ਹੋ ਸਕਦੀਆਂ।

ਸਮਾਜਕ ਤਬਦੀਲੀ ਵਾਸਤੇ ਜਿੰਮੇਵਾਰ ਮੁੱਖ ਕਾਰਕ ਇਹ ਹਨ:

1. ਪੱਛਮੀਕਰਨ (Westernization) ਲੋਕ ਪੱਛਮੀ ਸੰਸਾਰ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਆਪਣੇ ਸੱਭਿਆਚਾਰ, ਖਾਣ-ਪੀਣ ਦੀਆਂ ਆਦਤਾਂ, ਕੱਪੜੇ, ਸਮਾਜਿਕ ਵੰਨਗੀ ਅਤੇ ਨਿਊਕਲੀਅਰ ਫੈਮਿਲੀ ਸੰਕਲਪਾਂ ਦੀ ਪਾਲਣਾ ਕਰਦੇ ਹਨ।

(2) ਵਿਸ਼ਵੀਕਰਨ (Globalization): ਸਮੁੱਚਾ ਸੰਸਾਰ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ, ਇਸ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ, ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਅਤੇ ਸਮਾਜਿਕ ਪਰਿਵਰਤਨ ਹੁੰਦਾ ਹੈ।

(3) ਸ਼ਹਿਰੀਕਰਨ(Urbanisation) : ਲੋਕ ਰੋਜ਼ਗਾਰ ਦੇ ਸਹੀ ਮੌਕਿਆਂ, ਸਿੱਖਿਆ, ਚੰਗੇ ਜੀਵਨ ਪੱਧਰ ਆਦਿ ਲਈ ਸ਼ਹਿਰੀ ਖੇਤਰਾਂ ਵੱਲ ਕੂਚ ਕਰ ਰਹੇ ਹਨ। ਇਸ ਨਾਲ ਸਮਾਜਿਕ ਤਬਦੀਲੀ ਆਉਂਦੀ ਹੈ।

Similar questions