ਦੂਨ ਕਿਸ ਨੂੰ ਕਹਿੰਦੇ ਹਨ ਉੱਤਰ
Answers
Answer:
Explanation:
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ[1] ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ।[2] ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
Punjab Montage India.PNG
1947 ਦੀ ਭਾਰਤ-ਵੰਡ ਤੋਂ ਬਾਅਦ ਬਰਤਾਨਵੀ ਭਾਰਤ ਦੇ ਪੰਜਾਬ ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡਿਆ ਗਿਆ ਸੀ। 1966 ਵਿੱਚ ਭਾਰਤੀ ਪੰਜਾਬ ਦੀ ਮੁੜ ਵੰਡ ਹੋਈ ਸੀ। ਇਸ ਦੇ ਤਿੰਨ ਹਿੱਸੇ ਕੀਤੇ ਗਏ ਅਤੇ ਨਤੀਜੇ ਵਜੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ ਅਤੇ ਪੰਜਾਬ ਬਣਿਆ। ਇਹ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਸਿੱਖ ਬਹੁਮਤ (57.69%) ਵਿੱਚ ਹਨ।
ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਆ ਨਾਂ ਨਾਲ ਜਾਣਦੇ ਸਨ ਜੋ ਕਿ ਪੰਜ ਇਕੱਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ। ਪਾਰਸੀਆਂ ਦੇ ਪਵਿੱਤਰ ਗ੍ਰੰਥ ਅਵੈਸਟਾ ਵਿੱਚ ਪੰਜਾਬ ਖੇਤਰ ਨੂੰ ਪੁਰਾਤਨ ਹਪਤਾ ਹੇਂਦੂ ਜਾਂ ਸਪਤ-ਸਿੰਧੂ (ਸੱਤ ਦਰਿਆਵਾਂ ਦੀ ਧਰਤੀ) ਨਾਲ ਜੋੜਿਆ ਜਾਂਦਾ ਹੈ। ਬਰਤਾਨਵੀ ਲੋਕ ਇਸ ਨੂੰ " ਪਰੱਸ਼ੀਆ" ਕਹਿ ਕੇ ਬੁਲਾਉਂਦੇ ਸਨ। ਇਤਿਹਾਸਕ ਤੌਰ 'ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ।
ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਖੇਤੀਬਾੜੀ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਹੈ। ਕਣਕ ਦੀ ਸਭ ਤੋਂ ਵੱਧ ਪੈਦਾਵਾਰ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੁੰਦੀ ਹੈ। ਪੰਜਾਬ ਵਿੱਚ ਏਸ਼ਿਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਹੈ। ਪੰਜਾਬ ਵਿੱਚ ਹੋਰ ਵੀ ਪ੍ਰਮੁੱਖ ਉਦਯੋਗ: ਵਿਗਿਆਨਕ ਸਾਜ਼ਾਂ, ਖੇਤੀਬਾੜੀ, ਖੇਡ ਅਤੇ ਬਿਜਲੀ ਸੰਬੰਧੀ ਮਾਲ, ਸਿਲਾਈ ਮਸ਼ੀਨਾਂ, ਮਸ਼ੀਨ ਸੰਦਾਂ, ਸਟਾਰਚ, ਸਾਈਕਲਾਂ, ਖਾਦਾਂ ਵਰਗੀਆਂ ਵਸਤਾਂ ਦਾ ਨਿਰਮਾਣ, ਵਿੱਤੀ ਰੁਜ਼ਗਾਰ, ਸੈਰ-ਸਪਾਟਾ ਅਤੇ ਦਿਉਦਾਰ ਦੇ ਤੇਲ ਅਤੇ ਖੰਡ ਦਾ ਉਤਪਾਦਨ, ਹਨ। ਪੂਰੇ ਭਾਰਤ ਵਿੱਚ ਪੰਜਾਬ ਵਿਖੇ ਸਭ ਤੋਂ ਵੱਧ ਇਸਪਾਤ ਦੇ ਰਿੜ੍ਹਵੀਆਂ ਮਿੱਲਾਂ ਦੇ ਕਾਰਖਾਨੇ ਹਨ ਜੋ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਇਸਪਾਤ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਹਨ। ਇਸ ਨੂੰ ਸਟੀਲ ਦਾ ਘਰ ਵੀ ਕਿਹਾ ਜਾਂਦਾ ਹੈ।
ਵਿਸ਼ਾ ਸੂਚੀ
1 ਸ਼ਬਦ ਉਤਪਤੀ
2 ਇਤਿਹਾਸ
2.1 ਪ੍ਰਾਚੀਨ ਪੰਜਾਬ ਦੀ ਕਹਾਣੀ
2.1.1 ਸਪਤ-ਸਿੰਧੂ
2.1.2 ਪੰਜਾਬ ਦੀਆਂ ਪੰਜ ਡਵੀਜ਼ਨਾਂ
2.1.3 ਲਹਿੰਦੇ ਪੰਜਾਬ ਦੇ ਟੁਕੜੇ
2.2 ਮਨੋਰੰਜਨ
3 ਭੂਗੋਲ
3.1 ਭੂਚਾਲ ਖੇਤਰ
3.2 ਜਲਗਾਹਾਂ ਅਤੇ ਸੈਲਾਨੀ ਥਾਵਾਂ
4 ਪੌਣਪਾਣੀ
4.1 ਮੌਸਮ
4.2 ਬਦਲਦਾ ਮੌਸਮ
5 ਜੰਗਲੀ ਜੀਵਨ
6 ਪਸ਼ੂ-ਪੌਦੇ ਅਤੇ ਜੀਵ ਵਿਭਿੰਨਤਾ
7 ਕੁਦਰਤੀ ਜੰਗਲ
8 ਜਨਸੰਖਿਆ
8.1 ਮਰਦ ਅਤੇ ਔਰਤ
8.2 ਅਬਾਦੀ ਅੰਕੜੇ
9 ਧਰਮ
10 ਭਾਸ਼ਾ
11 ਪੰਜਾਬ ਦੇ ਜਿਲ੍ਹੇ
12 ਮਾਝਾ ਖੇਤਰ
13 ਦੁਆਬਾ ਖੇਤਰ
14 ਮਾਲਵਾ ਖੇਤਰ
15 ਆਰਥਿਕਤਾ
16 ਪੰਜਾਬ ਦੀਆਂ ਸੀਟਾਂ
17 ਪੰਜਾਬ ਦੀਆਂ ਲੋਕ ਸਭਾ ਸੀਟਾਂ
18 ਸਾਖ਼ਰਤਾ
19 ਲਿੰਗ ਅਨੁਪਾਤ
20 ਇਹ ਵੀ ਦੇਖੋ
21 ਹਵਾਲੇ
ਸ਼ਬਦ ਉਤਪਤੀ
ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ 'ਪੰਜ' ਅਤੇ 'ਆਬ' ਦਾ ਮੇਲ ਹੈ ਜਿਸ ਦਾ ਮਤਲਬ ਪੰਜ ਪਾਣੀ ਅਤੇ ਸ਼ਾਬਦਿਕ ਅਰਥ ਪੰਜ ਦਰਿਆਵਾਂ ਦੀ ਧਰਤੀ ਹੈ। ਇਹ ਪੰਜ ਦਰਿਆ: ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ ਹਨ।
ਇਤਿਹਾਸ
ਮਹਾਂਭਾਰਤ ਸਮੇਂ ਦੇ ਦੌਰਾਨ ਪੰਜਾਬ ਨੂੰ ਪੰਚਨਦ ਦੇ ਨਾਂ ਨਾਲ਼ ਜਾਣਿਆ ਜਾਂਦਾ ਸੀ[3][4]। ਹੜੱਪਾ (ਇਸ ਸਮੇਂ ਪੰਜਾਬ, ਪਾਕਿਸਤਾਨ,ਪਾਕਿਸਤਾਨ ਵਿੱਚ) ਜਿਹੇ ਸ਼ਹਿਰਾਂ ਕਰਕੇ ਸਿੰਧੂ-ਘਾਟੀ ਸੱਭਿਅਤਾ ਪੰਜਾਬ ਇਲਾਕੇ ਦੇ ਕਾਫੀ ਵੱਡੇ ਹਿੱਸੇ 'ਚ ਫੈਲੀ ਹੋਈ ਸੀ। ਵੇਦੀ ਸੱਭਿਅਤਾ ਸਰਸਵਤੀ ਦੇ ਕਿਨਾਰੇ ਪੰਜਾਬ ਸਮੇਤ ਲਗਭਗ ਪੂਰੇ ਉੱਤਰੀ ਭਾਰਤ 'ਚ ਫੈਲੀ ਹੋਈ ਸੀ। ਇਸ ਸੱਭਿਅਤਾ ਨੇ ਭਾਰਤੀ ਉਪਮਹਾਂਦੀਪ ਵਿੱਚ ਆੳਣ ਵਾਲ਼ੇ ਸੱਭਿਆਚਾਰਾਂ ਤੇ ਕਾਫ਼ੀ ਅਸਰ ਪਾਇਆ। ਪੰਜਾਬ ਗੰਧਾਰ, ਮਹਾਂਜਨਪਦ, ਨੰਦ, ਮੌਰੀਆ, ਸ਼ੁੰਗ, ਕੁਸ਼ਾਨ, ਗੁਪਤ ਖ਼ਾਨਦਾਨ, ਪਲਾਸ, ਗੁੱਜਰ-ਪ੍ਰਤੀਹਾਰ ਅਤੇ ਹਿੰਦੂ ਸ਼ਾਹੀ ਸਮੇਤ ਮਹਾਨ ਪ੍ਰਾਚੀਨ ਸਾਮਰਾਜ ਦਾ ਹਿੱਸਾ ਸੀ। ਮਹਾਨ ਸਿਕੰਦਰ ਦੇ ਅਨਵੇਸ਼ਣ ਦੇ ਦੂਰ ਪੂਰਵੀ ਸੀਮਾ ਸਿੰਧੂ ਨਦੀ ਦੇ ਕੰਡੇ ਸੀ। ਖੇਤੀਬਾੜੀ ਨਿੱਖਰੀ ਅਤੇ ਵਪਾਰਕ ਸ਼ਹਿਰਾਂ (ਜਿਵੇਂ ਜਲੰਧਰ ਅਤੇ ਲੁਧਿਆਣਾ) ਦੀ ਜਾਇਦਾਦ ਵਿੱਚ ਵਾਧਾ ਹੋਇਆ।
ਆਪਣੇ ਭੂਗੋਲਿਕ ਟਿਕਾਣੇ ਕਰਕੇ ਪੰਜਾਬ ਦਾ ਇਲਾਕਾ ਪੱਛਮ ਅਤੇ ਪੂਰਬ ਵੱਲੋਂ ਲਗਾਤਾਰ ਹਮਲਿਆਂ ਅਤੇ ਹੱਲਿਆਂ ਹੇਠ ਰਿਹਾ। ਪੰਜਾਬ ਨੂੰ ਫ਼ਾਰਸੀਆਂ, ਯੂਨਾਨੀਆਂ, ਸਿਥੀਅਨਾਂ, ਤੁਰਕਾਂ, ਅਤੇ ਅਫ਼ਗਾਨੀਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਪੰਜਾਬ ਨੇ ਕਈ ਸੌ ਸਾਲ ਖ਼ੂਨ-ਖ਼ਰਾਬਾ ਝੱਲਿਆ। ਇਸ ਦੀ ਵਿਰਾਸਤ ਵਿੱਚ ਇੱਕ ਨਿਵੇਕਲਾ ਸੱਭਿਆਚਾਰ ਹੈ ਜੋ ਹਿੰਦੂ, ਬੋਧੀ, ਫ਼ਾਰਸੀ/ਪਾਰਸੀ, ਮੱਧ-ਏਸ਼ੀਆਈ, ਇਸਲਾਮੀ, ਅਫ਼ਗਾਨ, ਸਿੱਖ ਅਤੇ ਬਰਤਾਨਵੀ ਤੱਤਾਂ ਨੂੰ ਜੋੜਦਾ ਹੈ।
ਪਾਕਿਸਤਾਨ ਵਿੱਚ ਤਕਸ਼ਿਲਾ ਸ਼ਹਿਰ ਭਰਤ (ਭਗਵਾਨ ਰਾਮ ਦੇ ਭਰਾ) ਦੇ ਪੁੱਤਰ ਤਕਸ਼ ਵੱਲੋਂ ਥਾਪਿਆ ਗਿਆ ਸੀ। ਇੱਥੇ ਦੁਨੀਆਂ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ, ਤਕਸ਼ਿਲਾ ਯੂਨੀਵਰਸਿਟੀ, ਸੀ ਜਿਸ ਦਾ ਇੱਕ ਅਧਿਆਪਕ ਮਹਾਨ ਵੇਦੀ ਵਿਚਾਰਕ ਅਤੇ ਸਿਆਸਤਦਾਨ ਚਾਣਕ ਮੁਨੀ ਸੀ। ਤਕਸ਼ਿਲਾ ਮੌਰੀਆ ਸਾਮਰਾਜ ਦੇ ਵੇਲੇ ਵਿੱਦਿਅਕ ਅਤੇ ਬੌਧਿਕ ਚਰਚਾ ਦਾ ਬਹੁਤ ਵੱਡਾ ਕੇਂਦਰ ਸੀ। ਹੁਣ ਇਹ ਸੰਯੁਕਤ ਰਾਸ਼ਟਰ ਦਾ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ।
ਪੰਜਾਬ ਅਤੇ ਕਈ ਫ਼ਾਰਸੀ ਸਾਮਰਾਜਾਂ ਦੇ ਵਿੱਚ ਸੰਪਰਕ ਦਾ ੳਹ ਸਮਾਂ ਵਿਸ਼ੇਸ਼ ਮਹੱਤਵ ਰੱਖਦਾ ਹੈ ਜਦੋਂ ਇਸ ਦੇ ਕੁੱਝ ਹਿੱਸੇ ਜਾਂ ਤਾਂ ਸਾਮਰਾਜ ਦੇ ਨਾਲ ਹੀ ਰਲ਼ ਗਏ ਜਾਂ ਫ਼ਾਰਸੀ ਬਾਦਸ਼ਾਹਾਂ ਨੂੰ ਟੈਕਸਾਂ ਦੇ ਭੁਗਤਾਨ ਬਦਲੇ ਅਜ਼ਾਦ ਇਲਾਕੇ ਬਣੇ ਰਹੇ। ਆਉਣ ਵਾਲੀਆਂ ਸਦੀਆਂ ਵਿੱਚ, ਜਦੋਂ ਫ਼ਾਰਸੀ ਮੁਗ਼ਲ ਸਰਕਾਰ ਦੀ ਭਾਸ਼ਾ ਬਣ ਗਈ, ਫ਼ਾਰਸੀ ਵਾਸਤੂਕਲਾ, ਕਵਿਤਾ, ਕਲਾ ਅਤੇ ਸੰਗੀਤ ਖੇਤਰ ਦੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਹਿੱਸਾ ਸਨ। ਮੱਧ 19ਵੀ ਸਦੀ 'ਚ ਅੰਗਰੇਜ਼ਾਂ ਦੇ ਆਉਣ ਤੱਕ ਪੰਜਾਬ ਦੀ ਦਫ਼ਤਰੀ ਭਾਸ਼ਾ ਫ਼ਾਰਸੀ ਸੀ ਜਿਸ ਤੋਂ ਬਾਅਦ ਇਹ ਖ਼ਤਮ ਕਰ ਦਿਤੀ ਗਈ ਅਤੇ ਪ੍ਰਬੰਧਕੀ ਭਾਸ਼ਾ ਉਰਦੂ ਬਣਾ ਦਿੱਤੀ ਗਈ।
ਪ੍ਰਾਚੀਨ ਪੰਜਾਬ ਦੀ ਕਹਾਣੀ
ਪ੍ਰਾਚੀਨ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੇ ਸਰਹੱਦਾਂ ਦੋ ਦਰਿਆਵਾਂ ਨਾਲ ਚੱਲਦੀਆਂ ਆਈਆਂ ਹਨ: ਪੂਰਬ (ਚੜ੍ਹਦੇ) ਵੱਲ ਜਮਨਾ ਅਤੇ ਪੱਛਮ (ਲਹਿੰਦੇ) ਵੱਲ ਸਿੰਧ ਦਰਿਆ। ਸਾਂਝੇ ਪੰਜਾਬ ਦੀ ਹੱਦਬੰਦੀ ਤੈਅ ਕਰਨ ਵਾਲੇ ਇਨ੍ਹਾਂ ਦੋ ਦਰਿਆਵਾਂ ਦਰਮਿਆਨ ਪੰਜ ਦਰਿਆ ਵਹਿੰਦੇ ਹਨ।