India Languages, asked by hardeepkaur202, 5 hours ago

ਵਿਸਮਕ ਅਤੇ ਇਸਦੀ ਕਿਸਮ ਬਾਰੇ ਦੱਸੋ​

Answers

Answered by TheCHURU
127

ਵਿਸਮਕ :

            

  • ਜਿਹੜੇ ਸ਼ਬਦਾਂ ਰਾਹੀਂ ਮਨ ਦੀ ਖ਼ੁਸ਼ੀ, ਗ਼ਮੀ, ਹਰਾਨੀ, ਡਰ ਆਦਿ ਭਾਵ ਅਚਾਨਕ ਪ੍ਰਗਟ ਕੀਤੇ ਜਾਣ, ਉਹਨਾਂ ਨੂੰ ਵਿਆਕਰਨ ਵਿੱਚ ਵਿਸਮਕ ਕਿਹਾ ਜਾਂਦਾ ਹੈ |

_____________________

ਵਿਆਕਰਨ ਅਨੁਸਾਰ ਵਿਸਮਕ ਦੀਆਂ ਨੂੰ ਕਿਸਮਾਂ ਹਨ |

1️⃣)  ਪ੍ਰਸੰਸਾਵਾਚਕ ਵਿਸਮਕ :

  • ਜਿਹੜੇ ਸ਼ਬਦਾਂ ਤੋਂ ਪ੍ਰਸੰਸਾ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਪ੍ਰਸੰਸਾਵਾਚਕ ਵਿਸਮਕ ਕਿਹਾ ਜਾਂਦਾ ਹੈ |
  • ਜਿਵੇਂ : ਆਹਾ! ਸ਼ਾਬਾਸ਼! ਖ਼ੂਬ!

     

2️⃣)  ਸ਼ੰਕਵਾਚਕ ਵਿਸਮਕ :

  • ਜਿਹੜੇ ਸ਼ਬਦ ਤੋਂ ਦੁੱਖ ਜਾਂ ਅਫ਼ਸੋਸ ਦੇ ਭਾਵ ਪ੍ਰਗਟ ਹੋਣ, ਉਸ ਨੂੰ ਸ਼ੋਕਵਾਚਕ ਵਿਸਮਕ ਆਖਿਆ ਜਾਂਦਾ ਹੈ |
  • ਜਿਵੇਂ ਉਫ ਹਾਏ! ਉਹੋ! ਹਾਏ ਰੱਬਾ!

   

3️⃣)  ਹੈਰਾਨੀਵਾਚਕ ਵਿਸਮਕ :

  • ਜਿਹੜੇ ਸ਼ਬਦ ਵਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਹੈਰਾਨੀਵਾਚਕ ਵਿਸਮਕ ਕਿਹਾ ਜਾਂਦਾ ਹੈ |
  • ਜਿਵੇਂ ਓਹ! ਆਹਾ! ਹੈਂ! ਹੈਂ – ਹੈਂ ਵਾਹ ! ਵਾਹ-ਵਾਹ !

 

4️⃣)  ਸੂਚਨਾਵਾਚਕ ਵਿਸਮਕ :

  • ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਸੂਚਨਾਵਾਚਕ ਵਿਸਮਕ ਕਿਹਾ ਜਾਂਦਾ ਹੈ |
  • ਜਿਵੇਂ : ਸੁਣੋ ਜੀ ਹਟ ਜੀ ਖ਼ਬਰਦਾਰ ਠਹਿਰ ਜਾ! ਬਚ ਕੇ !

  

5️⃣)   ਸੰਬੋਧਨੀ ਵਿਸਮਕ :

  • ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਜਾਂ ਸੰਬੋਧਨ ਕਰਨ ਲਈ ਬੋਲੇ ਜਾਣ, ਉਹਨਾਂ ਸ਼ਬਦਾਂ ਨੂੰ ਸੰਬੋਧਨੀ ਵਿਸਮਕ ਆਖਿਆ ਜਾਂਦਾ ਹੈ |
  • ਜਿਵੇਂ : ਨੀ ਕੁੜੀਏ ! ਓਏ ਕਾਕਾ ! ਵੇ ਮੁੰਡਿਆ।

 

6️⃣)  ਸਤਿਕਾਰਵਾਚਕ ਵਿਸਮਕ :

  • ਜਿਹੜੇ ਸ਼ਬਦ ਵਾਕਾਂ ਵਿੱਚ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਸਤਿਕਾਰਵਾਚਕ ਵਿਸਮਕ ਆਖਿਆ ਜਾਂਦਾ ਹੈ |
  • ਜਿਵੇਂ : ਧੰਨ ਭਾਗ ਆਓ ਜੀ ! ਜੀ ਆਇਆਂ ਨੂੰ!

 

7️⃣)  ਫਿਟਕਾਰਵਾਚਕ ਵਿਸਮਕ :

  • ਜਿਹੜੇ ਸ਼ਬਦਾਂ ਤੋਂ ਵਾਕਾਂ ਵਿੱਚ ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਫਿਟਕਾਰਵਾਚਕ ਵਿਸਮਕ ਆਖਿਆ ਜਾਂਦਾ ਹੈ |
  • ਜਿਵੇਂ : ਲੱਖ ਲਾਹਨਤ ! ਫਿੱਟੇ-ਮੂੰਹ !

 

8️⃣)  ਅਸੀਸਵਾਚਕ ਵਿਸਮਕ :

  • ਜਿਹੜੇ ਸ਼ਬਦਾਂ ਤੋਂ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਅਸੀਸਵਾਚਕ ਵਿਸਮਕ ਆਖਿਆ ਜਾਂਦਾ ਹੈ |
  • ਜਿਵੇਂ : ਸਾਂਈਂ ਜੀਵੇ ! ਖ਼ੁਸ਼ ਰਹਿ ਜੁਆਨੀਆਂ ਮਾਣ !

 

9️⃣)  ਇੱਛਾਵਾਚਕ ਵਿਸਮਕ :

  • ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਇੱਛਾਵਾਚਕ ਵਿਸਮਕ ਆਖਿਆ ਜਾਂਦਾ ਹੈ |
  • ਜਿਵੇਂ : ਹੇ ਕਰਤਾਰ ! ਹੇ ਵਾਹਿਗੁਰੂ ! ਜੇ ਕਦੇ ! ਕਾਸ਼ !
Similar questions