ਕਰੋਨਾ ਮਹਾਂਮਾਰੀ ਦਾ ਸਮਾਂ ਅਤੇ ਇਸ ਤੋਂ ਪਹਿਲਾਂ ਦੇ ਸਮੇਂ ਨੂੰ ਤਸਵੀਰਾਂ ਰਾਹੀਂ
ਬਿਆਨ ਕਰਦੇ ਹੋਏ ਇੱਕ ਖੂਬਸੂਰਤ ਪ੍ਰੋਜੈਕਟ ਤਿਆਰ ਕਰੋ।
Answers
Answer:
Explanation:
ਬਿਮਾਰੀ ਹੋਵੇ ਜਾਂ ਜ਼ਿੰਦਗੀ ਦੀ ਕੋਈ ਹੋਰ ਸਮੱਸਿਆ, ਆਪਣਿਆਂ ਦਾ ਸਾਥ ਸਾਨੂੰ ਹੌਂਸਲਾ ਦਿੰਦਾ ਹੈ। ਕੋਰੋਨਾਵਾਇਰਸ ਆਪਣੇ ਸ਼ਿਕਾਰ ਤੋਂ ਸਭ ਤੋਂ ਪਹਿਲਾਂ ਉਸ ਦੇ ਆਪਣਿਆਂ ਦਾ ਸਾਥ ਹੀ ਖੋਹੰਦਾ ਹੈ।
ਕੋਰੋਨਾਵਾਇਰਸ 'ਤੇ 14 ਅਪ੍ਰੈਲ ਦੇ LIVE ਅਪਡੇਟਸ ਲਈ ਕਲਿੱਕ ਕਰੋ
ਕੋਰੋਨਾਵਾਇਰਸ ਦੇ ਹਰ ਪਹਿਲੂ 'ਤੇ ਬੀਬੀਸੀ ਦੀ ਕਵਰੇਜ
ਕੋਰੋਨਾ ਵਾਇਰਸ ਮਹਾਂਮਾਰੀ ਦਾ ਇਲਾਜ ਹਾਲੇ ਤੱਕ ਨਹੀਂ ਲੱਭਿਆ ਜਾ ਸਕਿਆ ਇਸ ਲਈ ਇੱਕ-ਦੂਜੇ ਤੋਂ ਵਿੱਥ ਹੀ ਇਸ ਬਿਮਾਰੀ ਤੋਂ ਬਚਾਅ ਵਿੱਚ ਮਦਦ ਕਰਦੀ ਹੈ।
ਅਜੋਕੇ ਸਮੇਂ ਵਿੱਚ ਇਕੱਲਤਾ ਪਹਿਲਾਂ ਹੀ ਦੁਨੀਆਂ ਨੂੰ ਕਈ ਤਰ੍ਹਾਂ ਦੇ ਮਨੋਰੋਗਾਂ ਵੱਲ ਧੱਕ ਚੁੱਕੀ ਹੈ। ਹੁਣ ਇਸ ਮਹਾਂਮਾਰੀ ਤੋਂ ਬਚਾਅ ਲਈ ਮਜਬੂਰੀ ਵੱਸ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਲੌਕਡਾਊਨ ਹੋਣ ਕਾਰਨ ਵਿਹਲੇ ਤਾਂ ਹਨ ਪਰ ਆਪਣੇ ਪਿਆਰਿਆਂ ਦੇ ਨੇੜੇ ਨਹੀਂ ਜਾ ਸਕਦੇ।
ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
ਅਜਿਹੇ ਵਿੱਚ ਇਕੱਲਤਾ ਲੋਕਾਂ ਦੀ ਮਾਨਸਿਕ ਸਿਹਤ 'ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਰਹੀ ਹੈ, ਅਸੀਂ ਇਹ ਜਾਨਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਇਹ ਵੀ ਕਿ ਇਸ ਬਿਮਾਰੀ ਦੇ ਮਰੀਜਾਂ ਨੂੰ ਅਤੇ ਇਕਾਂਤਵਾਸ ਜਾਂ ਅਲੱਗ-ਥਲੱਗ ਰੱਖੇ ਲੋਕਾਂ ਨੂੰ ਇੱਕ ਮੁਲਜ਼ਮ ਵਜੋਂ ਦੇਖੇ ਜਾਣ ਦਾ ਉਨ੍ਹਾਂ 'ਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ।
ਇਲਾਜ ਅਧੀਨ ਲੋਕਾਂ ਦੀ ਮਾਨਸਿਕ ਸਿਹਤ 'ਤੇ ਅਸਰ
ਕੋਵਿਡ-19 ਦੇ ਸ਼ਿਕਾਰ ਮਰੀਜਾਂ ਦੀ ਮਾਨਸਿਕ ਸਿਹਤ ਵਿਗੜਨ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਉਨ੍ਹਾਂ ਨੂੰ ਆਈਸੋਲੇਸ਼ਨ(ਵੱਖਰੇ) ਵਿੱਚ ਰਹਿਣਾ ਪੈਂਦਾ ਹੈ। ਮਨੋਰੋਗਾਂ ਦੇ ਮਾਹਿਰ ਡਾ. ਅਨਿਰੁਧ ਕਾਲਾ ਅਤੇ ਮਨੋਚਕਿਤਸਿਕ ਡਾ.ਪ੍ਰੀਤੀ ਅਰੁਣ ਨੇ ਇਸ ਬਾਰੇ ਹਾਮੀ ਭਰੀ।
ਡਾ. ਅਨਿਰੁਧ ਕਾਲਾ ਨੇ ਕਿਹਾ, "ਇੱਕ ਤਾਂ ਦੁਨੀਆਂ ਭਰ ਲਈ ਖ਼ੌਫ਼ ਅਤੇ ਕੇਂਦਰ ਬਿੰਦੂ ਬਣ ਚੁੱਕੀ ਬਿਮਾਰੀ ਦਾ ਸ਼ਿਕਾਰ ਹੋ ਜਾਣਾ, ਫਿਰ ਕਈ ਲੋਕਾਂ ਨੂੰ ਇਹ ਡਰ ਕਿ ਕਿਤੇ ਮੌਤ ਨਾ ਹੋ ਜਾਵੇ ਜਾਂ ਕਿਸੇ ਹੋਰ ਨੂੰ ਇਨਫੈੱਕਟ ਕਰ ਦੇਣ ਦਾ ਡਰ ਇਨਸਾਨ ਦੀ ਮਾਨਸਿਕ ਸਿਹਤ 'ਤੇ ਅਸਰ ਪਾਉਂਦਾ ਹੈ।"