ਪੁਰਾਣੇ ਪੰਜਾਬ ਨੂੰ ਅਵਾਜ਼ਾਂ’ ਕਵਿਤਾ ਵਿੱਚ ‘ਜਫ਼ਰ ਜਾਲ਼ਦੇ’ ਸ਼ਬਦ ਦਾ ਕੀ ਅਰਥ ਹੈ? * ਮਿਲ਼ ਕੇ ਰਹਿੰਦੇ ਲੜਦੇ-ਝਗੜਦੇ ਦੁੱਖ ਸਹਿੰਦੇ ਹੱਸਦੇ-ਖੇਡਦੇ
Answers
ਕਾਵਿ-ਸੰਗ੍ਰਹਿ ‘ਕੂਕ ਪੰਜਾਬ ਦੀ’ (ਕੀਮਤ: 275 ਰੁਪਏ; ਆਰਸੀ ਪਬਲਿਸ਼ਰਜ਼) ਕਮਲ ਕਲੰਦਰ ਦੀ ਪਹਿਲੀ ਪੁਸਤਕ ਹੈ। ਕਵੀ ਨੇ ਲੋਕ ਸਰੋਕਾਰਾਂ ਅਤੇ ਪੰਜਾਬ ਦੇ ਲੋਕ ਵਿਰੋਧੀ ਮਸਲਿਆਂ ਨੂੰ ਜਨਤਕ ਕਰਨ ਹਿੱਤ ਕਲਮ ਚੁੱਕੀ ਹੈ। ਪੰਜਾਬ ਵਿਚ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਬਾਰੇ ਕਵੀ ਨੇ ਸੰਜੀਦਗੀ ਨਾਲ ਕਾਵਿ ਬਿਆਨ ਕਲਮਬੱਧ ਕੀਤਾ ਹੈ। ਲੱਚਰਤਾ ਭਰੀ ਗੀਤਕਾਰੀ, ਧੀਆਂ ਦੀ ਭਰੂਣ ਹੱਤਿਆ, ਦੇਸ਼ ਪ੍ਰੇਮ ਦਾ ਘਟ ਰਿਹਾ ਜਜ਼ਬਾ, ਕੁਰਾਹੇ ਪਿਆ ਸਭਿਆਚਾਰ, ਵਿਗੜ ਰਿਹਾ ਵਾਤਾਵਰਣ ਅਤੇ ਗੁਰੂਆਂ-ਪੀਰਾਂ ਪ੍ਰਤੀ ਘਟ ਰਹੀ ਸ਼ਰਧਾ ਦਾ ਰੁਝਾਨ ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਹਨ। ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ 46 ਗ਼ਜ਼ਲਾਂ ਹਨ। ਸਫ਼ਾ 57 ਤੋਂ 124 ਤਕ ਖੁੱਲ੍ਹੀਆਂ ਕਵਿਤਾਵਾਂ ਹਨ। ਉਸ ਦੀਆਂ ਗ਼ਜ਼ਲਾਂ ਭਾਵੇਂ ਤਕਨੀਕ ਪੱਖੋਂ ਉਚੇਰੇ ਪੱਖ ਦੀਆਂ ਨਹੀਂ ਅਤੇ ਕਿਤੇ-ਕਿਤੇ ਬਹਿਰ, ਛੰਦ ਤੇ ਕਾਫ਼ੀਏ ਦੀਆਂ ਵੀ ਕਮੀਆਂ ਖਟਕਦੀਆਂ ਹਨ, ਪਰ ਇਨ੍ਹਾਂ ਗ਼ਜ਼ਲਾਂ ਵਿਚ ਬਹੁਤ ਸਾਰੇ ਅਜਿਹੇ ਸ਼ਿਅਰ ਹਨ ਜੋ ਖ਼ਿਆਲ ਪੱਖੋਂ ਬਹੁਤ ਉੱਚੇ ਪੱਧਰ ਦੇ ਹਨ। ਮਿਸਾਲ ਵਜੋਂ: ਜਦ ਗੁਨਾਹਾਂ ਦਾ ਮੈਂ ਇਕ ਰੰਗੀਨ ਕਿੱਸਾ ਬਣ ਗਿਆ ਰਾਜ ਦਰਬਾਰਾਂ ’ਚ ਮੈਨੂੰ ਖ਼ਾਸ ਰੁਤਬਾ ਮਿਲ ਗਿਆ। ਵਿਰਾਸਤ ਪ੍ਰਤੀ ਫ਼ਰਜ਼ਾਂ ਦਾ ਦਰਿਆ ਪਾਰ ਕਰ ਲਿਆ ਕਾਗ਼ਜ਼ ਨੂੰ ਕਸ਼ਤੀ ਕਲਮ ਨੂੰ ਪਤਵਾਰ ਕਰ ਲਿਆ। ਕਾਹਦੇ ਪਤਵੰਤੇ ਫ਼ਤਵੇ ਲਾਉਂਦੇ ਨੇ ਪਹਿਰਾਵੇ ’ਤੇ ਮਨ ਪਰਚਾਉਂਦੇ ਆ ਪਿਛੇੜ ਰਿਵਾਜਾਂ ਦੇ ਬਹਿਲਾਵੇ ’ਤੇ। ਬਘਿਆੜਾਂ ’ਤੇ ਨਾ ਦੋਸ਼ ਕੋਈ ਜੋ ਲੇਲਿਆਂ ਤਾਈਂ ਮਾਰ ਗਏ, ਕਿਹੜੇ ਕਾਨੂੰਨ ਦੇ ਅੰਦਰ ਜਾਂਦੇ ਦੋਸ਼ ਮੜ੍ਹੇ ਚਰਵਾਹੇ ’ਤੇ। ਕਵਿਤਾ ਭਾਗ ਦੀਆਂ ਸਾਰੀਆਂ ਕਵਿਤਾਵਾਂ ਵਾਰਤਕ ਸ਼ੈਲੀ ਦੀਆਂ ਹਨ। ਕਵਿਤਾਵਾਂ ਵਿਚ ਵਿਸ਼ੇ ਦੀ ਤਰਲਤਾ ਅਤੇ ਕਾਵਿ ਲੈਅ ਦੀ ਘਾਟ ਰੜਕਦੀ ਹੈ। ਕਵੀ ਪੰਜਾਬ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਢਾਡੀਆਂ ਤੇ ਪਾਠੀਆਂ ਨੂੰ ਉੱਠਣ ਲਈ ਕਹਿੰਦਾ ਹੈ: ਵੀਰੋ ਸੰਭਾਲੋ ਸਾਜ਼ ਆਪਣੇ/ ਛੇੜੋ ਢੱਟ ਰਬਾਬ ਵੰਝਲੀ/ ਮਾਰੋ ਚੋਟ ਨਗਾਰਿਆਂ ਉੱਤੇ... ਉਸ ਦੀਆਂ ਬਹੁਤੀਆਂ ਕਵਿਤਾਵਾਂ ਪ੍ਰੋ. ਪੂਰਨ ਸਿੰਘ ਦੀ ਸ਼ੈਲੀ ਦੀਆਂ ਹਨ ਜੋ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦੀਆਂ ਹਨ। ਕਵੀ ਕੁੜੀਆਂ ਨੂੰ ਚਰਖਾ ਕੱਤ ਕੇ ਲਹਿੰਗੇ-ਫੁਲਕਾਰੀਆਂ ਬਣਾਉਣ ਲਈ ਵੀ ਆਖਦਾ ਹੈ: ਚਰਖਾ ਕੱਤੋ, ਪੂਣੀਆਂ ਬਣਾਓ/ ਲਹਿੰਗੇ-ਫੁਲਕਾਰੀਆਂ ਖ਼ੂਬ ਹੰਢਾਓ/ ਦੁੱਧ ਰਿੜਕੋ ਸੁੱਚੇ ਮੂੰਹ ਉੱਠ ਕੇ...।’ ਕਵੀ ਕਵਿਤਾਵਾਂ ਵਿਚ ਬੇਲੋੜੇ ਵਿਸਥਾਰ ਨਾਲ ਪੜ੍ਹਤ ਰੁਚੀ ਘਟਾ ਦਿੰਦਾ ਹੈ। ਚੰਗਾ ਹੁੰਦਾ ਜੇ ਕਵੀ ਆਪਣੀ ਪੁਸਤਕ ਉੱਤੇ ਕੁਝ ਹੋਰ ਨਜ਼ਰਸਾਨੀ ਕਰ ਲੈਂਦਾ।