ਵਾਰਸ ਸ਼ਾਹ ਨਹੀ ਆਦਤਾ ਜਾਂਦੀਆਂ ਨੇ ਭਾਵੇਂ ਕਟਿਏ ਪੋਰੀਆਂ ਪੋਰੀਆਂ ਤੇ ਲੇਖ ਲਿਖੋ
Answers
Answer:
ਅੱਜ ਆਖਾਂ ਵਾਰਿਸ ਸ਼ਾਹ ਨੂੰ ਪੰਜਾਬ ਦੀ ਔਰਤ ਦੀ ਆਵਾਜ਼ ਮੰਨੀ ਜਾਂਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਸੋਗੀ ਮਾਹੌਲ ਦੀ ਕਵਿਤਾ ਹੈ। ਇਸ ਕਵਿਤਾ ਵਿੱਚ ਭਾਰਤ ਦੀ ਵੰਡ ਸਮੇਂ ਪੰਜਾਬ ਵਿੱਚ ਹੋਈਆਂ ਭਿਆਨਕ ਘਟਨਾਵਾਂ ਦਾ ਅਤਿਅੰਤ ਦੁਖਦ ਵਰਣਨ ਹੈ ਅਤੇ ਇਹ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿੱਚ ਸਰਾਹੀ ਗਈ
Answer:
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ’ ਅਖਾਣ ਵਿਚ ਦੱਸਿਆ ਗਿਆ ਹੈ ਕਿ ਬੰਦੇ ਨੂੰ ਜਿਹੜੀਆਂ ਆਦਤਾਂ ਪੈ ਜਾਣ ਉਹ ਭਾਵੇਂ ਚੰਗੀਆਂ ਹੋਣ ਭਾਵੇਂ ਮੰਦੀਆਂ ਜ਼ਿੰਦਗੀ ਭਰ ਨਹੀਂ ਛੁਟਦੀਆਂ।
ਇਹ ਅਖਾਣ ਵਾਰਿਸ ਸ਼ਾਹ ਦੀ ਰਚਨਾ ‘ਹੀਰ ਵਾਰਿਸ ਸ਼ਾਹ’ ਵਿਚੋਂ ਇਕ ਮਿਸਰਾ ਹੈ ਜਿਸ ਨੇ ਇਤਿਹਾਸ ਵਿਚ ਇਕ ਅਟੱਲ ਸੱਚਾਈ ਦਾ ਰੂਪ ਧਾਰਨ ਕਰ ਲਿਆ ਹੈ। ਸੱਯਦ ਤਾਲਿਬ ਬੁਖ਼ਾਰੀ ਵਾਰਿਸ ਸ਼ਾਹ ਦੀ ਹੀਰ ਬਾਰੇ ਲਿਖੇ ਆਪਣੇ ਖੋਜ ਨਿਬੰਧ ਵਿਚ ਵਾਰਿਸ ਸ਼ਾਹ ਦੇ ਸਕੇ ਭਰਾ ਸੱਯਦ ਕਾਸਿਮ ਸ਼ਾਹ ਦੀ ਲਿਖੀ ਵਾਰਿਸ ਸ਼ਾਹ ਦੀ ਜੀਵਨੀ, 1220 ਹਿਜਰੀ ਦੇ ਹਵਾਲੇ ਨਾਲ ਦੱਸਦੇ ਨੇ, ‘ਵਾਰਿਸ ਸ਼ਾਹ ਦਾ ਜਨਮ 1130 ਹਿਜਰੀ ਨੂੰ ਜੰਡਿਆਲਾ ਵਿਖੇ ਸੱਯਦ ਗੁਲਸ਼ੇਰ ਸ਼ਾਹ ਦੇ ਘਰ ਹੋਇਆ ਅਤੇ ਜੰਡਿਆਲਾ ਵਿਖੇ ਹੀ 10 ਮੁਹੱਰਮ 1220 ਹਿਜਰੀ ਨੂੰ ਫ਼ੌਤ ਹੋਏ। ਏਥੇ ਹੀ 11 ਮੁਹੱਰਮ 1220 ਹਿਜਰੀ ਨੂੰ ਸ਼ਾਮ ਵੇਲੇ ਉਨ੍ਹਾਂ ਨੂੰ ਦਫ਼ਨ ਕੀਤਾ ਗਿਆ। ਆਪ ਦੇ ਦੋ ਮਿੱਤਰਾਂ ਅਰੂਪ ਸਿੰਘ ਅਤੇ ਦੇਵੀ ਚੰਦ ਨੇ ਪੂਰੇ ਦਸ ਦਿਨ ਲੰਗਰ ਲਾਈ ਰੱਖਿਆ। ਇਨ੍ਹਾਂ ਦੋਹਾਂ ਵੱਲੋਂ ਵਾਰਿਸ ਸ਼ਾਹ ਨਾਲ ਇਲਮੀ ਫ਼ਜ਼ੀਲਤ ਦੀਆਂ ਪੱਗਾਂ ਵਟਾਈਆਂ ਹੋਈਆਂ ਸਨ। ‘ਲੋਕ ਤਵਾਰੀਖ਼’ ਦਾ ਲੇਖਕ ਸਨਾਵਰ ਚੱਧੜ ਵੀ ਇਹੋ ਲਿਖਦਾ ਹੈ, ‘ਆਪ ਦਾ ਜਨਮ ਜੰਡਿਆਲਾ ਸ਼ੇਰ ਖ਼ਾਂ ਵਿਖੇ ਹੋਇਆ। ਕਦ ਹੋਇਆ ਅਤੇ ਕਿਹੜੀ ਤਾਰੀਖ਼ ਨੂੰ ਹੋਇਆ ਇਸ ਬਾਰੇ ਕੋਈ ਪੱਕੀ-ਠੱਕੀ ਗੱਲ ਨਹੀਂ ਮਿਲਦੀ, ਅੰਦਾਜ਼ੇ ਹੀ ਲਾਏ ਜਾਂਦੇ ਹਨ। ਇਕ ਅੰਦਾਜ਼ੇ ਅਨੁਸਾਰ ਉਨ੍ਹਾਂ ਦਾ ਜਨਮ 1722 ਈਸਵੀ ਅਤੇ ਮੌਤ 1792 ਈਸਵੀ ਵਿਚ ਹੋਈ ਮੰਨੀ ਜਾਂਦੀ ਹੈ। ਇੰਟਰਨੈੱਟ ਉੱਤੇ ਇਨਸਾਈਕਲੋਪੀਡੀਆ ਦੇ ਅੰਗਰੇਜ਼ੀ ਵਾਲੇ ਹਿੱਸੇ ਵਿਚ ਜਨਮ 1706 ਅਤੇ ਮੌਤ 1798 ਲਿਖੀ ਗਈ ਹੈ ਜਦੋਂ ਕਿ ਇਸਦੇ ਹੀ ਉਰਦੂ ਵਾਲੇ ਹਿੱਸੇ ਵਿਚ ਜਨਮ 1722 ਅਤੇ ਮੌਤ 1789 ਦਰਜ ਹੈ।