ਬਿੰਦੀ ਵਾਲ਼ੇ ਸ਼ਬਦ ਲਿਖੋ : -
1 ) __ + ਚੀ = __
2) __+ ਦ + ਰ = __
ਪੈਰ ਚ ਰਾਰਾ , ਪੈਰ ਚ ਹਾਹਾ ,ਪੈਰ ਚ ਵਾਵਾ ਲਗਾ ਕੇ ਸ਼ਬਦ ਲਿਖੋ : -
1) + __ ਮਾਣ = ___
Answers
Answer:
ਪੰਜਾਬੀ ਬੋਲੀ - Punjabi Language
ਪ੍ਰਸ਼ਨ 1: ਬੋਲੀ ਕਿਸ ਨੂੰ ਆਖਦੇ ਹਨ?
ਉੱਤਰ : ਕਿਸੇ ਦੇਸ਼ ਜਾਂ ਇਲਾਕੇ ਦੇ ਲੋਕ ਜਿਨ੍ਹਾਂ ਬੋਲਾਂ ਰਾਹੀਂ ਇਕ ਦੂਸਰੇ ਨਾਲ ਗਲ-ਬਾਤ ਜਾਂ ਬੋਲ-ਚਾਲ ਕਰਦੇ ਅਤੇ ਆਪਣੇ ਮਨ ਦੇ ਵੀਚਾਰ ਅਤੇ ਭਾਵ ਦੱਸਦੇ ਹਨ, ਉਹਨਾਂ ਬੋਲਾਂ ਅਤੇ ਸ਼ਬਦਾਂ ਦੇ ਇਕੱਠ ਨੂੰ ਬੋਲੀ ਆਖਦੇ ਹਨ।
ਪ੍ਰਸ਼ਨ 2: ਉੱਪ-ਬੋਲੀ ਅਤੇ ਸਾਹਿੱਤਿਕ ਬੋਲੀ ਤੋਂ ਕੀ ਭਾਵ ਹੈ?
ਉੱਤਰ : ਬੋਲ-ਚਾਲ ਦੀ ਬੋਲੀ ਦੇ ਵੱਖ-ਵੱਖ ਰੂਪ ਹੁੰਦੇ ਹਨ। ਇਕ ਇਲਾਕੇ ਵਿੱਚ ਕੁਝ ਖਾਸ ਸ਼ਬਦ ਵਰਤੇ ਜਾਂਦੇ ਹਨ ਅਤੇ ਦੂਜੇ ਵਿੱਚ ਕੁਝ ਹੋਰ। ਬੋਲ-ਚਾਲ ਦੀ ਬੋਲੀ ਦੇ ਇਨ੍ਹਾਂ ਵੱਖੋ-ਵੱਖਰੇ ਰੂਪਾਂ ਨੂੰ ਉੱਪ-ਬੋਲੀਆਂ ਜਾਂ ਉੱਪ-ਭਾਸ਼ਾਵਾਂ ਆਖਦੇ ਹਨ।
ਸਾਹਿੱਤਿਕ, ਕੇਂਦਰੀ ਜਾਂ ਟਕਸਾਲੀ ਬੋਲੀ ਹੋਣਾ ਬੋਲੀ ਦਾ ਉਹ ਰੂਪ ਹੈ, ਜਿਸ ਦੀ ਲੇਖਕ ਅਤੇ ਸਾਹਿਤਕਾਰ ਆਪਣੀਆਂ ਲਿਖਤਾਂ ਲਈ ਵਰਤੋਂ ਕਰਦੇ ਹਨ। ਇਸ ਵਿੱਚ ਇਲਾਕੇ ਨਾਲ ਸਬੰਧਤ ਕੋਈ ਅੰਤਰ ਨਹੀਂ ਹੁੰਦਾ। ਸਾਹਿੱਤਿਕ ਜਾਂ ਟਕਸਾਲੀ ਬੋਲੀ ਦਾ ਆਧਾਰ ਵੀ ਬੋਲ-ਚਾਲ ਦੀ ਬੋਲੀ ਹੀ ਹੁੰਦਾ ਹੈ ਪਰੰਤੂ ਸਾਹਿੱਤਿਕ ਜਾਂ ਟਕਸਾਲੀ ਬੋਲੀ ਵਧੇਰੇ ਸ਼ੁੱਧ, ਸਪੱਸ਼ਟ ਅਤੇ ਵਿਆਕਰਨ ਦੇ ਨਿਯਮਾਂ ਵਿੱਚ ਬੱਝੀ ਹੋਈ ਹੁੰਦੀ ਹੈ।
ਪੰਜਾਬੀ ਬੋਲੀ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੀਆਂ 14 ਬੋਲੀਆਂ ਵਿੱਚੋਂ ਇਕ ਹੈ।
ਪੰਜਾਬੀ ਬੋਲੀ
ਇਹ ਬੜੀ ਸਰਲ ਅਤੇ ਸਪੱਸ਼ਟ ਬੋਲੀ ਹੈ।
ਇਹ ਜਿਸ ਤਰ੍ਹਾਂ ਬੋਲੀ ਜਾਂਦੀ ਹੈ ਉਸੇ ਤਰ੍ਹਾਂ ਹੀ ਲਿਖੀ ਜਾਂਦੀ ਹੈ।
ਇਸ ਵਿਚ ਘ, ਝ, ਢ, ਭ, ਧ ਅਤੇ ੜ ਦੀਆਂ ਸਪੱਸ਼ਟ ਧੁਨੀਆਂ ਇਸ ਨੂੰ ਹੋਰ ਬੋਲੀਆਂ ਨਾਲੋਂ ਨਿਖੇੜਦੀਆਂ ਹਨ।
ਇਹ ਦੂਜੀਆਂ ਬੋਲੀਆਂ ਤੋਂ ਸ਼ਬਦ ਲੈ ਕੇ ਆਪਣੇ ਵਿੱਚ ਸਮੋ ਲੈਂਦੀ ਹੈ। ਇਸ ਤਰ੍ਹਾਂ ਇਹ ਬੋਲੀ ਹਰ ਤਰ੍ਹਾਂ ਹੀ ਨਵੀਨ ਰਹਿੰਦੀ ਹੈ।
ਇਸ ਦੀ ਆਪਣੀ ਸੁਤੰਤਰ ਲਿੱਪੀ ਹੈ ਜਿਸਨੂੰ ਗੁਰਮੁੱਖੀ ਲਿੱਪੀ ਆਖਦੇ ਹਨ।
ਗਿਣਤੀ ਲਈ ਪੰਜਾਬੀ ਬੋਲੀ ਦੇ ਆਪਣੇ ਹਿੰਦਸੇ ਹਨ।
ਲਿੱਪੀ
ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਵਾਸਤੇ ਕੁਝ ਚਿੰਨਾਂ (Symbols) ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਚਿੰਨਾਂ ਨੂੰ ਵਰਨ ਜਾਂ ਅੱਖਰ ਕਹਿੰਦੇ ਹਨ। ਇਹਨਾਂ ਵਰਨਾਂ ਜਾਂ ਅੱਖਰਾਂ ਦੇ ਸਮੂਹ ਨੂੰ ਉਸ ਬੋਲੀ ਦੀ “ਲਿੱਪੀ” ਜਾਂ “ਵਰਨਮਾਲਾ” ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਹਿੰਦੀ ਬੋਲੀ ਦੀ ਲਿੱਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਦੀ ਲਿੱਪੀ ਰੋਮਨ ਹੈ। ਇਸੇ ਤਰਾਂ ਪੰਜਾਬੀ ਬੋਲੀ ਦੀ ਲਿੱਪੀ ਗੁਰਮੁੱਖੀ ਹੈ। ਗੁਰਮੁੱਖੀ ਲਿੱਪੀ ਦਾ ਪ੍ਰਚਲਤ ਜਾਂ ਪ੍ਰਸਿਧ ਨਾਂ “ਪੈਂਤੀ” ਜਾਂ “ਪੈਂਤੀ-ਅਖਰੀ” ਵੀ ਹੈ। ਪੰਜਾਬੀ ਬੋਲੀ ਦੇ ਪੈਂਤੀ (35) ਅੱਖਰ ਹਨ ਜੋ ਪੰਜ - ਪੰਜ ਦੀਆਂ ਸੱਤ (7) ਟੋਲੀਆਂ ਜਾਂ ਵਰਗਾਂ (groups)ਵਿੱਚ ਵੰਡੇ ਗਏ ਹਨ: ਜਿਵੇਂ:--
ਪੈਂਤੀ ਅੱਖਰੀ
ੳ ਅ ੲ ਸ ਹ .. ਮੁਖ ਵਰਗ ਜਾਂ ਟੋਲੀ
ਕ ਖ ਗ ਘ ਙ .. ਕ ਵਰਗ
ਚ ਛ ਜ ਝ ਞ .. ਚ ਵਰਗ
ਟ ਠ ਡ ਢ ਣ .. ਟ ਵਰਗ
ਤ ਥ ਦ ਧ ਨ .. ਤ ਵਰਗ
ਪ ਫ ਬ ਭ ਮ .. ਪ ਵਰਗ
ਯ ਰ ਲ ਵ ੜ .. ਯ ਵਰਗ
ਨਵੀਨ ਟੋਲੀ
ਇਹਨਾਂ ਪੈਂਤੀ ਅੱਖਰਾਂ ਵਿੱਚੋਂ ਪੰਜ ਅੱਖਰਾਂ ਹੇਠ ਬਿੰਦੀ ( .) ਲਾ ਕੇ ਪੰਜ ਨਵੇਂ ਅੱਖਰ ਬਣਾਏ ਗਏ ਹਨ ਅਤੇ ਫਿਰ ਇਨ੍ਹਾਂ ਨਾਲ ਇਕ ਹੋਰ ਨਵੀਨ ਅੱਖਰ ਲ਼ ਵਧਾਇਆ ਗਿਆ। ਇਹਨਾਂ ਨਵੇਂ ਅੱਖਰਾਂ ਦੀ ਟੋਲੀ ਨੂੰ ਨਵੀਨ ਟੋਲੀ ਆਖਦੇ ਹਨ।
ਇਹ ਛੇ ਅੱਖਰ ਇਸ ਤਰਾਂ ਹਨ :- ਸ਼ ਖ਼ ਗ਼ ਜ਼ ਫ਼ ਲ਼ ।
ਪੰਜਾਬੀ ਬੋਲੀ ਦੀ ਵਿਆਕਰਨ :
ਹੋਰ ਬੋਲੀਆਂ ਦੀ ਤਰਾਂ ਪੰਜਾਬੀ ਬੋਲੀ ਨੂੰ ਸ਼ੁੱਧ ਅਤੇ ਠੀਕ ਢੰਗ ਨਾਲ ਲਿਖਣ, ਬੋਲਣ ਅਤੇ ਪ੍ਰਸਾਰਨ ਦੇ ਆਪਣੇ ਨੇਮ ਹਨ। ਇਹਨਾਂ ਨੇਮਾਂ ਦੇ ਸਮੂਹ ਨੂੰ ਪੰਜਾਬੀ ਬੋਲੀ ਦੀ ਵਿਆਕਰਨ ਕਿਹਾ ਜਾਂਦਾ ਹੈ। ਹਰੇਕ ਪੰਜਾਬੀ ਅਤੇ ਪੰਜਾਬੀ ਬੋਲੀ ਵਾਸਤੇ ਸ਼ੁਭ ਇੱਛਾਵਾਂ ਰਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਪੰਜਾਬੀ ਬੋਲੀ ਦੀ ਵਿਆਕਰਨ ਪੜ੍ਹਨ ਤਾਂ ਜੋ ਇਸ ਦੇ ਨੇਮਾਂ ਬਾਰੇ ਸਾਰਿਆਂ ਨੂੰ ਵਧ ਤੋਂ ਵਧ ਜਾਣਕਾਰੀ ਹੋਵੇ । ਪੰਜਾਬੀ ਬੋਲੀ ਨੂੰ ਵਿਕਸਿਤ ਕਰਨ ਵਿੱਚ ਹਰ ਇਕ ਪੰਜਾਬੀ ਦਾ ਆਪਣਾ ਵਧੀਆ ਹਿੱਸਾ ਇਹੀ ਹੋ ਸਕਦਾ ਹੈ ਕਿ ਉਹ ਚੰਗੇ ਪੰਜਾਬੀ ਲਿਖਾਰੀਆਂ ਦੀਆਂ ਵਧ ਤੋਂ ਵਧ ਪੰਜਾਬੀ ਲਿਖਤਾਂ ਨੂੰ ਪੜ੍ਹਨ। ਹੋ ਸਕੇ ਤਾਂ ਆਪ ਵੀ ਪੰਜਾਬੀ ਬੋਲੀ ਵਿੱਚ ਕੁਝ ਨਾ ਕੁਝ ਜ਼ਰੂਰ ਲਿਖਣ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਨ। ਬੱਚਿਆਂ ਲਈ ਬ੍ਰਿਟਿਸ਼ ਕੋਲੰਬੀਆ ਦੀਆਂ ਚਾਰ ਯੂਨਿਵਰਸਿਟੀਆਂ, ਯੂ. ਬੀ . ਸੀ, ਵੈਨਕੂਵਰ ; ਸਾਈਮਨ ਫਰੇਜ਼ਰ ਯੂਨਿਵਰਸਿਟੀ,ਬਰਨਬੀ; ਕਵਾਂਨਟਲਿਨ ਯੂਨਿਵਰਸਿਟੀ, ਸੱਰੀ; ਯੂਨਿਵਰਸਿਟੀ ਔਫ ਫਰੇਜ਼ਰ ਵੈਲੀ, ਐਬਟਸਫੋਰਡ ; ਅਤੇ ਲਗਭਗ 11 ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ । ਵਿਦਿਆਰਥੀਆਂ ਨੂੰ ਇਸ ਦਾ ਵਧ ਤੋਂ ਵਧ ਲਾਭ ਲੈਣਾ ਚਾਹੀਦਾ ਹੈ।
ਮੈਨੂੰ ਇਹ ਜਾਣਕਾਰੀ ਦਿੰਦਿਆਂ ਬੜੀ ਖੁਸ਼ੀ ਹੁੰਦੀ ਹੈ ਕਿ ਸੱਰੀ, ਬੀ. ਸੀ. ਦੇ ਕੁਝ ਮਿਡਲ ਅਤੇ ਹਾਈ ਸਕੂਲਾਂ ਦੇ ਬੱਚੇ ਪੰਜਾਬੀ ਬੋਲੀ ਵਿੱਚ ਚੰਗੀ ਤਰ੍ਹਾਂ ਗਲ ਬਾਤ ਕਰ ਸਕਦੇ ਹਨ ਅਤੇ ਬੜੀ ਸੌਖਿਆਈ ਨਾਲ ਪੰਜਾਬੀ ਪੜ੍ਹ ਵੀ ਸਕਦੇ ਹਨ। ਉਹ ਬੱਚੇ, , ਉਨ੍ਹਾਂ ਦੇ ਮਾਪੇ ਅਤੇ ਉਨ੍ਹਾਂ ਨੂੰ ਪੰਜਾਬੀ ਪੜ੍ਹਾਨ ਵਾਲੇ ਸਾਰੇ ਹੀ ਵਧਾਈ ਦੇ ਪਾਤਰ ਹਨ ਅਤੇ ਆਸ ਕਰਦਾ ਹਾਂ ਕਿ ਹੋਰ ਬੱਚੇ ਵੀ ਇਸੇ ਤਰ੍ਹਾਂ ਪੰਜਾਬੀ ਬੋਲੀ ਨੂੰ ਸਿੱਖਨ ਅਤੇ ਵਰਤਨ ਵਿੱਚ ਆਪਣਾ ਮਨ ਲਗਾਉਣ ਗੇ।