1. ਰਸਾਇਣਿਕ ਖਾਦਾਂ ਅਤੇ ਰੂੜੀ ਖਾਦਾਂ ਵਿੱਚ ਅੰਤਰ ਸਪੱਸ਼ਟ ਕਰੋ?
Answers
Answer: ਜੈਵਿਕ ਖੇਤੀ ਵਿਚ ਰਸਾਇਣਕ ਖਾਦਾਂ, ਕੀਟ-ਨਾਸ਼ਕ ਦਵਾਈਆਂ ਅਤੇ ਪੌਦੇ ਨੂੰ ਵਧਾਉਣ ਵਾਲੇ ਰਸਾਇਣਾਂ ਦੀ ਵਰਤੋਂ ਨਹੀਂ ਹੁੰਦੀ। ਜੈਵਿਕ ਖੇਤੀ ਫ਼ਸਲੀ ਚੱਕਰ, ਫ਼ਸਲਾਂ ਦੀ ਰਹਿੰਦ - ਖੁੰਹਦ, ਰੂੜੀ ਦੀ ਖਾਦ, ਫ਼ਲੀਦਾਰ ਫ਼ਸਲਾਂ, ਹਰੀ ਖਾਦ ਅਤੇ ਬਾਇਉ ਕੀਟ ਨਾਸ਼ਕ ਜ਼ਹਿਰਾਂ ਆਦਿ ਤੇ ਨਿਰਭਰ ਕਰਦੀ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਪੌਦੇ ਨੂੰ ਵੱਧਣ-ਫੁੱਲਣ ਲਈ ਲੋੜੀਂਦੇ ਖ਼ੁਰਾਕੀ ਤੱਤ ਲਗਾਤਾਰ ਮਿਲਦੇ ਰਹਿੰਦੇ ਹਨ।
ਪੰਜਾਬ ਵਿਚ ਫ਼ਸਲਾਂ ਦਾ ਝਾੜ ਵਿਕਸਤ ਦੇਸ਼ਾਂ ਦੇ ਫ਼ਸਲਾਂ ਦੇ ਝਾੜ ਦੇ ਬਰਾਬਰ ਜਾਂ ਉਨ੍ਹਾਂ ਤੋਂ ਕੁਝ ਵੱਧ ਹੈ। ਇਸ ਲਈ ਹੁਣ ਸਮੇਂ ਦੀ ਲੋੜ ਹੈ ਕਿ ਉਤਪਾਦਨ ਦੇ ਨਾਲ-ਨਾਲ ਕੁਆਲਟੀ ਵੀ ਵਧਾਈ ਜਾਏ ਜੋ ਕਿ ਜੈਵਿਕ ਖੇਤੀ ਅਪਨਾਉਣ ਨਾਲ ਸੰਭਵ ਹੈ। ਹੁਣ ਪ੍ਰਚਲਤ ਰਸਾਇਣਕ ਖੇਤੀ ਨੂੰ ਹੌਲੀ-ਹੌਲੀ ਜੈਵਿਕ ਖੇਤੀ ਨਾਲ ਬਦਲਣ ਦੀ ਲੋੜ ਹੈ।
ਇਕੱਲਿਆਂ ਰਸਾਇਣਾਂ ਤੋਂ ਦੂਰ ਰਹਿ ਕੇ ਜੈਵਿਕ ਖੇਤੀ ਨਹੀਂ ਹੋ ਜਾਂਦੀ ਬਲਕਿ ਜ਼ਮੀਨ ਵਿਚਲੀਆਂ ਇਕੱਠੀਆਂ ਹੋਈਆਂ ਜ਼ਹਿਰਾਂ ਅਤੇ ਰਸਾਇਣਾਂ ਨੂੰ ਵੀ ਪੂਰੀ ਤਰ੍ਹਾਂ ਦੂਰ ਕਰਨਾ ਪੈਂਦਾ ਹੈ। ਇਸ ਲਈ ਜੈਵਿਕ ਖੇਤੀ ਵਾਸਤੇ ਘੱਟੋ - ਘੱਟ ਤਿੰਨ ਸਾਲ ਦਾ ਸਮਾਂ ਚਾਹੀਦਾ ਹੈ ਤਾਂ ਜੋ ਰਸਾਇਣਕ ਖੇਤੀ ਤੋਂ ਪੂਰੀ ਤਰ੍ਹਾਂ ਜੈਵਿਕ ਖੇਤ ਵਿਚ ਤਬਦੀਲ ਹੋਇਆ ਜਾ ਸਕੇ। ਇਹ ਸਮਾਂ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਜ਼ਮੀਨ ਨੂੰ ਪਹਿਲਾਂ ਕਿਸ ਤਰ੍ਹਾਂ ਵਰਤਿਆ ਗਿਆ ਹੈ ਜਿਵੇਂ (ਬੰਜਰ) ਜ਼ਮੀਨ ਨੂੰ ਸਿੱਧੇ ਹੀ ਜੈਵਿਕ ਖੇਤੀ ਥੱਲੇ ਲਿਆਂਦਾ ਜਾ ਸਕਦਾ ਹੈ। ਪਰ ਉਹ ਜ਼ਮੀਨ ਜਿਹੜੀ ਫ਼ਸਲਾਂ ਥੱਲੇ ਰਹੀ ਹੋਵੇ ਅਤੇ ਉਸ ਵਿਚ ਕਈ ਪ੍ਰਕਾਰ ਦੀਆਂ ਰਸਾਇਣਾਂ ਵਰਤੀਆਂ ਹੋਣ, ਉਨ੍ਹਾਂ ਜ਼ਮੀਨਾਂ ਨੂੰ ਜੈਵਿਕ ਖੇਤ ਵਿਚ ਬਦਲਣ ਵਾਸਤੇ ਤਿੰਨ ਸਾਲ ਲੱਗ ਸਕਦੇ ਹਨ। ਇਸ ਸਮੇਂ ਦੌਰਾਨ ਉਸ ਜ਼ਮੀਨ ਉੱਤੇ ਸਾਰੀਆਂ ਹੀ ਜੈਵਿਕ ਤਕਨੀਕਾਂ ਵਰਤੀਆਂ ਜਾਣ। ਰਸਾਇਣਕ ਖੇਤਾਂ ਤੋਂ ਕਿਸੇ ਕਿਸਮ ਦਾ ਕੋਈ ਪਦਾਰਥ ਜੈਵਿਕ ਖੇਤੀ ਵਾਲੇ ਖੇਤਾਂ ਵਿਚ ਨਹੀਂ ਆਉਣਾ ਚਾਹੀਦਾ, ਇਸ ਲਈ ਜੈਵਿਕ ਖੇਤਾਂ ਦੇ ਦੁਆਲੇ ਬਫ਼ਰ ਦੀ ਲੋੜ ਹੈ। ਮੁਢਲੇ ਤਿੰਨ-ਚਾਰ ਸਾਲਾਂ ਵਿਚ ਜੈਵਿਕ ਖੇਤੀ ਨਾਲ ਲਈਆ ਫ਼ਸਲਾਂ ਦਾ ਝਾੜ ਰਸਾਇਣਿਕ ਖੇਤੀ ਦੇ ਮੁਕਾਬਲੇ ਕੁਝ ਘੱਟ ਹੁੰਦਾ ਹੈ ਜੋ ਕਿ ਬਾਅਦ ਵਿਚ ਰਸਾਇਣਿਕ ਢੰਗਾਂ ਨਾਲ ਕੀਤੀ ਖੇਤੀ ਦੇ ਬਰਾਬਰ ਆ ਜਾਂਦਾ ਹੈ। ਜੈਵਿਕ ਖੇਤੀ ਹੇਠ ਲਿਖੇ ਫ਼ਸਲੀ ਚੱਕਰਾਂ ਵਿਚ ਅਪਣਾਈ ਜਾ ਸਕਦੀ ਹੈ।
Explanation: hope it help you