Hindi, asked by rajverma981597, 7 months ago

ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ 1 ਤੋਂ 5 ਤੱਕ ਪ੍ਰਸ਼ਨਾਂ ਦੇ ਉੱਤਰ ਦੀ ਚੋਣ ਕਰੋ:

ਸਿਦਕ ਅਤੇ ਸਿਰੜ ਦੇ ਪੱਖੋਂ ਇੱਕ ਛੋਟਾ ਜਿਹਾ ਪਿੰਡ ‘ਸਾਰਾਗੜ੍ਹੀ' ਇਤਿਹਾਸ ਦੇ ਪੰਨਿਆਂ ਵਿੱਚ ਬੜੀ ਵੱਡੀ ਥਾਂ ਮੱਲੀ ਬੈਠਾ ਹੈ। ਇਹ ਪਿੰਡ ਅਜੋਕੇ ਪਾਕਿਸਤਾਨ ਵਿਚਲੇ ਕੁਹਾਟ ਜ਼ਿਲ੍ਹੇ ਦੀ ਸਰਹੱਦ ਉੱਤੇ ਸੀ। ਜਿੱਥੇ ਛੇ ਹਜ਼ਾਰ ਫੁੱਟ ਦੀ ਉਚਾਈ ਉੱਤੇ ਬਣੀ ਛੋਟੀ ਜਿਹੀ ਗੜ੍ਹੀ ਫ਼ੌਜੀ ਨੁਕਤੇ ਤੋਂ ਬੜੀ ਮਹੱਤਵਪੂਰਨ ਸੀ ਅਤੇ ਅੰਗਰੇਜ਼ਾਂ ਨੇ ਇੱਥੇ ਲੋਕ ਹਾਰਟ ਅਤੇ ਗੁਲਿਸਤਾਨ ਦੇ ਕਿਲ੍ਹਿਆਂ ਵਿਚਾਲੇ ਹੋਣ ਕਰਕੇ ਵਜ਼ੀਰ ਕਬੀਲੇ ਦੇ ਲੜਾਕੇ ਕਬਾਇਲੀਆਂ 'ਤੇ ਨਜ਼ਰ ਰੱਖਣ ਲਈ ਸਿੱਖ ਰੈਜ਼ੀਮੈਂਟ ਦੇ ਸਿਪਾਹੀ ਨਿਯੁਕਤ ਕੀਤੇ ਹੋਏ ਸਨ। ਉਨ੍ਹੀਵੀਂ ਸਦੀ ਦੇ ਮੁੱਕਣ ਤੋਂ ਢਾਈ ਕੁ ਸਾਲ ਪਹਿਲਾਂ ਰਾਤੋ-ਰਾਤ, ਦਸ ਹਜ਼ਾਰ ਕਬਾਇਲੀਆਂ ਨੇ ਇਹ ਗੜ੍ਹੀ ਘੇਰ ਲਈ ਅਤੇ ਗੜ੍ਹੀ ਵਿਚਲੇ ਸਿਪਾਹੀਆਂ ਦਾ ਮੁੱਖ ਰੱਖਿਆ ਦਸਤੇ ਨਾਲ਼ੋਂ ਸੰਪਰਕ ਟੁੱਟ ਗਿਆ। ਉਸ ਸਮੇਂ ਇਹ ਗੜ੍ਹੀ ਹਵਾਲਦਾਰ ਈਸ਼ਰ ਸਿੰਘ ਦੀ ਕਮਾਨ ਵਿੱਚ ਸੀ, ਜਿਸ ਨਾਲ਼ ਇੱਕ ਨਾਇਕ, ਇੱਕ ਲਾਂਸ ਨਾਇਕ ਅਤੇ ਅਠਾਰਾਂ ਹੋਰ ਸਿੱਖ ਸੈਨਿਕ ਸਨ, ਪਰ ਉਹ ਜਿਸ ਸੂਰਬੀਰਤਾ, ਸਿਦਕ ਅਤੇ ਸਿਰੜ ਨਾਲ਼ ਲੜੇ ਉਹ ਸਿੱਖ ਰੈਜ਼ੀਮੈਂਟਾਂ ਲਈ ਇੱਕ ਸਦੀਵੀ ਯਾਦ ਬਣ ਗਈ। ਉਨ੍ਹਾਂ ਇੱਕੀਆਂ ਨੇ ਛੇ ਸੌ ਤੋਂ ਵੱਧ ਵੈਰੀਆਂ ਨੂੰ ਮਾਰ ਕੇ ਚੌਂਕੀ ਨੂੰ ਬਚਾਈ ਰੱਖਿਆ। ਉਨ੍ਹਾਂ ਦੀ ਬਹਾਦਰੀ ਦੇ ਵਿਸ਼ਵ ਭਰ ਵਿੱਚ ਚਰਚੇ ਹੋਏ, ਬਰਤਾਨਵੀ ਪਾਰਲੀਮੈਂਟ ਵਿੱਚ ਪ੍ਰਸ਼ੰਸਾ ਕੀਤੀ ਗਈ। ਸੂਰਬੀਰਤਾ ਅਤੇ ਦ੍ਰਿੜ੍ਹਤਾ ਦੇ ਪੱਖੋਂ ਯੂਨੈਸਕੋ ਵੱਲੋਂ ਇਸ ਲੜਾਈ ਨੂੰ ਸੰਸਾਰ ਦੀਆਂ ਅੱਠ ਮਹਾਨ ਉਦਾਹਰਨਾਂ ਵਿਚ ਗਿਣਿਆ ਗਿਆ ਹੈ। ਸਿੱਖਾਂ ਦੀ ਸੂਰਬੀਰਤਾ ਦੀ ਇਹ ਕਹਾਣੀ ਫ਼ਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ।

1. 'ਸਾਰਾਗੜ੍ਹੀ' ਇਤਿਹਾਸ ਦੇ ਪੰਨਿਆਂ ਵਿੱਚ ਬੜੀ ਵੱਡੀ ਥਾਂ ਕਿਉਂ ਮੱਲੀ ਬੈਠਾ ਹੈ? *

(ੳ) ਇੱਕ ਛੋਟਾ ਜਿਹਾ ਪਿੰਡ ਹੋਣ ਕਰਕੇ

(ਅ) ਫ਼ੌਜੀ ਨੁਕਤੇ ਤੋਂ ਬੜੀ ਮਹੱਤਵਪੂਰਨ ਥਾਂ ਹੋਣ ਕਰਕੇ

(ੲ) ਛੇ ਹਜ਼ਾਰ ਫੁੱਟ ਦੀ ਉਚਾਈ ਉੱਤੇ ਹੋਣ ਕਰਕੇ

(ਸ) ਸਿਦਕ ਅਤੇ ਸਿਰੜ ਦੇ ਪੱਖੋਂ

2. ਸਿੱਖ ਰੈਜ਼ੀਮੈਂਟ ਦੀ ਅਗਵਾਈ ਕੌਣ ਕਰ ਰਿਹਾ ਸੀ? *

(ੳ) ਅੰਗਰੇਜ਼ ਅਫ਼ਸਰ

(ਅ) ਈਸ਼ਰ ਸਿੰਘ

(ੲ) ਇੱਕ ਨਾਇਕ

(ਸ) ਇੱਕ ਲਾਂਸ ਨਾਇਕ ।

3. ਕਬਾਇਲੀਆਂ ਨੇ ਸਾਰਾਗੜ੍ਹੀ ਨੂੰ ਕਦੋਂ ਘੇਰਾ ਪਾਇਆ ? *

(ੳ) 1897 ਈ: ਲਗਪਗ

(ਅ) 1797 ਈ: ਲਗਪਗ

(ੲ) 1697 ਈ: ਲਗਪਗ

(ਸ) 1526 ਈ: ਲਗਪਗ

4. ਸਾਰਾਗੜ੍ਹੀ ਦੀ ਲੜਾਈ ਵਿੱਚ ਕਿੰਨ੍ਹੇ ਸਿੱਖਾਂ ਨੇ ਮੋਰਚਾ ਸੰਭਾਲਿਆ ਹੋਇਆ ਸੀ ? *

(ੳ) 21

(ਅ) 18

(ੲ) 19

(ਸ) 20

5. ਸਾਰਾਗੜ੍ਹੀ ਦੇ ਯੋਧਿਆਂ ਦੀ ਬਹਾਦਰੀ ਦੀ ਚਰਚਾ ਵਿਸ਼ਵ ਪੱਧਰ 'ਤੇ ਕਿਵੇਂ ਹੋਈ ? *

(ੳ) ਬਰਤਾਨਵੀ ਪਾਰਲੀਮੈਂਟ ਵਿੱਚ ਪ੍ਰਸ਼ੰਸਾ ਕੀਤੀ ਗਈ

(ਅ) ਯੂਨੈਸਕੋ ਵੱਲੋਂ ਇਸ ਲੜਾਈ ਨੂੰ ਸੰਸਾਰ ਦੀਆਂ ਅੱਠ ਮਹਾਨ ਉਦਾਹਰਨਾਂ ਵਿੱਚ ਗਿਣਿਆ

(ੲ) ਸਿੱਖਾਂ ਦੀ ਸੂਰਬੀਰਤਾ ਦੀ ਇਹ ਕਹਾਣੀ ਫ਼ਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ

(ਸ) ਉਪਰੋਕਤ ਸਾਰੇ ।

2. ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ 6 ਤੋਂ 10 ਤੱਕ ਪ੍ਰਸ਼ਨਾਂ ਦੇ ਉੱਤਰ ਦੀ ਚੋਣ ਕਰੋ :

ਅਧਿਆਪਕਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਵਿਦਿਆਰਥੀ ਲਾਇਕ ਜਾਂ ਨਾਲਾਇਕ ਨਹੀਂ ਹੁੰਦੇ, ਜਿਨ੍ਹਾਂ ਦੀ ਯੋਗਤਾ ਜਾਗ ਪੈਂਦੀ ਹੈ ਜਾਂ ਜਗਾ ਦਿੱਤੀ ਜਾਂਦੀ ਹੈ, ਉਹ ਲਾਇਕ ਹੋ ਜਾਂਦੇ ਹਨ, ਪੱਥਰਾਂ ਤੋਂ ਹੀਰੇ ਬਣ ਜਾਂਦੇ ਹਨ, ਪਰ ਜਿਨ੍ਹਾਂ ਦੀ ਸਮਰੱਥਾ ਸੁੱਤੀ ਰਹਿੰਦੀ ਹੈ, ਉਹ ਸਕੂਲ ਬਦਲਦੇ ਹਨ, ਜਮਾਤ ਨਹੀਂ ਬਦਲਦੇ। ਵਿਦਿਆਰਥੀ ਮਾਲ-ਗੱਡੀ ਦੇ ਡੱਬਿਆਂ ਵਰਗੇ ਹੁੰਦੇ ਹਨ, ਅਧਿਆਪਕ ਇੰਜਣ ਦਾ ਕਾਰਜ ਕਰਦੇ ਹਨ, ਖ਼ਾਲੀ ਡੱਬੇ ਬੜਾ ਖੜਾਕ ਕਰਦੇ ਹਨ, ਜਿਹੜੇ ਭਰੇ ਹੁੰਦੇ ਹਨ ਉਹ ਚੁੱਪ ਕਰਕੇ ਲੰਘ ਜਾਂਦੇ ਹਨ। ਜਿਹੜੇ ਜਾਗਦੇ ਹਨ, ਉਹੀ ਪਹੁੰਚਦੇ ਹਨ। ਜਿਹੜੇ ਰਾਤਾਂ ਜਾਗ ਕੇ ਮਿਹਨਤਾਂ ਕਰਦੇ ਹਨ, ਇੱਕ ਦਿਨ ਅਚਾਨਕ ਸਵੇਰੇ, ਸਾਰੇ ਲੋਕ ਉਨ੍ਹਾਂ ਦੇ ਘਰ ਵਧਾਈ ਦੇਣ ਆ ਰਹੇ ਹੁੰਦੇ ਹਨ। ਜੇ ਘੋੜਾ ਜੋਤਿਆ ਨਾ ਜਾਵੇ, ਉਹ ਚਲਦਾ ਨਹੀਂ, ਜੇ ਪਾਣੀ ਕਿਨਾਰਿਆਂ ਵਿਚ ਨਾ ਰਹੇ ਤਾਂ ਉਹ ਕਿਸੇ ਕੰਮ ਨਹੀਂ ਆਉਂਦਾ। ਕੋਈ ਵੀ ਜੀਵਨ ਉਦੋਂ ਤੱਕ ਕੁਝ ਨਹੀਂ ਬਣਦਾ ਜਦੋਂ ਤੱਕ ਸਾਧਿਆ ਨਾ ਜਾਵੇ। ਸਾਧਣ ਦੇ ਇਸ ਕਾਰਜ ਨੂੰ ਕਲਾ ਕਹਿੰਦੇ ਹਨ। ਚੰਗੇ ਬੁਲਾਰੇ ਬਣਨ ਵਾਸਤੇ ਸੁਣਨ ਦੀ ਕਲਾ ਸਿੱਖਣੀ ਪਵੇਗੀ। ਚੰਗੇ ਲੇਖਕ ਬਣਨ ਵਾਸਤੇ ਪੜ੍ਹਨ ਦਾ ਵਿਸ਼ਾਲ ਅਭਿਆਸ ਕਰਨਾ ਪਵੇਗਾ।

6. ਸਾਧਣ ਦੇ ਕਾਰਜ ਨੂੰ ਕੀ ਕਹਿੰਦੇ ਹਨ ? *

(ੳ) ਮਿਹਨਤ

(ਅ) ਜੀਵਨ

(ੲ) ਕਲਾ

(ਸ) ਅਭਿਆਸ

7. ਕਿਹੜੇ ਵਿਦਿਆਰਥੀ ਲਾਇਕ ਬਣ ਜਾਂਦੇ ਹਨ ? *

(ੳ) ਜਿਨ੍ਹਾਂ ਦੀ ਯੋਗਤਾ ਜਾਗ ਪੈਂਦੀ ਹੈ

(ਅ) ਜਿਹੜੇ ਰਾਤਾਂ ਜਾਗ ਕੇ ਮਿਹਨਤ ਕਰਦੇ ਹਨ

(ੲ) ਜਿਨ੍ਹਾਂ ਦੀ ਸਮਰੱਥਾ ਸੁੱਤੀ ਰਹਿੰਦੀ ਹੈ

(ਸ) ਜਿਹੜੇ ਜਮਾਤਾਂ ਨਹੀਂ ਬਦਲਦੇ ।

8. ਸਾਰੇ ਲੋਕ ਕਿਨ੍ਹਾਂ ਦੇ ਘਰ ਵਧਾਈ ਦੇਣ ਆਉਂਦੇ ਹਨ?*

(ੳ) ਜਿਹੜੇ ਰਾਤਾਂ ਜਾਗ ਕੇ ਮਿਹਨਤਾਂ ਕਰਦੇ ਹਨ

(ਅ) ਜਿਹੜੇ ਸਕੂਲ ਬਦਲਦੇ ਹਨ

(ੲ) ਜਿਹੜੇ ਜਮਾਤਾਂ ਨਹੀਂ ਬਦਲਦੇ

(ਸ) ਜੋ ਮਿਹਨਤ ਨਹੀਂ ਕਰਦੇ

9. ਪੈਰੇ ਵਿੱਚ ਮਾਲ ਗੱਡੀ ਦੇ ਖ਼ਾਲੀ ਡੱਬੇ ਕਿਸ ਦਾ ਪ੍ਰਤੀਕ ਹਨ ? *

(ੳ) ਮਿਹਨਤ ਨਾ ਕਰਨ ਵਾਲ਼ੇ ਵਿਦਿਆਰਥੀ ਦਾ

(ਅ) ਮਿਹਨਤ ਕਰਨ ਵਾਲ਼ੇ ਵਿਦਿਆਰਥੀ ਦਾ

(ੲ) ਅਧਿਆਪਕ ਦਾ

(ਸ) ਉਪਰੋਕਤ ਸਾਰੇ

10. ਜੇਕਰ ਤੁਸੀਂ ਚੰਗੇ ਲੇਖਕ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਹੋਵੇਗਾ ? *

(ੳ) ਰਾਤਾਂ ਨੂੰ ਜਾਗਣਾ ਹੋਵੇਗਾ

(ਅ) ਪੜ੍ਹਨ ਦਾ ਵਿਸ਼ਾਲ ਅਭਿਆਸ ਕਰਨਾ ਪਵੇਗਾ

(ੲ) ਸੁਣਨ ਦੀ ਕਲਾ ਸਿੱਖਣੀ ਪਵੇਗੀ

(ਸ) ਉਪਰੋਕਤ ਸਾਰੇ ।

ਭਾਗ - ਅ

ਇਸ ਭਾਗ ਵਿੱਚ ਦਿੱਤੇ ਵਿਕਲਪਾਂ ਵਿਚੋਂ ਢੁੱਕਵੇਂ ਉੱਤਰ ਦੀ ਚੋਣ ਕਰੋ:

11. ਅਜ਼ਾਦ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਕੌਣ ਹਨ ? *

(ੳ) ਸ਼ਹੀਦ ਭਗਤ ਸਿੰਘ ਜੀ

(ਅ) ਜਵਾਹਰ ਲਾਲ ਨਹਿਰੂ ਜੀ

(ੲ) ਡਾ. ਭੀਮ ਰਾਓ ਅੰਬੇਦਕਰ ਜੀ

(ਸ) ਮਹਾਤਮਾ ਗਾਂਧੀ ਜੀ

12. ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਪਿੰਡ ਕਿਹੜਾ ਹੈ ? *

(ੳ) ਖਟਕੜ ਕਲਾਂ

(ਅ) ਬੰਗਾ

(ੲ) ਸਰਾਭਾ

(ਸ) ਸੁਨਾਮ

13. ਪੰਜਾਬੀ ਭਾਸ਼ਾ ਦੀ ਉਪ-ਭਾਸ਼ਾ ਕਿਹੜੀ ਹੈ ? *

(ੳ) ਮਲਵਈ

(ਅ) ਮਾਝੀ

(ੲ) ਪੁਆਧੀ

(ਸ) ਉਪਰੋਕਤ ਸਾਰੀਆਂ

14. ਜਿਨ੍ਹਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਹੋਣ, ਉਹਨਾਂ ਨੂੰ ਕੀ ਕਹਿੰਦੇ ਹਨ ? *

(ੳ) ਸਮਾਨਾਰਥਕ ਸ਼ਬਦ

(ਅ) ਬਹੁਅਰਥਕ ਸ਼ਬਦ

(ੲ) ਵਿਰੋਧੀ ਸ਼ਬਦ

(ਸ) ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

15. ਬੋਲੀ (ਭਾਸ਼ਾ) ਕਿੰਨੇ ਪ੍ਰਕਾਰ ਦੀ ਹੁੰਦੀ ਹੈ ? *

(ੳ) 4

(ਅ) 3

(ੲ) 5

(ਸ) 2

16. ਸ਼ਬਦਾਂ ਦੇ ਮੇਲ ਤੋਂ ਬਣੇ ਵਾਕ ਦੀ ਬਣਤਰ ਦਾ ਅਧਿਐਨ ਕਿਸ ਭਾਗ ਵਿੱਚ ਹੁੰਦਾ ਹੈ ? *

(ੳ) ਧੁਨੀ-ਬੋਧ

(ਅ) ਵਾਕ-ਬੋਧ

(ੲ) ਅਰਥ-ਬੋਧ

(ਸ) ਸ਼ਬਦ-ਬੋਧ

17. ਸਾਡੇ ਸੰਵਿਧਾਨ ਅਨੁਸਾਰ ਪ੍ਰਵਾਨਿਤ ਭਾਸ਼ਾ ਕਿਹੜੀ ਹੈ ? *

(ੳ) ਪੰਜਾਬੀ

(ਅ) ਹਿੰਦੀ

(ੲ) ਮਰਾਠੀ

(ਸ) ਉਪਰੋਕਤ ਸਾਰੀਆਂ

18. 'ਛੋਟੀਆਂ ਕੁੜੀਆਂ ਖੇਡਦੀਆਂ ਹਨ' ਇਸ ਵਾਕ ਦਾ ਲਿੰਗ ਬਦਲੋ – *

(ੳ) ਛੋਟਾ ਮੁੰਡਾ ਖੇਡਦਾ ਹੈ

(ਅ) ਛੋਟੇ ਮੁੰਡੇ ਖੇਡਦੇ ਹਨ

(ੲ) ਛੋਟੀ ਕੁੜੀ ਖੇਡਦੀ ਹੈ

(ਸ) ਛੋਟੀਆਂ ਕੁੜੀਆਂ ਖੇਡਦੀਆਂ ਹਨ

19. ‘ਕੁੜੀ ਕਵਿਤਾ ਪੜ੍ਹ ਰਹੀ ਹੈ’ ਇਸ ਵਾਕ ਦਾ ਵਚਨ ਬਦਲੋ - *

(ੳ) ਕੁੜੀਆਂ ਕਵਿਤਾ ਪੜ੍ਹ ਰਹੀਆਂ ਹਨ

(ਅ) ਕੁੜੀ ਕਵਿਤਾਵਾਂ ਪੜ੍ਹ ਰਹੀ ਹੈ

(ੲ) ਕੁੜੀਆਂ ਕਵਿਤਾਵਾਂ ਪੜ੍ਹ ਰਹੀਆਂ ਹਨ

(ਸ) ਕੁੜੀਆਂ ਕਵਿਤਾਵਾਂ ਪੜ੍ਹ ਰਹੀ ਹੈ

20. ਤੁਹਾਡੇ ਇਲਾਕੇ ਦਾ ਏ.ਟੀ.ਐੱਮ. ਖ਼ਰਾਬ ਹੈ, ਤਾਂ ਤੁਸੀਂ ਕਿਸ ਕੋਲ ਸ਼ਿਕਾਇਤ ਕਰੋਗੇ? *

(ੳ) ਸਰਪੰਚ

(ਅ) ਬੈਂਕ ਮੈਨੇਜਰ

(ੲ) ਨਗਰਪਾਲਿਕਾ ਪ੍ਰਧਾਨ

(ਸ) ਥਾਣਾ ਮੁਖੀ

Answers

Answered by bhagatashish451
17

Answer:

ੳ. 1. (ਸ)

ੳ.2. (ਅ)

ੳ.3. (ੳ)

ੳ.4. (ੳ)

ੳ.5.(ਸ)

ੳ.6.(ੲ)

ੳ.7.(ੳ)

ੳ.8.(ੳ)

ੳ.9.(ਸ)

ੳ.10.(ਸ)

ੳ.11.(ੲ)

ੳ.12.(

Answered by mangalsingh37854
14

Answer:

ਤੁਹਾਡੇ ਇਲਾਕੇ ਦਾ ਏ.ਟੀ.ਐੱਮ. ਖ਼ਰਾਬ ਹੈ, ਤਾਂ ਤੁਸੀਂ ਕਿਸ ਕੋਲ ਸ਼ਿਕਾਇਤ ਕਰੋਗੇ? *

(ੳ) ਸਰਪੰਚ

(ਅ) ਬੈਂਕ ਮੈਨੇਜਰ

(ੲ) ਨਗਰਪਾਲਿਕਾ ਪ੍ਰਧਾਨ

(ਸ) ਥਾਣਾ ਮੁਖੀ

Similar questions