10 lines on Sarojini Naidu in Punjabi
Answers
Answered by
15
✴HOLA MATE ✴
ANSWER ⤵⤵
- ਸਰੋਜਿਨੀ ਨਾਇਡੂ ਦਾ ਜਨਮ 13 ਫਰਵਰੀ 1879 ਨੂੰ ਭਾਰਤ ਦੇ ਸ਼ਹਿਰ ਹੈਦਰਾਬਾਦ ਵਿੱਚ ਹੋਇਆ ਸੀ।
- ਉਸ ਦੇ ਪਿਤਾ ਅਘੋਰਨਾਥ ਚੱਟੋਪਾਧਿਆਏ ਇੱਕ ਨਾਮੀ ਵਿਦਵਾਨ ਅਤੇ ਮਾਂ ਬਰਾਦਾ ਸੁੰਦਰੀ ਦੇਬੀ ਕਵਿਤਰੀ ਸੀ ਅਤੇ ਬੰਗਾਲੀ ਵਿੱਚ ਲਿਖਦੀ ਸੀ।
- ਉਹ ਅਠ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ ਅਤੇ ਉਸਦਾ ਇੱਕ ਭਰਾ ਵਰਿੰਦਰਨਾਥ ਕ੍ਰਾਂਤੀਕਾਰੀ ਸੀ ਅਤੇ ਇੱਕ ਹੋਰ ਭਰਾ ਹਰਿੰਦਰਨਾਥ ਕਵੀ, ਨਾਟਕਕਾਰ ਅਤੇ ਐਕਟਰ ਸੀ।
- ਬਚਪਨ ਤੋਂ ਹੀ ਤੇਜ਼-ਬੁੱਧੀ ਹੋਣ ਦੇ ਕਾਰਨ ਉਸ ਨੇ 12 ਸਾਲ ਦੀ ਥੋੜੀ ਉਮਰ ਵਿੱਚ ਹੀ 12ਵੀਂ ਦੀ ਪਰੀਖਿਆ ਚੰਗੇ ਅੰਕਾਂ ਦੇ ਨਾਲ ਪਾਸ ਕੀਤੀ ਅਤੇ 13 ਸਾਲ ਦੀ ਉਮਰ ਵਿੱਚ ਲੇਡੀ ਆਫ ਦ ਲੇਕ ਨਾਮਕ ਕਵਿਤਾ ਰਚੀ।
- ਉਹ 1895 ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਗਈ ਅਤੇ ਪਡ਼੍ਹਾੲੀ ਦੇ ਨਾਲ-ਨਾਲ ਕਵਿਤਾਵਾਂ ਵੀ ਲਿਖਦੀ ਰਹੀ।
- ਗੋਲਡਨ ਥਰੈਸ਼ੋਲਡ ਉਨ੍ਹਾਂ ਦਾ ਪਹਿਲਾ ਕਵਿਤਾ ਸੰਗ੍ਰਿਹ ਸੀ।
- ਉਨ੍ਹਾਂ ਦੇ ਦੂਜੇ ਅਤੇ ਤੀਸਰੇ ਕਵਿਤਾ ਸੰਗ੍ਰਿਹ ਬਰਡ ਆਫ ਟਾਈਮ ਅਤੇ ਬਰੋਕਨ ਵਿੰਗ ਨੇ ਉਸ ਨੂੰ ਇੱਕ ਪ੍ਰਸਿੱਧ ਕਵਿਤਰੀ ਬਣਾ ਦਿੱਤਾ।
- ਭਾਰਤ ਦੇ ਆਜ਼ਾਦੀ ਸੰਗਰਾਮ ਦੀ ਵੱਡੀ ਆਗੂ ਅਤੇ ਕਵਿਤਰੀ ਸੀ।
- ਇਹ ਭਾਰਤ ਦੇ ਸੰਵਿਧਾਨ ਦੇ ਨਿਰਮਾਤਿਆਂ ਵਿੱਚੋਂ ਇੱਕ ਸੀ।
- ਇਹ 1947 ਤੋਂ 1949 ਤੱਕ ਸੰਯੁਕਤ ਪ੍ਰਾਂਤ ਦੀ ਪਹਿਲੀ ਗਵਰਨਰ ਰਹੀ ਅਤੇ ਇਹ ਪਹਿਲੀ ਭਾਰਤੀ ਔਰਤ ਸੀ ਜੋ ਰਾਜਸਥਾਨ ਦੀ ਗਵਰਨਰ ਬਣੀ।
HOPE IT MAY HELP✔ ✔
THANK YOU ❤ ❤
Similar questions