India Languages, asked by lokenderpalsingh17, 10 months ago


2 ਆਪਣੇ ਅਧਿਆਪਕ ਦੇ ਭਾਅ ਅਤੇ ਗੁਣਾ ਤੇ ਚਾਨਣ ਪਾਉਂਦੇ ਹੋਏ 10-12 ਲਾਈਨਾਂ ​

Answers

Answered by AnnaAlex
0

hope this helps you

ਸੁਚੱਜੇ ਸਮਾਜ ਦੀ ਸਿਰਜਣਾ ਦੀ ਨੀਂਹ ਇੱਕ ਅਧਿਆਪਕ ਦੁਆਰਾ ਹੀ ਰੱਖੀ ਜਾਂਦੀ ਹੈ। ਅਧਿਆਪਕ ਨੂੰ ਸਮਾਜ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਇਸ ਗੱਲ ਵਿੱਚ ਕੋਈ ਅਤਿਕਥਨੀ ਨਹੀਂ ਹੈ, ਅਧਿਆਪਕ ਗਿਆਨ ਦੀ ਅਜਿਹੀ ਜੋਤ ਹੈ ਜੋ ਵਿਦਿਆਰਥੀਆਂ ਦੇ ਜੀਵਨ ‘ਚੋਂ ਅੰਧਕਾਰ ਹਟਾਉਂਦੇ ਹੋਏ ਚਾਨਣ ਖਿੰਡਾਉਂਦੀ ਹੈ। ਗਿਆਨ ਦਾ ਇਹ ਚਾਨਣ ਵਿਦਿਆਰਥੀਆਂ ਨੂੰ ਆਪਣੀਆਂ ਮੰਜਿਲਾਂ ਸਰ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਗਿਆਨ ਰੂਪੀ ਦੀਵੇ ਦੇ ਸਦਕਾ ਉਹ ਆਪਣੀ ਜਿੰਦਗੀ ‘ਚ ਆਪਣੀ ਮੰਜਿਲ ਪ੍ਰਾਪਤ ਕਰ ਲੈਂਦੇ ਹਨ।

ਅਧਿਆਪਕ ਇਕ ਮੋਮਬੱਤੀ ਦੀ ਤਰਾਂ ਹੈ ਜਿਹੜਾ ਆਪ ਜਲਦਾ ਹੈ ਤੇ ਹਰ ਪਾਸੇ ਰੌਸ਼ਨੀ ਫੈਲਾਉਂਦਾ ਹੈ। ਉਹ ਵਿਦਿਆਰਥੀਆਂ ‘ਚ ਨੈਤਿਕ ਗੁਣ ਭਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ ਅਤੇ ਉਹ ਸਾਡੇ ਬੱਚਿਆਂ ਦੇ ਭਵਿੱਖ ਨੂੰ ਉਸਾਰਦਾ ਹੈ। ਉਨ੍ਹਾਂ ਦਾ ਹਮੇਸ਼ਾ ਸਤਿਕਾਰ ਅਤੇ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ। ਸ੍ਰੀ ਸਰਵ ਪਾਲੀ ਰਾਧਾਕ੍ਰਿਸ਼ਨਨ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਸਨ ਅਤੇ ਉਹ ਇਕ ਮਹਾਨ ਫਿਲਾਸਫਰ ਸਨ ਅਤੇ ਉਨ੍ਹਾਂ ਨੇ ਪੱਛਮੀ ਫਿਲਾਸਫਰਾਂ ਦੀ ਸੋਚ ਨੂੰ ਭਾਰਤੀ ਸੋਚ ਵਿਚ ਦਾਖਲ ਕੀਤਾ। ਉਹ ਇਕ ਪ੍ਰਸਿੱਧ ਅਧਿਆਪਕ ਵੀ ਸਨ ਅਤੇ ਹਰ ਸਾਲ ਉਨ੍ਹਾਂ ਦਾ ਜਨਮ ਦਿਨ 5 ਸਤੰਬਰ ਨੂੰ ਬਹੁਤ ਹੀ ਧੂਮਧਾਮ ਨਾਲ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇੱਕ ਜਪਾਨੀ ਕਹਾਵਤ ਹੈ, “ਮਹਾਨ ਅਧਿਆਪਕ ਦੇ ਚਰਨਾਂ ਵਿਚ ਗੁਜ਼ਾਰਿਆ ਇਕ ਦਿਨ ਪੋਥੀਆਂ ਪੜ੍ਹਨ ਵਿਚ ਗੁਜ਼ਾਰੇ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ।” ਕੀ ਤੁਹਾਨੂੰ ਉਹ ਅਧਿਆਪਕ ਯਾਦ ਹੈ ਜਿਸ ਨੇ ਸਕੂਲ ਵਿਚ ਤੁਹਾਡੇ ਉੱਤੇ ਡੂੰਘਾ ਪ੍ਰਭਾਵ ਪਾਇਆ ਸੀ? ਜਾਂ ਜੇ ਤੁਸੀਂ ਹਾਲੇ ਵੀ ਵਿਦਿਆਰਥੀ ਹੋ, ਤਾਂ ਸਕੂਲ ਵਿਚ ਤੁਹਾਡਾ ਕੋਈ ਮਨ-ਪਸੰਦ ਅਧਿਆਪਕ ਹੈ? ਤੁਸੀਂ ਉਸ ਨੂੰ ਕਿਉਂ ਪਸੰਦ ਕਰਦੇ ਹੋ?

ਇਕ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਦਿਲਾਂ ਵਿਚ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਉਨ੍ਹਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਬਹੁਤ ਦਿਲਚਸਪ ਢੰਗ ਨਾਲ ਸਿਖਾਉਂਦਾ ਹੈ। ਭਾਰਤ ਦੇ ਇਕ ਅੱਧ-ਖੜ੍ਹ ਉਮਰ ਦੇ ਬਿਜ਼ਨਸਮੈਨ ਨੇ ਕੋਲਕਾਤਾ ਵਿਚ ਆਪਣੇ ਇੰਗਲਿਸ਼ ਟੀਚਰ ਦੀ ਤਾਰੀਫ਼ ਕਰਦਿਆਂ ਕਿਹਾ ਕਿ “ਸੈਸੂਨ ਸਰ ਅੰਗ੍ਰੇਜ਼ੀ ਬੜੇ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੁੰਦੇ ਸੀ ਜਿਸ ਕਰਕੇ ਇਸ ਭਾਸ਼ਾ ਵਿਚ ਮੇਰੀ ਦਿਲਚਸਪੀ ਵਧੀ। ਉਹ ਅਕਸਰ ਮੇਰੇ ਅੰਗ੍ਰੇਜ਼ੀ ਦੇ ਸਭ ਤੋਂ ਵਧੀਆ ਲੇਖਾਂ ਵਿਚ ਥੋੜ੍ਹਾ-ਬਹੁਤਾ ਸੁਧਾਰ ਕਰ ਕੇ ਉਨ੍ਹਾਂ ਨੂੰ ਕਈ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਦੇ ਦਿੰਦੇ ਸੀ। ਉਨ੍ਹਾਂ ਵਿੱਚੋਂ ਕੁਝ ਛਪੇ ਵੀ ਸਨ। ਮੈਨੂੰ ਇਨ੍ਹਾਂ ਲੇਖਾਂ ਲਈ ਮਿਲੇ ਪੈਸਿਆਂ ਨਾਲੋਂ ਆਪਣੇ ਛਪੇ ਲੇਖਾਂ ਨੂੰ ਦੇਖ ਕੇ ਜ਼ਿਆਦਾ ਖ਼ੁਸ਼ੀ ਮਿਲਦੀ ਸੀ। ਇਸ ਚੀਜ਼ ਨੇ ਲੇਖਕ ਵਜੋਂ ਮੇਰਾ ਹੌਸਲਾ ਵਧਾਇਆ ਅਤੇ ਮੇਰੇ ਵਿਚ ਆਤਮ-ਵਿਸ਼ਵਾਸ ਪੈਦਾ ਕੀਤਾ।”

ਮਿਊਨਿਖ, ਜਰਮਨੀ ਦੀ ਪੰਜਾਹ-ਕੁ ਸਾਲਾਂ ਦੀ ਇਕ ਹਸਮੁਖ ਔਰਤ ਮਾਰਗੈਟ ਨੇ ਕਿਹਾ ਕਿ “ਮੈਨੂੰ ਇਕ ਟੀਚਰ ਬਹੁਤ ਚੰਗੀ ਲੱਗਦੀ ਸੀ। ਉਹ ਸਾਨੂੰ ਔਖੀਆਂ ਗੱਲਾਂ ਬੜੇ ਸੌਖੇ ਤਰੀਕੇ ਨਾਲ ਸਮਝਾ ਦਿੰਦੀ ਸੀ। ਜਦੋਂ ਸਾਨੂੰ ਕੁਝ ਸਮਝ ਨਹੀਂ ਪੈਂਦਾ ਸੀ, ਤਾਂ ਉਹ ਬੜੇ ਪਿਆਰ ਨਾਲ ਸਾਨੂੰ ਕਹਿੰਦੀ ਸੀ ਕਿ ਅਸੀਂ ਉਸ ਤੋਂ ਇਸ ਬਾਰੇ ਦੁਬਾਰਾ ਪੁੱਛ ਸਕਦੇ ਸੀ। ਉਹ ਸਾਡੇ ਤੋਂ ਦੂਰ-ਦੂਰ ਨਹੀਂ ਰਹਿੰਦੀ ਸੀ ਸਗੋਂ ਸਾਡੀ ਸਹੇਲੀ ਵਾਂਗਰ ਸੀ। ਇਸ ਕਰਕੇ ਕਲਾਸ ਵਿਚ ਬੜਾ ਮਜ਼ਾ ਆਉਂਦਾ ਸੀ।

Similar questions